Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Azadnama Book Review By Rajpal Singh Sandhu

ਕਿਤਾਬ ਪੜ੍ਹਚੋਲ “ਅਜ਼ਾਦਨਾਮਾ: ਫਾਸੀਂ ਦੇ ਤਖਤੇ ਤੋਂ ਜੇਲ੍ਹ ਚਿੱਠੀਆਂ”

ਕਿਤਾਬ ਪੜ੍ਹਚੋਲ “ਅਜ਼ਾਦਨਾਮਾ: ਫਾਸੀਂ ਦੇ ਤਖਤੇ ਤੋਂ ਜੇਲ੍ਹ ਚਿੱਠੀਆਂ”

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਦੀ ਰਾਸ਼ਟਰਪਤੀ (ਭਾਰਤ ਸਰਕਾਰ) ਦੇ ਨਾਮ ਲਿਖੀ ਲੰਮੀ ਚਿੱਠੀ ਨੱਬੇਵਿਆਂ ਅੰਦਰ ਪਹਿਲੀ ਵਾਰ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਛਪੀ ਹੋਈ ਪੜ੍ਹੀ ਸੀ। ਇਹ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਦੀਆਂ ਗੱਲਾਂ ਹਨ। ਚਿੱਠੀ ਅੰਦਰ ਸਿੰਘਾਂ ਦੀ ਚੜ੍ਹਦੀ ਕਲਾ ਵਾਲੀ ਅਵਸਥਾ ਅਤੇ ਸਾਰੇ ਸਿੱਖ ਸੰਘਰਸ਼ ਦੀ ਗਹਿਰ ਗੰਭੀਰ ਪੜਚੋਲ ਸ਼ਹੀਦ ਯੋਧਿਆਂ ਦਾ ਅਲਬੇਲਾ ਪਰ ਸਹਿਜ ਕਰਮ ਸੀ। ਦੁਨੀਆਂ ਅੰਦਰ ਸਿੱਖ ਦਾ ਆਵਦੀ ਪਰਖ ਦੀ ਘੜੀ ਅੰਦਰ ਖਲੋ ਕੇ ਗੁਰੂ ਨਾਲ ਬਚਨ ਪਾਲਣ ਦਾ ਅਹਿਦ ਖੂਬਸੂਰਤ ਅੰਦਾਜ ਵਿੱਚ ਪੇਸ਼ ਹੋ ਰਿਹਾ ਸੀ। ਜੇਲ੍ਹ ਅੰਦਰ ਵਿਚਰਦਿਆਂ ਜੇਲ੍ਹ ਸਟਾਫ ਨਾਲ ਵਿਹਾਰ…ਆਪਣੇ ਸੰਘਰਸ਼ੀ ਸਾਥੀ ਸਿੰਘਾਂ ਨਾਲ ਚਿੱਠੀਆਂ ਦੀ ਸਾਂਝ ਪਾਉਂਦਿਆਂ….ਪਰਿਵਾਰਕ ਰਿਸ਼ਤਿਆਂ ਨਾਲ ਚਿੱਠੀਆਂ ਰਾਹੀਂ ਮੋਹ ਦੀਆਂ ਤੰਦਾਂ ਜੋੜਦਿਆਂ ਗੱਲ ਕੀ ਹਰ ਕਰਮ ਬੜੀ ਸ਼ਾਨ ਨਾਲ ਪੂਰਾ ਕੀਤਾ। ਕਿਤੇ ਕੋਈ ਥਿੜਕਣ ਨਹੀਂ, ਕਿਤੇ ਕੋਈ ਨਿਰਾਸ਼ਤਾ ਨਹੀਂ। ਜੇਲ੍ਹ ਤੋਂ ਲੈ ਕੇ ਫਾਂਸੀ ਦੇ ਤਖਤੇ ਤੱਕ ਸਭੋ ਕੁੱਝ ਵਿਲੱਖਣ ਸ਼ਾਨ ਨਾਲ ਭਰਿਆ।

Book Azadnama
ਕਿਤਾਬ ਅਜ਼ਾਦਨਾਮਾ: ਫਾਸੀਂ ਦੇ ਤਖਤੇ ਤੋਂ ਜੇਲ੍ਹ ਚਿੱਠੀਆਂ

ਸੰਸਾਰ ਦੇ ਮਹਾਨ ਨਾਵਲਕਾਰ ਫਿਓਦੋਰ ਦਾਸਤੋਵਸਕੀ ਦੇ ਨਾਵਲ “ਬੁੱਧੂ” ਦਾ ‘ਲਾਗੋਸ’ ਨਾਮ ਦਾ ਪਾਤਰ ਜਦੋਂ ਫਾਂਸੀ ਦੇ ਤਖਤੇ ਉਪਰ ਖੜ੍ਹਾ ਹੁੰਦਾ ਤਾਂ ਕੰਬਣੀ ਨਾਲ ਭਰ ਜਾਰੋ ਜਾਰ ਰੋਣ ਲੱਗ ਜਾਂਦਾ। ਮੌਤ ਦੇ ਸਾਹਮਣੇ ਖਲੋ ਭੈ ਭੀਤ ਹੋ ਜਾਂਦਾ। ਉਸਦੀ ਇਹ ਕੰਬਣੀ ਉਸਦੇ ਇਤਿਹਾਸ, ਵਿਰਸੇ ਤੇ ਫਲਸਫੇ ਦੀ ਕੰਬਣੀ ਹੈ। ਜੋ ਕਿ ਉਸਨੂੰ ਮੌਤ ਦੇ ਸਾਹਮਣੇ ਸਾਬਤ ਖੜ੍ਹਾ ਨਾ ਰੱਖ ਸਕੀ। ਜਦਕਿ ਇਸ ਦ੍ਰਿਸ਼ ਦੇ ਬਿਲਕੁਲ ਉਲਟ 9 ਅਕਤੂਬਰ 1992 ਨੂੰ ਭਾਈ ਸੁੱਖਾ ਤੇ ਭਾਈ ਜਿੰਦਾ ਖੁਸ਼ੀ ਤੇ ਚਾਅ ਦੇ ਸੁਮੇਲ ਦਿਆਂ ਭਾਵਾਂ ਸੰਗ ਫਾਂਸੀ ਚੜ੍ਹੇ। ਉਸ ਵੇਲੇ ਦਾ ਜੇਲ੍ਹ ਦਾ ਸਟਾਫ ਅਤੇ ਹੋਰ ਅਧਿਕਾਰੀ ਇਕ ਡਰ ਤੇ ਉਦਾਸੀ ਦੇ ਪਰਛਾਵੇਂ ਹੇਠ ਵਿਚਰ ਰਹੇ ਸਨ ਪਰ ਸ਼ਹਾਦਤ ਵੱਲ ਤੁਰ ਰਹੇ ਸਿੰਘ ਚੜ੍ਹਦੀ ਕਲਾ ਨਾਲ ਜੈਕਾਰੇ ਗੁੰਜਾ ਰਹੇ ਸਨ। ਇਥੇ ਵੀ ਇਹਨਾਂ ਸਿੰਘਾਂ ਦਾ ਇਤਿਹਾਸ, ਵਿਰਸਾ ਤੇ ਫਲਸਫਾ ਉਹਨਾਂ ਦੀ ਪਿੱਠ ਤੇ ਖੜਾ ਸੀ ਜਿਹੜਾ ਉਹਨਾਂ ਨੂੰ ਗੁਰੂ ਪਿਆਰ ਅੰਦਰ ਸ਼ਾਨ ਨਾਲ ਕਤਲਗਾਹ ਵੱਲ ਤੋਰੀ ਜਾ ਰਿਹਾ ਸੀ।

ਕਿਤਾਬ ਮੰਗਵਾਉਣ ਲਈ ਸੁਨੇਹਾ ਭੇਜੋ

ਦੋਹਾਂ ਸਿੰਘਾਂ ਵੱਲੋਂ ਲਿਖੀਆਂ ਚਿੱਠੀਆਂ ਨੂੰ ਭਾਵੇਂ ਕਿ ਪਹਿਲਾਂ ਵੀ ਕਿਤਾਬੀ ਰੂਪ ਮਿਲ ਚੁੱਕਾ ਹੈ। ਪਰ ਇਹਨਾਂ ਚਿੱਠੀਆਂ ਨੂੰ ਮੁੜ ਨਵੇਂ ਸਿਰਿਓਂ ਤਰਤੀਬਬੱਧ ਕਰ ਛੋਟੇ ਵੀਰਾਂ ਪਰਮਜੀਤ ਸਿੰਘ ਗਾਜ਼ੀ ਅਤੇ ਰਣਜੀਤ ਸਿੰਘ ਨੇ ਸਾਂਝੇ ਉੱਦਮ ਨਾਲ ਫਿਰ ਤੋਂ ਸ਼ਾਨਦਾਰ ਕਿਤਾਬੀ ਰੂਪ ਦਿੱਤਾ ਅਤੇ ਨਾਲ ਹੀ ਸ਼ਹੀਦ ਸਿੰਘਾਂ ਦੇ ਕਿਰਦਾਰ ਦੀ ਨੁਮਾਇੰਦਗੀ ਕਰਦਾ ਟਾਈਟਲ “ਅਜ਼ਾਦਨਾਮਾ” ਰੱਖਿਆ। ਇਹ ਦੋਹੇਂ ਵੀਰ ਪਿਛਲੇ ਲੰਮੇ ਸਮੇਂ ਤੋਂ ਪੰਥਕ ਸਰਗਰਮੀਆਂ ਦੇ ਕੁੱਲਵਕਤੀ ਹਿੱਸਾ ਬਣ ਵਿਚਰ ਰਹੇ ਹਨ। ਜਿਥੇ ਇਹ ਗਹਿਰ ਗੰਭੀਰ ਹੋ ਪੰਥਕ ਸਰਗਰਮੀਆਂ ਵਿੱਚ ਵਿਚਰਦੇ ਹਨ ਓਥੇ ਨਾਲੋ ਨਾਲ ਸਿੱਖ ਸੰਘਰਸ਼ ਦੇ ਅਣਮੋਲ ਦਸਤਾਵੇਜਾਂ ਨੂੰ ਕਿਤਾਬੀ ਸ਼ਕਲ ਵੀ ਦੇ ਰਹੇ ਹਨ। ਇਹਨਾਂ ਦੀ ਇਸ ਭੂਮਿਕਾ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਥੋੜੀ ਹੈ। ਆਉਣ ਵਾਲੀਆਂ ਪੀੜ੍ਹੀਆਂ ਕੋਲ ਸਹੀ ਦਸਤਾਵੇਜੀ ਕਿਤਾਬਾਂ ਦਾ ਪਹੁੰਚਣਾ ਬਹੁਤ ਵੱਡਾ ਪੁੰਨ ਦਾ ਕਾਰਜ ਹੁੰਦਾ। ਸੋ ਗੁਰੂ ਸਾਹਿਬ ਇਹਨਾਂ ਤੋਂ ਇਹ ਸੇਵਾ ਲੈ ਰਹੇ ਹਨ। ਆਸ ਹੈ ਇਸੇ ਤਰ੍ਹਾਂ ਦੇ ਗਹਿਰ-ਗੰਭੀਰ ਯਤਨ ਅੱਗੇ ਵੀ ਜਾਰੀ ਰਹਿਣਗੇ……

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੰਵਰਜੀਤ ਸਿੰਘ ਸਿੱਧੂ ਦੀ ‘ਅਕਾਲੀ ਸਿਆਸਤ’ ਕਿਤਾਬ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਦੀ ਲੰਮੇ ਸਫ਼ਰ ਦੀ ਗੰਭੀਰ ਪੜਚੋਲ ਕਰਦੀ ਹੈ। 597 ਪੰਨਿਆਂ ਦੀ ਇਹ ਪੁਸਤਕ ਤੱਥਾਂ,
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ
ਬੀਤੇ ਦਿਨਾਂ ਦੌਰਾਨ ਇੰਡੀਆ ਤੇ ਪਾਕਿਸਤਾਨ ਦਰਮਿਆਨ ਹੋਏ ਫੌਜੀ ਟਕਰਾਅ ਨੇ ਮੌਜੂਦਾ ਹਾਲਾਤ ਦੀ ਗੰਭੀਰਤਾ ਮੁੜ ਉਜਾਗਰ ਕਰ ਦਿੱਤੀ ਹੈ।
ਬੀਤੇ ਦਿਨਾਂ ਦੌਰਾਨ ਇੰਡੀਆ ਤੇ ਪਾਕਿਸਤਾਨ ਦਰਮਿਆਨ ਹੋਏ ਫੌਜੀ ਟਕਰਾਅ ਨੇ ਮੌਜੂਦਾ ਹਾਲਾਤ ਦੀ ਗੰਭੀਰਤਾ ਮੁੜ ਉਜਾਗਰ ਕਰ ਦਿੱਤੀ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: