Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Akal Takht and Sikh sovereignty

ਅਕਾਲ ਤਖ਼ਤ ਅਤੇ ਸਿੱਖ ਪ੍ਰਭੂਸੱਤਾ – ਅਰਵਿੰਦਰ ਸਿੰਘ

ਅਕਾਲ ਤਖ਼ਤ ਅਤੇ ਸਿੱਖ ਪ੍ਰਭੂਸੱਤਾ – ਅਰਵਿੰਦਰ ਸਿੰਘ

ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ ‘ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ। ਆਧੁਨਿਕ ਰਾਜ (ਸਰਕਾਰ) ਤੋਂ ਧਰਮ ਦੀ ਰੱਖਿਆ ਕਰਨ ਦੀ ਉਮੀਦ ਰੱਖਣਾ ਇਤਿਹਾਸਕ ਮੂਰਖਤਾ ਦੀ ਸਿਖਰ ਹੈ—ਇਹ ਸਿੱਖਾਂ ਦੁਆਰਾ ਅਹਿਮਦ ਸ਼ਾਹ ਜਾਂ ਜਹਾਂਗੀਰ ਨੂੰ ਆਪਣੇ ਗੁਰੂ ਦੀ ਬੇਅਦਬੀ ਰੋਕਣ ਲਈ ਕਾਨੂੰਨ ਬਣਾਉਣ ਦੀ ਬੇਨਤੀ ਕਰਨ ਦੇ ਬਰਾਬਰ ਹੈ।

Akal Takht and Sikh sovereignty
ਫੋਟੋਃ ਜੈਤੋ ਮੋਰਚੇ ਵਿੱਚ ਸ਼ਾਮਲ 12ਵਾਂ ਜਥਾ, ਜਥੇਦਾਰ ਸੁੱਚਾ ਸਿੰਘ ਮੋਗਾ ਅਤੇ ਕੰਵਰ ਸਿੰਘ ਦੀ ਅਗਵਾਈ ਹੇਠ ਅਕਾਲ ਤਖ਼ਤ ਦੇ ਸਨਮੁਖ, ਲਗਭਗ 1924

ਇੱਕ ਐਸਾ ਕਾਨੂੰਨ ਜਿਸਦੇ ਮੂਲ ਚ ਹੀ ਕਾਣ ਹੈ, ਵਿੱਚ ਬਦਲਾਵਾਂ ਦਾ ਸਿਆਸੀ ਡਰਾਮਾ ਸਿਰਫ਼ ਇੱਕ ਗਿਣੀ-ਮਿੱਥੀ ਜੋੜ-ਤੋੜ ਹੈ ਤਾਂ ਜੋ SGPC – ਜੋ ਇੱਕ ਸਥਾਨਕ ਸੰਸਥਾ ਹੈ, ਜੋ ਕਿ ਸਥਾਨਕ ਸਿਆਸਤ ਦੇ ਪ੍ਰਭਾਵ ਹੇਠਾਂ ਹੈ, ਰਾਹੀਂ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਉੱਤੇ ਇੱਕ ਨਿਯੰਤਰਿਤ ਕੰਟਰੋਲ ਪੈਦਾ ਕੀਤਾ ਜਾ ਸਕੇ । “2026 ਦੇ ਅਣਸਤਿਕਾਰ ਕਾਨੂੰਨ” ਵਰਗੀਆਂ ਸਰਕਾਰੀ ਦਖਲਅੰਦਾਜ਼ੀਆਂ ਨੂੰ ਜਾਇਜ਼ ਠਹਿਰਾ ਕੇ, (ਇਸ ਵਿੱਚ) ਸ਼ਾਮਲ ਵਿਅਕਤੀ ਇੱਕ ਡੂੰਘੀ ਰੂਹਾਨੀ ਕਮਜ਼ੋਰੀ ਦਾ ਪ੍ਰਦਰਸ਼ਨ ਕਰ ਰਹੇ ਹਨ, ਅਤੇ ਉਸੇ ਪ੍ਰਭੂਸੱਤਾ ਨਾਲ ਸਮਝੌਤਾ ਕਰ ਰਹੇ ਹਨ ਜਿਸਦੀ ਰਾਖੀ ਕਰਨਾ ਉਨ੍ਹਾਂ ਦਾ ਫਰਜ਼ ਹੈ। ਉਹ ਆਪਣੇ ਗੁਰੂ ਦੇ ਸਨਮੁਖ ਕਿਸ ਮੂੰਹ ਨਾਲ ਜਾਣਗੇ?

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’
ਸਿੱਖ ਰੈਫਰੈਂਸ ਲਾਇਬ੍ਰੇਰੀ ਸਿੱਖ ਕੌਮ ਦੀ ਸੰਸਥਾਗਤ ਯਾਦ ਅਤੇ ਰੂਹਾਨੀ ਵਿਰਸੇ ਦਾ ਅਨਮੋਲ ਭੰਡਾਰ ਸੀ, ਜਿਸਨੂੰ ਜੂਨ 1984 ਦੇ ਘੱਲੂਘਾਰੇ ਦੌਰਾਨ ਯੋਜਨਾਬੱਧ ਤਰੀਕੇ ਨਾਲ ਲੁੱਟਿਆ ਅਤੇ ਤਬਾਹ ਕੀਤਾ ਗਿਆ। ਹਾਲ
ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਉਹ ਮਹਾਨ ਵਿਲੱਖਣ ਮੀਰੀ ਪੀਰੀ ਦਾ ਤਖਤ ਹੈ, ਜੋ ਖਾਲਸਾ ਪੰਥ ਤੇ ਸਿੱਖ ਜਗਤ ਦੀ ਵੱਖਰੀ ਪਹਿਚਾਣ ਅਤੇ ਸੰਪੂਰਨ ਪ੍ਰਭੂ ਸੱਤਾ ਦਾ ਪ੍ਰਤੀਕ ਹੈ।
ਬਿਕ੍ਰਮੀ ਸੰਮਤ 1756 ਦੀ ਪਹਿਲੀ ਵਿਸਾਖ ਨੂੰ ਆਨੰਦਪੁਰ ਵਿਚ ਹਜ਼ਾਰਾਂ ਸਿੱਖਾਂ ਦਾ ਇਕੱਠ ਹੋਇਆ। ਜਿਥੇ ਅੱਜ ਕੱਲ ਤਖਤ ਕੇਸਗੜ੍ਹ ਸਾਹਿਬ ਸਜੇ ਹੋਏ ਹਨ, ਉਥੇ ਵੀਰਵਾਰ ਵਾਲੇ ਦਿਨ, 30 ਮਾਰਚ 1699

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: