1984 ਵਿਚ ਜੂਝ ਕੇ ਸ਼ਹੀਦ ਹੋਏ ਸਿਕਲੀਗਰ ਸਿੱਖ ਪਰਿਵਾਰ ਦੇ 22 ਸਿੰਘ | ਨਵੰਬਰ 84 ਦੀ ਸਿੱਖ ਦਾਸਤਾਨ

ਨਵੰਬਰ 1984 ਦਾ ਵਰਤਾਰਾ ਸਿੱਖ ਚੇਤਿਆਂ ਵਿੱਚ ਬਹੁਤ ਡੂੰਘਾ ਉੱਕਰਿਆ ਹੋਇਆ ਹੈ। ਨੇੜਲੇ ਇਤਿਹਾਸ ਦੇ ਇਨ੍ਹਾਂ ਦਰਦਨਾਕ ਪੰਨਿਆਂ ਨੂੰ ਚੇਤੇ ਰੱਖਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇਸ ਜ਼ੁਬਾਨੀ ਇਤਿਹਾਸ ਨੂੰ ਸਾਂਭਣ ਦੇ ਉਪਰਾਲੇ ਵਜੋਂ, ਸਿੱਖ ਸਿਆਸਤ ਨੇ ਪਿਛਲੇ ਵਰ੍ਹੇ ‘ਨਵੰਬਰ 84 ਦੀ ਸਿੱਖ ਦਾਸਤਾਨ ਲੜੀ’ ਸ਼ੁਰੂ ਕੀਤੀ ਸੀ।
ਨਵੰਬਰ 1984 ਵਿਚ ਹਕੂਮਤ ਵੱਲੋਂ ਸਿੱਖਾਂ ਦੇ ਡੋਹਲੇ ਗਏ ਖੂਨ ਦਾ ਜਵਾਬ ਹੈ ਕਨੇਡਾ ਦੀ “ਸਿੱਖ ਕੌਮ ਵੱਲੋਂ ਖੂਨਦਾਨ” ਮੁਹਿੰਮ

ਪੱਤਰਕਾਰ ਮਨਦੀਪ ਸਿੰਘ ਵੱਲੋਂ ਸਰਦਾਰ ਸੁਖਦੀਪ ਸਿੰਘ ਨਾਲ ਕੀਤੀ ਗਈ ਇਹ ਖਾਸ ਮੁਲਾਕਾਤ “ਸਿੱਖ ਕੌਮ ਵੱਲੋਂ ਖਾਨਦਾਨ” (Blood Donation by Sikh Nation) ਮੁਹਿੰਮ ਬਾਰੇ ਚਾਨਣਾ ਪਾਉਂਦੀ ਹੈ।
1984 ਸਿੱਖ ਨਸਲਕੁਸ਼ੀ: ਤ੍ਰਿਲੋਕਪੁਰੀ (ਦਿੱਲੀ) ਦੀ ਜ਼ਮੀਨੀ ਹਕੀਕਤ ਨੂੰ ਬਿਆਨ ਕਰਦੀ ਖਾਸ ਗਲਬਾਤ | ਪੱਤਰਕਾਰ ਰਾਹੁਲ ਬੇਦੀ

“ਵਿਟਨੈੱਸ 84” (Witness 84) ਲੜੀ ਦੇ ਇਸ 21ਵੇਂ ਅੰਕ ਵਿੱਚ ਸੀਨੀਅਰ ਪੱਤਰਕਾਰ ਰਾਹੁਲ ਬੇਦੀ ਨਾਲ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸੰਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ। ਨਵੰਬਰ 1984 ਦੌਰਾਨ ਜ਼ਮੀਨੀ ਪੱਧਰ ‘ਤੇ ਰਿਪੋਰਟਿੰਗ ਕਰਦਿਆਂ ਉਨ੍ਹਾਂ ਨੇ ਤ੍ਰਿਲੋਕਪੁਰੀ ਅਤੇ ਅਰਜੁਨ ਨਗਰ ਵਰਗੇ ਇਲਾਕਿਆਂ ਵਿੱਚ ਵਾਪਰੇ ਕਤਲੇਆਮ ਅਤੇ ਪ੍ਰਸ਼ਾਸਨਿਕ ਮਿਲੀਭੁਗਤ ਨੂੰ ਬਹੁਤ ਨੇੜਿਓਂ ਦੇਖਿਆ।
1984 ਦਿੱਲੀ ਨਸਲਕੁਸ਼ੀ: 72 ਘੰਟੇ ਦਾ ਸਰਕਾਰੀ ਖ਼ਾਮੋਸ਼ੀ ਦਾ ਸੱਚ | ਡਾ. ਉਮਾ ਚੱਕਰਵਰਤੀ

‘ਵਿਟਨੈਸ 84’ (Witness 84) ਲੜੀ ਦੀ ਇਸ ਵਿਸ਼ੇਸ਼ ਕੜੀ ਵਿੱਚ ਸਿੱਖ ਸਿਆਸਤ ਵੱਲੋਂ ਉੱਘੀ ਇਤਿਹਾਸਕਾਰ, ਲੇਖਕਾ ਅਤੇ ਮਨੁੱਖੀ ਹੱਕਾਂ ਦੀ ਕਾਰਕੁਨ ਡਾ. ਉਮਾ ਚੱਕਰਵਰਤੀ ਨਾਲ ਨਵੰਬਰ 1984 ਵਿੱਚ ਦਿੱਲੀ ਵਿਖੇ ਹੋਈ ਸਿੱਖ ਨਸਲਕੁਸ਼ੀ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਗਈ।
ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਤਿੰਨ ਰੋਜ਼ਾ ਗੁਰਮਤਿ ਵੀਚਾਰ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰਦੁਆਰਾ ਕਿਲ੍ਹਾ ਤਾਰਾਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ ਤਿੰਨ ਰੋਜ਼ਾ ਗੁਰਮਤਿ ਵਿਚਾਰ ਕੈਂਪ ਸੰਪੰਨ ਹੋ ਗਿਆ। ਕੈਂਪ ਵਿੱਚ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
“ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਭਾਗ 3” ਕਿਤਾਬ ਜਾਰੀ ਕੀਤੀ ਗਈ

ਸਿੱਖ ਨਸਲਕੁਸ਼ੀ 1984 ਦੀਆਂ ਘਟਨਾਵਾਂ ਤੇ ਅਧਾਰਤ ਛਾਪੀ ਜਾ ਰਹੀ ਕਿਤਾਬ ਲੜੀ “ਸਿੱਖ ਨਸਲਕੁਸ਼ੀ ਦਾ ਖੁਰਾ ਖੋਜ” ਦਾ ਤੀਜਾ ਭਾਗ ਜਾਰੀ ਕੀਤਾ ਗਿਆ। ਇਹ ਕਿਤਾਬ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸੂਬਿਆਂ ਅੰਦਰ ਨਵੰਬਰ 1984 ਵਿੱਚ ਵਾਪਰੀ ਆ ਘਟਨਾਵਾਂ ‘ਤੇ ਅਧਾਰਤ ਹੈ।
ਪੰਜਾਬ ਯੂਨੀ. ਚੰਡੀਗੜ੍ਹ ਵਿਖੇ ਵਿਦਿਆਰਥੀ ਜਥੇਬੰਦੀ ‘ਸਾਖੀ’ ਵੱਲੋਂ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ

ਵਿਦਿਆਰਥੀ ਜਥੇਬੰਦੀ ‘ਸਾਖੀ’ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿਖੇ 1984 ਦੀ ਸਿੱਖ ਨਸਲਕੁਸ਼ੀ ਅਤੇ ਇਸ ਨਾਲ ਜੁੜੇ ਅਹਿਮ ਇਤਿਹਾਸਕ ਪਹਿਲੂਆਂ ਬਾਰੇ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀ. ਵਿਖੇ 3 ਨਵੰਬਰ ਨੂੰ ਸਿੱਖ ਨਸਲਕੁਸ਼ੀ ਬਾਰੇ ਸੈਮੀਨਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ 3 ਨਵੰਬਰ ਨੂੰ ਸਿੱਖ ਨਸਲਕੁਸ਼ੀ 1984 ਬਾਰੇ ਸੈਮੀਨਾਰ ਅਤੇ ‘ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ’ ਕਿਤਾਬ ਲੜੀ ਦਾ ਚੌਥਾ ਭਾਗ ਜਾਰੀ ਕੀਤਾ ਜਾਵੇਗਾ।
ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ

ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ਼ਹੀਦਾਂ ਦੇ ਸੰਘਰਸ਼ ਅਤੇ ਕੁਰਬਾਨੀਆਂ ਨੂੰ ਯਾਦ ਕਰਦਿਆਂ ਸੰਗਤਾਂ ਨੇ ਸ਼ਰਧਾਂਜਲੀ ਭੇਟ ਕੀਤੀ।
ਇਤਿਹਾਸ ਦੇ ਸੰਘਰਸ਼ ਵਿਚ ਸਿੱਖ ਬੀਬੀਆਂ ਦੇ ਯੋਗਦਾਨ ਤੇ ਕੁਰਬਾਨੀਆਂ ਦੀ ਅਨਮੋਲ ਗਾਥਾ ਬਿਆਨੀ ਕੌਰਨਾਮਾ ਬਾਰੇ ਖਾਸ ਮੁਲਾਕਾਤ

ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਵਿੱਚ ਸਿੱਖ ਬੀਬੀਆਂ ਦਾ ਯੋਗਦਾਨ ਅਤੇ ਕੁਰਬਾਨੀਆਂ ਬੇਮਿਸਾਲ ਹਨ। ਪਰ ਸਾਡੇ ਇਤਿਹਾਸ ਦਾ ਇਹ ਅਹਿਮ ਪੱਖ ਅਜੇ ਵੀ ਬਹੁਤ ਘੱਟ ਲਿਖਿਆ, ਖੋਜਿਆ ਅਤੇ ਵਿਚਾਰਿਆ ਗਿਆ ਹੈ।
