ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀ. ਵਿਖੇ 3 ਨਵੰਬਰ ਨੂੰ ਸਿੱਖ ਨਸਲਕੁਸ਼ੀ ਬਾਰੇ ਸੈਮੀਨਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ 3 ਨਵੰਬਰ ਨੂੰ ਸਿੱਖ ਨਸਲਕੁਸ਼ੀ 1984 ਬਾਰੇ ਸੈਮੀਨਾਰ ਅਤੇ ‘ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ’ ਕਿਤਾਬ ਲੜੀ ਦਾ ਚੌਥਾ ਭਾਗ ਜਾਰੀ ਕੀਤਾ ਜਾਵੇਗਾ।
ਕਿਤਾਬ ਪੜ੍ਹਚੋਲ “ਅਜ਼ਾਦਨਾਮਾ: ਫਾਸੀਂ ਦੇ ਤਖਤੇ ਤੋਂ ਜੇਲ੍ਹ ਚਿੱਠੀਆਂ”

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਚਿੱਠੀਆਂ ਨੂੰ ਨਵੇਂ ਸਿਰਿਓਂ ਤਰਤੀਬਬੱਧ ਕਰਕੇ ‘ਅਜ਼ਾਦਨਾਮਾ’ ਕਿਤਾਬ ਦਾ ਰੂਪ ਦਿੱਤਾ ਗਿਆ ਹੈ। ਇਹ ਚਿੱਠੀਆਂ ਸਿੰਘਾਂ ਦੀ ਚੜ੍ਹਦੀ ਕਲਾ, ਗੁਰੂ ਪ੍ਰਤੀ ਸਮਰਪਣ ਅਤੇ ਸਿੱਖ ਸੰਘਰਸ਼ ਦੀ ਗਹਿਰੀ ਪੜਚੋਲ ਪੇਸ਼ ਕਰਦੀਆਂ ਹਨ।
ਇਤਿਹਾਸ ਦੇ ਸੰਘਰਸ਼ ਵਿਚ ਸਿੱਖ ਬੀਬੀਆਂ ਦੇ ਯੋਗਦਾਨ ਤੇ ਕੁਰਬਾਨੀਆਂ ਦੀ ਅਨਮੋਲ ਗਾਥਾ ਬਿਆਨੀ ਕੌਰਨਾਮਾ ਬਾਰੇ ਖਾਸ ਮੁਲਾਕਾਤ

ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਵਿੱਚ ਸਿੱਖ ਬੀਬੀਆਂ ਦਾ ਯੋਗਦਾਨ ਅਤੇ ਕੁਰਬਾਨੀਆਂ ਬੇਮਿਸਾਲ ਹਨ। ਪਰ ਸਾਡੇ ਇਤਿਹਾਸ ਦਾ ਇਹ ਅਹਿਮ ਪੱਖ ਅਜੇ ਵੀ ਬਹੁਤ ਘੱਟ ਲਿਖਿਆ, ਖੋਜਿਆ ਅਤੇ ਵਿਚਾਰਿਆ ਗਿਆ ਹੈ।
ਜੂਨ ’84 ਦੇ ਫੌਜੀ ਹਮਲਿਆਂ ਦੀ ਵਿਆਪਕਤਾ ਬਿਆਨ ਦੀ ਕਿਤਾਬ ਹੁਣ ਅੰਗਰੇਜ਼ੀ ਵਿੱਚ ਵੀ ਜਾਰੀ ਹੋਈ

ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ 65 ਤੋਂ ਵੱਧ ਹੋਰ ਗੁਰਦੁਆਰਿਆਂ ‘ਤੇ ਹੋਏ ਫੌਜੀ ਹਮਲਿਆਂ ਦੀ ਸੱਚਾਈ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਨੂੰ ਉਜਾਗਰ ਕਰਦੀ ਖੋਜ ਭਰਪੂਰ ਕਿਤਾਬ ਹੁਣ ਅੰਗਰੇਜ਼ੀ ਵਿੱਚ “ਪੰਜਾਬ ਅੰਡਰ ਸੀਜ਼” (Punjab Under Siege) ਦੇ ਨਾਮ ਹੇਠ ਸੰਸਾਰ ਭਰ ਦੇ ਪਾਠਕਾਂ ਲਈ ਜਾਰੀ ਕਰ ਦਿੱਤੀ ਗਈ ਹੈ।
ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ਬੈਲਜੀਅਮ ਵਿੱਚ ‘ਕੌਰਨਾਮਾ-3’ ਕਿਤਾਬ ਜਾਰੀ

ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ਬੈਲਜੀਅਮ ਵਿਖੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਦੀ ਕਿਤਾਬ ‘ਕੌਰਨਾਮਾ-3’ ਜਾਰੀ ਕੀਤੀ ਗਈ। ਜੂਨ 1984 ਦੇ ਘੱਲੂਘਾਰੇ ਅਤੇ ਸ਼ਹੀਦ ਬੀਬੀਆਂ ਦੇ ਇਤਿਹਾਸ ਨੂੰ ਸਮਰਪਿਤ ਇਹ ਕਿਤਾਬ ਇਸ ਤੋਂ ਪਹਿਲਾਂ ਪੰਜਾਬ, ਕੈਨੇਡਾ, ਜਰਮਨੀ ਅਤੇ ਅਮਰੀਕਾ ਵਿੱਚ ਵੀ ਜਾਰੀ ਹੋ ਚੁੱਕੀ ਹੈ ਅਤੇ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਪ੍ਰਾਪਤ ਕਰ ਰਹੀ ਹੈ।
ਪੰਜਾਬ ਜਰਮਨੀ ਅਤੇ ਕਨੇਡਾ ਤੋਂ ਬਾਅਦ “ਕੌਰਨਾਮਾ-੩” ਅਮਰੀਕਾ ਵਿੱਚ ਜਾਰੀ

“ਕੌਰਨਾਮਾ-੩” ਕਿਤਾਬ ਪੰਜਾਬ, ਜਰਮਨੀ ਤੇ ਕਨੇਡਾ ਤੋਂ ਬਾਅਦ ਹੁਣ ਅਮਰੀਕਾ ਦੇ ਸਿਆਟਲ ਵਿਖੇ ਵੀ ਜਾਰੀ ਕੀਤੀ ਗਈ। ਇਹ ਪੁਸਤਕ ਜੂਨ 1984 ਦੌਰਾਨ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਈਆਂ ਸਿੱਖ ਬੀਬੀਆਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ਮਈ ਜੀਵਨ ਗਾਥਾਵਾਂ ਨੂੰ ਸਮਰਪਿਤ ਹੈ।
ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਯਾਦ ‘ਚ ਜਰਮਨੀ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ

ਜਰਮਨੀ ਦੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਯਾਦ ਵਿੱਚ ਕਰਵਾਏ ਗਏ ਸ਼ਹੀਦੀ ਸਮਾਗਮ ਦੌਰਾਨ ਸਿੱਖ ਸੰਘਰਸ਼ ਵਿੱਚ ਸ਼ਹਾਦਤਾਂ ਪ੍ਰਾਪਤ ਕਰਨ ਵਾਲੀਆਂ ਧਰਮੀ ਬੀਬੀਆਂ ਦੀ ਗਾਥਾ ਨੂੰ ਬਿਆਨ ਕਰਦੀ ਕਿਤਾਬ ‘ਕੌਰਨਾਮਾ ਭਾਗ-3’ ਸੰਘਰਸ਼ਸ਼ੀਲ ਬੀਬੀਆਂ ਵੱਲੋਂ ਜਾਰੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
ਕੌਰਨਾਮਾ: ਸਿੱਖ ਬੀਬੀਆਂ ਦੇ ਸੰਘਰਸ਼ ਵਿਚ ਯੋਗਦਾਨ ਬਾਰੇ ਅਹਿਮ ਕਿਤਾਬ | ਸਿੱਖ ਸਿਆਸਤ ਕਿਤਾਬ ਚਰਚਾ ਲੜੀ – ਭਾਗ ੧

ਅਦਾਰਾ ਸਿੱਖ ਸਿਆਸਤ ਵੱਲੋਂ ਕਿਤਾਬਾਂ ਬਾਰੇ ਵਿਚਾਰ-ਚਰਚਾ ਦੀ ਇਕ ਲੜੀ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ। ਸਿੱਖ ਸਿਆਸਤ ਕਿਤਾਬ ਚਰਚਾ ਲੜੀ ਦੀ ਪਹਿਲੀ ਕੜੀ ਵਿਚ ਅਸੀਂ ਤੁਹਾਡੇ ਨਾਲ “ਕੌਰਨਾਮਾ” ਕਿਤਾਬ ਬਾਰੇ ਸਾਂਝ ਪਾ ਰਾਹੇ ਹਾਂ।
ਕੌਰਨਾਮਾ: ਸਿੱਖ ਬੀਬੀਆਂ ਦੇ ਸੰਘਰਸ਼ ਵਿਚ ਯੋਗਦਾਨ ਬਾਰੇ ਅਹਿਮ ਕਿਤਾਬ | ਸਿੱਖ ਸਿਆਸਤ ਕਿਤਾਬ ਚਰਚਾ ਲੜੀ – ਭਾਗ ੧

ਅਦਾਰਾ ਸਿੱਖ ਸਿਆਸਤ ਵੱਲੋਂ ਕਿਤਾਬਾਂ ਬਾਰੇ ਵਿਚਾਰ-ਚਰਚਾ ਦੀ ਇਕ ਲੜੀ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ। ਸਿੱਖ ਸਿਆਸਤ ਕਿਤਾਬ ਚਰਚਾ ਲੜੀ ਦੀ ਪਹਿਲੀ ਕੜੀ ਵਿਚ ਅਸੀਂ ਤੁਹਾਡੇ ਨਾਲ “ਕੌਰਨਾਮਾ” ਕਿਤਾਬ ਬਾਰੇ ਸਾਂਝ ਪਾ ਰਾਹੇ ਹਾਂ।
ਬਿਬੇਕਗੜ੍ਹ ਪ੍ਰਕਾਸ਼ਨ, ਸਿੱਖ ਸ਼ਹਾਦਤ ਸਮੇਤ ਸਿੱਖ ਤੇ ਪੰਜਾਬੀ ਅਦਾਰਿਆਂ ਦੇ ਸਫੇ ਇੰਡੀਆ ਵਿਚ ਰੋਕੇ

ਬੀਤੇ ਸਮੇਂ ਤੋਂ ਇਹ ਗੱਲ ਵੇਖੀ ਹੈ ਕਿ ਸੁਹਿਰਦਤਾ ਨਾਲ ਸਿੱਖਾਂ ਵਿਚ ਏਕਤਾ ਇਤਫਾਕ ਤੇ ਭਵਿੱਖ ਦੀ ਵਿਓਂਤਬੰਦੀ ਬਾਰੇ ਗੱਲ ਕਰਨ ਵਾਲਿਆਂ ਦੇ ਸਫੇ ਦਿੱਲੀ ਦਰਬਾਰ ਵੱਲੋਂ ਰੋਕੇ ਜਾ ਰਹੇ ਹਨ ਜਦਕਿ ਸਿੱਖਾਂ ਵਿਚ ਵਿਵਾਦ ਭੜਕਾਉਣ ਵਾਲੇ ਤੇ ਆਪਸ ਵਿਚ ਖਿੱਚੋਤਾਣ ਵਧਾਉਣ ਵਾਲੇ ਬਿਰਤਾਂਤ ਘੜਨ ਵਾਲਿਆਂ ਦੇ ਸਫੇ ਚੱਲਦੇ ਰਹਿੰਦੇ ਹਨ।
