September 5, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਲੇਖਕ ਸਿਰਦਾਰ ਕਪੂਰ ਸਿੰਘ ਦੀ ਲਿਖਤ “ਸਾਚੀ ਸਾਖੀ” ਦਾ ਤੀਜਾ ਐਡੀਸ਼ਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਕਿਤਾਬ ਵਿਚ “ਕਮਿਊਨਲ ਅਵਾਰਡ” ਇੱਕ ਮਹੱਤਵਪੂਰਨ ਰਚਨਾ ਹੈ। ਇਸ ਵਿਚ ਪੰਜਾਬੀ ਸੂਬਾ ਬਣਨ ਤੇ ਲੋਕ ਸਭਾ ਵਿੱਚ ਦਿੱਤਾ ਸ. ਕਪੂਰ ਸਿੰਘ ਦਾ ਭਾਸ਼ਨ ਜੋ ਪਹਿਲਾ ਅੰਗਰੇਜ਼ੀ ਵਿੱਚ ਤੇ ਫਿਰ ਇਸ ਕਿਤਾਬ ਅੰਦਰ ਅੰਤਿਕਾ ਰੂਪ ‘ਚ ਪੰਜਾਬੀ ਵਿਚ ਛਪਿਆ ਸੀ, ਬਹੁਤ ਮਹੱਤਵਪੂਰਨ ਹੈ। ਇਸ ਅੰਦਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਅਸਲ ਦੋਸ਼ੀਆਂ ਦੀ ਪਹਿਚਾਣ ਬਹੁਤ ਸੁਚੱਜੇ ਢੰਗ ਨਾਲ ਬਿਆਨ ਕੀਤੀ ਗਈ ਹੈ।
ਸਿਰਦਾਰ ਕਪੂਰ ਸਿੰਘ ਨਾਲ ਹੋਈ ਵਧੀਕੀ ਦਾ ਜ਼ਿਕਰ ਉਹਨਾਂ ਦੀ ਜ਼ੁਬਾਨੀ ਪੜਨਯੋਗ ਹੈ। ਇਸ ਕਿਤਾਬ ਦਾ ਅੰਗਰੇਜ਼ੀ ਤਰਜਮਾ The True Story ਕਿਤਾਬ ਦੇ ਰੂਪ ਵਿਚ ਮੌਜੂਦ ਹੈ।
ਸਾਚੀ ਸਾਖੀ ਕਿਤਾਬ ਮੰਗਵਾਉਣ ਲਈ Whatsapp ਤੇ ਸੁਨੇਹਾ ਭੇਜੋ – +91 89682 25990
Related Topics: Shiromani Gurdwara Parbandhak Committee (SGPC), Sirdar Kapur Singh