ਖਾਸ ਖਬਰਾਂ

ਮਿਸਲ ਸਤਲੁਜ ਵੱਲੋਂ “ਟੀਚੇ ਅਤੇ ਮਨੋਰਥ 2024” ਦਸਤਾਵੇਜ਼ ਦਾ ਖਰੜਾ ਭਲਕੇ ਕੀਤਾ ਜਾਵੇਗਾ ਜਾਰੀ

March 19, 2024

ਸਮਾਜਕ ਜਥੇਬੰਦੀ ਮਿਸਲ ਸਤਲੁਜ ਵੱਲੋਂ ਭਲਕੇ 'ਟੀਚੇ ਅਤੇ ਮਨੋਰਥ 2024' ਦਸਤਾਵੇਜ਼ ਦਾ ਖਰੜਾ ਜਾਰੀ ਕੀਤਾ ਜਾ ਰਿਹਾ ਹੈ।

ਪੰਜਾਬ ਪੁਲਿਸ ਨੇ ਭਾਈ ਦਲਜੀਤ ਸਿੰਘ ਨੂੰ ਘਰ ਵਿੱਚ ਨਜ਼ਰਬੰਦ ਕੀਤਾ

ਪੰਜਾਬ ਪੁਲਿਸ ਦੇ ਸਥਾਨਕ ਅਫਸਰਾਂ ਵੱਲੋਂ ਅੱਜ ਪੰਥ ਸੇਵਕ ਜੁਝਾਰੂ ਸਖਸ਼ੀਅਤ ਭਾਈ ਦਲਜੀਤ ਸਿੰਘ ਨੂੰ ਉਹਨਾਂ ਦੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। 

ਜੀਵੇ ਸਾਂਝਾ ਪੰਜਾਬ ਵੱਲੋਂ ਸ਼ਾਹਮੁਖੀ ਸਿਖਲਾਈ ਜਮਾਤਾਂ 6 ਅਪ੍ਰੈਲ ਤੋਂ

ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਸਾਂਝ ਦੀ ਬਾਤ ਪਾਉਣ ਵਾਲੀ ਸੰਸਥਾ “ਜੀਵੇ ਸਾਂਝਾ ਪੰਜਾਬ” ਵੱਲੋਂ ਸ਼ਾਹਮੁਖੀ ਲਿਪੀ ਦੀ ਸਿਖਲਾਈ ਵਾਸਤੇ ਅਰਸ਼ੀ ਜਮਾਤਾਂ (ਆਨਲਾਈਨ ਕਲਾਸਾਂ) 6 ਅਪ੍ਰੈਲ ਤੋਂ ਲਗਾਈਆਂ ਜਾ ਰਹੀਆਂ ਹਨ। 

ਡਿਬਰੂਗੜ੍ਹ ਨਜ਼ਰਬੰਦਾਂ ਦੀ ਰਿਹਾਈ ਲਈ ਇਕੱਤਰਤਾ 17 ਮਾਰਚ ਨੂੰ

ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ‘ਵਾਰਸ ਪੰਜਾਬ ਦੇ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਸਿੱਖ ਨੌਜਵਾਨਾਂ ਨੂੰ ਪੰਜਾਬ ਦੀ ਜੇਲ ਵਿੱਚ ਤਬਦੀਲ ਕਰਨ ਦੀ ਮੰਗ ਕਰਦਿਆਂ

ਉਮਰ ਕੈਦੀ ਬੰਦੀ ਸਿੰਘ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਦੀ ਜਮਾਨਤ ਮਨਜੂਰ

ਉਮਰ ਕੈਦੀ ਬੰਦੀ ਸਿੰਘ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣੇ ਦੇ ਪਿੰਡ ਘਵੱਦੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਬਲਵਿੰਦਰ ਦੇ ਕਤਲ ਕੇਸ ਵਿੱਚੋਂ ਜ਼ਮਾਨਤ ਦੇ ਦਿੱਤੀ ਹੈ। 

ਸ਼ੰਭੂ ਅਤੇ ਖਨੌਰੀ ਵਿਖੇ ਕਿਸਾਨੀ ਮੋਰਚਾ: 22 ਤੋਂ 24 ਫਰਵਰੀ ਤੱਕ ਦੀ ਵਾਰਤਾ

ਮਨਦੀਪ ਸਿੰਘ ਇਕ ਨੌਜਵਾਨ ਪੰਜਾਬੀ ਪੱਤਰਕਾਰ ਹੈ। ਉਸ ਨੇ ਪਹਿਲੇ ਕਿਸਾਨ ਮੋਰਚੇ ਵੇਲੇ ਵੀ ਦਿੱਲੀ ਦੇ ਬਾਰਡਰਾਂ ਉੱਤੇ ਪੱਤਰਕਾਰੀ ਕੀਤੀ ਸੀ। ਮਨਦੀਪ ਸਿੰਘ ਮੌਜੂਦਾ ਕਿਸਾਨ ਮੋਰਚੇ ਵਿਚ ਪਹਿਲੇ ਦਿਨ ਤੋਂ ਹੀ ਬਤੌਰ ਪੱਤਰਕਾਰ ਤੈਨਾਤ ਹੈ। ਉਸ ਵੱਲੋਂ ਕਿਸਾਨੀ ਅੰਦੋਲਨ 2024 ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਇਹ ਚੌਥੀ ਕੜੀ ਪੇਸ਼ ਹੈ।

ਸ਼ੰਭੂ ਮੋਰਚੇ ਵਿਚ ਆ ਰਹੇ ਟਰੈਕਟਰ-ਟਰਾਲੀ ਦੀ ਟਰੱਕ ਨਾਲ ਟੱਕਰ; ਕਿਸਾਨ ਦੀ ਮੌਤ, ਕਈ ਜਖਮੀ

ਕਿਸਾਨੀ ਮੋਰਚੇ ਤੋਂ ਅੱਜ ਸਵੇਰੇ ਇਕ ਦੁੱਖਦਾਈ ਖਬਰ ਮਿਲੀ ਹੈ।

ਸ਼ਹੀਦ ਸ਼ੁੱਭਕਰਨ ਸਿੰਘ ਦੇ ਕਤਲ ਲਈ ਜਿੰਮੇਵਾਰ ਖੱਟਰ, ਡੀ.ਜੀ.ਪੀ. ਹਰਿਆਣਾ ਤੇ ਕੇਂਦਰੀ ਗ੍ਰਹਿ ਮੰਤਰਾਲਾ ’ਤੇ ਹੋਵੇ ਮੁਕੱਦਮਾ ਦਰਜ਼- ਪੰਥਕ ਸਖ਼ਸੀਅਤਾਂ

ਸ਼ਹੀਦ ਸ਼ੁੱਭਕਰਨ ਸਿੰਘ ਦੇ ਕਤਲ ਲਈ ਜਿੰਮੇਵਾਰ ਹਰਿਆਣਾ ਦਾ ਮੁਖ ਮੰਤਰੀ ਖੱਟਰ, ਡੀ.ਜੀ.ਪੀ. ਹਰਿਆਣਾ ਤੇ ਕੇਂਦਰੀ ਗ੍ਰਹਿ ਮੰਤਰਾਲਾ ਜਿੰਮੇਵਾਰ ਹੈ, ਇਹਨਾਂ ਦੋਸ਼ੀਆਂ ’ਤੇ ਕਤਲ ਦਾ ਮੁਕੱਦਮਾ ਦਰਜ਼ ਹੋ ਕੇ ਸਜ਼ਾ ਮਿਲਣੀ ਚਾਹੀਦੀ ਹੈ।

ਡਿਬਰੂਗੜ੍ਹ ਵਿਚ ਨਜ਼ਰਬੰਦ ਸਿੱਖ ਨੌਜਵਾਨਾਂ ਦੀ ਪੰਜਾਬ ਤਬਦੀਲ ਲਈ ਭੁੱਖ ਹੜਤਾਲ ਸ਼ੁਰੂ

‘ਵਾਰਿਸ ਪੰਜਾਬ ਦੇ’ ਸਿੱਖ ਸਿਆਸਤ ਨੂੰ ਭੇਜੇ ਇਕ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ ‘ਵਾਰਿਸ ਪੰਜਾਬ ਦੇ’ ਦੇ ਪ੍ਰਧਾਨ ਅਤੇ ਡਿਬਰੂਗੜ੍ਹ ਜੇਲ੍ਹ ’ਚ ਨਜ਼ਰ ਬੰਦ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਸਿੱਖ ਨੌਜਵਾਨਾਂ ਨੂੰ ਪੰਜਾਬ ਦੀ ਜੇਲ੍ਹ ’ਚ ਤਬਦੀਲ ਕਰਾਉਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਮਾਤਾ ਪਿਤਾ, ਨਜ਼ਰਬੰਦ ਸਿੱਖ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਇਕੱਤਰਤਾ ਅਤੇ ਅਰਦਾਸ ਉਪਰੰਤ ਸਾਰਾਗੜ੍ਹੀ ਸਰਾਂ ਦੇ ਬਾਹਰ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਹੈ। 

ਪੁਲਿਸ ਦੀ ਗੋਲੀ ਨਾਲ ਖਨੌਰੀ ਵਿਖੇ 21 ਸਾਲਾਂ ਦਾ ਨੌਜਵਾਨ ਸ਼ਹੀਦ; ਦੋ ਹੋਰ ਜਖਮੀ

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਖਨੌਰੀ ਵਿਖੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ 21 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ।

« Previous PageNext Page »