‘ਵਿਟਨੈਸ 84’ (Witness 84) ਲੜੀ ਦੀ ਇਸ ਵਿਸ਼ੇਸ਼ ਕੜੀ ਵਿੱਚ ਸਿੱਖ ਸਿਆਸਤ ਵੱਲੋਂ ਉੱਘੀ ਇਤਿਹਾਸਕਾਰ, ਲੇਖਕਾ ਅਤੇ ਮਨੁੱਖੀ ਹੱਕਾਂ ਦੀ ਕਾਰਕੁਨ ਡਾ. ਉਮਾ ਚੱਕਰਵਰਤੀ ਨਾਲ ਨਵੰਬਰ 1984 ਵਿੱਚ ਦਿੱਲੀ ਵਿਖੇ ਹੋਈ ਸਿੱਖ ਨਸਲਕੁਸ਼ੀ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਗਈ।
ਡਾ. ਉਮਾ ਚੱਕਰਵਰਤੀ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਫੈਲਾਈਆਂ ਗਈਆਂ ਅਫ਼ਵਾਹਾਂ, ਤ੍ਰਿਲੋਕਪੁਰੀ ਤੇ ਕਲਿਆਣਪੁਰੀ ਵਰਗੀਆਂ ਕਲੋਨੀਆਂ ਵਿੱਚ ਸਿੱਖਾਂ ਦੇ ਯੋਜਨਾਬੱਧ ਕਤਲੇਆਮ ਅਤੇ ਪ੍ਰਸ਼ਾਸਨ ਵੱਲੋਂ 72 ਘੰਟਿਆਂ ਤੱਕ ਕੀਤੀ ਗਈ ਅਣਦੇਖੀ ਬਾਰੇ ਅੱਖੀਂ ਡਿੱਠਾ ਸੱਚ ਸਾਂਝਾ ਕੀਤਾ।
ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ‘ਪੀਪਲਜ਼ ਯੂਨੀਅਨ ਫ਼ਾਰ ਡੈਮੋਕ੍ਰੇਟਿਕ ਰਾਈਟਸ’ (PUDR) ਵੱਲੋਂ ਤਿਆਰ ਕੀਤੀ ਅਹਿਮ ਰਿਪੋਰਟ ‘Who Are the Guilty?’, ਰਾਹਤ ਕੈਂਪਾਂ ਦੇ ਦੌਰੇ ਅਤੇ 1987 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘The Delhi Riots: Three Days in the Life of a Nation’ ਰਾਹੀਂ ਪੀੜਤਾਂ ਦੀਆਂ ਦਰਦਨਾਕ ਗਵਾਹੀਆਂ ਨੂੰ ਦਰਜ ਕਰਨ ਦੇ ਸਫ਼ਰ ਬਾਰੇ ਚਰਚਾ ਕੀਤੀ। ਉਹ ਦੱਸਦੇ ਹਨ ਕਿ ਕਿਉਂ ਇਸ ਨਸਲਕੁਸ਼ੀ ਨੂੰ ਮਹਿਜ਼ ਇੱਕ “ਦੰਗਾ” ਕਹਿਣਾ ਗ਼ਲਤ ਹੈ ਅਤੇ ਇਹ ਅਸਲ ਵਿੱਚ ਰਾਜਨੀਤਕ ਤੇ ਪ੍ਰਸ਼ਾਸਨਿਕ ਸ਼ਹਿ ਪ੍ਰਾਪਤ ਕਤਲੇਆਮ ਸੀ।
ਮੁੱਖ ਨੁਕਤੇ:
– ਨਵੰਬਰ 1984 ਦੀ ਦਿੱਲੀ ਦਾ ਅੱਖੀਂ ਡਿੱਠਾ ਹਾਲ
– ਪੀਯੂਡੀਆਰ (PUDR) ਦੀ ਪੜਤਾਲ ਅਤੇ ਰਾਹਤ ਕੈਂਪਾਂ ਦੀ ਜ਼ਮੀਨੀ ਹਕੀਕਤ
– ਪੀੜਤਾਂ ਦੀਆਂ ਗਵਾਹੀਆਂ ਅਤੇ ਮਾਨਸਿਕ ਸਦਮੇ ਦਾ ਦਸਤਾਵੇਜ਼ੀਕਰਨ
