Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

442 ਰੁ: ਦੇ 2 ਕੇਲੇ ਦੇਣ ਵਾਲਾ ਚੰਡੀਗੜ੍ਹ ਦਾ ਮਸ਼ਹੂਰ ਹੋਟਲ ਗੈਰ-ਕਾਨੂੰਨੀ ਟੈਕਸ ਵਸੂਲਦਾ ਫੜਿਆ ਗਿਆ

442 ਰੁ: ਦੇ 2 ਕੇਲੇ ਦੇਣ ਵਾਲਾ ਚੰਡੀਗੜ੍ਹ ਦਾ ਮਸ਼ਹੂਰ ਹੋਟਲ ਗੈਰ-ਕਾਨੂੰਨੀ ਟੈਕਸ ਵਸੂਲਦਾ ਫੜਿਆ ਗਿਆ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 35 ਵਿਚ ਵਿਚਲੇ ਜੇ. ਡਬਲਯੂ. ਮੈਰੀਅਟ ਹੋਟਲ ਨੂੰ ਇਕ ਅਦਾਕਾਰ ਕੋਲੋਂ 2 ਕੇਲਿਆਂ ਦੇ 442 ਰੁਪਏ ਤੇ 50 ਪੈਸੇ ਵਸੂਲਣੇ ਉਸ ਵੇਲੇ ਮਹਿੰਗੇ ਪੈ ਗਏ ਜਦੋਂ ਕਰ ਮਹਿਕਮੇਂ ਵਲੋਂ ਇਸ ਹੋਟਲ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਟੈਕਸ ਵਸੂਲਣ ਲਈ ਜੁਰਮਾਨਾ ਲਾਇਆ ਗਿਆ।

ਰਾਹੁਲ ਬੋਸ ਨਾਮੀ ਅਦਾਕਾਰ ਨੇ 22 ਜੁਲਾਈ ਨੂੰ ਟਵਿੱਟਰ ਉੱਤੇ ਪਾਏ ਇਕ ਬੋਲਦੇ ਸੁਨੇਹੇ ਵਿਚ ਦੱਸਿਆ ਸੀ ਕਿ ਜੇ. ਡਬਲਯੂ. ਮੈਰੀਅਟ ਵਿਚ ਉਸ ਵਲੋਂ ਦੋ ਕੇਲੇ ਲੈਣ ਉੱਤੇ 442 ਰੁਪਏ ਤੇ 50 ਪੈਸੇ ਦੀ ਪਰਚੀ ਭੇਜੀ ਗਈ।

ਰਾਹੁਲ ਬੋਸ ਵੱਲੋਂ ਟਵਿੱਟਰ ਉੱਤੇ ਪਾਏ ਗਏ ਸੁਨੇਹੇ ਦੀ ਤਸਵੀਰ

ਕਰ ਮਹਿਕਮੇਂ ਵੱਲੋਂ ਇਸ ਸੁਨੇਹੇ ਵੱਲ ਧਿਆਨ ਦੇਣ ਤੇ ਪਤਾ ਲੱਗਾ ਕਿ ਹੋਟਲ ਵੱਲੋਂ ਕੇਲਿਆਂ ਉੱਤੇ 33 ਰੁਪਏ 75 ਪੈਸੇ ਕੇਂਦਰੀ ਜੀ.ਐਸ.ਟੀ ਅਤੇ ਇੰਨੀ ਹੀ ਰਕਮ ਦਾ ਸੂਬਾ ਜੀ.ਐਸ.ਟੀ. ਵਸੂਲਿਆਂ ਜਾ ਰਿਹਾ ਸੀ ਜਦੋਂਕਿ ਕੇਲੇ ਤਾਜ਼ਾ ਫਲਾਂ ਦੀ ਸ਼੍ਰੇਣ ਵਿਚ ਆਉਂਦੇ ਹਨ ਜਿਨ੍ਹਾਂ ਉੱਤੇ ਕਰ ਨਹੀਂ ਲੱਗਦਾ।

ਕਰ ਮਹਿਕਮੇਂ ਨੇ ਜੇ. ਡਬਲਯੂ. ਮੈਰੀਅਟ ਹੋਟਲ ਦੀ ਇਸ ਕਾਰਵਾਈ ਬਦਲੇ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਚੰਡੀਗੜ੍ਹ ਨੂੰ ਲੈ ਕੇ ਪੰਜਾਬ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਹੋ ਰਹੇ ਲਗਾਤਾਰ ਵਿਤਕਰੇ ਦੇ ਵਿਰੋਧ ਵਿੱਚ ਮਿਸਲ ਸਤਲੁਜ ਵੱਲੋਂ ਬੀਤੇ ਦਿਨ ਸਰਦਾਰ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਚੰਡੀਗੜ੍ਹ
ਪਿਛਲੇ ਲੰਮੇ ਸਮੇ ਤੋਂ ਚੰਡੀਗੜ 'ਚ ਪੰਜਾਬੀ ਬੋਲੀ ਨੂੰ ਲਾਗੂ ਕਰਵਾਉਣ ਲਈ ਯਤਨ ਕਰ ਰਹੇ ਬਲਜੀਤ ਸਿੰਘ ਖਾਲਸਾ ਨੂੰ ਅਦਾਲਤ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਤਿੰਨ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ (1 ਨੰਵਬਰ, 2017) ਚੰਡੀਗੜ੍ਹ ਦੇ ਸੈਕਟਰ 17 'ਚ ਰੋਸ ਰੈਲੀ ਕੱਢੀ
ਚੰਡੀਗੜ੍ਹ (6 ਸਤੰਬਰ, 2013) :-ਚੰਡੀਗੜ ਪ੍ਰਸ਼ਾਸ਼ਨ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਬੋਲੀ ਨਾਲ ਕੀਤੇ ਜਾ ਰਹੇ ਮਾੜੇ ਵਰਤਾਓ ਪ੍ਰਤੀ ਇੱਕ ਜ਼ਰਦਸਤ ਧਰਨਾ ਚੰਡੀਗੜ੍ਹ ਦੇ 17 ਸੈਕਟਰ ਵਿੱਚ ਦਿੱਤਾ ਗਿਆ। ਕੇਦਰੀਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: