Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
SGPC Bus which carried Saroops of Guru Granth Sahib to Surrey Canada in a Ship container

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੰਭਾਲ ਦਾ ਮਾਮਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੰਭਾਲ ਦਾ ਮਾਮਲਾ

ਸਰੀ (ਕੈਨੇਡਾ): ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਓਨਟਾਰੀਓ ਗੁਰਦੁਆਰਾ ਕਮੇਟੀ ਅਤੇ ਕਿਊਬੈਕ ਸਿੱਖ ਕੌਂਸਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੰਭਾਲ, ਸਤਿਕਾਰ ਅਤੇ ਮਰਯਾਦਾ ਨਾਲ ਜੁੜੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਸਾਂਝਾ ਪੱਤਰ ਲਿਖ ਕੇ ਤੁਰੰਤ ਦਖ਼ਲ ਅਤੇ ਸਪੱਸ਼ਟ ਕਾਰਵਾਈ ਦੀ ਮੰਗ ਕੀਤੀ ਹੈ। 22 ਸਤੰਬਰ 2026 ਨੂੰ ਭੇਜੇ ਗਏ ਇਸ ਪੱਤਰ ਵਿੱਚ ਤਿੰਨਾਂ ਸੰਸਥਾਵਾਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, 132 ਸਟਰੀਟ, ਸਰੀ ਨਾਲ ਸਬੰਧਤ ਮਾਮਲੇ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਜੂਨ 2026 ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵੱਲੋਂ 225 ਪਾਵਨ ਸਰੂਪਾਂ ਨੂੰ ਬੱਸ ਰਾਹੀਂ ਇੱਕ ਕੰਟੇਨਰ ਵਿੱਚ ਲੋਡ ਕਰਕੇ ਕੈਨੇਡਾ ਲਿਆਂਦਾ ਗਿਆ। ਸੰਸਥਾਵਾਂ ਮੁਤਾਬਕ ਇਸ ਦੌਰਾਨ ਨਾ ਤਾਂ ਪੰਜ ਸਿੰਘ ਸੇਵਾ ਲਈ ਮੌਜੂਦ ਸਨ ਅਤੇ ਨਾ ਹੀ ਪਾਵਨ ਸਰੂਪਾਂ ਦੀ ਸੰਭਾਲ ਮਰਯਾਦਾ ਅਨੁਸਾਰ ਕੀਤੀ ਗਈ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਾਵਨ ਸਰੂਪ ਕਈ ਮਹੀਨਿਆਂ ਤੱਕ ਸਮੁੰਦਰ ਵਿੱਚ ਕੰਟੇਨਰ ਅੰਦਰ ਰਹੇ, ਜਿਸ ਕਾਰਨ ਸੰਗਤ ਦੇ ਹਿਰਦੇ ਦੁਖੀ ਹੋਏ ਅਤੇ ਇਸ ਕਾਰਵਾਈ ਦੀ ਵਿਆਪਕ ਨਿੰਦਾ ਹੋਈ।

SGPC Bus which carried Saroops of Guru Granth Sahib to Surrey Canada in a Ship container
ਸ਼੍ਰੋਮਣੀ ਕਮੇਟੀ ਦੀ ਬੱਸ ਜਿਸ ਰਾਹੀਂ ਸਰੀ (ਕਨੇਡਾ) ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਸਰੂਪ ਸਮੁੰਦਰੀ ਜਹਾਜ਼ ਰਾਹੀਂ ਭੇਜੇ ਗਏ

ਤਿੰਨਾਂ ਸੰਸਥਾਵਾਂ—ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਓਨਟਾਰੀਓ ਗੁਰਦੁਆਰਾ ਕਮੇਟੀ ਅਤੇ ਕਿਊਬੈਕ ਸਿੱਖ ਕੌਂਸਲ—ਨੇ ਪੱਤਰ ਵਿੱਚ ਕਿਹਾ ਹੈ ਕਿ ਉਹ ਇਸ ਮਾਮਲੇ ਬਾਰੇ ਪਹਿਲਾਂ ਵੀ ਜਨਤਕ ਬਿਆਨ ਜਾਰੀ ਕਰ ਚੁੱਕੀਆਂ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਰੂਪ ਵਿੱਚ ਕਾਰਵਾਈ ਦੀ ਬੇਨਤੀ ਵੀ ਕਰ ਚੁੱਕੀਆਂ ਹਨ। ਉਨ੍ਹਾਂ ਅਨੁਸਾਰ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਸਪੱਸ਼ਟ ਫ਼ੈਸਲਾ ਜਾਂ ਕਾਰਵਾਈ ਸਾਹਮਣੇ ਨਹੀਂ ਆਈ।

ਪੱਤਰ ਵਿੱਚ 20 ਸਤੰਬਰ 2026 ਨੂੰ ਸਾਹਮਣੇ ਆਈ ਇਕ ਹੋਰ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸੰਸਥਾਵਾਂ ਮੁਤਾਬਕ ਇਸ ਵੀਡੀਓ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਇੱਕ ਵੈਨ ਦੇ ਪਿਛਲੇ ਹਿੱਸੇ ਵਿੱਚ ਗੱਦਾ ਵਿਛਾ ਕੇ ਲਿਜਾਇਆ ਜਾ ਰਿਹਾ ਸੀ, ਜਿੱਥੇ ਜੁੱਤੀਆਂ, ਖਾਣ-ਪੀਣ ਦੀਆਂ ਵਸਤਾਂ, ਕੂੜਾ-ਕਰਕਟ ਅਤੇ ਹੋਰ ਸਮਾਨ ਵੀ ਮੌਜੂਦ ਸੀ। ਪੱਤਰ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਹ ਸਰੂਪ ਅਮਰੀਕਾ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ, ਜਿਨ੍ਹਾਂ ਵਿੱਚ ਟੋਰਾਂਟੋ ਦਾ ਵੀ ਜ਼ਿਕਰ ਹੈ, ਵੱਲ ਭੇਜੇ ਜਾ ਰਹੇ ਸਨ। ਸੰਸਥਾਵਾਂ ਨੇ ਇਸ ਢੰਗ ਨੂੰ ਸਿੱਖ ਰਹਿਤ ਮਰਯਾਦਾ ਦੀ ਸਪੱਸ਼ਟ ਉਲੰਘਣਾ ਦੱਸਿਆ ਹੈ।

ਇਹ ਵੀ ਪੜ੍ਹੋ— ਸਰੀ (ਕਨੇਡਾ) ’ਚ ਕੰਟੇਨਰ ਰਾਹੀਂ ਸਰੂਪ ਭੇਜਣ ਦਾ ਮਸਲਾ: ਸੰਗਤਾਂ ਨੇ ਫਿਰ ਕੀਤੀ ਠੋਸ ਕਾਰਵਾਈ ਦੀ ਮੰਗ

ਇਸ ਮਾਮਲੇ ਨੂੰ ਲੈ ਕੇ 21 ਸਤੰਬਰ 2026 ਨੂੰ ਸਰੀ ਵਿੱਚ ਇਕ ਵੱਡਾ ਸੰਗਤੀ ਇਕੱਠ ਵੀ ਹੋਇਆ। ਪੱਤਰ ਮੁਤਾਬਕ ਇਸ ਇਕੱਠ ਦੌਰਾਨ ਸੰਗਤ ਵੱਲੋਂ ਕਈ ਮੰਗਾਂ ਰੱਖੀਆਂ ਗਈਆਂ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਓਨਟਾਰੀਓ ਗੁਰਦੁਆਰਾ ਕਮੇਟੀ ਅਤੇ ਕਿਊਬੈਕ ਸਿੱਖ ਕੌਂਸਲ ਨੇ ਸਥਾਨਕ ਸੰਗਤ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਅਤੇ ਮੰਗਾਂ ਨਾਲ ਸਹਿਮਤੀ ਜਤਾਉਂਦਿਆਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਸਾਰੀ ਜਾਣਕਾਰੀ ਪਾਰਦਰਸ਼ੀ ਢੰਗ ਨਾਲ ਸੰਗਤ ਸਾਹਮਣੇ ਰੱਖਣ ਦੀ ਮੰਗ ਕੀਤੀ ਹੈ।

ਤਿੰਨਾਂ ਸੰਸਥਾਵਾਂ ਨੇ ਪੱਤਰ ਵਿੱਚ ਤਿੰਨ ਮੁੱਖ ਮੰਗਾਂ ਵੀ ਰੱਖੀਆਂ ਹਨ। ਪਹਿਲੀ ਮੰਗ ਹੈ ਕਿ 225 ਪਾਵਨ ਸਰੂਪਾਂ ਬਾਰੇ ਪੂਰੀ ਅਤੇ ਤਸਦੀਕਯੋਗ ਜਾਣਕਾਰੀ ਜਾਰੀ ਕੀਤੀ ਜਾਵੇ ਕਿ ਕਿਹੜੇ ਸਰੂਪ ਕਿੱਥੇ ਭੇਜੇ ਗਏ, ਕਿੰਨੇ ਗੁਰਦੁਆਰਾ ਸਾਹਿਬਾਨ ਵਿੱਚ ਮੌਜੂਦ ਹਨ ਅਤੇ ਬਾਕੀ ਕਿੱਥੇ ਭੇਜੇ ਜਾਣੇ ਹਨ। ਦੂਜੀ ਮੰਗ ਅਨੁਸਾਰ ਬਾਕੀ ਸਾਰੇ ਪਾਵਨ ਸਰੂਪ ਸੰਗਤ ਵੱਲੋਂ ਨਿਰਧਾਰਤ ਗੁਰਦੁਆਰਾ ਸਾਹਿਬਾਨ ਨੂੰ ਸੌਂਪੇ ਜਾਣ, ਜਿੱਥੇ ਉਨ੍ਹਾਂ ਦੀ ਪੂਰੀ ਮਰਯਾਦਾ ਅਤੇ ਸਤਿਕਾਰ ਨਾਲ ਸੰਭਾਲ ਕੀਤੀ ਜਾ ਸਕੇ। ਤੀਜੀ ਮੰਗ ਵਿੱਚ ਪ੍ਰਬੰਧਕ ਕਮੇਟੀ, ਗ੍ਰੰਥੀ ਸਿੰਘ ਅਤੇ ਜ਼ਿੰਮੇਵਾਰ ਸੇਵਾਦਾਰਾਂ ਵੱਲੋਂ ਸੰਗਤ ਸਾਹਮਣੇ ਖੁੱਲ੍ਹੇ ਤੌਰ ’ਤੇ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ।

ਪੱਤਰ ਵਿੱਚ ਇਹ ਵੀ ਦਰਜ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਪੇਸ਼ ਕੀਤਾ ਗਿਆ ਮੁਆਫ਼ੀਨਾਮਾ, ਤਿੰਨਾਂ ਸੰਸਥਾਵਾਂ ਦੇ ਮਤਾਬਕ, ਅਧੂਰਾ ਹੈ ਅਤੇ ਸਮੁੱਚੀ ਸਥਿਤੀ ਦੀ ਅਸਲੀਅਤ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰਦਾ। ਇਸ ਲਈ ਉਨ੍ਹਾਂ ਨੇ ਕਿਹਾ ਹੈ ਕਿ ਉਪਰੋਕਤ ਤਿੰਨੇ ਨੁਕਤੇ ਹਾਲੇ ਵੀ ਪੂਰੇ ਕੀਤੇ ਜਾਣੇ ਬਾਕੀ ਹਨ।

ਤਿੰਨਾਂ ਸੰਸਥਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਪਾਵਨ ਸਰੂਪਾਂ ਦੀ ਉਚਿਤ ਸੇਵਾ-ਸੰਭਾਲ ਯਕੀਨੀ ਬਣਾਈ ਜਾਵੇ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਮੂਲੀਅਤ ਨਾਲ ਸਥਾਨਕ ਪੱਧਰ ’ਤੇ ਸੰਗਤ ਦੀਆਂ ਭਾਵਨਾਵਾਂ ਨੂੰ ਹੋਰ ਭੜਕਣ ਤੋਂ ਬਚਾਇਆ ਜਾ ਸਕਦਾ ਹੈ। ਨਾਲ ਹੀ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਨਿਰਦੇਸ਼ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ ਹੈ।

ਪੱਤਰ ਦੇ ਅੰਤ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਜੀਵਨ ਦਾ ਕੇਂਦਰ ਹਨ ਅਤੇ ਪਾਵਨ ਸਰੂਪਾਂ ਨਾਲ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗੰਭੀਰ ਤੌਰ ’ਤੇ ਠੇਸ ਪਹੁੰਚਾਉਂਦੀ ਹੈ। ਸੰਸਥਾਵਾਂ ਨੇ ਤੁਰੰਤ ਅਤੇ ਸਪੱਸ਼ਟ ਕਾਰਵਾਈ ਰਾਹੀਂ ਸੰਗਤ ਦਾ ਵਿਸ਼ਵਾਸ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।


ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਓਨਟਾਰੀਓ ਗੁਰਦੁਆਰਾ ਕਮੇਟੀ ਅਤੇ ਕਿਊਬੈਕ ਸਿੱਖ ਕੌਂਸਲ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਸਾਂਝੀ ਅਪੀਲ

[gview file=”https://sikhsiyasatnews.info/wp-content/uploads/sites/2/2026/09/British-Columbia-Gurdwaras-Council-Ontario-Gurdwaras-Committee-Quebec-Sikh-Councils-–-Joint-Appeal-on-Sri-Guru-Granth-Sahib-Ji-Saroops-Transport-Issue.pdf” height=”750px” width=”100%” save=”1″]


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸਰੀ-ਟੋਰਾਂਟੋ ਮਾਮਲੇ ਸਬੰਧੀ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਵੱਲੋਂ ਜਾਰੀ ਮੁਆਫ਼ੀਨਾਮਾ

[gview file=”https://sikhsiyasatnews.net/wp-content/uploads/2026/09/23-September-2026-Statement-by-Sri-Guru-Singh-Sabha-Gurdwara-Association-apology-about-Surrey-Toronto-Saroops-Issue.pdf” height=”750px” width=”100%” save=”1″]

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੰਘੇ ਜੂਨ ਮਹੀਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ, 132 ਸਟਰੀਟ, ਸਰੀ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪ ਕੰਟੇਨਰ ਰਾਹੀਂ ਮੰਗਵਾਏ ਗਏ ਸਨ। ਇਸ
ਦਿੱਲੀ ਹਾਈ ਕੋਰਟ ਨੇ ਜਗਤਾਰ ਸਿੰਘ ਜੌਹਲ ਨੂੰ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਉਨ੍ਹਾਂ ਦੀ ਸੰਭਾਵੀ ਰਿਹਾਈ, ਜ਼ਮਾਨਤੀ ਮੁਚਲਕਿਆਂ ਅਤੇ ਚੱਲ ਰਹੇ ਮੁਕੱਦਮਿਆਂ
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਹਾਈ ਕੋਰਟ ਵੱਲੋਂ ਜਗਤਾਰ ਸਿੰਘ ਜੱਗੀ ਜੌਹਲ ਨੂੰ 7 ਕੇਸਾਂ ਵਿੱਚ ਦਿੱਤੀ ਗਈ ਜ਼ਮਾਨਤ ਦੇ
ਜੱਗੀ ਜੌਹਲ ਨੂੰ ਬਾਕੀ ਰਹਿੰਦੇ ਸਾਰੇ ਸੱਤ ਮਾਮਲਿਆਂ ਵਿੱਚ ਜ਼ਮਾਨਤ ਮਿਲ ਗਈ ਹੈ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਲੋੜੀਂਦੀ ਅਦਾਲਤੀ ਕਾਰਵਾਈ ਪੂਰੀ ਹੋਣ ਮਗਰੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: