ਵਿਦੇਸ਼ » ਸਿੱਖ ਖਬਰਾਂ

ਤੀਜੇ ਘੱਲੂਘਾਰੇ ਦੀ 40ਵੀਂ ਵਰੇਗੰਡ ਮੌਕੇ ਲੰਡਨ ਵਿੱਚ ਜਾਰੀ ਹੋਈ ਕਿਤਾਬ “ਕੌਰਨਾਮਾ”

June 18, 2024 | By

ਲੰਡਨ: ਲੰਘੇ ਐਤਵਾਰ (16 ਜੂਨ ਨੂੰ) ਇੰਗਲੈਂਡ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਲੰਡਨ ਵਿਖੇ ਇਕੱਤਰ ਹੋਏ ਅਤੇ ਤੀਜੇ ਘੱਲੂਘਾਰੇ ਦੀ 40ਵੀਂ ਵਰੇਗੰਢ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਲੰਡਨ ਸਥਿਤ ‘ਟਰੈਫਲੈਗਰ ਸਕੂਏਅਰ’ ਵਿਖੇ 40ਵੀਂ ਸਲਾਨਾ ਆਜ਼ਾਦੀ ਰੈਲੀ ਕੀਤੀ। ਇਸ ਪ੍ਰਮੁੱਖ ਸਮਾਗਮ ਮੌਕੇ ਇਕੱਤਰ ਹੋਏ ਕਈ ਪੰਥ ਦਰਦੀਆਂ ਵੱਲੋਂ ਖਾੜਕੂ ਸੰਘਰਸ਼ ਦੀਆਂ ਸ਼ਹੀਦ ਸਿੱਖ ਬੀਬੀਆਂ ਦੀ ਗਾਥਾ ਬਿਆਨ ਕਰਦੀ ਕਿਤਾਬ “ਕੌਰਨਾਮਾ” ਜਾਰੀ ਕੀਤੀ ਗਈ। 

ਲੰਡਨ ਵਿਖੇ ਆਜ਼ਾਦੀ ਰੈਲੀ ਦੌਰਾਨ ਹਾਜ਼ਰ ਸੰਗਤਾਂ ਦਾ ਇਕ ਦ੍ਰਿਸ਼

ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਪ੍ਰੇਰਨਾ ਤੇ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਦੀ ਦੇਖ ਰੇਖ ਵਿੱਚ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਗਈ ਇਹ ਕਿਤਾਬ ਲੰਘੀ 5 ਮਈ ਨੂੰ ਪਿੰਡ ਪੰਜਵੜ ਵਿਖੇ ਹੋਏ ਸ਼ਹੀਦੀ ਸਮਾਗਮ ਮੌਕੇ ਪਹਿਲੀ ਵਾਰ ਸੰਗਤਾਂ ਦੇ ਸਨਮੁਖ ਜਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਕਿਤਾਬ ਦੁਨੀਆ ਭਰ ਵਿੱਚ ਵੱਖ ਵੱਖ ਮੁਲਕਾਂ, ਜਿਨਾਂ ਵਿੱਚ ਅਮਰੀਕਾ, ਕਨੇਡਾ, ਜਰਮਨੀ, ਫਰਾਂਸ, ਬੈਲਜੀਅਮ ਅਤੇ ਆਸਟਰੇਲੀਆ ਸ਼ਾਮਿਲ ਹੈ, ਵਿੱਚ ਪੰਥ ਦਰਦੀਆਂ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ।

ਲੰਡਨ ਵਿਖੇ ਆਜ਼ਾਦੀ ਰੈਲੀ ਦੌਰਾਨ ਹਾਜ਼ਰ ਸੰਗਤਾਂ ਦਾ ਇਕ ਹੋਰ ਦ੍ਰਿਸ਼

ਲੰਡਨ ਵਿਖੇ ਇਸ ਕਿਤਾਬ ਨੂੰ ਜਾਰੀ ਕਰਨ ਵਾਲਿਆਂ ਵਿੱਚ ਸ. ਵਰਿੰਦਰ ਸਿੰਘ ਚੇਅਰਮੈਨ, ਸ. ਅਮਰਜੀਤ ਸਿੰਘ ਮਿਨਹਾਸ, ਸ. ਮੁਖਤਿਆਰ ਸਿੰਘ, ਸ. ਅਮਰੀਕ ਸਿੰਘ ਗਿੱਲ, ਸ. ਅਵਤਾਰ ਸਿੰਘ ਕਲੇਰ, ਸ. ਹਰਭਜਨ ਸਿੰਘ ਚਿੱਟੀ, ਸ. ਜਸਵੀਰ ਸਿੰਘ ਜੌਹਲ, ਸ. ਕੁਲਵਿੰਦਰ ਸਿੰਘ ਜੌਹਲ, ਸ. ਦਰਸ਼ਨ ਸਿੰਘ ਕੰਗ ਤੇ ਸ. ਅਜਮੇਰ ਸਿੰਘ ਕੰਗ ਅਤੇ ਸ. ਗੁਰਜੀਤ ਸਿੰਘ ਅਠਵਾਲ ਸ਼ਾਮਿਲ ਸਨ। 

ਕਿਤਾਬ “ਕੌਰਨਾਮਾ” ਜਾਰੀ ਕਰਦਿਆ ਇਕ ਤਸਵੀਰ

ਅਜ਼ਾਦੀ ਰੈਲੀ ਦੇ ਮੁੱਖ ਮੰਚ ਤੋਂ ਵੀ ਜਾਰੀ ਹੋਈ ਕਿਤਾਬ “ਕੌਰਨਾਮਾ”

ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਮੀਤ ਸਿੰਘ ਖੁਨਿਆਣ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਲੰਡਨ ਸਥਿਤ ‘ਟ੍ਰੈਫਲੈਗਰ ਸਕੁਏਅਰ’ ਵਿਖੇ 16 ਜੂਨ 2024 ਨੂੰ ਹੋਈ 40ਵੀਂ ਅਜ਼ਾਦੀ ਰੈਲੀ ਦੇ ਮੁੱਖ ਮੰਚ ਤੋਂ ਵੀ “ਕੌਰਨਾਮਾ” ਕਿਤਾਬ ਕਿਤਾਬ ਜਾਰੀ ਕੀਤੀ ਗਈ।

ਲੰਡਨ ਵਿਖੇ ਅਜ਼ਾਦੀ ਰੈਲੀ ਦੇ ਮੁੱਖ ਮੰਚ ਤੋਂ ਕਿਤਾਬ “ਕੌਰਨਾਮਾ” ਜਾਰੀ ਕਰਦਿਆ ਇਕ ਤਸਵੀਰ

ਮੁੱਖ ਮੰਚ ਤੋਂ ਇਹ ਕਿਤਾਬ ਜਾਰੀ ਕਰਨ ਵਾਲਿਆਂ ਵਿਚ ਸਿੱਖ ਫੈਡਰੇਸ਼ਨ ਯੂ.ਕੇ. ਦੇ ਮੁਖੀ ਭਾਈ ਅਮਰੀਕ ਸਿੰਘ ਗਿੱਲ, ਭਾਈ ਕੁਲਦੀਪ ਸਿੰਘ ਚਹੇੜੂ, ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਮੀਤ ਸਿੰਘ ਖੁਨਿਆਣ, ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਪੰਥ ਸੇਵਾ ਵਿਚ ਵਿਚਰਦੀਆਂ ਹੋਰ ਸਖਸ਼ੀਅਤਾਂ ਸ਼ਾਮਿਲ ਸਨ।

 

ਹੋਰ ਸਬੰਧਤ ਖਬਰਾਂ ਪੜ੍ਹੋ –

 


 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,