ਬੀਤੀ 5 ਫਰਵਰੀ ਨੂੰ ਸਿੱਖ ਸ਼ਹੀਦਾਂ ਭਾਈ ਹਰਮਿੰਦਰ ਸਿੰਘ, ਭਾਈ ਝਿਲਮਣ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਬਲਧੀਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਪਿੰਡ ਬੋਹੜਾਂ ਵਾਲਾ ਲਿੱਤਰਾਂ ਜਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ।
ਅਮਰੀਕਾ ਦੇ ਅਸਮਾਨ ਵਿਚ ਚੀਨ ਦੇ ‘ਜਸੂਸੀ’ ਗੁਬਾਰੇ ਨੇ ਨਾ ਸਿਰਫ ਅਮਰੀਕਾ ਸਮੇਤ ਦੁਨੀਆ ਭਰ ਦੇ ਖਬਰ ਅਦਾਰਿਆਂ ਦੀਆਂ ਸੁਰਖੀਆਂ ਇਕੱਠੀਆ ਕੀਤੀਆਂ ਹਨ ਬਲਕਿ ਇਸ ਕਾਰਨ ਅਮਰੀਕਾ ਦੇ ਸੈਕਟਰੀ ਆਫ ਸੇਟਟ ਦਾ ਚੀਨ ਦੌਰਾ ਵੀ ਰੱਦ ਹੋ ਗਿਆ ਹੈ। ਇਸ ਦੌਰੇ ਦਾ ਮਨੋਰਥ ਚੀਨ ਅਤੇ ਅਮਰੀਕਾ ਦਰਮਿਆਨ ਵਧ ਰਹੇ ਤਣਾਅ ਨੂੰ ਘਟਾਉਣ ਬਾਰੇ ਸੀ।
ਨਕੋਦਰ ਸਾਕਾ ਜੋ 37 ਸਾਲ ਪਹਿਲਾਂ 2 ਫਰਵਰੀ 1986 ਨੂੰ ਵਾਪਰਿਆ ਸੀ। ਉਦੋਂ ਨਕੋਦਰ ਦੇ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾ ਅਗਨ ਭੇਟ ਹੋ ਗਈਆ। ਪੀੜਤ ਪਰਿਵਾਰਾਂ ਵਿੱਚੋਂ ਬਲਦੇਵ ਸਿੰਘ ਲਿੱਤਰਾਂ ਨੇ ਦੱਸਿਆ ਕਿ 1986 ਵਿੱਚ ਨਕੋਦਰ ਬੇਅਦਬੀ ਕਾਂਡ ਵਿੱਚ ਪੁਲਿਸ ਵੱਲੋਂ ਚਲਾਈਆ ਅੰਨ੍ਹੇਵਾਹ ਗੋਲੀਆ ਨਾਲ ਸ਼ਹੀਦ ਹੋਣ ਵਾਲੇ ਚਾਰ ਨੌਜਵਾਨਾਂ
ਸਿੱਖ ਲਈ ਗੁਰੂ ਤੋਂ ਪਰੇ ਕੁਝ ਨਹੀਂ, ਗੁਰੂ ਦੇ ਰਾਹ ਉੱਤੇ ਸਿੱਖ ਸਭ ਹਿਸਾਬ ਕਿਤਾਬ ਪਿੱਛੇ ਛੱਡ ਕੇ ਤੁਰਦਾ ਹੈ। ਗੁਰੂ ਦੇ ਅਦਬ ਲਈ ਗੁਰੂ ਦੇ ਸਿੱਖ ਆਪਾ ਕੁਰਬਾਨ ਕਰਦੇ ਆਏ ਹਨ, ਕਰ ਰਹੇ ਹਨ ਅਤੇ ਹਮੇਸ਼ਾ ਕਰਦੇ ਰਹਿਣਗੇ। ਸੱਚ ਅਤੇ ਝੂਠ ਦੀ ਇਹ ਟੱਕਰ ਨਾ ਕਦੀ ਮੁੱਕੀ ਹੈ ਅਤੇ ਨਾ ਹੀ ਕਦੇ ਮੁੱਕਣੀ ਹੈ।
ਅਮਰੀਕੀ ਹਵਾਈ ਫੌਜ ਦੇ ਇਕ ਚਾਰ ਸਿਤਾਰਾ ਜਨਰਲ ਨੇ ਇਕ ਅੰਦਰੂਨੀ ਪੱਤਰ (ਇੰਟਰਨਲ ਮੀਮੋ) ਵਿਚ ਲਿਖਿਆ ਹੈ ਕਿ “ਮੈਂ ਉਮੀਦ ਕਰਦਾ ਹਾਂ ਕਿ ਮੈਂ ਗਲਤ ਹੋਵਾਂ ਪਰ ਮੈਨੂੰ ਮਹਿਸੂਸ (ਗੱਟ ਫੀਲਿੰਗ) ਹੋ ਰਿਹਾ ਹੈ ਕਿ 2025 ਵਿਚ ਸਾਡੀ ਲੜਾਈ ਹੋਵੇਗੀ”।
1 ਫਰਵਰੀ 2023 ਨੂੰ ਜਾਰੀ ਕੀਤੇ ਗਏ ਇੰਡੀਆ ਦੇ ਕੇਂਦਰੀ ਬਜਟ ਵਿੱਚ ਇਸ ਵਾਰ ਰੱਖਿਆ/ਫੌਜ ਵਾਸਤੇ 5.94 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਸਾਲ ਦੇ ਬਜਟ ਅਨੁਮਾਨਾਂ ਨਾਲੋਂ ਸਾਲ ਦਰ ਸਾਲ ਦੇ ਹਿਸਾਬ ਨਾਲ 13% ਦਾ ਵਾਧਾ ਬਣਦਾ ਹੈ।
ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੀ ੯੬ਵੀਂ ਬਰਸੀ ਸਬੰਧੀ ਚੱਲ ਰਹੇ ਸਮਾਗਮਾਂ ਵਿੱਚ ਸਿੱਖ ਜਥਾ ਮਾਲਵਾ ਦੇ ਪੜਾਅ ‘ਤੇ ਲੰਘੀ ਸ਼ਾਮ ਹੋਈ ਵਿਚਾਰ ਚਰਚਾ ਦੌਰਾਨ ‘ਸਭਾ ‘ਚ ਇੱਕਤਰ ਹੋਣ ਅਤੇ ਯਾਦ ਮਨਾਉਣ ਦੀ ਪਰੰਪਰਾ’ ‘ਤੇ ਵਿਚਾਰਾਂ ਕੀਤੀਆਂ ਗਈਆਂ।
ਪਿਛਲੇ ਕੁਝ ਸਮੇਂ ਤੋਂ ਯੂਨੀਵਰਸਿਟੀ ਆਪਣੇ ਮੂਲ ਉਦੇਸ਼ ਤੋਂ ਦੂਰ ਹੁੰਦੀ ਨਜਰ ਆ ਰਹੀ ਹੈ ਜਾਂ ਇਹ ਕਹਿ ਲਓ ਕਿ ਯੂਨੀਵਰਸਿਟੀ ਨੂੰ ਅੰਗਰੇਜੀ ਭਾਸ਼ਾ ਦੀ ਪਿਉਂਦ ਚੜਦੀ ਨਜਰ ਆ ਰਹੀ ਹੈ।
ਨਾਮ ਬਾਣੀ ਦੇ ਰਸੀਏ 'ਸੰਤ ਅਤਰ ਸਿੰਘ ਮਸਤੂਆਣਾ ਸਾਹਿਬ' ਵਾਲਿਆਂ ਦੀ ਜੀਵਨੀ 'ਤੇ ਲਿਖੀ ਕਿਤਾਬ 'ਰਾਜ ਜੋਗੀ - ਸੰਤ ਅਤਰ ਸਿੰਘ ਜੀ' ਅੱਜ ਗੁਰਦੁਆਰਾ ਗੁਰਸਾਗਰ ਸਾਹਿਬ ਵਿਚ ਜਾਰੀ ਕੀਤੀ ਗਈ।
ਦਸਤਾਰ ਸਿੱਖ ਦੀ ਪਛਾਣ ਅਤੇ ਸਵੈਮਾਣ ਦਾ ਮਹੱਤਵਪੂਰਨ ਅੰਗ ਹੈ। ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਵੀ 'ਦਸਤਾਰ' ਤੋਂ ਬਗ਼ੈਰ ਨਹੀਂ ਦੇਖਿਆ ਜਾ ਸਕਦਾ। ਫ਼ਾਰਸੀ ਭਾਸ਼ਾ ਦੇ ਸ਼ਬਦ ਦਸਤਾਰ ਦਾ ਅਰਥ ਹੈ 'ਪੱਗ' ਜਾਂ 'ਪਗੜੀ'। ਦਸਤਾਰ ਬੰਨ੍ਹਣ ਵਾਲੇ ਜਾਂ ਡਿਗਰੀ ਪ੍ਰਾਪਤ ਵਿਦਵਾਨ ਲਈ ਫ਼ਾਰਸੀ ਭਾਸ਼ਾ ਵਿਚ 'ਦਸਤਾਰਬੰਦ' ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ।
Next Page »