Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੁਲਾਕਾਤਾਂ

ਮੁਲਾਕਾਤਾਂ

ਨਵੰਬਰ '84 ਦੇ 40 ਸਾਲਾਂ ਉੱਤੇ ਅਦਾਰਾ ਸਿੱਖ ਸਿਆਸਤ ਵੱਲੋਂ ਇਕ ਦਸਤਾਵੇਜ਼ੀ ਲੜੀ ਜਾਰੀ ਕੀਤੀ ਜਾ ਰਹੀ ਹੈ। ਜਿਸ ਤਹਿਤ ਅੱਜ ਛੇਵਾਂ ਭਾਗ ਜਾਰੀ ਕੀਤਾ ਹੈ। ਇਸ ਕੜੀ ਵਿੱਚ ਕੁੱਲੂ (ਹਿਮਾਚਲ ਪ੍ਰਦੇਸ਼) ਦੇ ਸਿੱਖਾਂ ਦੀ ਹੱਢ ਬੀਤੀ ਬਿਆਨ ਕੀਤੀ ਗਈ ਹੈ।
ਪਿਛਲੇ ਸਮੇਂ ਦੌਰਾਨ, ਖਾਸ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ, ਗੈਂਗਸਟਰ ਵਰਤਾਰੇ ਦੀ ਚਰਚਾ ਛਿੜੀ ਹੈ। ਅਸੀਂ ਇਹ ਲੋੜ ਮਹਿਸੂਸ ਕਰਦੇ ਹਾਂ ਕਿ ਪੰਜਾਬ ਵਿੱਚ ਗੈਂਗਸਟਰ ਵਰਤਾਰੇ ਦੀ ਜੜ੍ਹ ਅਤੇ ਇਸ ਵਰਤਾਰੇ ਨੂੰ ਬਰੀਕੀ ਨਾਲ ਸਮਝਿਆ ਜਾਵੇ। ‘ਸਿੱਖ ਸ਼ਹਾਦਤ’ ਰਸਾਲੇ ਵਲੋਂ ਸਿੱਖ ਵਿਚਾਰਕ ਅਤੇ ਖਾਲਸਾ ਪੰਥ ਦੀਆਂ ਸਫਾਂ ਵਿੱਚ ਕਾਰਜਸ਼ੀਲ ਭਾਈ ਮਨਧੀਰ ਸਿੰਘ ਹੁਰਾਂ ਨਾਲ ਗੱਲਬਾਤ ਕੀਤੀ ਗਈ ਜੋ ਕਿ ਪਾਠਕਾਂ ਲਈ ਹੇਠਾਂ ਪੇਸ਼ ਹੈ।
ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ ਨਾਲੋਂ ਟੁੱਟਣਾ ਤੇ ਆਧੁਨਿਕ ਜੀਵਨ ਨੂੰ ਅਪਨਾਉਣਾ ਸਾਡੀ ਕਮਜ਼ੋਰੀ ਦਾ ਕਾਰਨ ਹੈ। ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਸੀਂ ਕਰ ਰਹੇ ਹਾਂ, ਜਦੋਂ ਅਸੀਂ ਪਹਿਲਾਂ ਸ੍ਰੀ ਅਖੰਡ ਪਾਠ ਕਰਵਾਉਂਦੇ ਹਾਂ, ਫਿਰ ਸਿੱਖ ਹੋ ਕੇ ਸ਼ਰਾਬਾਂ ਪੀਂਦੇ ਹਾਂ, ਮਾੜੇ ਗੀਤ ਸੁਣਦੇ ਹਾਂ, ਬੱਕਰੇ ਬੁਲਾਉਂਦੇ ਹਾਂ ਤੇ ਸਿੱਖ ਸਿਧਾਂਤਾਂ ਨੂੰ ਮੰੰਨਣ ਦੀ ਥਾਂ ਮਨਮੁੱਖਤਾ ਵੱਲ ਝੁਕ ਜਾਂਦੇ ਹਾਂ।

– ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਬਿਊਰੋ ਪੰਜਾਬੀ ਗਾਇਕ ਅਤੇ ਸ਼ਾਇਰ ਸਤਿੰਦਰ ਸਰਤਾਜ ਨੇ ‘ਦ ਬਲੈਕ ਪ੍ਰਿੰਸ ਫਿਲਮ ਵਿਚ ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਵਜੋਂ ਨਾਇਕ ਦੀ ਭੂਮਿਕਾ ਨਿਭਾਈ ਹੈ। ਸਰਤਾਜ ਨੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਂਦਿਆਂ 19ਵੀਂ ਸਦੀ ਦੇ ਇਸ ਨਾਟਕ ਵਿਚ ਜਬਰਦਸਤ ਪੇਸ਼ਕਰੀ ਦਿੱਤੀ ਹੈ। ਇਹ ਫਿਲਮ ਉਸ ਨਾਬਾਲਗ ਬੱਚੇ ਦੀ ਕਹਾਣੀ ਹੈ […]

ਸਿੱਖ ਸਿਆਸਤ ਦੇ ਪੇਸ਼ਕਾਰ ਸੁਖਵਿੰਦਰ ਸਿੰਘ ਵੱਲੋਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮਸਲਿਆਂ ਬਾਰੇ ਖਾਸ ਗੱਲਬਾਤ ਕੀਤੀ ਗਈ।
੧੩ ਦਿਸੰਬਰ ੨੦੦੧ ਨੂੰ ਭਾਰਤੀ ਸੰਸਦ ਉੱਤੇ ਹਮਲੇ ਦੇ ਦੋਸ਼ ਵਿਚ ਫਾਂਸੀ ਦੀ ਉਡੀਕ ਕਰ ਰਹੇ ਕਸ਼ਮੀਰੀ ਨਾਗਰਿਕ ਮੁਹੰਮਦ ਅਫ਼ਜ਼ਲ ਨਾਲ ਇਹ ਮੁਲਾਕਾਤ ਵਿਨੋਦ ਕੇ ਜੋਸ਼, ਜੋ ਕਿ ਰੇਡੀਓ ਪੈਸਿਫਿਕ ਅਮਰੀਕਾ ਦੇ ਵਿਦੇਸ਼ ਪ੍ਰਤੀਨਿਧੀ ਹਨ, ਵੱਲੋਂ ਕੀਤੀ ਗਈ ਸੀ। ਮੂਲ ਰੂਪ ਵਿਚ ਇਹ ਮੁਲਾਕਾਤ ਅੰਗਰੇਜ਼ੀ ਵਿਚ ਛਪੀ ਹੋਣ ਕਾਰਨ ਇਹ ਜਿਆਦਾ ਪਾਠਕਾਂ ਤੱਕ ਨਹੀਂ ਪਹੁੰਚ ਸਕੀ। ਪੰਜਾਬ, ਜਿਸ ਨੇ ਕਿ ਖ਼ੁਦ ਇਹ ਬੇਇਨਸਾਫੀ ਤੇ ਤਸ਼ੱਦਦ ਆਪਣੇ ਪਿੰਡੇ ‘ਤੇ ਸਹਾਰਿਆ ਹੈ, ਭਾਰਤ ਅਤੇ ਪਾਕਿਸਤਾਨ ਤੋਂ ਆਜ਼ਾਦੀ ਮੰਗ ਰਹੇ ਕਸ਼ਮੀਰ ਦੇ ਦਰਦ ਨੂੰ ਪੰਜਾਬ ਤੋਂ ਚੰਗੀ ਤਰ੍ਹਾਂ ਹੋਰ ਕੌਣ ਸਮਝ ਸਕਦਾ ਹੈ। ਸੋ ਅਸੀਂ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ ਇਸ ਮੁਲਾਕਾਤ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਤੇ ਇਹ ਤੁਹਾਡੀ ਕਚਿਹਰੀ ਵਿਚ ਪੇਸ਼ ਹੈ। ਆਸ ਹੈ ਕਿ ਇਨਸਾਫ਼ ਪਸੰਦ ਲੋਕ ਜ਼ਰੂਰ ਬੇਕਸੂਰ ਫਾਂਸੀਆਂ ‘ਤੇ ਲਟਕਾਏ ਜਾ ਰਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਮੁਹੰਮਦ ਅਫ਼ਜ਼ਲ ਵਰਗਿਆਂ ਦੀ ਬੰਦ ਖਲਾਸੀ ਲਈ ਅੱਗੇ ਆਉਣਗੇ। ਆਸ ਹੈ ਕਿ ਕਸ਼ਮੀਰੀ ਅਫ਼ਜ਼ਲ ਦੀ ਫੋਟੋ ਨਾਲ ਭਾਈ ਦਵਿੰਦਰ ਪਾਲ ਸਿੰਘ ਦੀ ਤੇ ਪੰਜਾਬੀ ਭਾਈ ਸਾਹਿਬ ਦੀ ਫੋਟੋ ਨਾਲ ਮੁਹੰਮਦ
ਲੁਧਿਆਣਾ/ਪਟਿਆਲਾ (17 ਜੂਨ, 2012): ਬੀਤੀ 20 ਮਈ ਨੂੰ ਸ਼੍ਰੀ ਦਰਬਾਰ ਸਾਹਿਬ ਭਵਨ-ਸਮੂਹ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਨਜ਼ਦੀਕ ਜੂਨ 1984 ਵਿਚ ਵਾਪਰੇ ਸਾਕਾ ਦਰਬਾਰ ਸਾਹਿਬ, ਜਿਸ ਦੌਰਾਨ ਭਾਰਤੀ ਫੌਜਾਂ ਵੱਲੋਂ ਸਰਕਾਰੀ ਹੁਕਮ ਨਾਲ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕਹਿਰੀ ਫੌਜੀ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕੀਤੀ ਗਈ ਅਤੇ ਅਨੇਕਾਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਯਾਦਗਾਰ ਉਸਾਰਨ ਦੀ ਰਸਮੀ ਸ਼ੁਰੂਆਤ ਕੀਤੀ ਗਈ। ਬੀਤੀ 6 ਜੂਨ ਨੂੰ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਲੁਧਿਆਣਾ (23 ਦਸੰਬਰ 2010): ਕਿਸੇ ਸਮੇਂ ਮੇਰੀ ਸੇਵਾ ਨਿਭਾ ਚੁੱਕੇ ਬਤੌਰ ਕੰਪਿਊਟਰ ਆਪਰੇਟਰ ਅਤੇ ਹੁਣ ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਪੇਸ਼ੀ ਭੁਗਤਣ ਆਏ ਹਰਮਿੰਦਰ ਸਿੰਘ ਨਾਲ ਅੱਜ ਨਵੀਂ ਜ਼ਿਲਾ ਕਚਹਿਰੀ ਲੁਧਿਆਣਾ ਵਿਖੇ ਅਚਾਨਕ ਹੀ ਮੇਰੀ ਮੁਲਾਕਾਤ ਹੋਈ।
ਸ਼ਹੀਦ ਭਗਤ ਸਿੰਘ ਦੀ ਪਛਾਣ, ਵਿਚਾਰਧਾਰਾ, ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਸ੍ਰ. ਭਗਤ ਸਿੰਘ ਦੀ ਭੂਮਿਕਾਂ ਅਤੇ ਹੋਰ ਜੁੜਵੇਂ ਮੁੱਦਿਆਂ ਬਾਰੇ 'ਰੇਡੀਓ ਗੀਤ ਸੰਗੀਤ' ਉੱਤੇ ਕਰਵਾਈ ਗਈ ਵਿਸ਼ੇਸ਼ ਗੱਲਵਾਤ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਗੱਲ ਬਾਤ ਲਈ ਪ੍ਰਬੰਧਕਾਂ ਵੱਲੋਂ ਸਿੱਖ ਚਿੰਤਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨੂੰ ਖਾਸ ਤੌਰ ਉੱਤੇ ਫੋਨ ਲਾਈਨ ਉੱਤੇ ਲਿਆ ਗਿਆ ਸੀ। ਸਮੁੱਚੀ ਗੱਲ ਬਾਰ ਦਾ ਸੰਚਾਲਨ ਅੰਮ੍ਰਿਤਸਰ ਟਾਈਮਜ਼ ਦੇ ਸੰਪਾਦਕ ਸ੍ਰ. ਦਲਜੀਤ ਸਿੰਘ ਸਰਾਂ ਵੱਲੋਂ ਕੀਤਾ ਗਿਆ ਸੀ।
ਭਾਈ ਦਵਿੰਦਰਪਾਲ ਸਿੰਘ ਭੁੱਲਰ ਇਸ ਵਕਤ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਹੈ। ਪ੍ਰੋ. ਭੁੱਲਰ ਬੰਬ-ਧਮਾਕੇ ਕੇਸ ਵਿਚ ਫਾਂਸੀ ਦੀ ਸੁਣਾਈ ਗਈ ਹੈ। ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਦਰਖਾਸਤ ਭਾਰਤੀ ਰਾਸ਼ਟਰਪਤੀ ਕੋਲ ਵਿਚਾਰਾਧੀਨ ਹੈ। ਸ. ਮਨਪ੍ਰੀਤ ਸਿੰਘ ਵੱਲੋਂ ਪ੍ਰੋ. ਭੁੱਲਰ ਨਾਲ ਕੀਤੀ ਮੁਲਾਕਾਤ ਦੇ ਕੁਝ ਚੋਣਵੇਂ ਅੰਸ਼ ਪਾਠਕਾਂ ਨਾਲ ਰੂ-ਬ-ਰੂ ਕਰ ਰਹੇ ਹਾਂ:

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।
ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਬਾਰੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਰਮਿਆਨ ਕਸ਼ਮਕਸ਼ ਦਾ ਮਾਹੌਲ ਬਣਿਆ ਹੋਇਆ ਹੈ।