ਮਿਸਲ ਸਤਲੁਜ ਵੱਲੋਂ ਸ੍ਰੀ ਕਾਂਸ਼ੀ ਰਾਮ ਜੀ ਦੀ ਸੋਚ ਬਾਰੇ ਵਿਚਾਰ-ਚਰਚਾ 27 ਅਕਤੂਬਰ ਨੂੰ

ਮਿਸਲ ਸਤਲੁਜ ਵੱਲੋਂ 27 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੋਚ ਨੂੰ ਸਮਰਪਿਤ ਵਿਚਾਰ-ਚਰਚਾ ਕਰਵਾਈ ਜਾਵੇਗੀ। ਸਮਾਗਮ ਦਾ ਕੇਂਦਰੀ ਵਿਸ਼ਾ “ਹੁਕਮਰਾਨ ਬਣੋ” ਹੋਵੇਗਾ।

ਸਾਲ ਪਹਿਲਾਂ ਹੁਸ਼ਿਆਰਪੁਰ ਵਿਚ ਹੋਏ ਮਾਸੂਮ ਹਰਵੀਰ ਸਿੰਘ ਕਤਲ ਦੀ ਬਰਸੀ ਮੌਕੇ ਬੱਚਿਆਂ ਖਿਲਾਫ ਜੁਰਮਾਂ ਬਾਰੇ ਨਾਵਲ ਜਾਰੀ

A joint photo during the launch of the novel 'Harveer Singh—Forever Five'

ਚੰਡੀਗੜ੍ਹ ਵਿੱਚ ਲੇਖਿਕਾ ਸਿਮਰਜੀਤ ਕੌਰ ਦਾ ਅੰਗਰੇਜ਼ੀ ਨਾਵਲ ਹਰਵੀਰ ਸਿੰਘ ਫਾਰਐਵਰ ਫਾਈਵ ਰਿਲੀਜ਼ ਕੀਤਾ ਗਿਆ। ਬੁਲਾਰਿਆਂ ਨੇ ਬੱਚਿਆਂ ਖ਼ਿਲਾਫ਼ ਅਪਰਾਧਾਂ ਅਤੇ ਮਾਵਾਂ ਦੇ ਦਰਦ ਬਾਰੇ ਵਿਚਾਰ ਸਾਂਝੇ ਕਰਦਿਆਂ ਬੱਚਿਆਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੱਤਾ।

30 ਮਈ ਨੂੰ ਚੰਡੀਗੜ੍ਹ ਵਿੱਚ ਫੈਡਰਲ ਢਾਂਚੇ ਅਤੇ ਰਾਜਾਂ ਦੇ ਹੱਕਾਂ ’ਤੇ ਵਿਸ਼ੇਸ਼ ਸੈਮੀਨਾਰ

Pind Bachao Punjab Bachao

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ 30 ਮਈ 2026 ਨੂੰ ਫੈਡਰਲ ਢਾਂਚੇ, ਰਾਜਾਂ ਦੀ ਖੁਦਮੁਖਤਾਰੀ ਅਤੇ ਸੰਵਿਧਾਨਕ ਹੱਕਾਂ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਸੈਮੀਨਾਰ ਸਵੇਰੇ 10:30 ਵਜੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਪਲਾਟ ਨੰ. 1, ਸੈਕਟਰ 28 ਏ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਖੇਤੀ ਖਤਮ ਕਰਕੇ ਪਿੰਡ ਉਜਾੜਨ ਦਾ ਕਾਰਪੋਰੇਟ ਅਤੇ ਸਰਕਾਰ ਨੂੰ ਫਾਇਦਾ

ਬੀਤੇ ਦਿਨੀ ਪਿੰਡ ਬਚਾਓ, ਪੰਜਾਬ ਬਚਾਓ ਸੰਸਥਾ ਵੱਲੋਂ “ਪੰਚਾਇਤਾਂ ਭੰਗ ਕਰਨਾ ਗੈਰ ਜਮਹੂਰੀਅਤ ਕਿਉਂ? ਵਿਸ਼ੇ ਤੇ ‘ਕੇਦਰੀਂ ਸਿੰਘ ਸਭਾ, ਚੰਡੀਗੜ ਵਿਖੇ ਵਿਚਾਰ ਚਰਚਾ ਕਰਵਾਈ ਗਈ।

ਖੇਤੀ ਖਤਮ ਕਰਕੇ ਪਿੰਡ ਉਜਾੜਨ ਦਾ ਕਾਰਪੋਰੇਟ ਅਤੇ ਸਰਕਾਰ ਨੂੰ ਫਾਇਦਾ

ਬੀਤੇ ਦਿਨੀ ਪਿੰਡ ਬਚਾਓ, ਪੰਜਾਬ ਬਚਾਓ ਸੰਸਥਾ ਵੱਲੋਂ “ਪੰਚਾਇਤਾਂ ਭੰਗ ਕਰਨਾ ਗੈਰ ਜਮਹੂਰੀਅਤ ਕਿਉਂ? ਵਿਸ਼ੇ ਤੇ ‘ਕੇਦਰੀਂ ਸਿੰਘ ਸਭਾ, ਚੰਡੀਗੜ ਵਿਖੇ ਵਿਚਾਰ ਚਰਚਾ ਕਰਵਾਈ ਗਈ।

15 ਅਗਸਤ ਨੂੰ ਪੰਜਾਬ ਦੇ ਉਜਾੜੇ ਦੀ 74ਵੀ ਵਰ੍ਹੇਗੰਢ ਤੌਰ ਤੇ ਮਨਾਇਆ

ਸਿੱਖ, ਹਿੰਦੂ ਅਤੇ ਮੁਸਲਮਾਨ ਤਿੰਨੇ ਪੰਜਾਬੀ ਭਾਈਚਾਰਿਆਂ ਦੇ ਪ੍ਰਤੀਨਿਧਾਂ ਨੇ ਅੱਜ ਇਕੱਠੇ ਹੋ ਕੇ ਇਥੇ ਪੰਜਾਬ ਦੇ ਉਜਾੜੇ ਦੀ 74ਵੀ ਵਰ੍ਹੇਗੰਢ ਮਨਾਈ। ਉਹਨਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 1947 ਤੋਂ ਪਹਿਲਾਂ ਵਾਲੀ ਸਿਆਸੀ ਗਤੀਵਿਧੀਆਂ ਨੂੰ ਮੁੜ-ਵਾਚਣ, ਘੋਖਣ ਕਿ ਕਿਵੇਂ ਬਾਹਰਲੀਆਂ ਤਾਕਾਤਾਂ ਨੇ ਪੰਜਾਬ ਨੂੰ ਸਿਰਫ ਵੰਡਿਆ ਹੀ ਨਹੀਂ ਬਲਕਿ ਪੰਜਾਬੀਆਂ ਨੂੰ ਤਬਾਹ ਕਰਕੇ ਰਾਜ ਸੱਤਾ ਤੋਂ ਵਿਰਵੇ ਕਰ ਦਿੱਤਾ।

ਰਾਜਸੀ ਲਹਿਰਾਂ ਅਤੇ ਸੰਘਰਸ਼ਾਂ ਬਾਰੇ ਸ. ਜਸਵੰਤ ਸਿੰਘ ਕੰਵਲ ਦੀ ਪਹੁੰਚ ਤੇ ਨਜ਼ਰੀਆ: ਭਾਈ ਅਜਮੇਰ ਸਿੰਘ

ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਸਾਹਿਤਕਾਰ ਸਰਦਾਰ ਜਸਵੰਤ ਸਿੰਘ ਕੰਵਲ ਲੰਘੇ ਦਿਨੀਂ (1 ਫਰਵਰੀ 2020 ਨੂੰ) ਚਲਾਣਾ ਕਰ ਗਏ ਸਨ। 15 ਫਰਵਰੀ 2020 ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 28, ਚੰਡੀਗੜ੍ਹ ਵਿਖੇ ਉਨ੍ਹਾਂ ਦੀ ਯਾਦ ਵਿੱਚ ਇੱਕ ਯਾਦਗਾਰੀ ਸਮਾਗਮ ਕਰਵਾਇਆ ਗਿਆ।

ਨਾਗਰਿਕਤਾ ਸੋਧ ਕਾਨੂੰਨ, ਨਾਗਰਿਕਤਾ ਰਜਿਸਟਰ ਬਿਪਰਵਾਦੀ ਹਕੂਮਤ ਦੀ ਸੋਚੀ ਸਮਝੀ ਚਾਲ ਹੈ: ਡਾ. ਪਿਆਰੇ ਲਾਲ ਗਰਗ

5 ਫਰਵਰੀ 2020 ਨੂੰ ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ ਨਾਗਰਿਕਤਾ ਸਹੂਲਤਾਂ ਨੂੰ ਨਾਗਰਿਕਤਾ ਰਜਿਸਟਰ ਅਤੇ ਬਿਪਰਵਾਦੀ ਹਕੂਮਤ ਵੱਲੋਂ ਲੋਕਾਂ ਉੱਤੇ ਕੀਤੇ ਜਾ ਰਹੇ ਮਾਰੂ ਹਮਲਿਆਂ ਬਾਰੇ ਇੱਕ ਵਿਚਾਰ ਚਰਚਾ ਕਰਵਾਈ ਗਈ।

ਨਾ.ਸੋ.ਕਾ ਅਤੇ ਨਾਗਰਿਕਤਾ ਰਜਿਸਟਰ ਮਾਮਲੇ ‘ਤੇ ਚਰਚਾ 5 ਫਰਵਰੀ ਨੂੰ: ਪਿੰਡ ਬਚਾਓ ਪੰਜਾਬ ਬਚਾਓ ਕਮੇਟੀ

ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਅਤੇ ਨਾਗਰਿਕਤਾ ਰਜਿਸਟਰ ਦਾ ਮਾਮਲਾ ਇਸ ਵੇਲੇ ਪੂਰਾ ਗਰਮਾਇਆ ਹੋਇਆ ਹੈ। ਜਿੱਥੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਇਹਨਾਂ ਵਿਵਾਦਤ ਮਾਮਿਲਆਂ ਦੇ ਖਿਲਾਫ ਮਤੇ ਪਾ ਰਹੀਆਂ ਹਨ ਓਥੇ ਦਿੱਲੀ, ਮਲੇਰਕੋਟਲੇ ਅਤੇ ਹੋਰਨਾਂ ਥਾਵਾਂ ਉੱਤੇ ਮੋਦੀ ਸਰਕਾਰ ਦੇ ਇਹਨਾਂ ਫੈਸਲਿਆਂ ਵਿਰੁਧ ਪੱਕੇ ਧਰਨੇ ਚੱਲ ਰਹੇ ਹਨ।

ਚੰਗਾਲੀਵਾਲਾ ਕਾਂਡ: ਜਾਤਪਾਤੀ ਮਨੂੰਵਾਦੀ ਸੌੜੀ ਸੋਚ ਖਿਲਾਫ਼ ਇੱਕਠੇ ਹੋਣ ਦੀ ਲੋੜ: ਸਿੱਖ ਬੁੱਧੀਜੀਵੀ

ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਵਾਸੀ ਸ. ਜਗਮੇਲ ਸਿੰਘ ਦੇ ਵਹਿਸ਼ੀ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਨਾ ਅਤੇ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਲੋਕਾਂ ਦੇ ਦਬਾਅ ਸਹਾਇਤਾ ਦੇਣਾ ਇੱਕ ਚੰਗਾ ਕਦਮ ਹੈ, ਪਰ ਇਸ ਕਾਂਡ ਵਿੱਚ ਪੁਲਿਸ ਵੱਲੋਂ ਕੇਸ ਦਰਜ ਕਰਨ ਵਿਚ ਕੀਤੀ ਗਈ ਦੇਰੀ ਗਰੀਬਾਂ ਪ੍ਰਤੀ ਰਾਜ ਪ੍ਰਬੰਧ ਦੀ ਅਣਗਹਿਲੀ ਅਤੇ ਉਦਾਸੀਨਤਾ ਦਾ ਮੁਜ਼ਾਹਰਾ ਕਰਦੀ ਹੈ। ਰਾਜ ਪ੍ਰਬੰਧ ਅਤੇ ਸਰਕਾਰਾਂ ਦੀ ਆਮ ਆਦਮੀ ਪ੍ਰਤੀ ਜਗੀਰੂ ਤੇ ਧੱਕੜਸ਼ਾਹੀ ਕਰਕੇ ਹੀ ਮਨੂੰਵਾਦੀ-ਬ੍ਰਾਹਮਣਵਾਦੀ ਸੋਚ ਵਹਿਸ਼ੀ ਤੇ ਘਿਨਾਉਣੀ ਜਾਤਪਾਤ ਸਮਾਜ ਵਿਚ ਕਾਇਮ ਹੈ, ਜਿਸ ਦਾ ਪ੍ਰਗਟਾਵਾ ਬਹੁਜਨਾਂ/ਦਲਿਤਾਂ ਉੱਤੇ ਵਹਿਸ਼ੀ ਹਮਲਿਆਂ ਰਾਹੀਂ ਹੁੰਦਾ ਰਹਿੰਦਾ ਹੈ।