Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
A joint photo during the launch of the novel 'Harveer Singh—Forever Five'

ਸਾਲ ਪਹਿਲਾਂ ਹੁਸ਼ਿਆਰਪੁਰ ਵਿਚ ਹੋਏ ਮਾਸੂਮ ਹਰਵੀਰ ਸਿੰਘ ਕਤਲ ਦੀ ਬਰਸੀ ਮੌਕੇ ਬੱਚਿਆਂ ਖਿਲਾਫ ਜੁਰਮਾਂ ਬਾਰੇ ਨਾਵਲ ਜਾਰੀ

ਸਾਲ ਪਹਿਲਾਂ ਹੁਸ਼ਿਆਰਪੁਰ ਵਿਚ ਹੋਏ ਮਾਸੂਮ ਹਰਵੀਰ ਸਿੰਘ ਕਤਲ ਦੀ ਬਰਸੀ ਮੌਕੇ ਬੱਚਿਆਂ ਖਿਲਾਫ ਜੁਰਮਾਂ ਬਾਰੇ ਨਾਵਲ ਜਾਰੀ

ਚੰਡੀਗੜ: ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ (ਚੰਡੀਗੜ੍ਹ) ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਇੰਗਲੈਂਡ ਤੋਂ ਆਈ ਲੇਖਿਕਾ ਸਿਮਰਜੀਤ ਕੌਰ ਦਾ ਅੰਗਰੇਜ਼ੀ ਨਾਵਲ ਹਰਵੀਰ ਸਿੰਘ ਫਾਰਐਵਰ ਫਾਈਵ (Harvir Singh – Forever Five) ਜਾਰੀ ਕੀਤਾ ਗਿਆ।

Author Simarjit Kaur During Releasing Novel Harvir Singh – Forever Five
ਲੇਖਿਕਾ ਸਿਮਰਜੀਤ ਕੌਰ ਨਾਵਲ ਹਰਵੀਰ ਸਿੰਘ ਫਾਰਐਵਰ ਫਾਈਵ ਜਾਰੀ ਕਰਦਿਆਂ

ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ ਰਣਜੀਤ ਸਿੰਘ, ਡਾ. ਪਿਆਰਾ ਲਾਲ ਗਰਗ, ਸ. ਜਗਜੀਤ ਸਿੰਘ ਰਤਨਗੜ੍ਹ ਵੱਲੋਂ ਕੀਤੀ ਗਈ। ਸਟੇਜ ਦਾ ਸੰਚਾਲਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਵੱਲੋਂ ਕੀਤਾ ਗਿਆ।

Dr. Khushal Singh sharing his thoughts on the release of the novel Harveer Singh Forever Five
ਨਾਵਲ ਹਰਵੀਰ ਸਿੰਘ ਫਾਰਐਵਰ ਫਾਈਵ ਜਾਰੀ ਮੌਕੇ ਡਾ. ਖੁਸ਼ਹਾਲ ਸਿੰਘ ਆਪਣੇ ਵਿਚਾਰ ਸਾਂਝੇ ਕਰਦੇ ਹੋਏ

ਨਾਵਲ ’ਤੇ ਬੋਲਦਿਆਂ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਸਾਲ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਪੰਜ ਸਾਲ ਦੇ ਹਰਵੀਰ ਸਿੰਘ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ, ਉਸ ਵਕਤ ਸਾਰੇ ਪ੍ਰਵਾਸੀਆਂ ਨੂੰ ਗੁੱਸੇ ਦਾ ਨਿਸ਼ਾਨਾ ਬਣਾਇਆ ਗਿਆ ਸੀ। ਅਸੀਂ ਉਸ ਵਕਤ ਵੀ ਕਿਹਾ ਸੀ ਕਿ ਬੱਚਿਆਂ ਨਾਲ ਹੁੰਦੇ ਜੁਰਮਾਂ ਦੀ ਰੋਕਥਾਮ ਲਈ ਯਤਨ ਹੋਣੇ ਚਾਹੀਦੇ ਹਨ।

jaspal singh sidhu
ਨਾਵਲ ਹਰਵੀਰ ਸਿੰਘ ਫਾਰਐਵਰ ਫਾਈਵ ਜਾਰੀ ਮੌਕੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਆਪਣੇ ਵਿਚਾਰ ਸਾਂਝੇ ਕਰਦੇ ਹੋਏ

ਸਿੱਖ ਚਿੰਤਕ ਤੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਪੂਰੇ ਇੰਡੀਆ ਵਿੱਚ ਹਰ ਸਾਲ ਲੱਖਾਂ ਬੱਚੇ ਲਾਪਤਾ ਹੋ ਜਾਂਦੇ ਹਨ, ਜਿਹਨਾਂ ਨੂੰ ਲੱਭਣ ਲਈ ਸਰਕਾਰਾਂ ਕੋਈ ਯਤਨ ਨਹੀਂ ਕਰਦੀਆਂ। ਬਹੁਤ ਸਾਰੇ ਗਰੋਹ ਬੱਚਿਆਂ ਨੂੰ ਲਾਪਤਾ ਕਰਨ ਲਈ ਸਰਗਰਮ ਹਨ। ਹਸਪਤਾਲਾਂ ਵਿੱਚੋਂ ਵੀ ਨਵਜੰਮੇ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਮਾਸੂਮ ਬੱਚੇ ਹਰਵੀਰ ਸਿੰਘ ਦੀ ਮੌਤ ਨੇ ਸੰਵੇਦਨਸ਼ੀਲ ਬੰਦਿਆਂ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਸੀ। ਸਿਮਰਜੀਤ ਕੌਰ ਨੇ ਇਕ ਔਰਤ ਹੋਣ ਦੇ ਨਾਤੇ, ਮਾਵਾਂ ਦੇ ਦਰਦ ਨੂੰ ਬਾਖੂਬੀ ਬਿਆਨ ਕੀਤਾ ਹੈ।

Audience present at the release ceremony of the novel 'Harveer Singh - Forever Five'.
ਨਾਵਲ ‘ਹਰਵੀਰ ਸਿੰਘ—ਫਾਰਐਵਰ ਫਾਈਵ’ ਦੇ ਜਾਰੀ ਸਮਾਗਮ ਦੌਰਾਨ ਹਾਜ਼ਰ ਸਰੋਤੇ।

ਇਸ ਮੌਕੇ ਦਲਜਿੰਦਰ ਕੌਰ ਨੇ ਇਸ ਨਾਵਲ ਬਾਰੇ ਵਿਸਥਾਰਪੂਰਵਕ ਪੇਪਰ ਪੜ੍ਹਿਆ।

ਨਾਵਲ ’ਤੇ ਬੋਲਦਿਆਂ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਬੱਚਿਆ ਖਿਲਾਫ ਹੋਣ ਵਾਲੇ ਅਪਰਾਧਾਂ ਨੂੰ ਕਿਸੇ ਫਿਰਕੇ, ਜਾਤ ਜਾਂ ਕੌਮ ਨਾਲ ਨਹੀਂ ਜੋੜਿਆ ਜਾ ਸਕਦਾ। ਇਹ ਅਪਰਾਧਕ ਬਿਰਤੀ ਵਾਲੇ ਬੰਦਿਆਂ ਦੇ ਕਾਰੇ ਹੁੰਦੇ ਹਨ। ਉਹਨਾਂ ਕਿਹਾ ਕਿ ਬੱਚਿਆ ਲਈ ਭਾਵੇਂ ਕਮਿਸ਼ਨ ਬਣਿਆ ਹੋਇਆ ਹੈ ਪਰ ਇੰਡੀਆ ਵਿੱਚ ਹਰ ਸਾਲ ਲੱਖਾਂ ਬੱਚੇ ਕੁਪੋਸ਼ਣ ਅਤੇ ਬੀਮਾਰੀਆਂ ਨਾਲ ਮਰ ਜਾਂਦੇ ਹਨ।

A joint photo during the launch of the novel 'Harveer Singh—Forever Five'
ਨਾਵਲ ‘ਹਰਵੀਰ ਸਿੰਘ—ਫਾਰਐਵਰ ਫਾਈਵ’ ਜਾਰੀ ਦੌਰਾਨ ਸਾਂਝੀ ਤਸਵੀਰ

ਇਸ ਮੌਕੇ ਹੋਰਨਾਂ ਤੋਂ ਇਲਾਵਾਂ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਡਾ. ਸੰਦੀਪ ਕੌਰ ਸੇਖੋਂ, ਬੀਬੀ ਕੁਲਬੀਰ ਕੌਰ ਧਾਮੀ ਤੇ ਬੀਬੀ ਅੰਮ੍ਰਿਤ ਕੌਰ ਹਾਜ਼ਰ ਹੋਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ 30 ਮਈ 2026 ਨੂੰ ਫੈਡਰਲ ਢਾਂਚੇ, ਰਾਜਾਂ ਦੀ ਖੁਦਮੁਖਤਾਰੀ ਅਤੇ ਸੰਵਿਧਾਨਕ ਹੱਕਾਂ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਸੈਮੀਨਾਰ ਸਵੇਰੇ 10:30
ਭਾਈ ਦਲਜੀਤ ਸਿੰਘ ਦੁਆਰਾ ਲਿਖੀ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ ਭਾਗ 2" ਕੱਲ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਜਾਰੀ ਕੀਤੀ ਜਾ ਰਹੀ ਹੈ।
ਭਾਈ ਦਲਜੀਤ ਸਿੰਘ ਦੁਆਰਾ ਲਿਖੀ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ ਭਾਗ 2" ਕੱਲ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਜਾਰੀ ਕੀਤੀ ਜਾ ਰਹੀ ਹੈ।
ਕਾਮਾਗਾਟਾਮਾਰੂ ਦੀ ਤ੍ਰਾਸਦੀ 'ਤੇ ਇਕ ਨਵੀਂ ਕਿਤਾਬ 28 ਸਤੰਬਰ, 2016 ਨੂੰ ਕਿਸਾਨ ਭਵਨ (ਸੈਕਟਰ 35-ਏ), ਚੰਡੀਗੜ੍ਹ ਵਿਖੇ ਜਾਰੀ ਹੋਣ ਜਾ ਰਹੀ ਹੈ। ਰਾਜਵਿੰਦਰ ਸਿੰਘ ਰਾਹੀ ਦੀ ਲਿਖੀ ਇਸ ਕਿਤਾਬ ਦਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: