Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
After Punjab, Germany and Canada, “Kaurnama 3” is released in America

ਪੰਜਾਬ ਜਰਮਨੀ ਅਤੇ ਕਨੇਡਾ ਤੋਂ ਬਾਅਦ “ਕੌਰਨਾਮਾ-੩” ਅਮਰੀਕਾ ਵਿੱਚ ਜਾਰੀ

ਪੰਜਾਬ ਜਰਮਨੀ ਅਤੇ ਕਨੇਡਾ ਤੋਂ ਬਾਅਦ “ਕੌਰਨਾਮਾ-੩” ਅਮਰੀਕਾ ਵਿੱਚ ਜਾਰੀ

ਸਿਆਟਲ, ਅਮਰੀਕਾ: ਸਿੱਖ ਇਤਿਹਾਸ ਸੂਰਬੀਰਤਾ, ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ ਜਿਸ ਵਿੱਚ ਸਿੰਘਾਂ ਦੇ ਨਾਲ-ਨਾਲ ਬੀਬੀਆਂ ਵੱਲੋਂ ਵੀ ਭਰਪੂਰ ਯੋਗਦਾਨ ਪਾਇਆ ਗਿਆ ਹੈ। ਜੇਕਰ 20ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਚੱਲੇ ਸਿੱਖ ਅਜ਼ਾਦੀ ਸੰਗਰਾਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਵੀ ਬੀਬੀਆਂ ਨੇ ਜੰਗੀ ਜੌਹਰ ਵਿਖਾਏ ਹਨ ਅਤੇ ਸਬਰ-ਸਿਦਕ ਨਾਲ ਕੁਰਬਾਨੀਆਂ ਅਤੇ ਸ਼ਹਾਦਤਾਂ ਦਿੱਤੀਆਂ ਹਨ। 

After Punjab, Germany and Canada, “Kaurnama 3” is released in America
ਕਿਤਾਬ ਜਾਰੀ ਕਰਦਿਆ ਇਕ ਸਾਂਝੀ ਤਸਵੀਰ

ਇਸ ਇਤਿਹਾਸਿਕ ਸੰਗਰਾਮ ਵਿੱਚ ਬੀਬੀਆਂ ਦੀ ਇਸ ਭੂਮਿਕਾ ਨੂੰ ਕਲਮਬੰਦ ਕਰਨ ਦਾ ਕਾਰਜ ਕੁਝ ਸਾਲ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਪ੍ਰੇਰਨਾ ਨਾਲ ਸ਼ੁਰੂ ਹੋਇਆ ਸੀ ਜਿਸ ਦਾ ਤੀਸਰਾ ਭਾਗ “ਕੌਰਨਾਮਾ-੩: ਜੂਨ ੮੪ ਸ਼੍ਰੀ ਦਰਬਾਰ ਸਾਹਿਬ ’ਚ ਸ਼ਹੀਦ ਬੀਬੀਆਂ ਦੀ ਗਾਥਾ” ਹਾਲ ਵਿੱਚ ਹੀ ਪ੍ਰਕਾਸ਼ਿਤ ਹੋਇਆ ਹੈ।

Kaurnama Released in America
ਅਮਰੀਕਾ, ਸਿਆਟਲ ਵਿਖੇ “ਕੌਰਨਾਮਾ-੩” ਕਿਤਾਬ ਜਾਰੀ

ਕੌਰਨਾਮਾ-੩ ਕਿਤਾਬ ਪੰਜਾਬ, ਜਰਮਨੀ ਅਤੇ ਕਨੇਡਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਜਾਰੀ ਹੋ ਚੁੱਕੀ ਹੈ। ਲੰਘੇ ਐਤਵਾਰ ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਭਾਈ ਪਰਮਜੀਤ ਸਿੰਘ ਪੰਜਵੜ ਨਮਿਤ ਹੋਏ ਸ਼ਹੀਦੀ ਸਮਾਗਮ ਦੌਰਾਨ ਕੌਰਨਾਮਾ-੩ ਕਿਤਾਬ ਸਿੱਖ ਸੰਗਰਾਮ ਨਾਲ ਸੰਬੰਧਿਤ ਸਖਸ਼ੀਅਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਜਾਰੀ ਕੀਤੀ ਗਈ।

ਦੇਸ਼ ਵਿਦੇਸ਼ ਵਿਚ ਕਿਤਾਬ ਮੰਗਵਾਉਣ ਲਈ ਸੁਨੇਹਾ ਭੇਜੋ

ਜ਼ਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਤੋਂ ਬਾਅਦ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਦੀ ਸਰਪ੍ਰਸਤੀ ਹੇਠ ਕੌਰਨਾਮਾ ਲੜੀ ਤਹਿਤ ਇਤਿਹਾਸ ਸਾਂਭਣ ਦਾ ਇਹ ਕਾਰਜ ਬੀਤੇ ਤਿੰਨ ਸਾਲਾਂ ਤੋਂ ਨਿਰੰਤਰ ਜਾਰੀ ਹੈ। ਕੌਰਨਾਮਾ ਕਿਤਾਬ ਦਾ ਪਹਿਲਾ ਭਾਗ ਮਈ 2024 ਵਿੱਚ ਭਾਈ ਪੰਜਵੜ ਦੇ ਪਹਿਲੇ ਸ਼ਹੀਦੀ ਦਿਹਾੜੇ ਮੌਕੇ ਜਾਰੀ ਕੀਤਾ ਗਿਆ ਸੀ। ਕਿਤਾਬ ਦਾ ਦੂਸਰਾ ਭਾਗ ਮਈ 2025 ਅਤੇ ਤੀਸਰਾ ਭਾਗ ਮਈ 2026 ਵਿੱਚ ਜਾਰੀ ਕੀਤਾ ਗਿਆ ਹੈ। ਇਹ ਪੁਸਤਕ ਲੜੀ ਯੂਰਪ ਰਹਿੰਦੇ ਸਿੱਖ ਸੰਘਰਸ਼ ਦੇ ਪਾਂਧੀਆਂ ਦੇ ਸਹਿਯੋਗ ਨਾਲ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਜਾ ਰਹੀ ਹੈ। 

ਅਮਰੀਕਾ ਵਿੱਚ ਕਿਤਾਬ ਜਾਰੀ ਕਰਨ ਮੌਕੇ ਸਿੱਖ ਫੈਡਰੇਸ਼ਨ ਅਮਰੀਕਾ, ਸਿੱਖ ਯੂਥ ਆਫ ਅਮਰੀਕਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਹੋਰਨਾਂ ਸੰਗਰਾਮੀ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਰੀ ਨਾਰਥ ਤੋਂ ਐਮਐਲਏ ਮਨਦੀਪ ਧਾਲੀਵਾਲ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਇੱਕ ਅਹਿਮ ਮਤਾ ਪੇਸ਼ ਕੀਤਾ ਗਿਆ ਹੈ, ਜੋ 1984 ਵਿੱਚ ਸਿੱਖਾਂ ਸਿੱਖਾਂ ਹੋਈ ਵਿਆਪਕ ਤੇ ਵਿਓਂਤਬੱਧ ਹਿੰਸਾ ਨੂੰ
ਜਰਮਨੀ ਦੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਯਾਦ ਵਿੱਚ ਕਰਵਾਏ ਗਏ ਸ਼ਹੀਦੀ ਸਮਾਗਮ ਦੌਰਾਨ ਸਿੱਖ ਸੰਘਰਸ਼ ਵਿੱਚ ਸ਼ਹਾਦਤਾਂ ਪ੍ਰਾਪਤ ਕਰਨ ਵਾਲੀਆਂ ਧਰਮੀ ਬੀਬੀਆਂ ਦੀ
ਪਿੰਡ ਪੰਜਵੜ ਦੇ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਚੀਫ ਖਾਲਸਤਾਨ ਕਮਾਂਡੋ ਫੋਰਸ ਦੇ ਆਗੂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦਾ ਤੀਜਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: