ਸਿੱਖੀ ਸਿੱਖਿਆ ਅਤੇ ਗੁਰ-ਵਿਚਾਰ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ

ਸਿੱਖੀ ਦੇ ਸਿਧਾਂਤਾਂ, ਗੁਰਮਤਿ ਵਿਚਾਰਧਾਰਾ ਅਤੇ ਆਧੁਨਿਕ ਸਮੇਂ ਵਿੱਚ ਸਿੱਖੀ ਸਿੱਖਿਆ ਦੀ ਮਹੱਤਤਾ ਨੂੰ ਧਿਆਨ ‘ਚ ਰੱਖਦਿਆਂ 10 ਜੂਨ 2026, ਦਿਨ ਬੁੱਧਵਾਰ ਨੂੰ “ਸਿੱਖੀ ਸਿੱਖਿਆ ਅਤੇ ਗੁਰ-ਵਿਚਾਰ ਵਿਸ਼ੇ” ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਮਿਸਲ ਸਤਲੁਜ ਵੱਲੋਂ ਚੰਡੀਗੜ੍ਹ ‘ਤੇ ਪੰਜਾਬ ਦੇ ਅਟੱਲ ਹੱਕ ਦੀ ਪ੍ਰਾਪਤੀ ਲਈ ਸੰਘਰਸ਼ ਦੀ ਸ਼ੁਰੂਆਤ

Misl satluj Launches Campaign for Punjab’s Claim Over Chandigarh

ਚੰਡੀਗੜ੍ਹ ਨੂੰ ਲੈ ਕੇ ਪੰਜਾਬ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਹੋ ਰਹੇ ਲਗਾਤਾਰ ਵਿਤਕਰੇ ਦੇ ਵਿਰੋਧ ਵਿੱਚ ਮਿਸਲ ਸਤਲੁਜ ਵੱਲੋਂ ਬੀਤੇ ਦਿਨ ਸਰਦਾਰ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਪ੍ਰਮੁੱਖ ਸਥਾਨ ਮਟਕਾ ਚੌਕ ਅਤੇ ਸੈਕਟਰ-17 ਪਲਾਜ਼ਾ ਤੋਂ ‘ਪੂਰਾ ਪੰਜਾਬ’ ਮੁਹਿੰਮ ਦਾ ਅਧਿਕਾਰਕ ਤੌਰ ‘ਤੇ ਆਗਾਜ਼ ਕੀਤਾ ਗਿਆ।

ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਬਾਰੇ ਸੰਖੇਪ ਪੜਚੋਲ

Punjab University Bachao Morcha

ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਲਗਾਈਆਂ ਗਈਆਂ ਰੋਕਾਂ ਦੇ ਬਾਵਜੂਦ ਅੱਜ ੧੦ ਨਵੰਬਰ ਨੂੰ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਵਿਖੇ ਵਿਦਿਆਰਥੀਆਂ ਅਤੇ ਪੰਜਾਬ ਦੇ ਲੋਕਾਂ ਦਾ ਭਾਰੀ ਇਕੱਠ ਹੋਇਆ।

ਸਫਲ ਰਹੇ ਬਹੁਜਨ ਵਿਦਿਆਰਥੀਆਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਡਿਗਰੀਆਂ; ਵਿਦਿਆਰਥੀਆਂ ਨੇ ਕੀਤਾ ਵੀ.ਸੀ. ਦੇ ਘਰ ਦਾ ਘਿਰਾਓ

ਬਹੁਜਨ ਵਿਦਿਆਰਥੀਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਵਿਦਿਆਰਥੀ ਜਥੇਬੰਦੀ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਦੇ ਸੱਦੇ ਉੱਤੇ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ 31 ਅਗਸਤ ਨੂੰ ਵੀਸੀ ਦਫ਼ਤਰ ਤੋਂ ਲੈ ਕੇ ਵੀ ਸੀ ਰਿਹਾਇਸ਼ ਤੱਕ ਰੋਸ ਮਾਰਚ ਕੱਢਿਆ ਅਤੇ ਯੂਨੀਵਰਸਿਟੀ ਉਪ ਕੁਲਪਤੀ ਦੇ ਘਰ ਅੱਗੇ ਧਰਨਾ ਦਿੱਤਾ।

ਅਕਾਲ ਤਖਤ ਅਤੇ ਦਿੱਲੀ ਦਰਬਾਰ ਦਰਮਿਆਨ ਜੰਗ ਦੇ ਕੀ ਕਾਰਨ ਹਨ? ਤੇ ਇਹ ਜੰਗ ਕਦੋਂ ਤੱਕ ਜਾਰੀ ਰਹੇਗੀ?

ਚੰਡੀਗੜ੍ਹ ਦੀ ਸਿੱਖ ਸੰਗਤ ਵਲੋਂ 6 ਜੂਨ 2022 ਨੂੰ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਗੁਰਮਤਿ ਸਮਾਗਮ ਸੈਕਟਰ 20 ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਥ ਸੇਵਕ ਜਥਾ ਦੋਆਬਾ ਦੇ ਪੰਥ ਸੇਵਕ ਭਾਈ ਮਨਧੀਰ ਸਿੰਘ ਵਲੋਂ ਗੁਰਮਤਿ ਅਤੇ ਬਿੱਪਰਵਾਦ ਦਰਮਿਆਨ ਬੁਨਿਆਂਦੀ ਟਕਰਾਅ ਦੇ ਹਵਾਲੇ ਨਾਲ ਅਕਾਲ ਤਖਤ ਸਾਹਿਬ ਅਤੇ ਦਿੱਲੀ ਦਰਬਾਰ ਦਰਮਿਆਨ ਜੰਗ ਦੇ ਕਾਰਨਾਂ ਦੀ ਵਿਆਖਿਆ ਕੀਤੀ ਗਈ। ਇੱਥੇ ਅਸੀਂ ਭਾਈ ਮਨਧੀਰ ਸਿੰਘ ਵਲੋਂ ਸਾਂਝੇ ਕੀਤੇ ਗਏ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਆਪ ਸੁਣੋ ਅਤੇ ਹਰੋਨਾਂ ਨਾਲ ਸਾਂਝੇ ਕਰੋ ਜੀ।

ਬਦਲੇ ਮਹੌਲ ਵਿਚ ਵਿਰੋਧ ਦੇ ਪੁਰਾਣੇ ਢੰਗ ਕਾਰਗਰ ਨਹੀਂ ਹਨ, ਵਧੇਰੇ ਗੰਭੀਰ ਹੋ ਕੇ ਸੋਚਣ ਤੇ ਕਦਮ ਚੁੱਕਣ ਦੀ ਲੋੜ

ਮੋਦੀ-ਸ਼ਾਹ ਸਰਕਾਰ ਵਲੋਂ ਚੁੱਕੇ ਜਾ ਰਹੇ ਨਾਗਰਿਕਤਾ ਸੋਧ ਕਾਨੂੰਨ ਅਤੇ ਜਨਸੰਖਿਆ ਰਜਿਸਟਰ ਜਿਹੇ ਕਦਮਾਂ ਦੇ ਵਿਰੋਧ ਵਜੋਂ ਲੰਘੇ ਦਿਨ ਚੰਡੀਗੜ੍ਹ ਦੇ ਸੈਕਟਰ 17 ਵਿਖੇ ਇਕ ਵਿਰੋਧ ਵਿਖਾਵਾ ਰੱਖਿਆ ਗਿਆ।

1984 ਬਾਰੇ ਲਿਖਣਾ ਕਿਉਂ ਜਰੂਰੀ ਹੈ? ਸਿਮਰਜੀਤ ਕੌਰ (1984 ਬਾਰੇ ਪਹਿਲਾ ਅੰਗਰੇਜੀ ਨਾਵਲ ਲਿਖਣ ਵਾਲੀ ਲੇਖਿਕਾ)

1999 ਵਿੱਚ ਜਦੋਂ ਸਿਮਰਜੀਤ ਕੌਰ ਦੀ “ਸੈਫਰਨ ਸੈਲਵੇਸ਼ਨ” (ਕੇਸਰੀ ਇਨਕਲਾਬ) ਨਾਮੀ ਲਿਖਤ ਛਪੀ ਸੀ ਤਾਂ ਇਹ 1984 ਬਾਰੇ ਅੰਗਰੇਜ਼ੀ ਵਿੱਚ ਲਿਖਿਆ ਜਾਣ ਵਾਲਾ ਪਹਿਲਾ ਨਾਵਲ ਸੀ।

ਕਿਰਤ – ਗੁਰਮਤਿ, ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਦੇ ਹਵਾਲੇ ਨਾਲ (ਡਾ. ਗੁਰਪ੍ਰੀਤ ਸਿੰਘ)

ਵਿਚਾਰ ਮੰਚ ਸੰਵਾਵ ਵੱਲੋਂ “ਕਿਰਤ ਅਤੇ ਪਰਵਾਸ” ਵਿਸ਼ੇ ਉੱਤੇ ਇਕ ਵਿਚਾਰ-ਚਰਚਾ ਮਿਤੀ 25 ਅਗਸਤ, 2019 ਦਿਨ ਐਤਵਾਰ ਨੂੰ ਗੁਰਦੁਆਰਾ ਗੜ੍ਹੀ ਭੰਖੌਰਾ ਸਾਹਿਬ, ਬਲਾਕ ਮਜਾਰੀ, ਨੇੜੇ ਨਵਾਂ ਚੰਡੀਗੜ੍ਹ, ਪੰਜਾਬ ਵਿਖੇ ਕਰਵਾਈ ਗਈ।

442 ਰੁ: ਦੇ 2 ਕੇਲੇ ਦੇਣ ਵਾਲਾ ਚੰਡੀਗੜ੍ਹ ਦਾ ਮਸ਼ਹੂਰ ਹੋਟਲ ਗੈਰ-ਕਾਨੂੰਨੀ ਟੈਕਸ ਵਸੂਲਦਾ ਫੜਿਆ ਗਿਆ

ਚੰਡੀਗੜ੍ਹ ਦੇ ਸੈਕਟਰ 35 ਵਿਚ ਵਿਚਲੇ ਜੇ. ਡਬਲਯੂ. ਮੈਰੀਅਟ ਹੋਟਲ ਨੂੰ ਇਕ ਅਦਾਕਾਰ ਕੋਲੋਂ 2 ਕੇਲਿਆਂ ਦੇ 442 ਰੁਪਏ ਤੇ 50 ਪੈਸੇ ਵਸੂਲਣੇ ਉਸ ਵੇਲੇ ਮਹਿੰਗੇ ਪੈ ਗਏ ਜਦੋਂ ਕਰ ਮਹਿਕਮੇਂ ਵਲੋਂ ਇਸ ਹੋਟਲ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਟੈਕਸ ਵਸੂਲਣ ਲਈ ਜੁਰਮਾਨਾ ਲਾਇਆ ਗਿਆ।

ਚੰਡੀਗੜ੍ਹੀਏ ਪੱਤਰਕਾਰਾਂ ਤੇ ਲੇਖਕਾਂ ਨੇ ਬਣਾਇਆ ‘ਪੰਜਾਬੀ ਪੱਤਰਕਾਰ ਤੇ ਲੇਖਕ ਮੰਚ’

ਚੰਡੀਗੜ੍ਹ ਵਿੱਚ ਰਹਿੰਦੇ ਤੇ ਕੰਮ ਕਰਦੇ ਪੰਜਾਬ ਤੇ ਪੰਜਾਬੀ ਬੋਲੀ ਦੇ ਹਿਤੈਸ਼ੀ ਪੱਤਰਕਾਰਾਂ, ਲੇਖਕਾਂ ਤੇ ਖਬਰਖਾਨੇ ਨਾਲ ਜੁੜੀਆਂ ਸਖਸ਼ੀਅਤਾਂ ਵੱਲੋਂ ‘ਪੰਜਾਬੀ ਪੱਤਰਕਾਰ ਤੇ ਲੇਖਕ ਮੰਚ’ ਬਣਾਇਆ ਗਿਆ ਹੈ।