Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Article by Parmjeet Singh Gazi

ਇੰਡੀਆ ਪਾਕਿਸਤਾਨ ਦੀ ਹਾਲੀਆ ‘ਜੰਗ’ ਤੇ ਸਿੱਖ

ਇੰਡੀਆ ਪਾਕਿਸਤਾਨ ਦੀ ਹਾਲੀਆ ‘ਜੰਗ’ ਤੇ ਸਿੱਖ

  1. ਬੀਤੇ ਦਿਨਾਂ ਦੌਰਾਨ ਇੰਡੀਆ ਤੇ ਪਾਕਿਸਤਾਨ ਦਰਮਿਆਨ ਹੋਏ ਫੌਜੀ ਟਕਰਾਅ ਨੇ ਮੌਜੂਦਾ ਹਾਲਾਤ ਦੀ ਗੰਭੀਰਤਾ ਮੁੜ ਉਜਾਗਰ ਕਰ ਦਿੱਤੀ ਹੈ।
  2. ਲੰਘੇ ਕੁਝ ਸਾਲਾਂ ਤੋਂ ਸੰਸਾਰ ਨਿਜ਼ਾਮ ਅਤੇ ਦੱਖਣੀ ਏਸ਼ੀਆ ਦੇ ਹਾਲਾਤ ਵਿਚ ਅਸਥਿਰਤਾ ਲਗਾਤਾਰ ਵਧ ਰਹੀ ਹੈ। ਜਦੋਂ ਹਾਲਾਤ ਅਸਥਿਰਤਾ, ਅਨਿਸ਼ਚਿਤਤਾ, ਖਦਸ਼ਿਆਂ ਭਰਪੂਰ ਅਤੇ ਭੰਬਲਭੂਸੇ ਵਾਲੇ ਹੋਣ ਤਾਂ ਕੋਈ ਵੀ ਇਕ ਘਟਨਾ ਗੰਭੀਰ ਸਿੱਟਿਆਂ ਵਾਲੇ ਵੱਡੇ ਘਟਨਾਕ੍ਰਮਾਂ ਨੂੰ ਸ਼ੁਰੂ ਕਰ ਸਕਦੀ ਹੈ। ਬੀਤੇ ਦਿਨਾਂ ਦੇ ਘਟਨਾਕ੍ਰਮ ਇਸ ਦਾ ਪ੍ਰਤੱਖ ਪ੍ਰਮਾਣ ਹਨ।
  3. ਅਸੀਂ ਇਹ ਗੱਲ ਪਿਛਲੇ ਸਮੇਂ ਤੋਂ ਲਗਾਤਾਰ ਕਹਿ ਰਹੇ ਹਾਂ ਕਿ ਇਸ ਤੇਜੀ ਨਾਲ ਬਦਲ ਰਹੇ ਹਾਲਾਤ ਵਿਚ ਵੱਡੀਆਂ ਤਾਕਤਾਂ ਦੇ ਭੇੜ ਦਾ ਇਕ ਸੰਭਾਵੀ ਅਖਾੜਾ ਦੱਖਣੀ ਏਸ਼ੀਆ ਬਣ ਸਕਦਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਸਿੱਖ ਤੇ ਪੰਜਾਬ ਇਸ ਭੇੜ ਦੇ ਐਨ ਵਿਚਕਾਰ ਹੋਣਗੇ। ਬੀਤੇ ਦਿਨਾਂ ਵਿਚ ਇਸ ਦੀ ਇਕ ਝਲਕ ਸਭ ਨੇ ਪਰਤੱਖ ਵੇਖ ਲਈ ਹੈ।
  4. ਲੰਘੇ ਦਿਨਾਂ ਦੌਰਾਨ ਸਪਸ਼ਟ ਤੌਰ ਉੱਤੇ ਪੰਜਾਬ (ਅਤੇ ਕਸ਼ਮੀਰ) ਦਾ ਖਿੱਤਾ ਦੁਨੀਆ ਦੀਆਂ ਵੱਡੀਆਂ ਤਾਕਤਾਂ ਦੀ ਬਣਾਈ ਨਵੀਂ ਜੰਗੀ ਤਕਨੀਕ ਤੇ ਜੰਗੀ ਸਾਧਨਾਂ ਨੂੰ ਅਸਲ ਜੰਗ ਵਿਚ ਪਰਖਣ ਦਾ ਅਖਾੜਾ ਬਣਿਆ ਹੈ।
  5. ਇਸ ਘਟਨਾਕ੍ਰਮ ਮੌਕੇ ਭਿੜ ਰਹੀਆਂ ਦੋਵਾਂ ਤਾਕਤਾਂ (ਇੰਡੀਆ ਤੇ ਪਾਕਿਸਤਾਨ) ਨੇ ਜਿਸ ਤਰੀਕੇ ਨਾਲ ਸਿੱਖਾਂ ਨੂੰ ਆਪਣੇ ਵੱਲ ਵਿਖਾਉਣ ਲਈ ਜਾਂ ਉਹਨਾਂ ਦੀ ਹਮਦਰਦੀ ਲੈਣ ਲਈ ਪੈਂਤੜੇਬਾਜ਼ੀ ਖੇਡੀ ਹੈ। ਉਹ ਮਹਿਜ਼ ਆਰਜੀ ਜਾਂ ਛੋਟੀ ਜਿਹੀ ਗੱਲ ਨਹੀਂ ਹੈ।
  6. ਪੰਜਾਬ ਅਤੇ ਸਿੱਖ ਸਮਝਣ ਜਾਂ ਨਾ ਸਮਝਣ, ਪਰ ਪੰਜਾਬ ਆਪਣੀ ਭੂਗੋਲਿਕ ਸਥਿਤੀ ਕਰਕੇ ਅਤੇ ਸਿੱਖ ਆਪਣੇ ਰਾਜਨੀਤਕ ਇਤਿਹਾਸ ਤੇ ਆਦਰਸ਼ਾਂ ਉੱਤੇ ਪਹਿਰਾ ਦਿੰਦਿਆਂ ਨਿਤਾਣੇ ਵਰਗਾਂ ਦੇ ਹੱਕ ਵਿਚ ਖੜ੍ਹਨ ਦੀ ਸਮਰੱਥਾ ਕਰਕੇ ਇਸ ਖਿੱਤੇ ਵਿਚ ਖਾਸ ਅਹਿਮੀਅਤ ਰੱਖਦੇ ਹਨ।
  7. ਫਿਰ ਵੀ ਇਸ ਸਾਰੇ ਘਟਨਾਕ੍ਰਮ ਦੌਰਾਨ ਸਿੱਖ (ਅਤੇ ਪੰਜਾਬ) ਨਤੀਜੇ ਝੱਲਣ ਵਾਲੀ ਸਥਿਤੀ ਵਿਚ ਹੀ ਨਜ਼ਰ ਆ ਰਹੇ ਸਨ ਜਿਸ ਦਾ ਵੱਡਾ ਕਾਰਨ ਸਾਡੀ ਆਪਣੀ ਅੰਦਰੂਨੀ ਕਤਾਰਬੰਦੀ ਨਾ ਹੋਣਾ ਅਤੇ ਅੰਦਰੂਨੀ ਖਿੰਡਾਅ ਹੋਣਾ ਹੈ।
  8. ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੰਗਬੰਦੀ ਦੇ ਐਲਾਨ ਨਾਲ ਸਿਰਫ ਘਟਨਾਕ੍ਰਮ ਹੀ ਰੁਕਿਆ ਹੈ। ਇਸ ਨਾਲ ਦੋਹਾਂ ਮੁਲਕਾਂ ਦੇ ਆਪਸੀ ਹਾਲਾਤ, ਇਸ ਖਿੱਤੇ ਦੇ ਹਾਲਾਤ ਅਤੇ ਸੰਸਾਰ ਦੇ ਹਾਲਾਤ ਨਹੀਂ ਬਦਲਣੇ। ਉਹ ਹਾਲਾਤ ਅਜੇ ਵੀ ਬਰਕਰਾਰ ਹੀ ਰਹਿਣੇ ਹਨ।
  9. ਅਸੀਂ ਸੰਕਟ ਦੇ ਸਮੇਂ ਨੂੰ ਆਉਣ ਤੋਂ ਨਹੀਂ ਟਾਲ ਸਕਦੇ ਪਰ ਉਸ ਦੀ ਤਿਆਰੀ ਜਰੂਰ ਕਰ ਸਕਦੇ ਹਾਂ। ਇਸ ਤਿਆਰੀ ਤਹਿਤ ਸਿੱਖਾਂ ਵਾਸਤੇ ਆਪਣੀ ਅੰਦਰੂਨੀ ਕਤਾਰਬੰਦੀ ਦਰੁਸਤ ਕਰਨੀ ਬਹੁਤ ਜਰੂਰੀ ਹੈ।
  10. ਇਸ ਲਈ ਅੱਜ ਦੇ ਸਮੇਂ ਸਿੱਖਾਂ ਲਈ (ੳ) ਆਪਣੀਆਂ ਪਰੰਪਰਾਵਾਂ ਤੋਂ ਸੇਧ ਲੈ ਕੇ ਸਥਾਨਕ ਪੱਧਰ ਉੱਤੇ ਖੁਦਮੁਖਤਿਆਰ ਜਥਿਆਂ ਦੇ ਰੂਪ ਵਿਚ ਜਥੇਬੰਦ ਹੋਣਾ, (ਅ) ਸਥਾਨਕ ਪੱਧਰ ਤੋਂ ਆਪਣੀ ਪਰੰਪਰਾ ਅਨੁਸਾਰ ਅਗਵਾਈ ਉਭਾਰਨ ਦਾ ਅਮਲ ਸਥਾਪਿਤ ਕਰਨਾ ਅਤੇ (ੲ) ਸਾਂਝੇ ਫੈਸਲੇ ਲੈਣ (ਗੁਰਮਤੇ ਕਰਨ) ਦੀ ਆਪਣੀ ਬਿਧ ਮੁੜ ਸਥਾਪਿਤ ਕਰਨ ਦੀ ਡਾਹਡੀ ਤੇ ਫੌਰੀ ਲੋੜ ਹੈ।
  11. ਕੋਈ ਵੀ ਸੰਕਟ ਆਪਣੇ ਨਾਲ ਨਵੀਂਆਂ ਸੰਭਾਵਨਾਵਾਂ ਵੀ ਲੈ ਕੇ ਆਉਂਦਾ ਹੈ। ਪਰ ਯਾਦ ਰਹੇ ਕਿ ਸੰਭਾਵਨਾਵਾਂ ਆਪਣੇ ਆਪ ਉਜਾਗਰ ਨਹੀਂ ਹੁੰਦੀਆਂ। ਉਹਨਾਂ ਨੂੰ ਉਜਾਗਰ ਕਰਨ ਲਈ ਅਗਾਊਂ ਤਿਆਰੀ ਦੀ ਲੋੜ ਹੁੰਦੀ ਹੈ।
  12. ਸੰਕਟ ਦੇ ਸਮੇਂ ਅਗਵਾਈ (ਲੀਡਰਸ਼ਿਪ) ਤੇ ਸਾਂਝੇ ਅਮਲ ਰਾਹੀਂ ਲਏ ਗਏ ਫੈਸਲੇ ਬਹੁਤ ਅਹਿਮੀਅਤ ਰੱਖਦੇ ਹਨ। ਇਹਨਾਂ ਦੋਵਾਂ ਦਾ ਠੋਸ ਅਧਾਰ ਪਹਿਲਾਂ ਸਥਾਪਿਤ ਹੋਵੇਂ ਤਾਂ ਸੰਕਟ ਦੀ ਪਰਖ ਵਿਚ ਕਾਮਯਾਬੀ ਮਿਲਦੀ ਹੈ।
  13. ਗੁਰੂ ਪਾਤਿਸ਼ਾਹ ਭਲੀ ਕਰੇ ਤੇ ਸਾਡੇ ਹਿੱਸੇ ਸਮਝ ਸਕਣ ਕਿ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਚੋਣਾਂ, ਪੰਜਾਬ ਦੀ ਸੂਬੇਦਾਰੀ ਤੇ ਦਿੱਲੀ ਦਰਬਾਰ ਦੀਆਂ ਮੈਂਬਰੀਆਂ ਤੋਂ ਵਧੀਕ ਸਾਡੇ ਲਈ ਬਹੁਤ ਕੁਝ ਪਿਆ ਹੈ ਬਸ਼ਰਤੇ ਕਿ ਅਸੀਂ ਉਸ ਨੂੰ ਵੇਖ ਸਕੀਏ ਤੇ ਉਸ ਦੇ ਪਾਤਰ ਬਣ ਸਕੀਏ।

 

ਭੁੱਲ ਚੁੱਕ ਦੀ ਖਿਮਾ,
ਪਰਮਜੀਤ ਸਿੰਘ ਗਾਜ਼ੀ
ਸੰਪਾਦਕ
ਸਿੱਖ ਸਿਆਸਤ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਰੈਫਰੈਂਸ ਲਾਇਬ੍ਰੇਰੀ ਸਿੱਖ ਕੌਮ ਦੀ ਸੰਸਥਾਗਤ ਯਾਦ ਅਤੇ ਰੂਹਾਨੀ ਵਿਰਸੇ ਦਾ ਅਨਮੋਲ ਭੰਡਾਰ ਸੀ, ਜਿਸਨੂੰ ਜੂਨ 1984 ਦੇ ਘੱਲੂਘਾਰੇ ਦੌਰਾਨ ਯੋਜਨਾਬੱਧ ਤਰੀਕੇ ਨਾਲ ਲੁੱਟਿਆ ਅਤੇ ਤਬਾਹ ਕੀਤਾ ਗਿਆ। ਹਾਲ
ਬੀਤੇ ਦਿਨਾਂ ਦੌਰਾਨ ਇੰਡੀਆ ਤੇ ਪਾਕਿਸਤਾਨ ਦਰਮਿਆਨ ਹੋਏ ਫੌਜੀ ਟਕਰਾਅ ਨੇ ਮੌਜੂਦਾ ਹਾਲਾਤ ਦੀ ਗੰਭੀਰਤਾ ਮੁੜ ਉਜਾਗਰ ਕਰ ਦਿੱਤੀ ਹੈ।
ਖਾਲਸਾ ਪੰਥ ਦੀ ਰਾਜਨੀਤੀ ਪ੍ਰਤੀ ਪਹੁੰਚ ਲੋਕਾਈ ਦਾ ਭਲਾ ਕਰਨ ਵਾਲੀ ਹੈ ਤੇ ਖਾਲਸਾ ਜੀ ਨੇ ਇਸ ਗੱਲ ਦੀ ਪਹਿਰੇਦਾਰੀ ਕਰਨੀ ਹੈ ਕਿ ਚੱਲ ਰਹੇ ਸਿਆਸੀ ਨਿਜ਼ਾਮ ਲੋਕਾਈ ਦਾ ਭਲਾ
ਖਾਲਸਾ ਪੰਥ ਦੀ ਰਾਜਨੀਤੀ ਪ੍ਰਤੀ ਪਹੁੰਚ ਲੋਕਾਈ ਦਾ ਭਲਾ ਕਰਨ ਵਾਲੀ ਹੈ ਤੇ ਖਾਲਸਾ ਜੀ ਨੇ ਇਸ ਗੱਲ ਦੀ ਪਹਿਰੇਦਾਰੀ ਕਰਨੀ ਹੈ ਕਿ ਚੱਲ ਰਹੇ ਸਿਆਸੀ ਨਿਜ਼ਾਮ ਲੋਕਾਈ ਦਾ ਭਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: