ਆਮ ਖਬਰਾਂ

ਅੱਖਰਕਾਰੀ, ਚਿੱਤਰਕਾਰੀ ਅਤੇ ਕਿਤਾਬਾਂ ਦੀ ਸੰਗਰੂਰ ਵਿਖੇ ਪ੍ਰਦਰਸ਼ਨੀ ਭਲਕੇ

September 2, 2022

ਜਥਾ ਮਾਲਵਾ ਵਲੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਧੂਰੀ ਗੇਟ, ਸੰਗਰੂਰ ਵਿਖੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਹ ਪ੍ਰਦਰਸ਼ਨੀ 3 ਸਤੰਬਰ 2022 ਨੂੰ ਸ਼ਾਮੀ 6:30 ਵਜੇ ਤੋਂ 9:30 ਵਜੇ ਤੱਕ ਅਤੇ 4 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਈ ਜਾਵੇਗੀ

ਲੁਧਿਆਣੇ ਦੇ ਬੁੱਢੇ ਦਰਿਆ ਦੇ ਪਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ ਵਿਸ਼ੇ ਤੇ ਗੋਸ਼ਟੀ

ਖੇਤੀਬਾੜੀ_ਅਤੇ_ਵਾਤਾਵਰਨ_ਜਾਗਰੂਕਤਾ_ਕੇਂਦਰ ਵੱਲੋਂ ਸੰਯੁਕਤ ਰਾਸ਼ਟਰ ਦੇ #ਕੁਦਰਤ_ਸੰਭਾਲ_ਦਿਹਾੜੇ ਮੌਕੇ 28 ਜੁਲਾਈ 2022 ਨੂੰ ਸਵੇਰੇ 10:30 ਵਜੇ ਸਰਕਟ ਹਾਉਸ ਲੁਧਿਆਣਾ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ ਜਿਸ ਵਿਚ ਇਸ ਵਿਸ਼ੇ ਉੱਤੇ ਵਿਚਾਰ ਕੀਤਾ ਜਾਵੇਗਾ ਕਿ “ਲੁਧਿਆਣੇ ਦੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ”।

ਪੰਜਾਬ ‘ਚ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਜਾਗਰੂਕ ਅਤੇ ਜਥੇਬੰਦ ਹੋਣ ਦੀ ਤੁਰੰਤ ਲੋੜ

ਇਸ ਵੇਲੇ ਜਲ ਸੰਕਟ ਦੀਆਂ ਬਰੂਹਾਂ ਤੇ ਹੈ।  ਸਮੇਂ-ਸਮੇਂ ਤੇ ਅਨੇਕਾਂ ਅੰਤਰ – ਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ, ਸਰਕਾਰੀ, ਗੈਰ - ਸਰਕਾਰੀ ਸੰਸਥਾਵਾਂ ਵੱਲੋਂ ਇਸ ਬਾਰੇ ਚੇਤੰਨ ਵੀ ਕੀਤਾ ਜਾਂਦਾ ਹੈ । ਪਿਛਲੇ ਦਿਨਾਂ 'ਚ ਪੰਜਾਬ ਦੇ ਵੱਖ-ਵੱਖ ਖਿੱਤਿਆਂ 'ਚੋਂ ਪਾਣੀ ਨਾਲ ਸੰਬੰਧਿਤ ਸਮੱਸਿਆਵਾਂ ਸਾਡੇ ਤੱਕ ਅਖ਼ਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਲਗਾਤਾਰ ਪਹੁੰਚ ਰਹੀਆਂ ਹਨ। ਇਹ ਸਮੱਸਿਆਵਾਂ ਮੁੱਖ ਤੌਰ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ, ਪੀਣਯੋਗ ਪਾਣੀ ਦੀ ਥੁੜ, ਨਹਿਰੀ ਪਾਣੀ ਜ਼ਹਿਰੀਲਾ ਹੋਣ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸੰਬੰਧਿਤ

ਭਾਰਤ-ਬੰਦ ਦੇ ਸੱਦੇ ਨੂੰ ਪੰਜਾਬ ਭਰ ‘ਚ ਭਰਵਾਂ ਹੁੰਗਾਰਾ

ਕੇਂਦਰ ਸਰਕਾਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜ਼ਲੀ ਸੋਧ ਬਿਲ-2020 ਖਿਲਾਫ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਬੰਦ ਦੇ ਸੱਦੇ ਨੂੰ ਪੰਜਾਬ ਭਰ 'ਚ ਵੱਡਾ ਹੁੰਗਾਰਾ ਮਿਲਿਆ। 32 ਕਿਸਾਨ ਜਥੇਬੰਦੀਆਂ ਵੱਲੋਂ 250 ਤੋਂ ਵੱਧ ਥਾਵਾਂ 'ਤੇ ਧਰਨੇ ਲਾਉਂਦਿਆਂ ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ-ਐਕਟ 2020 ਰੱਦ ਕਰਵਾਉਣ ਲਈ ਜ਼ਬਰਦਸਤ ਰੋਸ-ਪ੍ਰਦਰਸ਼ਨ ਕੀਤੇ ਗਏ।

2 ਅਪ੍ਰੈਲ ਨੂੰ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਵਿਚ ਕਾਂਗਰਸ ਦੇ ਚੋਣ ਵਾਅਦਿਆਂ ਦੀ ਪੋਲ ਖੋਲੇਗੀ ਬਸਪਾ –  ਗੜ੍ਹੀ

ਕਾਂਗਰਸ ਸਰਕਾਰ ਦਾ ਚੋਣ ਮੈਨੀਫੈਸਟੋ ਪੂਰੇ ਕਰਨ ਦਾ ਬਿਆਨ ਬਚਕਾਨਾ ਤੇ ਝੂਠਾ ਹੈ। ਪੰਜਾਬ ਦੀ 35% ਅਨੁਸੂਚਿਤ ਜਾਤੀਆਂ ਅਤੇ 35% ਓਬੀਸੀ ਜਮਾਤਾਂ ਕਾਂਗਰਸ ਦੇ ਚੋਣ ਵਾਅਦਿਆਂ ਦੇ ਪੂਰੇ ਹੋਣ ਤੋਂ ਮਹਿਦੂਦ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਦੂਜੀ ਖੋਜਾਰਥੀ ਮਿਲਣੀ ਦਾ ਆਯੋਜਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਚ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦੇ ਪਟਿਆਲਾ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ ਦੋ-ਰੋਜਾ ਕੌਮੀ ਖੋਜਾਰਥੀ ਮਿਲਣੀ ਅੱਜ ਖੋਜ ਵੱਲ ਨਵੀਆਂ ਪੁਲਾਂਘਾਂ ਪੁੱਟਦੀ ਹੋਈ

ਸ਼੍ਰੋਮਣੀ ਕਮੇਟੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਸਿੱਖ ਮਸਲਿਆਂ ਸਬੰਧੀ ਲਿਖਿਆ ਪੱਤਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਸਿੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਸਮਾਂ ਮੰਗਿਆ ਗਿਆ ਹੈ।

ਰੇਲ-ਰੋਕੋ ਪ੍ਰੋਗਰਾਮ ਨੂੰ ਪੰਜਾਬ ਭਰ ‘ਚ ਭਰਵਾਂ ਹੁੰਗਾਰਾ

ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ਤਹਿਤ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਰੇਲ-ਰੋਕੋ ਅੰਦੋਲਨ ਪ੍ਰੋਗਰਾਮ ਤਹਿਤ ਕਰੀਬ 40 ਥਾਵਾਂ 'ਤੇ 12 ਤੋਂ 4 ਵਜੇ ਤੱਕ ਸ਼ਾਂਤਮਈ ਰੋਸ-ਪ੍ਰਦਰਸ਼ਨ ਕਰਦਿਆਂ ਰੇਲਾਂ ਰੋਕੀਆਂ ਗਈਆਂ।

ਨਗਰ ਨਿਗਮ, ਨਗਰ ਕੌਸਲ ਅਤੇ ਨਗਰ ਪੰਚਾਇਤਾਂ ਸਬੰਧੀ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਹੋਵੇਗਾ ਬੰਦ , 14 ਫਰਵਰੀ ਨੂੰ ਪੈਣਗੀਆਂ ਵੋਟਾਂ

ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਪ੍ਰਚਾਰ  ਅੱਜ ਮਿਤੀ 12 ਫਰਵਰੀ 2021 ਨੂੰ ਸ਼ਾਮ 05.00 ਵਜੇ ਸਮਾਪਤ ਹੋ ਜਾਵੇਗਾ।

ਦਿੱਲੀ ਦੀ ਗਾਜ਼ੀਪੁਰ ਸਰਹੱਦ ਦਾ ਕਿਰਸਾਨੀ ਮੋਰਚਾ ਤਸਵੀਰਾਂ ਦੀ ਜ਼ੁਬਾਨੀ

ਦਿੱਲੀ ਦੇ ਗਾਜ਼ੀਪੁਰ ਸਰਹੱਦ ਉੱਤੇ ਚੱਲ ਰਹੇ ਕਿਸਾਨੀ ਮੋਰਚੇ ਦੀਆਂ ਕੁਝ ਤਸਵੀਰਾਂ ਸਾਂਝੀਆ ਕਰ ਰਹੇ ਹਾ।                   ...

Next Page »