ਨਵੰਬਰ 1984 ਦਾ ਵਰਤਾਰਾ ਸਿੱਖ ਚੇਤਿਆਂ ਵਿੱਚ ਬਹੁਤ ਡੂੰਘਾ ਉੱਕਰਿਆ ਹੋਇਆ ਹੈ। ਨੇੜਲੇ ਇਤਿਹਾਸ ਦੇ ਇਨ੍ਹਾਂ ਦਰਦਨਾਕ ਪੰਨਿਆਂ ਨੂੰ ਚੇਤੇ ਰੱਖਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇਸ ਜ਼ੁਬਾਨੀ ਇਤਿਹਾਸ ਨੂੰ ਸਾਂਭਣ ਦੇ ਉਪਰਾਲੇ ਵਜੋਂ, ਸਿੱਖ ਸਿਆਸਤ ਨੇ ਪਿਛਲੇ ਵਰ੍ਹੇ ‘ਨਵੰਬਰ 84 ਦੀ ਸਿੱਖ ਦਾਸਤਾਨ ਲੜੀ’ ਸ਼ੁਰੂ ਕੀਤੀ ਸੀ।

ਸਾਲ 2026 ਵਿੱਚ ਇਸ ਕਾਰਜ ਨੂੰ ਅੱਗੇ ਤੋਰਦਿਆਂ, ਸਿੱਖ ਸਿਆਸਤ ਨੇ ਦਿੱਲੀ ਵਿਖੇ ਕਈ ਚਸ਼ਮਦੀਦ ਗਵਾਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਹੱਡ-ਬੀਤੇ ਵਰਤਾਰੇ ਨੂੰ ਸੰਭਾਲਿਆ ਹੈ। ਇਸ ਲੜੀ ਦੀ 23ਵੀਂ ਕੜੀ ਤਹਿਤ ਸਿਕਲੀਗਰ ਸਿੱਖ ਪਰਿਵਾਰ ਵਿਚੋਂ ਭਾਈ ਗੁਰਮੇਲ ਸਿੰਘ ਅਤੇ ਬੀਬੀ ਧਨਵੰਤੀ ਕੌਰ ਨਾਲ ਗੱਲਬਾਤ ਕੀਤੀ ਗਈ ਹੈ। ਭਾਈ ਗੁਰਮੇਲ ਸਿੰਘ ਅਤੇ ਬੀਬੀ ਧਨਵੰਤੀ ਕੌਰ ਸਿੱਖ ਨਸਲਕੁਸ਼ੀ 1984 ਦਾ ਸੰਤਾਪ ਆਪਣੇ ਪਿੰਡੇ ਉੱਤੇ ਹੰਢਾ ਚੁੱਕੇ ਹਨ ਤੇ ਉਹਨਾ ਦੇ ਪਰਿਵਾਰ ਦੇ 22 ਜੀਅ ਨਵੰਬਰ 1984 ਦੀ ਨਸਲਕੁਸ਼ੀ ਵਿਚ ਮਾਰੇ ਗਏ ਸਨ।

ਇਸਨੂੰ ਆਪ ਵੀ ਵੇਖੋ ਅਤੇ ਹੋਰਨਾਂ ਨਾਲ ਵੀ ਸਾਂਝਾ ਕਰੋ।

Comments

comments