ਘੱਲੂਘਾਰਾ ਜੂਨ ੧੯੮੪ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂਸ਼ਹਿਰ ਵਿਖੇ ੭ ਜੂਨ ੨੦੨੬ ਨੂੰ ਪੰਥ ਸੇਵਕ ਜਥਾ ਦੋਆਬਾ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਕਰਵਾਇਆ ਗਿਆ। ਇਸ ਮੌਕੇ ਭਾਈ ਮਨਧੀਰ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇੱਥੇ ਅਸੀ ਸਿੱਖ ਸਿਆਸਤ ਦੇ ਸਰੋਤਿਆਂ ਨਾਲ ਭਾਈ ਮਨਧੀਰ ਸਿੰਘ ਦੀ ਤਕਰੀਰ ਸਾਂਝੀ ਕਰ ਰਹੇ ਹਾਂ।