Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖੀ ਸਿੱਖਿਆ ਅਤੇ ਗੁਰ-ਵਿਚਾਰ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ

ਸਿੱਖੀ ਸਿੱਖਿਆ ਅਤੇ ਗੁਰ-ਵਿਚਾਰ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ

ਚੰਡੀਗੜ੍ਹ – ਸਿੱਖੀ ਦੇ ਸਿਧਾਂਤਾਂ, ਗੁਰਮਤਿ ਵਿਚਾਰਧਾਰਾ ਅਤੇ ਆਧੁਨਿਕ ਸਮੇਂ ਵਿੱਚ ਸਿੱਖੀ ਸਿੱਖਿਆ ਦੀ ਮਹੱਤਤਾ ਨੂੰ ਧਿਆਨ ‘ਚ ਰੱਖਦਿਆਂ ਮਿਤੀ 10 ਜੂਨ 2026, ਦਿਨ ਬੁੱਧਵਾਰ ਨੂੰ “ਸਿੱਖੀ ਸਿੱਖਿਆ ਅਤੇ ਗੁਰ-ਵਿਚਾਰ ਵਿਸ਼ੇ” ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਇਹ ਸੈਮੀਨਾਰ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਸੰਗ, ਸੈਕਟਰ 21-ਸੀ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਮੌਕੇ ਡਾ. ਸੇਵਕ ਸਿੰਘ (ਸਾਬਕਾ ਅਧਿਆਪਕ, ਅਕਾਲ ਯੂਨੀ. ਬੜੂ ਸਾਹਿਬ) ਨੇ ਆਪਣੇ ਵਿਚਾਰ ਸਾਂਝੇ ਕੀਤੇ।

ਡਾ. ਸੇਵਕ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਤਰੀਕੇ ਨਾਲ ਸੰਗਠਿਤ ਕਰਦਿਆਂ ਪਹਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ, ਜਿਸ ਦਾ ਆਧਾਰ ਚੋਣਾਂ ਨਹੀਂ ਸਗੋਂ ਪੰਥਕ, ਗੁਰਮਤਿ ਜੀਵਨ ਅਤੇ ਸਾਂਝੀ ਵਿਚਾਰ-ਵਟਾਂਦਰਾ ਸੀ। ਪਰ ਬਾਅਦ ਵਿੱਚ ਅੰਗਰੇਜ਼ੀ ਕਾਨੂੰਨਾਂ ਦੀ ਪ੍ਰਤੀਨਿਧਤਾ ਅਤੇ ਚੋਣ ਪ੍ਰਣਾਲੀ ਨੂੰ ਅਪਣਾਉਣ ਨਾਲ ਪ੍ਰਬੰਧ ਦਾ ਸਾਰਾ ਰੂਪ ਬਦਲ ਗਿਆ। ਅੱਜ ਸਾਨੂੰ ਮੁੜ ਗੁਰ-ਵਿਚਾਰ ਕਰਨ ਲਈ ਆਪਣੇ ਪੁਰਖਿਆਂ ਦੀ ਸੋਚ, ਇਤਿਹਾਸਕ ਫ਼ੈਸਲਿਆਂ ਅਤੇ ਪੰਥਕ ਵਿਚਾਰ-ਪ੍ਰਕਿਰਿਆ ਨੂੰ ਸਮਝਣ ਦੀ ਲੋੜ ਹੈ।

ਉਹਨਾਂ ਕਿਹਾ ਕਿ ਸਮਾਜ ਦਾ ਬਹੁਤ ਸਾਰਾ ਸਮਾਂ ਉਹਨਾਂ ਮੁੱਦਿਆਂ ਉੱਤੇ ਲੱਗ ਜਾਂਦਾ ਹੈ ਜੋ ਕਿਸੇ ਹੋਰ ਵੱਲੋਂ ਸਾਡੇ ਸਾਹਮਣੇ ਰੱਖੇ ਜਾਂਦੇ ਹਨ। ਕਿਸੇ ਵੀ ਵਿਚਾਰ ਜਾਂ ਮੁੱਦੇ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਕੌਣ ਕਹਿ ਰਿਹਾ ਹੈ, ਕੀ ਕਹਿ ਰਿਹਾ ਹੈ, ਕਦੋਂ, ਕਿੱਥੇ, ਕਿਵੇਂ ਅਤੇ ਕਿੰਨੀ ਹੱਦ ਤੱਕ ਕਹਿ ਰਿਹਾ ਹੈ। ਇਹ ਬੁਨਿਆਦੀ ਸਵਾਲ ਹੀ ਸਹੀ ਵਿਚਾਰ ਅਤੇ ਫ਼ੈਸਲੇ ਦੀ ਨੀਂਹ ਬਣਦੇ ਹਨ। ਵਿਚਾਰ ਦਾ ਵਿਸ਼ਾ, ਥਾਂ ਅਤੇ ਤਰੀਕਾ ਬਹੁਤ ਮਹੱਤਵ ਰੱਖਦੇ ਹਨ। ਗੁਰ-ਵਿਚਾਰ ਨੂੰ ਸਮਝਣ ਲਈ ਉਸ ਦੇ ਪ੍ਰਸੰਗ ਅਤੇ ਪਿਛੋਕੜ ਨੂੰ ਧਿਆਨ ਵਿੱਚ ਰੱਖਣਾ ਲਾਜ਼ਮੀ ਹੈ। ਗੁਰੂ ਘਰ ਵਿੱਚ ਹੋਣ ਵਾਲੀ ਵਿਚਾਰ ਦਾ ਆਪਣਾ ਵਿਲੱਖਣ ਅਰਥ ਅਤੇ ਮਰਿਆਦਾ ਹੈ। ਜੇਕਰ ਅਸੀਂ ਗੁਰਦੁਆਰੇ ਦੀ ਹਾਜ਼ਰੀ, ਸੰਗਤ ਦੇ ਸਰੂਪ ਅਤੇ ਗੁਰਮਤਿ ਦੇ ਬੁਨਿਆਦੀ ਅਸੂਲਾਂ ਨੂੰ ਸਮਝੇ ਬਿਨਾਂ ਵਿਚਾਰ ਕਰਦੇ ਹਾਂ ਤਾਂ ਭਾਵੇਂ ਸਾਡੇ ਕੋਲ ਕਿੰਨਾ ਵੀ ਗਿਆਨ ਹੋਵੇ, ਉਹ ਆਪਣੀ ਅਹਿਮੀਅਤ ਗੁਆ ਬੈਠਦਾ ਹੈ। ਸਿੱਖ ਪੰਥ ਦੀ ਸਾਂਝੀ ਹਸਤੀ ਗੁਰਮਤਿ ਅਧਾਰਿਤ ਵਿਚਾਰ, ਸੇਵਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨਾਲ ਉਸਰੀ ਹੈ, ਇਸ ਲਈ ਅੱਜ ਦੀ ਚਰਚਾ ਵੀ ਇਨ੍ਹਾਂ ਬੁਨਿਆਦਾਂ ਨੂੰ ਕੇਂਦਰ ਵਿੱਚ ਰੱਖ ਕੇ ਹੋਣੀ ਚਾਹੀਦੀ ਹੈ।

Dr. Sewak Singh on the Narrative Challenges of Revolutionary Warfare

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ
ਸਾਬਕਾ ਰਾਅ ਅਧਿਕਾਰੀ ਜੀ ਬੀ ਸਿੱਧੂ ਦੀ ਕਿਤਾਬ “ਖਾਲਿਸਤਾਨ ਦੀ ਸਾਜਿਸ਼” ਦੇ ਸਬੂਤਾਂ ਸਹਿਤ ਜਵਾਬ ਵਜੋਂ ਭਾਈ ਨਰਾਇਣ ਸਿੰਘ ਵੱਲੋਂ ਲਿਖੀ ਕਿਤਾਬ “ਖ਼ਾਲਿਸਤਾਨ ਵਿਰੁਧ ਸਾਜਿਸ਼” ਉੱਤੇ ਹੋਈ ਵਿਚਾਰ ਚਰਚਾ ਹੋਈ
ਸਾਬਕਾ ਰਾਅ ਅਧਿਕਾਰੀ ਜੀ ਬੀ ਸਿੱਧੂ ਦੀ ਕਿਤਾਬ “ਖਾਲਿਸਤਾਨ ਦੀ ਸਾਜਿਸ਼” ਦੇ ਸਬੂਤਾਂ ਸਹਿਤ ਜਵਾਬ ਵਜੋਂ ਭਾਈ ਨਰਾਇਣ ਸਿੰਘ ਵੱਲੋਂ ਲਿਖੀ ਕਿਤਾਬ “ਖ਼ਾਲਿਸਤਾਨ ਵਿਰੁਧ ਸਾਜਿਸ਼” ਉੱਤੇ ਹੋਈ ਵਿਚਾਰ ਚਰਚਾ ਹੋਈ
5 ਨਵੰਬਰ 2024 ਨੂੰ ਦਿੱਲੀ ਦੇ ਰਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ ਸਿੱਖ ਨਸਲਕੁਸ਼ੀ, ਨਵੰਬਰ 1984 ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: