Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Panjab Under Siege

ਜੂਨ ’84 ਦੇ ਫੌਜੀ ਹਮਲਿਆਂ ਦੀ ਵਿਆਪਕਤਾ ਬਿਆਨ ਦੀ ਕਿਤਾਬ ਹੁਣ ਅੰਗਰੇਜ਼ੀ ਵਿੱਚ ਵੀ ਜਾਰੀ ਹੋਈ

ਜੂਨ ’84 ਦੇ ਫੌਜੀ ਹਮਲਿਆਂ ਦੀ ਵਿਆਪਕਤਾ ਬਿਆਨ ਦੀ ਕਿਤਾਬ ਹੁਣ ਅੰਗਰੇਜ਼ੀ ਵਿੱਚ ਵੀ ਜਾਰੀ ਹੋਈ

ਲੰਡਨ: ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ 65 ਤੋਂ ਵਧੀਕ ਹੋਰਨਾਂ ਗੁਰਦੁਆਰਾ ਸਾਹਿਬਾਨ ਉੱਪਰ ਇੰਡੀਆ ਦੀ ਫੌਜ ਵੱਲੋਂ ਕੀਤਾ ਗਿਆ ਹਮਲਾ ਸਿੱਖ ਇਤਿਹਾਸ ਵਿੱਚ ਤੀਜੇ ਘਲੂਕਾਰੇ ਦੇ ਤੌਰ ਉੱਤੇ ਅੰਕਿਤ ਹੋ ਚੁੱਕਾ ਹੈ।

ਇਸ ਵਸੀਹ ਹਮਲੇ ਦੇ ਕਈ ਪੱਖ ਹਕੂਮਤ ਵੱਲੋਂ ਦਬਾ ਲਏ ਗਏ ਸਨ। ਹੁਣ ਸਮੇਂ ਦੇ ਬੀਤਣ ਨਾਲ ਤੇ ਸਿੱਖਾਂ ਦੀ ਮਿਹਨਤ ਨਾਲ ਇਹ ਦਬਾਏ ਗਏ ਪੱਖ ਸੰਸਾਰ ਅੱਗੇ ਪ੍ਰਗਟ ਹੋ ਰਹੇ ਹਨ।

Panjab Under Siege
ਅੰਗਰੇਜ਼ੀ ਵਿੱਚ ਜਾਰੀ ਹੋਈ ਨਵੀਂ ਕਿਤਾਬ “ਪੰਜਾਬ ਅੰਡਰ ਸੀਜ਼”

ਬੀਤੇ ਸਾਲਾਂ ਦੌਰਾਨ ਜੂਨ 1984 ਦੀ ਖੇਤਰੀ ਵਿਆਪਕਤਾ ਵਾਲਾ ਪੱਖ ਉਜਾਗਰ ਕਰਦੀ ਕਿਤਾਬ “ਘੱਲੂਘਾਰਾ ਜੂਨ 84: ਵੱਖ-ਵੱਖ ਗੁਰਦੁਆਰਿਆਂ ਉੱਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)” ਸਾਹਮਣੇ ਆਈ ਸੀ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੋਂ ਇਲਾਵਾ 65 ਤੋਂ ਵੱਧ ਉਹਨਾਂ ਗੁਰਦੁਆਰਾ ਸਾਹਿਬਾਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਜਿੰਨਾ ਉੱਪਰ ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਹਮਲਾ ਕੀਤਾ ਗਿਆ ਸੀ।

ਜੂਨ 1984 ਦੇ ਘੱਲਘਾਰੇ ਤੋਂ ਬਾਅਦ ਸਿੱਖਾਂ ਦੀ ਅਗਲੀ ਪੀੜੀ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਇਸ ਖੋਜ ਨੂੰ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਕਲਮਬੰਦ ਕੀਤਾ ਸੀ। ਚਸ਼ਮਦੀਦ ਗਵਾਹਾਂ ਤੇ ਬਿਆਨਾਂ ਉੱਪਰ ਅਧਾਰਤ ਇਸ ਖੋਜ ਨੂੰ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਕਿਤਾਬ ਰੂਪ ਵਿੱਚ ਛਾਪਿਆ ਗਿਆ।

ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਅਗਲੀ ਪੀੜੀ ਅਤੇ ਹੋਰ ਵਿਆਪਕ ਘੇਰੇ ਦੇ ਪਾਠਕਾਂ ਦੀ ਸਹੂਲਤ ਵਾਸਤੇ ਖਾਲਿਸ ਹਾਊਸ ਵੱਲੋਂ ਇਸ ਕਿਤਾਬ ਨੂੰ ਹੁਣ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਕਿਤਾਬ ਦਾ ਅੰਗਰੇਜ਼ੀ ਉਲੱਥਾ ਇੰਗਲੈਂਡ ਵਾਸੀ ਨੌਜਵਾਨ ਸਿੱਖ ਲੇਖਕ ਭਾਈ ਰਣਬੀਰ ਸਿੰਘ ਵੱਲੋਂ ਕੀਤਾ ਗਿਆ ਹੈ।

“ਪੰਜਾਬ ਅੰਡਰ ਸੀਜ਼” (ਭਾਵ ਪੰਜਾਬ ਦੀ ਘੇਰਾਬੰਦੀ) ਸਿਰਲੇਖ ਵਾਲੀ ਇਹ ਕਿਤਾਬ 6 ਜੂਨ 2026 ਨੂੰ ਸੰਸਾਰ ਭਰ ਦੇ ਪਾਠਕਾਂ ਲਈ ਜਾਰੀ ਕਰ ਦਿੱਤੀ।

ਚਾਹਵਾਨ ਪਾਠਕ ਇੰਗਲੈਂਡ ਅਧਾਰਿਤ ਖਾਲਿਸ ਹਾਊਸ ਪ੍ਰਕਾਸ਼ਨ ਕੋਲੋਂ ਇਹ ਕਿਤਾਬ ਦੁਨੀਆ ਭਰ ਵਿੱਚ ਕਿਤੇ ਵੀ ਮੰਗਵਾ ਸਕਦੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਮਾਗਮ 2 ਅਕਤੂਬਰ 2026 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ, ਅਰਬਨ ਅਸਟੇਟ, ਫੇਜ਼-3, ਪਟਿਆਲਾ ਵਿਖੇ ਸਿੱਖ ਸੰਗਤਾਂ ਅਤੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੇ ਪਰਿਵਾਰ
ਸਿੱਖ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਅਤੇ ਜਾਂਚ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ 11 ਅਕਤੂਬਰ ਨੂੰ 251 ਮੈਂਬਰੀ ਸਿੱਖ ਜੱਥੇ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣ ਦਾ ਐਲਾਨ
'ਦਿ ਲਲਨਟੌਪ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਫੋਟੋਗ੍ਰਾਫਰ ਰਘੂ ਰਾਏ ਨੇ ਦਾਅਵਾ ਕੀਤਾ ਕਿ ਜੂਨ 1984 ਦੇ ਹਮਲੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਦੀ ਆਖਰੀ ਤਸਵੀਰ ਉਸੇ ਨੇ ਖਿੱਚੀ
ਸਰੀ ਵਿਚ ਕੰਟੇਨਰ ਰਾਹੀਂ ਭੇਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਸਲਾ ਹੋਰ ਗੰਭੀਰ ਹੋ ਗਿਆ ਹੈ। ਨਵੀਆਂ ਉਲੰਘਣਾਵਾਂ ਸਾਹਮਣੇ ਆਉਣ ਤੋਂ ਬਾਅਦ ਸੰਗਤਾਂ ਵਿੱਚ ਰੋਹ ਵਧਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: