Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੰਡੀਗੜ੍ਹ ‘ਚ ਪੰਜਾਬੀ ਨੂੰ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ, ਪੰਜਾਬੀ ਮੰਚ ਵਲੋਂ ਗਵਰਨਰ ਨੂੰ ਮੰਗ ਪੱਤਰ

ਚੰਡੀਗੜ੍ਹ ‘ਚ ਪੰਜਾਬੀ ਨੂੰ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ, ਪੰਜਾਬੀ ਮੰਚ ਵਲੋਂ ਗਵਰਨਰ ਨੂੰ ਮੰਗ ਪੱਤਰ

ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ (1 ਨੰਵਬਰ, 2017) ਚੰਡੀਗੜ੍ਹ ਦੇ ਸੈਕਟਰ 17 ‘ਚ ਰੋਸ ਰੈਲੀ ਕੱਢੀ ਗਈ।

ਪੰਜਾਬੀ ਭਾਸ਼ਾ ਦੇ ਹੱਕ 'ਚ ਵਿਦਿਆਰਥੀ
ਪੰਜਾਬੀ ਭਾਸ਼ਾ ਦੇ ਹੱਕ ‘ਚ ਵਿਦਿਆਰਥੀ

ਚੰਡੀਗੜ੍ਹ ਪੰਜਾਬੀ ਮੰਚ ਦੇ ਸੱਦੇ ‘ਤੇ ਕੱਢੀ ਗਈ ਇਸ ਰੋਸ ਰੈਲੀ ਵਿਚ ਡਾ. ਸੁਰਜੀਤ ਪਾਤਰ, ਅਮਨ ਅਰੋੜਾ (ਆਮ ਆਦਮੀ ਪਾਰਟੀ), ਰਾਜ ਕਾਕੜਾ, ਸੁਖਵਿੰਦਰ ਕੌਰ ਸੁੱਖੀ (ਸਿੰਗਰ), ਡਾ. ਧਰਮਵੀਰ ਗਾਂਧੀ (ਸਾਂਸਦ, ਪਟਿਆਲਾ), ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ, ਸਟੂਡੈਂਟਸ ਫਾਰ ਸੋਸਾਇਟੀ ਦੇ ਕਾਰਜਕਰਤਾ, ਬੀਰ ਦਵਿੰਦਰ ਸਿੰਘ, ਪ੍ਰਦੀਪ ਛਾਬੜਾ (ਪ੍ਰਧਾਨ, ਚੰਡੀਗੜ੍ਹ ਕਾਂਗਰਸ), ਤਰਲੋਚਨ ਸਿੰਘ ਪੱਤਰਕਾਰ, ਸੁਖਦੇਵ ਸਿੰਘ ਸਿਰਸਾ (ਪ੍ਰਗਤੀਸ਼ੀਲ ਲੇਖਕ ਸੰਘ) ਤੋਂ ਅਲਾਵਾ ਵੱਡੀ ਗਿਣਤੀ ਵਿਚ ਚੰਡੀਗੜ੍ਹ ਦੇ ਉਨ੍ਹਾਂ ਪਿੰਡਾਂ ਦੇ ਲੋਕ ਸ਼ਾਮਲ ਸਨ, ਜਿਨ੍ਹਾਂ ਦੀ ਜ਼ਮੀਨਾਂ ‘ਤੇ ਚੰਡੀਗੜ੍ਹ ਵਸਿਆ।

ਪੰਜਾਬੀ ਭਾਸ਼ਾ ਦੇ ਹੱਕ 'ਚ ਸਿੱਖ ਨੌਜਵਾਨ
ਪੰਜਾਬੀ ਭਾਸ਼ਾ ਦੇ ਹੱਕ ‘ਚ ਸਿੱਖ ਨੌਜਵਾਨ

ਰੋਸ ਰੈਲੀ ਤੋਂ ਬਾਅਦ ਕੁਝ ਆਗੂਆਂ ਨੇ ਪੰਜਾਬ ਦੇ ਰਾਜਪਾਲ ਨੂੰ ਉਨ੍ਹਾਂ ਦੇ ਘਰ ਜਾ ਕੇ ਚੰਡੀਗੜ੍ਹ ਦੀ ਪ੍ਰਸ਼ਾਸਕੀ ਭਾਸ਼ਾ ਪੰਜਾਬੀ ਬਣਾਉਣ ਲਈ ਮੰਗ ਪੱਤਰ ਵੀ ਦਿੱਤਾ।

chandigarh punjabi manch 3
ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਦੀ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੇ ਹੱਕ ‘ਚ ਰੋਸ ਰੈਲੀ ‘ਚ ਹਿੱਸਾ ਲੈਣ ਆਏ ਚੰਡੀਗੜ੍ਹ ਦੇ ਆਲੇ ਦੁਆਲੇ ਪਿੰਡਾਂ ਦੇ ਲੋਕ, ਜਿਨ੍ਹਾਂ ਦੀ ਜ਼ਮੀਨਾਂ ਅਕਵਾਇਰ ਕਰਕੇ ਚੰਡੀਗੜ੍ਹ ਵਸਾਇਆ ਗਿਆ ਸੀ

ਮੰਗ-ਪੱਤਰ ਦੀ ਨਕਲ: chandigarh punjabi manch memorandum 01 chandigarh punjabi manch memorandum 02

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖੀ ਦੇ ਸਿਧਾਂਤਾਂ, ਗੁਰਮਤਿ ਵਿਚਾਰਧਾਰਾ ਅਤੇ ਆਧੁਨਿਕ ਸਮੇਂ ਵਿੱਚ ਸਿੱਖੀ ਸਿੱਖਿਆ ਦੀ ਮਹੱਤਤਾ ਨੂੰ ਧਿਆਨ 'ਚ ਰੱਖਦਿਆਂ 10 ਜੂਨ 2026, ਦਿਨ ਬੁੱਧਵਾਰ ਨੂੰ "ਸਿੱਖੀ ਸਿੱਖਿਆ ਅਤੇ ਗੁਰ-ਵਿਚਾਰ ਵਿਸ਼ੇ" ਤੇ ਵਿਸ਼ੇਸ਼
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਹੋ ਰਹੇ ਲਗਾਤਾਰ ਵਿਤਕਰੇ ਦੇ ਵਿਰੋਧ ਵਿੱਚ ਮਿਸਲ ਸਤਲੁਜ ਵੱਲੋਂ ਬੀਤੇ ਦਿਨ ਸਰਦਾਰ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਚੰਡੀਗੜ੍ਹ
1999 ਵਿੱਚ ਜਦੋਂ ਸਿਮਰਜੀਤ ਕੌਰ ਦੀ "ਸੈਫਰਨ ਸੈਲਵੇਸ਼ਨ'' (ਕੇਸਰੀ ਇਨਕਲਾਬ) ਨਾਮੀ ਲਿਖਤ ਛਪੀ ਸੀ ਤਾਂ ਇਹ 1984 ਬਾਰੇ ਅੰਗਰੇਜ਼ੀ ਵਿੱਚ ਲਿਖਿਆ ਜਾਣ ਵਾਲਾ ਪਹਿਲਾ ਨਾਵਲ ਸੀ।
ਚੰਡੀਗੜ੍ਹ ਦੇ ਸੈਕਟਰ 35 ਵਿਚ ਵਿਚਲੇ ਜੇ. ਡਬਲਯੂ. ਮੈਰੀਅਟ ਹੋਟਲ ਨੂੰ ਇਕ ਅਦਾਕਾਰ ਕੋਲੋਂ 2 ਕੇਲਿਆਂ ਦੇ 442 ਰੁਪਏ ਤੇ 50 ਪੈਸੇ ਵਸੂਲਣੇ ਉਸ ਵੇਲੇ ਮਹਿੰਗੇ ਪੈ ਗਏ ਜਦੋਂ ਕਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: