ਸਰੀ, ਕਨੇਡਾ: ਬੀਤੇ ਸਮੇਂ ਦੌਰਾਨ ਵਿਦੇਸ਼ਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਭੇਜਣ ਦਾ ਮਸਲਾ ਮਰਯਾਦਾ ਤੇ ਸਤਿਕਾਰ ਦੇ ਹਵਾਲੇ ਨਾਲ ਸਿੱਖ ਸਫਾਂ ਵਿਚ ਉੱਠਦਾ ਰਿਹਾ ਹੈ ਪਰ ਇਸ ਬਾਰੇ ਸ਼੍ਰੋਮਣੀ ਗੁਰਦੁਆਾਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਪੁਖਤਾ ਤੇ ਪੱਕਾ ਹੱਲ ਨਾ ਕੱਢਣ ਕਾਰਨ ਸਥਿਤੀ ਇਕ ਵਾਰ ਮੁੜ ਗੁੰਝਲਦਾਰ ਹੋ ਗਈ ਹੈ।
ਲੰਘੇ ਜੂਨ ਮਹੀਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ, 132 ਸਟਰੀਟ, ਸਰੀ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪ ਕੰਟੇਨਰ ਰਾਹੀਂ ਮੰਗਵਾਏ ਗਏ ਸਨ। ਇਸ ਬਾਰੇ ਪਤਾ ਲੱਗਣ ਉੱਤੇ ਸਰੀ ਅਤੇ ਕਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਇਹ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ ਸੀ ਕਿ ਲੰਮੇ ਸਮੇਂ ਤੱਕ ਕੰਟੇਨਰ ਵਿੱਚ ਰਹਿਣ ਕਾਰਨ ਪਾਵਨ ਸਰੂਪਾਂ ਦੇ ਸਤਿਕਾਰ ਅਤੇ ਸੰਭਾਲ ਵਿੱਚ ਵੱਡੀ ਕੁਤਾਹੀ ਹੋਈ। ਇਸ ਸਬੰਧੀ ਕਨੇਡਾ ਦੀਆਂ ਤਿੰਨ ਗੁਰਦੁਆਰਾ ਪ੍ਰਬੰਧ ਸੰਸਥਾਵਾਂ ਬੀ.ਸੀ. ਗੁਰਦੁਆਰਾਜ਼ ਕੌਂਸਲ, ਓਂਟਾਰੀਓ ਗੁਰਦੁਆਰਾਜ਼ ਕਮੇਟੀ ਅਤੇ ਕਿਉਬਿਕ ਸਿੱਖ ਕੌਂਸਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ 1 ਜੁਲਾਈ 2026 ਨੂੰ ਲਿਖਤੀ ਚਿੱਠੀ ਰਾਹੀਂ ਜਾਣਕਾਰੀ ਵੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਸੰਗਤਾਂ ਸੰਜਮ ਰੱਖਣ ਅਤੇ ਅਕਾਲ ਤਖਤ ਸਾਹਿਬ ਵਲੋਂ ਜਵਾਬ ਆਉਣ ਦੀ ਉਡੀਕ ਕਰਨ ਲਈ ਕਿਹਾ ਗਿਆ।
ਇਸ ਤੋਂ ਬਾਅਦ ਬੀ.ਸੀ. ਗੁਰਦੁਆਰਾਜ਼ ਕੌਂਸਲ, ਓਂਟਾਰੀਓ ਗੁਰਦੁਆਰਾਜ਼ ਕਮੇਟੀ ਅਤੇ ਕਿਉਬਿਕ ਸਿੱਖ ਕੌਂਸਲ ਵੱਲੋਂ 5 ਜੁਲਾਈ ਨੂੰ ਇਕ ਹੋਰ ਚਿੱਠੀ ਭੇਜ ਕੇ ਹੋ ਰਹੀਆਂ ਉਲੰਘਣਾਵਾਂ ਬਾਰੇ ਅਕਾਲ ਤਖਤ ਸਾਹਿਬ ਨੂੰ ਜਾਣੂ ਕਰਵਾਇਆ ਗਿਆ ਤੇ ਤੁਰੰਤ ਠੋਸ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ।

ਪਰ 7 ਜੁਲਾਈ 2026 ਨੂੰ ਅਕਾਲ ਤਖਤ ਸਾਹਿਬ ਵੱਲੋਂ ਬੀ.ਸੀ. ਗੁਰਦੁਆਰਾਜ਼ ਕੌਂਸਲ, ਓਂਟਾਰੀਓ ਗੁਰਦੁਆਰਾਜ਼ ਕਮੇਟੀ ਅਤੇ ਕਿਉਬਿਕ ਸਿੱਖ ਕੌਂਸਲ ਨੂੰ ਜੋ ਲਿਖਤੀ ਜਵਾਬ ਭੇਜਦਿਆਂ ਕਿਹਾ ਕਿ ਸਰੀ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼੍ਰੋਮਣੀ ਕਮੇਟੀ ਦੇ ਫੈਸਲੇ ਅਨੁਸਾਰ ਭੇਜੇ ਗਏ ਹਨ ਤੇ ਮਰਯਾਦਾ ਜਾਂ ਸਤਿਕਾਰ ਦੀ ਕੋਈ ਉਲੰਘਣਾ ਨਹੀਂ ਹੋਈ। ਇਹ ਵੀ ਕਿਹਾ ਗਿਆ ਕਿ ਸੰਗਤ ਵਿਚਕਾਰ ਕਿਸੇ ਕਿਸਮ ਦੀ ਦੁਬਿਧਾ ਪੈਦਾ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ।
ਇਸ ਤੋਂ ਬਾਅਦ ਬੀ.ਸੀ. ਗੁਰਦੁਆਰਾਜ਼ ਕੌਂਸਲ, ਓਂਟਾਰੀਓ ਗੁਰਦੁਆਰਾਜ਼ ਕਮੇਟੀ ਅਤੇ ਕਿਉਬਿਕ ਸਿੱਖ ਕੌਂਸਲ ਵੱਲੋਂ 8 ਜੁਲਾਈ 2026 ਨੂੰ ਇਕ ਮੋੜਵੀਂ ਚਿੱਠੀ ਅਕਾਲ ਤਖਤ ਸਾਹਿਬ ਵਿਖੇ ਭੇਜੀ ਗਈ ਜਿਸ ਵਿਚ ਸੰਘਤ ਵੱਲੋਂ ਕੀਤੇ ਗਏ ਫੈਸਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਬੇਨਤੀ ਕੀਤੀ ਗਈ ਕਿ ਭਵਿੱਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਸਮੁੰਦਰੀ ਜਹਾਜ਼ ਰਾਹੀਂ ਨਾ ਭੇਜੇ ਜਾਣ ਕਿਉਂਕਿ ਕਨੇਡਾ ਦੀ ਸਿਖ ਸੰਗਤ ਇਸ ਫੈਸਲੇ ਨਾਲ ਸਹਿਮਤ ਨਹੀਂ ਹੈ। ਸੰਗਤ ਨੇ ਬੇਨਤੀ ਕੀਤੀ ਕਿ ਇਸ ਵਿਸ਼ੇ ਤੇ ਪੰਥ ਦੇ ਵਿਦਵਾਨਾਂ, ਤਖ਼ਤਾਂ ਅਤੇ ਸੰਗਤਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕਰਕੇ ਸਪਸ਼ਟ ਫੈਸਲਾ ਕੀਤਾ ਜਾਵੇ।
ਪਰ ਅਜੇ ਤੱਕ ਇਸ ਮਾਮਲੇ ਸਬੰਧੀ ਕੋਈ ਸਪਸ਼ਟ ਕਾਰਵਾਈ ਜਾਂ ਫੈਸਲਾ ਸੰਗਤ ਦੇ ਸਾਹਮਣੇ ਨਹੀਂ ਆਇਆ, ਜੋ ਕਿ ਸੰਗਤਾਂ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਸਰੀ (ਕਨੇਡਾ) ਤੋਂ ਸਿੱਖ ਸੰਗਤਾਂ ਨੇ ਅਦਾਰਾ ਸਿੱਖ ਸਿਆਸਤ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਸ ਅਨੁਸਾਰ ਲੰਘੀ 20 ਸਤੰਬਰ, ਦਿਨ ਐਤਵਾਰ ਨੂੰ ਇੱਕ ਹੋਰ ਵੀਡੀਓ ਸਾਹਮਣੇ ਆਈ, ਜਿਸ ਵਿੱਚ ਪਾਵਨ ਸਰੂਪਾਂ ਨੂੰ ਇੱਕ ਕੰਮ ਵਾਲੀ ਵੈਨ ਦੇ ਪਿਛਲੇ ਹਿੱਸੇ ਵਿੱਚ ਬਹੁਤ ਨੀਵਾਂ ਗੱਦਾ ਵਿਛਾ ਕੇ ਲਿਜਾਇਆ ਜਾ ਰਿਹਾ ਸੀ। ਵੈਨ ਵਿੱਚ ਜੁੱਤੀਆਂ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਸਮਾਨ ਵੀ ਰੱਖਿਆ ਹੋਇਆ ਦਿਖਾਈ ਦਿੱਤਾ। ਜਾਣਕਾਰੀ ਅਨੁਸਾਰ ਇਹ ਪਾਵਨ ਸਰੂਪ ਅਮਰੀਕਾ ਅਤੇ ਕੈਨੇਡਾ ਦੇ ਟੋਰਾਂਟੋ ਸਮੇਤ ਹੋਰ ਸ਼ਹਿਰਾਂ ਵਿੱਚ ਭੇਜੇ ਜਾ ਰਹੇ ਸਨ।
ਇਸ ਘਟਨਾ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਪੈਦਾ ਹੋਇਆ ਅਤੇ 21 ਸਤੰਬਰ 2026 ਨੂੰ ਇੱਕ ਭਾਰੀ ਸੰਗਤੀ ਇਕੱਠ ਕੀਤਾ ਗਿਆ। ਇਕੱਠ ਦੌਰਾਨ ਸੰਗਤ ਵੱਲੋਂ ਹੇਠ ਲਿਖੀਆਂ ਤਿੰਨ ਮੰਗਾਂ ਰੱਖੀਆਂ ਗਈਆਂ:
225 ਪਾਵਨ ਸਰੂਪਾਂ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ:
ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਲਿਆਂਦੇ ਗਏ 225 ਪਾਵਨ ਸਰੂਪਾਂ ਵਿੱਚੋਂ ਕਿੰਨੇ ਸਰੂਪ ਕਿਹੜੇ ਸਥਾਨਾਂ ’ਤੇ ਭੇਜੇ ਜਾ ਚੁੱਕੇ ਹਨ, ਕਿੰਨੇ ਸਰੂਪ ਅਜੇ ਗੁਰਦੁਆਰਾ ਸਾਹਿਬ ਵਿਖੇ ਹਨ ਅਤੇ ਬਾਕੀ ਸਰੂਪ ਕਿੱਥੇ ਭੇਜੇ ਜਾਣੇ ਹਨ—ਇਸ ਦੀ ਮੁਕੰਮਲ ਅਤੇ ਤਸਦੀਕਯੋਗ ਸੂਚੀ ਸੰਗਤ ਨੂੰ ਦਿੱਤੀ ਜਾਵੇ। ਸੰਗਤ ਇਹ ਜਾਂਚ ਕਰਨਾ ਚਾਹੁੰਦੀ ਹੈ ਕਿ ਸਾਰੇ ਪਾਵਨ ਸਰੂਪ ਇਸ ਵੇਲੇ ਕਿੱਥੇ ਅਤੇ ਕਿਸ ਹਾਲਤ ਵਿੱਚ ਹਨ।
ਬਾਕੀ ਪਾਵਨ ਸਰੂਪ ਸੰਗਤੀ ਗੁਰਦੁਆਰਾ ਸਾਹਿਬਾਨ ਨੂੰ ਸੌਂਪੇ ਜਾਣ:
ਜਿੰਨੇ ਵੀ ਪਾਵਨ ਸਰੂਪ ਅਜੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹਨ, ਉਹ ਸੰਗਤ ਵੱਲੋਂ ਨਿਰਧਾਰਤ ਸੰਗਤੀ ਗੁਰਦੁਆਰਾ ਸਾਹਿਬਾਨ ਵਿੱਚ ਪੂਰਨ ਮਰਯਾਦਾ ਅਤੇ ਸਤਿਕਾਰ ਸਹਿਤ ਪਹੁੰਚਾਏ ਜਾਣ। ਉੱਥੋਂ ਪਾਵਨ ਸਰੂਪਾਂ ਨੂੰ ਲੋੜ, ਮਰਯਾਦਾ ਅਤੇ ਯੋਗ ਪ੍ਰਬੰਧਾਂ ਦੀ ਜਾਂਚ ਉਪਰੰਤ ਸਤਿਕਾਰ ਸਹਿਤ ਅੱਗੇ ਪਹੁੰਚਾਇਆ ਜਾਵੇ।
ਸਮੂਹ ਪ੍ਰਬੰਧਕ ਕਮੇਟੀ ਅਤੇ ਸਬੰਧਤ ਸੇਵਾਦਾਰ ਖੁੱਲ੍ਹੇ ਤੌਰ ’ਤੇ ਮੁਆਫ਼ੀ ਮੰਗਣ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸਤਿਕਾਰ ਵਿੱਚ ਹੋਈਆਂ ਗੰਭੀਰ ਕੁਤਾਹੀਆਂ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ, ਸਬੰਧਤ ਗ੍ਰੰਥੀ ਸਿੰਘ ਅਤੇ ਜ਼ਿੰਮੇਵਾਰ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਸਾਹਮਣੇ ਖੁੱਲ੍ਹੇ ਤੌਰ ’ਤੇ ਆਪਣੀ ਗਲਤੀ ਪ੍ਰਵਾਨ ਕਰਕੇ ਮੁਆਫ਼ੀ ਮੰਗਣ।
ਅਦਾਰਾ ਸਿੱਖ ਸਿਆਸਤ ਨਾਲ ਸਾਂਝੀ ਕੀਤੀ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਸੰਗਤ ਦੀਆਂ ਇਹ ਮੰਗਾਂ ਕਿਸੇ ਨਿੱਜੀ ਵਿਰੋਧ ਲਈ ਨਹੀਂ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ, ਸਿੱਖ ਰਹਿਤ ਮਰਯਾਦਾ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਹਨ। ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸਾਰੀ ਜਾਣਕਾਰੀ ਸੰਗਤ ਦੇ ਸਾਹਮਣੇ ਪਾਰਦਰਸ਼ੀ ਢੰਗ ਨਾਲ ਰੱਖੀ ਜਾਵੇ।
ਸਰੀ (ਕਨੇਡਾ) ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 225 ਸਰੂਪ ਕੰਨੇਟਰ ਰਾਹੀਂ ਭੇਜਣ ਦੇ ਮਾਮਲੇ ਸੰਬੰਧੀ ਅਦਾਰਾ ਸਿੱਖ ਸਿਆਸਤ ਨੂੰ ਮਿਲੇ ਦਸਤਾਵੇਜ਼ ਹੇਠਾਂ ਪਾਠਕਾਂ/ਸੰਗਤਾਂ ਦੀ ਜਾਣਕਾਰੀ ਹਿਤ ਸਾਂਝੇ ਕੀਤੇ ਜਾ ਰਹੇ ਹਨ:-
1 ਜੁਲਾਈ 2026 ਨੂੰ ਕਨੇਡਾ ਦੀਆਂ ਗੁਰਦੁਆਰਾ ਪ੍ਰਬੰਧਕੀ ਸੰਸਥਾਵਾਂ ਵੱਲੋਂ ਅਕਾਲ ਤਖਤ ਸਾਹਿਬ ਨੂੰ ਭੇਜੀ ਚਿੱਠੀ:
[gview file=”https://sikhsiyasatnews.info/wp-content/uploads/sites/2/2026/09/BCGC-OGC-QGC-Statement-Sri-Guru-Granth-Sahib-Ji-Saroops-Transported-to-Surrey-BC-In-shipment-container-July-1-2026.pdf” height=”750px” width=”100%” save=”1″]
ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਕਨੇਡਾ ਦੀਆਂ ਗੁਰਦੁਆਰਾ ਪ੍ਰਬੰਧਕੀ ਸੰਸਥਾਵਾਂ ਨੂੰ ਭੇਜਿਆ ਸ਼ੁਰੂਆਤੀ ਜਵਾਬ (ਈਮੇਲ):
[gview file=”https://sikhsiyasatnews.info/wp-content/uploads/sites/2/2026/09/Akal-Takht-Secretariat-email-to-Canada-Gurdwara-Bodies-on-Sri-Guru-Granth-Sahib-Ji-Saroops-Transported-to-Surrey-BC-In-shipment-container-2026-07-06-00-54-31.pdf” height=”750px” width=”100%” save=”1″]
5 ਜੁਲਾਈ 2026 ਨੂੰ ਕਨੇਡਾ ਦੀਆਂ ਗੁਰਦੁਆਰਾ ਪ੍ਰਬੰਧਕੀ ਸੰਸਥਾਵਾਂ ਵੱਲੋਂ ਅਕਾਲ ਤਖਤ ਸਾਹਿਬ ਨੂੰ ਭੇਜੀ ਦੂਜੀ ਚਿੱਠੀ:
[gview file=”https://sikhsiyasatnews.info/wp-content/uploads/sites/2/2026/09/BCGC-Letter-to-Akal-Takht-Sri-Guru-Granth-Sahib-Ji-Saroops-Transported-to-Surrey-BC-In-shipment-container-July-5-2026.pdf” height=”750px” width=”100%” save=”1″]
7 ਜੁਲਾਈ 2026 ਨੂੰ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਕਨੇਡਾ ਦੀਆਂ ਗੁਰਦੁਆਰਾ ਪ੍ਰਬੰਧਕੀ ਸੰਸਥਾਵਾਂ ਨੂੰ ਚਿੱਠੀ
[gview file=”https://sikhsiyasatnews.info/wp-content/uploads/sites/2/2026/09/July-7-2026-Akal-Takht-Sahib-Letter-Regarding-Pawan-Saroops-in-Canada-Transported-to-Surrey-BC-In-shipment-container.pdf” height=”750px” width=”100%” save=”1″]
8 ਜੁਲਾਈ 2026 ਨੂੰ ਕਨੇਡਾ ਦੀਆਂ ਗੁਰਦੁਆਰਾ ਪ੍ਰਬੰਧਕੀ ਸੰਸਥਾਵਾਂ ਵੱਲੋਂ ਅਕਾਲ ਤਖਤ ਸਾਹਿਬ ਨੂੰ ਭੇਜੀ ਤੀਜੀ ਚਿੱਠੀ:
[gview file=”https://sikhsiyasatnews.info/wp-content/uploads/sites/2/2026/09/BCGC-OGC-QGC-Statement-Sri-Guru-Granth-Sahib-Ji-Saroops-Transported-to-Surrey-BC-In-shipment-container-July-8-2026.pdf” height=”750px” width=”100%” save=”1″]