October 19, 2024
ਅਮਰੀਕਾ ਦੇ ਜਸਿਟਸ ਡਿਪਾਰਟਮੈਂਟ ਨੇ ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਇਕ ਅਧਿਕਾਰੀ ਵਿਕਾਸ਼ ਯਾਦਵ ਖਿਲਾਫ ਅਮਰੀਕੀ ਅਦਾਲਤ ਵਿਚ ਦੋਸ਼ ਦਾਖਲ ਕਰ ਦਿੱਤੇ ਹਨ। ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ.ਬੀ.ਆਈ.) ਨੇ ਵਿਕਾਸ਼ ਯਾਦਵ ਨੂੰ ਲੋੜੀਂਦਾ (ਵਾਂਟਡ) ਕਰਾਰ ਦਿੰਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ।
ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿੱਚ ਦਲ ਖਾਲਸਾ ਜਥੇਬੰਦੀ ਦੇ ਸਰਪ੍ਰਸਤ ਤੇ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਅਤੇ ‘ਜੰਗ-ਏ-ਅਜ਼ਾਦੀ’ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦਲ ਖਾਲਸਾ ਜਰਮਨੀ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ।
ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਨਾਲ ਮਾਸਕੋ ਵਿਚ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਇਹ ਮੁਲਾਕਾਤ ਉਸੇ ਦਿਨ ਹੋਈ ਜਿਸ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਨਾਟੋ ਮੁਲਕਾਂ ਦੀ ਬੈਠਕ ਦਾ ਆਗਾਜ਼ ਕੀਤਾ ਗਿਆ
ਨਕੋਦਰ ਵਿੱਚ 2 ਫਰਵਰੀ 1986 ਨੂੰ ਵਾਪਰੇ ਸਾਕਾ ਨਕੋਦਰ ਬੇਅਦਬੀ ਕਾਂਡ ਦੇ ਚਾਰ ਸਿੱਖ ਨੌਜਵਾਨਾਂ ਦੀ ਸ਼ਹਾਦਤ ਨੂੰ ਅਮਰੀਕਾ ਦੇ ਸੂਬੇ ਕੈਲੀਫੋਰੀਆ ਦੀ ਅਸੈਂਬਲੀ ਵਿੱਚ ਮਾਨਤਾ ਦਿੱਤੀ ਗਈ ਹੈ। ਕੈਲੇਫੋਰਨੀਆ ਦੀ 80 ਮੈਂਬਰੀ ਅਸੈਂਬਲੀ ਨੇ ਸਰਬਸਮੰਤੀ ਨਾਲ ਬਿੱਲ ਪਾਸ ਕਰਦਿਆਂ ਕਿਹਾ ਕਿ ਇਸ ਘਟਨਾ ਵਿੱਚ ਪੀੜਤ ਪਰਿਵਾਰਾਂ ਨੂੰ 38 ਸਾਲ ਬੀਤਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲਿਆ।
ਲੰਡਨ: ਜਦੋਂ ਜੂਨ 1984 ਵਿਚ ਬਿਪਰਵਾਦੀ ਇੰਡੀਅਨ ਸਟੇਟ ਨੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ), ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ...
ਲੰਘੇ ਐਤਵਾਰ (16 ਜੂਨ ਨੂੰ) ਇੰਗਲੈਂਡ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਲੰਡਨ ਵਿਖੇ ਇਕੱਤਰ ਹੋਏ ਅਤੇ ਤੀਜੇ ਘੱਲੂਘਾਰੇ ਦੀ 40ਵੀਂ ਵਰੇਗੰਢ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਲੰਡਨ ਸਥਿਤ ‘ਟਰੈਫਲੈਗਰ ਸਕੂਏਅਰ’ ਵਿਖੇ 40ਵੀਂ ਸਲਾਨਾ ਆਜ਼ਾਦੀ ਰੈਲੀ ਕੀਤੀ।
ਭਾਰਤੀ ਹਕੂਮਤ ਵੱਲੋਂ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਰ 37 ਗੁਰਦੁਆਰਿਆ ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘੱਲੂਘਾਰੇ ਦੀ 40 ਵੇ ਵਰ੍ਹੇ ਨੂੰ ਸਮਰਪਿਤ ਦੇਸ਼ ਵਿਦੇਸ਼ ਵਿੱਚ ਰੱਖੇ ਸਮਾਗਮਾਂ, ਸੈਮੀਨਾਰਾਂ ਤੇ ਰੋਹ ਮੁਜ਼ਾਹਰਿਆਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਅੱਜ ਜੋ ਇਸ ਘੱਲੂਘਾਰੇ ਨੂੰ ਭੁੱਲ ਗਏ ਜਾਂ ਭੁੱਲ ਜਾਣ ਦੀਆਂ ਸਲਾਹਾਂ ਦੇ ਰਹੇ ਹਨ ਉਹਨਾਂ ਲੋਕਾਂ ਦੇ ਨਾ ਪਾਕਿ ਇਰਾਦਿਆਂ ਨੂੰ ਸਿੱਖ ਕੌਮ ਨਕਾਮ ਕਰੇ।
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਗਦਰੀ ਬਾਬਿਆਂ ਦੀ ਤਰਾਂ 80ਵਿਆਂ ਦੇ ਖਾੜਕੂ ਸੰਘਰਸ਼ ਸਮੇ ਅਮਰੀਕਾ ਦੀ ਧਰਤੀ ਤੋਂ ਜਾ ਕੇ ਸਿੱਖ ਸੰਘਰਸ਼ ਤੇ ਖਾਲਿਸਤਾਨ ਦੀ ਆਜ਼ਾਦੀ ਲਈ ਸ਼ਹੀਦ ਹੋਏ ਸੂਰਮਿਆਂ “ਭਾਈ ਹਰਜੀਤ ਸਿੰਘ ਢਿਲੋਂ, ਭਾਈ ਸੁਖਬੀਰ ਸਿੰਘ ਢਿਲੋਂ, ਭਾਈ ਚਰਨਜੀਤ ਸਿੰਘ ਚੰਨਾ, ਭਾਈ ਦਵਿੰਦਰ ਸਿੰਘ ਸਿੰਘਪੂਰਾ, ਭਾਈ ਬਲਜਿੰਦਰ ਸਿੰਘ ਰਾਜੂ” ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਦੇ ਹਫਤਾਵਾਰੀ ਦੀਵਾਨ ਵਿੱਚ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਦੀ ਕਿਤਾਬ “ਖਾੜਕੂ ਲਹਿਰਾਂ ਦੇ ਅੰਗ ਸੰਗ” ਜਾਰੀ ਕੀਤੀ ਗਈ।
Next Page »