Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Sikh Genocide November 1984

ਸਿੱਖ ਨਸਲਕੁਸ਼ੀ ਦੇ ਅਹਿਮ ਪੱਖਾਂ ਨੂੰ ਬਿਆਨ ਕਰਦੀ ਕਿਤਾਬ “ਜਾਂਬਾਜ ਰਾਖਾ”

ਸਿੱਖ ਨਸਲਕੁਸ਼ੀ ਦੇ ਅਹਿਮ ਪੱਖਾਂ ਨੂੰ ਬਿਆਨ ਕਰਦੀ ਕਿਤਾਬ “ਜਾਂਬਾਜ ਰਾਖਾ”

ਰਵਿੰਦਰਪਾਲ ਸਿੰਘ
ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਨ 1984 ਸਿੱਖ ਇਤਿਹਾਸ ਦਾ ਫੈਸਲਾਕੁੰਨ ਮੌੜ ਹੈ। ਅੱਜ ਦੇ ਸਮੇਂ ਭਵਿਖ ਦੇ ਨਕਸ਼ ਉਲੀਕਣ ਲਈ ਸਿੱਖਾਂ ਵਾਸਤੇ ਇਤਿਹਾਸ ਦਾ ਇਹ ਝਰੋਖਾ ਅਹਿਮ ਹੈ। ਭਾਰਤੀ ਹਕੂਮਤ ਦੁਆਰਾ ਜੂਨ 1984 ਵਿਚ ਵਰਤਾਇਆ ਤੀਜਾ ਘੱਲੂਘਾਰਾ ਅਤੇ ਨਵੰਬਰ 1984 ਵਿਚ ਕੀਤੀ ਸਿੱਖ ਨਸਲਕੁਸ਼ੀ ਦੇ ਸਮੁਚੇ ਵਰਤਾਰੇ ਦੀ ਸਮਝ ਤੋਂ ਬਗੈਰ ਵਰਤਮਾਨ ਅਤੇ ਭਵਿਖ ਦੇ ਰਸਤੇ ਤਲਾਸ਼ਣੇ ਮੁਸ਼ਕਿਲ ਹਨ। ਸਿੱਖ ਨਸਲਕੁਸ਼ੀ 1984 ਦੇ ਵਰਤਾਰੇ ਨੂੰ ਸਮਝਣ ਹਿਤ ਕੁਝ ਮਹੱਤਵਪੂਰਣ ਕਿਤਾਬਾਂ ਵਿਚੋਂ ਪੰਜਾਬ ਸਿਵਲ ਸਰਵਿਸ ਦੇ ਅਫਸਰ ਏ.ਆਰ.ਦਰਸ਼ੀ ਦੁਆਰਾ ਅੰਗਰੇਜ਼ੀ ਵਿਚ ਲਿਖੀ ਕਿਤਾਬ “The Gallant Defender” ਅਹਿਮ ਹੈ। ਇਸ ਦਾ ਪੰਜਾਬੀ ਉਲਥਾ “ਜਾਂਬਾਜ ਰਾਖਾ” ਸਿਰਲੇਖ ਹੇਠ ਬੀਬੀ ਸਰਤਾਜ ਕੌਰ ਦੁਆਰਾ ਕੀਤਾ ਗਿਆ ਹੈ ਅਤੇ ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਇਹ ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਦੇ ਸਿੱਖ ਇਤਿਹਾਸ ਦਾ ਇਕ ਮਹੱਤਵਪੂਰਨ ਦਸਤਾਵੇਜ ਹੈ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਦੁੱਤੀ ਸਖਸ਼ੀਅਤ; ਤੀਜਾ ਘੱਲੂਘਾਰਾ ਜੂਨ 1984 ਅਤੇ ਸਿੱਖ ਨਸਲਕੁਸ਼ੀ 1984 ਦੇ ਤੱਥਾਂ ਨੂੰ ਬਿਆਨ ਕਰਦਾ ਹੈ। ਇਸ ਕਿਤਾਬ ਵਿਚ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਬਾਰੇ ਦਰਜ਼ ਪੱਖਾਂ ਨੂੰ ਹਥਲੀ ਲਿਖਤ ਵਿਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ।

The Gallant Defender
ਪੰਜਾਬ ਸਿਵਲ ਸਰਵਿਸ ਦੇ ਅਫਸਰ ਏ.ਆਰ.ਦਰਸ਼ੀ ਦੁਆਰਾ ਅੰਗਰੇਜ਼ੀ ਵਿਚ ਲਿਖੀ ਕਿਤਾਬ “The Gallant Defender”
A-R-Darshi
ਏ.ਆਰ.ਦਰਸ਼ੀ

ਕਿਤਾਬ “ਜਾਂਬਾਜ ਰਾਖਾ” ਅਨੁਸਾਰ ਸੰਨ 1984 ਦੀ ਸਿੱਖ ਨਸਲਕੁਸ਼ੀ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਸਨ, ਸਗੋਂ ਇਹ ਇੱਕ ਸੋਚੀ-ਸਮਝੀ, ਯੋਜਨਾਬੱਧ ਨਸਲਕੁਸ਼ੀ ਸੀ। ਸਿੱਖਾਂ ਨਸਲਕੁਸ਼ੀ ਰਾਜਨੀਤਿਕ ਮੁਫਾਦਾਂ ਲਈ ਕੇਂਦਰ ਸਰਕਾਰ, ਖਾਸ ਕਰਕੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੋਜਨਾਬੱਧ ਸਾਜ਼ਿਸ਼ ਸੀ। ਇਸ ਮਕਸਦ ਲਈ, ਕੇਂਦਰ ਸਰਕਾਰ ਨੇ ਜਾਣਬੁੱਝ ਕੇ ਪੰਜਾਬ ਵਿੱਚ ਅਸੁਰੱਖਿਆ ਅਤੇ ਅਸਥਿਰਤਾ ਦਾ ਮਾਹੌਲ ਪੈਦਾ ਕੀਤਾ। ਇਸ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਖੁਫੀਆਂ ਏਜੰਸੀਆ ਅਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ। ਇਹ ਕਾਰਵਾਈਆਂ ਕੌਟਲਿਆ ਦੀ ‘ਕੁਟਿਲ ਨੀਤੀ’ (ਸਾਮ, ਦਾਮ, ਭੇਦ, ਦੰਡ) ਦੇ ਅਨੁਸਾਰ ਕੀਤੀਆਂ ਗਈਆਂ।

ਫਰਵਰੀ 1984 ਦੀ ਸਿੱਖ ਨਸਲਕੁਸ਼ੀ
ਹਰਿਆਣੇ ਵਿਚ 17 ਫਰਵਰੀ ਤੋਂ 24 ਫਰਵਰੀ 1984 ਦੌਰਾਨ ਭੀੜ ਦੁਆਰਾ ਹਰਿਆਣਾ ਪੁਲਿਸ ਦੀ ਮਿਲੀਭੁਗਤ ਨਾਲ ਯੋਜਨਾਬੱਧ ਤਰੀਕੇ ਨਾਲ ਸਿੱਖਾਂ ’ਤੇ ਹਮਲਾ ਕੀਤਾ ਗਿਆ। ਪੁਲਿਸ ਭੀੜ ਨੂੰ ਰੋਕਣ ਦੀ ਬਜਾਏ ਉਸ ਨੂੰ ਹੋਰ ਉਕਸਾ ਰਹੀ ਸੀ। ਇਸ ਦੌਰਾਨ ਦਰਜਨਾਂ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੇ ਸਿੱਖ ਬੀਬੀਆਂ ਦੀ ਬੇਹੁਰਮਤੀ ਕੀਤੀ ਗਈ। ਪਾਣੀਪਤ, ਕਰਨਾਲ, ਕੈਥਲ ਅਤੇ ਜੀਂਦ ਵਰਗੇ ਸ਼ਹਿਰਾਂ ਵਿੱਚ ਇੱਕ ਦਰਜਨ ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਭੰਨ-ਤੋੜ ਤੇ ਲੁਟਮਾਰ ਕਰਕੇ ਅੱਗ ਲਗਾ ਦਿੱਤੀ ਗਈ। ਸਿੱਖਾਂ ਦੇ ਕਾਰੋਬਾਰ ਨੂੰ ਨਿਸ਼ਾਨਾਂ ਬਣਾਉਂਦਿਆਂ ਸਿੱਖਾਂ ਦੀਆਂ ਦੁਕਾਨਾਂ ਲੁੱਟੀਆਂ ਤੇ ਉਜਾੜੀਆਂ ਗਈਆਂ। ਇਹ ਸਾਰਾ ਘਟਨਾਕ੍ਰਮ ਕੇਂਦਰ ਸਰਕਾਰ ਦੇ ਇਰਾਦੇ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਦੀ ਨਿਗਰਾਨੀ ਹੇਠ ਹੋਇਆ। ਇਸ ਘਟਨਾ ਬਾਰੇ ਇਕ ਪੱਤਰਕਾਰ ਨੇ ਜਦੋਂ ਭਜਨ ਲਾਲ ਨੂੰ ਕੁਝ ਕਹਿਣ ਲਈ ਕਿਹਾ ਤਾਂ ਬੜਾ ਮੀਸਣਾ ਹਾਸਾ ਹੱਸਿਆ। ਕਾਂਗਰਸੀ ਅਤੇ ਹਿੰਦੂ ਆਗੂਆਂ ਨੇ ਸ਼ੇਖੀਆਂ ਮਾਰਦੇ ਹੋਏ ਕਿਹਾ ਕਿ “ਇਹ ਤਾਂ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਬਣੀ ਹੋਈ ਫਿਲਮ ਦੀਆਂ ਕੁਝ ਚੋਣਵੀਆਂ ਝਲਕਾਂ ਹੀ ਦਿਖਾਈਆਂ ਹਨ”। ਇਹ ਬਿਆਨ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਪਹਿਲਾਂ ਮਿੱਥੀ ਯੋਜਨਾ ਦਾ ਸਪੱਸ਼ਟ ਪ੍ਰਗਟਾਵਾ ਸੀ। ਲੇਖਕ ਅਨੁਸਾਰ “ਇੰਦਰਾ ਗਾਂਧੀ ਗਾਹੇ-ਬਗਾਹੇ ਸੰਤ ਭਿੰਡਰਾਂਵਾਲੇ ਨੂੰ ਜੋ ਡਰਾਵਾ ਦਿੰਦੀ ਸੀ ਕਿ ਉਸਨੂੰ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦਾ ਹਸ਼ਰ ਯਾਦ ਰੱਖਣਾ ਚਾਹੀਦਾ ਹੈ, ਉਸ ਦਾ ਇਹੀ ਮਤਲਬ ਸੀ। ਉਸਨੇ ਜੋ ਕਿਹਾ, ਉਹੀ ਸਹੀ ਸਾਬਤ ਕਰ ਦਿੱਤਾ।” ਇਹ ਸਾਰਾ ਘਟਨਾਕ੍ਰਮ ਸਰਕਾਰੀ ਖੁਫੀਆ ਏਜੰਸੀਆ ਦੀ ਸ਼ਹਿ ਨਾਲ ਹੀ ਵਾਪਰਿਆ।

ਇਸ ਤੋਂ ਪਹਿਲਾਂ ਵੀ 1982 ਦੇ ਸ਼ੁਰੂ ਵਿਚ ਹਰਿਆਣੇ ਦੇ ਮੁਖ ਮੰਤਰੀ ਭਜਨ ਲਾਲ ਨੇ ਇੰਦਰਾ ਗਾਂਧੀ ਦੀ ਖੁਸ਼ਾਮਦ ਹਿਤ ਅਕਾਲੀ ਦਲ ਦੁਆਰਾ ਦਿੱਲੀ ਵਿਚ ਕੀਤੇ ਜਾਣ ਵਾਲੇ ਸ਼ਾਂਤਮਈ ਪ੍ਰਦਰਸ਼ਨ ਲਈ ਜਾ ਰਹੇ ਸਿੱਖਾਂ ਨੂੰ ਰੋਕਣ ਦੇ ਹੁਕਮ ਪੁਲਿਸ ਅਤੇ ਪੈਰਾਮਿਲਟਰੀ ਫੌਜਾਂ ਨੂੰ ਦਿੱਤੇ ਸਨ। ਇਸ ਦੌਰਾਨ ਹਰਿਆਣੇ ਵਿਚੋਂ ਲੰਘਦੀਆਂ ਰੇਲਾਂ ਨੂੰ ਰੋਕ ਕੇ ਸਿੱਖਾਂ ਨੂੰ ਬਾਹਰ ਕੱਢ ਕੇ ਜ਼ਲੀਲ ਕਰਕੇ ਹਮਲਾ ਕੀਤਾ ਗਿਆ ਸੀ। ਦਿੱਲੀ ਨੂੰ ਜਾ ਰਹੇ ਸਿੱਖਾਂ ਉਪਰ ਗੋਲੀਬਾਰੀ ਵੀ ਕੀਤੀ ਗਈ।

ਇੰਦਰਾ ਗਾਂਧੀ ਦਾ ਇਹ ਕਹਿਣਾ “ਕਿ ਪੰਜਾਬ ਦੇ ਸਿੱਖਾਂ ਨੂੰ ਪੰਜਾਬੋ ਬਾਹਰ ਰਹਿੰਦੇ ਸਿੱਖਾਂ ਬਾਰੇ ਸੋਚਣਾ ਚਾਹੀਦਾ ਹੈ” ਸਪਸ਼ੱਟ ਰੂਪ ਵਿਚ ਸਾਫ ਸੀ ਕਿ ਉਸਨੇ ਸਿੱਖਾਂ ਦੀ ਨਸਲਕੁਸ਼ੀ ਦੀ ਵਿਉਂਤ ਘੜੀ ਹੋਈ ਸੀ, ਜਿਸ ਨੂੰ ਅਮਲੀ ਰੂਪ ਫਰਵਰੀ 1984 ਤੋਂ ਦੇਣਾ ਸ਼ੁਰੂ ਕਰ ਦਿੱਤਾ ਸੀ।

Jaanbaz Rakha By Bibi Sartaj Kaur, Punjabi Translation of The Gallant Defender
ਜਾਂਬਾਜ ਰਾਖਾ ਕਿਤਾਬ ਮੰਗਵਾਉਣ ਲਈ ਤੰਦ ਨੂੰ ਛੁਹ ਕੇ ਸੁਨੇਹਾ ਭੇਜੋ ਜੀ | Click Here to Order this Book on WhatsApp

ਹਰਿਆਣਾ ਵਿੱਚ ਯੋਜਨਾਬੱਧ ਨਸਲਕੁਸ਼ੀ ਨੇ ਸੰਤ ਭਿੰਡਰਾਂਵਾਲਿਆਂ ਨੂੰ ਇਹ ਯਕੀਨ ਦਵਾ ਦਿੱਤਾ ਕਿ ਇੰਦਰਾ ਗਾਂਧੀ ਦੀਆਂ ਧਮਕੀਆਂ ਖੋਖਲੀਆਂ ਨਹੀਂ ਸਨ ਤੇ ਭਾਰਤ ਵਿੱਚ ਸਿੱਖਾਂ ਦਾ ਭਵਿੱਖ ਖਤਰੇ ਵਿੱਚ ਸੀ। ਤਦ ਸੰਤਾਂ ਨੇ “ਹਰੇਕ ਪਿੰਡ ਅਤੇ ਮੁਹੱਲੇ ਵਿਚ ਤਿੰਨ-ਤਿੰਨ ਸਿੰਘਾਂ ਦੇ ਜਥੇ ਬਣਾਉਣ, ਮੋਟਰਸਾਈਕਲ ਤੇ ਰਿਵਾਲਵਰ ਖਰੀਦਣ ਲਈ ਕਿਹਾ ਤਾਂ ਕਿ ਭਵਿੱਖ ਵਿਚ ਦੁਸ਼ਮਣ ਦੇ ਹਮਲੇ ਤੋਂ ਬਚਿਆ ਜਾ ਸਕੇ। ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਜੇਕਰ ਉਹ ਭਾਰਤ ਵਿਚ ਮਾਣ ਸਨਮਾਨ ਨਾਲ ਰਹਿਣਾ ਚਾਹੁੰਦੇ ਹਨ ਤਾਂ ਅੰਮ੍ਰਿਤ ਛੱਕ ਕੇ ਸ਼ਸਤਰਧਾਰੀ ਸਿੰਘ ਬਣ ਜਾਣ। ਉਨ੍ਹਾਂ ਨੇ ਸਿੱਖਾਂ ਨੂੰ ਖਾਲਸੇ ਦੀ ਸ਼ਾਨ ਦਾ ਚੇਤਾ ਕਰਾਇਆ ਜਿਹੜਾ ਮੁਗਲਾਂ ਦੇ ਅਤਿਆਚਾਰ ਵਿਰੁੱਧ ਲੜਿਆ ਤੇ ਅਖੀਰ ਵਿਚ ਜੇਤੂ ਰਿਹਾ ਸੀ।”

2. ਤੀਜਾ ਘੱਲੂਘਾਰਾ ਜੂਨ 1984
ਜੂਨ 1984 ਵਿਚ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਸਮੂਹ, ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਟੈਂਕਾਂ ਤੋਪਾਂ ਨਾਲ ਫੌਜੀ ਹਮਲਾ ਕੀਤਾ। ਜਿਸ ਦੌਰਾਨ ਹਜ਼ਾਰਾਂ ਸਿੱਖਾਂ ਨੂੰ ਕਤਲ ਕੀਤਾ ਗਿਆ।

3. ਆਪ੍ਰੇਸ਼ਨ ਵੁੱਡ ਰੋਜ਼
ਤੀਜੇ ਘੱਲੂਘਾਰੇ ਤੋਂ ਤਰੁੰਤ ਬਾਅਦ ਭਾਰਤ ਸਰਕਾਰ ਨੇ ਸਿੱਖਾਂ ’ਤੇ ‘ਆਪ੍ਰੇਸ਼ਨ ਵੁੱਡ ਰੋਜ਼’ ਨਾਮਕ ਇੱਕ ਹੋਰ ਹਮਲਾ ਸ਼ੁਰੂ ਕੀਤਾ। ਇਸ ਦਾ ਮੁੱਖ ਉਦੇਸ਼ ਪੰਜਾਬ ਦੇ ਸਾਰੇ ਪਿੰਡਾਂ ਵਿੱਚੋਂ ਸਾਰੇ ਅੰਮ੍ਰਿਤਧਾਰੀ ਸਿੱਖਾਂ, ਖ਼ਾਸਕਰ ਨੌਜਵਾਨ ਲੜਕਿਆਂ ਨੂੰ ਖਤਮ ਕਰਨਾ ਸੀ। ਸਿੱਖਾਂ ਦੀ ਅੰਨ੍ਹੇਵਾਹ ਗ੍ਰਿਫ਼ਤਾਰੀ ਲਈ ਸਰਕਾਰ ਨੇ ਕਈ ਕਾਲੇ ਕਾਨੂੰਨ ਬਣਾਏ, ਜਿਵੇਂ ਕਿ ਪੰਜਾਬ ਚੰਡੀਗੜ੍ਹ ਡਿਸਟਰਬਡ ਏਰੀਆਜ਼ ਐਕਟ, ਟੈਰ੍ਰੋਰਿਸਟ ਅਫੈਕਟਿਡ ਏਰੀਆ (ਸਪੈਸ਼ਲ ਅਦਾਲਤਾਂ) ਐਕਟ ਅਤੇ ਆਰਮਡ ਫੋਰਸਿਜ਼ (ਪੰਜਾਬ ਅਤੇ ਚੰਡੀਗੜ੍ਹ) ਐਕਟ। ਪੰਜਾਬ ਨੂੰ ਅਸਲ ਵਿੱਚ ਫੌਜੀ ਕਬਜ਼ੇ ਵਾਲੇ ਖੇਤਰ ਵਿੱਚ ਬਦਲ ਦਿੱਤਾ ਗਿਆ। ਹਜ਼ਾਰਾਂ ਸਿੱਖਾਂ ਨੂੰ ਫੌਜੀ ਕੈਂਪਾਂ ਵਿੱਚ ਨਜ਼ਰਬੰਦ ਕੀਤਾ ਗਿਆ, ਬੇਰਹਿਮੀ ਨਾਲ ਤਸੀਹੇ ਦਿੱਤੇ ਗਏ ਅਤੇ ਕਈਆਂ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ ਜਾਂ ਸਥਾਈ ਤੌਰ ’ਤੇ ਅਪਾਹਜ ਕਰ ਦਿੱਤਾ ਗਿਆ। ਏ.ਆਰ.ਦਰਸ਼ੀ ਅਨੁਸਾਰ “ਪੰਜਾਬ ’ਚ ਬੇਕਿਰਕ ਤਰੀਕੇ ਨਾਲ ਕੀਤਾ ਸਿੱਖਾਂ ਦਾ ਘਾਣ ਅਠਾਰ੍ਹਵੀਂ ਸਦੀ ਦੇ ਮੁਗਲ ਰਾਜ ਦੌਰਾਨ ਜ਼ਕਰੀਆ ਖਾਨ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਮੀਰ ਮਨੂੰ ਦੇ ਕੀਤੇ ਜ਼ੁਲਮਾਂ ਨੂੰ ਵੀ ਮਾਤ ਪਾ ਗਿਆ ”।

4. ਸਿੱਖ ਨਸਲਕੁਸ਼ੀ ਨਵੰਬਰ 1984
ਖਾਲਸੇ ਦੀ ਸ਼ਾਨਾਮੱਤੀ ਰੀਤ ਅਤੇ ਸਿੱਖਾਂ ਦੇ ਬਹਾਦਰੀ ਵਾਲੇ ਸ਼ਾਨਦਾਰ ਇਤਿਹਾਸ ਨੂੰ ਦੁਹਰਾਉਦੇ ਹੋਏ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੇ 31 ਅਕਤੂਬਰ 1984 ਨੂੰ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਸਮੂਹ ਦੀ ਬੇਅਦਬੀ ਕਰਨ ਕਰਕੇ ਇੰਦਰਾ ਗਾਂਧੀ ਨੂੰ ਸੋਧ ਦਿੱਤਾ। ਦਿੱਲੀ ਦਰਬਾਰ ਨੇ ਇਸ ਨੂੰ ਪੂਰੇ ਭਾਰਤ ਵਿੱਚ ਸਿੱਖਾਂ ਦੀ ਯੋਜਨਾਬੱਧ ਨਸਲਕੁਸ਼ੀ ਦਾ ਬਹਾਨਾ ਬਣਾ ਲਿਆ। 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੋਧੇ ਤੋਂ ਬਾਅਦ ਵਿੱਚ ਹੋਈ ਨਸਲਕੁਸ਼ੀ ਕੋਈ ਆਪ-ਮੁਹਾਰੀ ਪ੍ਰਤੀਕਿਰਿਆ ਨਹੀਂ ਸੀ, ਸਗੋਂ ਇਸ “ਉਪਰੇਸ਼ਨ ਜੈਨੋਸਾਇਡ” ਨੂੰ ਰਾਜ ਦੇ ਸਭ ਤੋਂ ਉੱਚੇ ਪੱਧਰ ਤੋਂ ਮਿਲੇ ਸਿੱਧੇ ਹੁਕਮਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਘਟਨਾ ਤੋਂ ਤੁਰੰਤ ਬਾਅਦ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਵਿੱਚ ਰਾਜੀਵ ਗਾਂਧੀ ਦੀ ਪ੍ਰਤੀਕਿਰਿਆ ਨੇ ਆਉਣ ਵਾਲੇ ਕਤਲੇਆਮ ਦੀ ਨੀਂਹ ਰੱਖੀ। ਜਦੋਂ ਉਸਨੇ ਆਪਣੀ ਮਾਂ ਨੂੰ “ਮਿੱਝ ਦਾ ਬਣਿਆ ਹੋਇਆ ਇਕ ਢੇਰ” ਦੇਖਿਆ ਤਾਂ ਉਹ ਗੁੱਸੇ ਨਾਲ ਭਰ ਗਿਆ ਅਤੇ “ਉਸਨੇ ਉਥੇ ਮੌਜੂਦ ਸਾਰੇ ਕਾਂਗਰਸੀ ਆਗੂਆਂ ਨੂੰ ਸਿੱਖਾਂ ਨੂੰ ਸਬਕ ਸਿਖਾਉਣ ਦਾ ਆਦੇਸ਼ ਦਿੱਤਾ। ਉਸਨੇ ਹੋਰ ਕਿਹਾ ਕਿ ਉਹ ਕਿਸੇ ਇਕ ਵੀ ਸਿੱਖ ਦਾ ਭੱਦਾ ਚਿਹਰਾ ਨਹੀਂ ਦੇਖਣਾ ਚਾਹੁੰਦਾ”। ਇਹਨਾਂ ਆਦੇਸ਼ਾਂ ਦੇ ਸਮਾਂ ਅਤੇ ਇਹਨਾਂ ਦੇ ਲਾਗੂ ਹੋਣ ਵਿੱਚ ਇੱਕ ਸਪੱਸ਼ਟ ਸਬੰਧ ਹੈ। ਜਦੋਂ ਤੱਕ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਨਹੀਂ ਚੁੱਕੀ ਸੀ, ਇਸ ਦਾ ਘੇਰਾ ਕੁਝ ਘਟਨਾਵਾਂ ਤੱਕ ਸੀਮਤ ਰਹਾ। ਪਰ ਜਿਵੇਂ ਹੀ ਉਸਨੇ ਸ਼ਾਮ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਸਥਿਤੀ ਨੇ ਇੱਕ ਭਿਆਨਕ ਮੋੜ ਲੈ ਲਿਆ। ਕਾਂਗਰਸੀ ਮੰਤਰੀਆਂ ਤੇ ਅਗੂਆਂ ਨੂੰ ਇਹ ਅਹਿਸਾਸ ਹੋ ਗਿਆ ਕਿ ਉਹਨਾਂ ਦੇ ਨਵੇਂ, ਗੁੱਸੇ ਵਿੱਚ ਆਏ ਮੁਖੀ ਦੇ ਸ਼ਬਦ ਹੁਣ ਇੱਕ ਅਧਿਕਾਰਤ ਹੁਕਮ ਸਨ। “ਖੂਨ ਦੇ ਪਿਆਸੇ ਪ੍ਰਧਾਨ ਮੰਤਰੀ” ਨੂੰ ਖੁਸ਼ ਕਰਨ ਲਈ ਪ੍ਰਮੁੱਖ ਕਾਂਗਰਸੀ ਆਗੂਆਂ ਜਿਹਨਾਂ ਵਿਚ ਹਰਕਿਸ਼ਨ ਲਾਲ ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਲਲਿਤ ਮਾਕਨ, ਅਰਜਨ ਦਾਸ, ਧਰਮ ਦਾਸ ਸ਼ਾਸਤਰੀ ਆਦਿ ਤੇ ਇਹਨਾਂ ਵਰਗਿਆ ਹੋਰਾਂ ਨੇ 31 ਅਕਤੂਬਰ ਅਤੇ 1 ਨਵੰਬਰ ਦੀ ਰਾਤ ਨੂੰ “ਉਪਰੇਸ਼ਨ ਜੈਨੋਸਾਇਡ” ਦੀ ਲਾਗੂ ਕਰਨ ਦੀ ਪੂਰੀ ਯੋਜਨਾ ਬਣਾ ਲਈ। ਜੋ ਨਵੰਬਰ 1984 ਦੇ ਪਹਿਲੇ ਹਫ਼ਤੇ ਤਕ ਪੂਰੇ ਭਾਰਤ ਵਿਚ ਲਾਗੂ ਕੀਤੀ ਗਈ।

Releasing of Book JaanBaz Rakha
ਲੱਖੀ ਜੰਗਲ ਖਾਲਸਾ ਜਥੇ ਵੱਲੋ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਕਿਤਾਬ “ਜਾਂਬਾਜ਼ ਰਾਖਾ” ਜਾਰੀ ਕਰਦਿਆਂ

ਲੇਖਕ ਏ.ਆਰ.ਦਰਸ਼ੀ ਨਵੰਬਰ 1984 ਦੌਰਾਨ ਦਿੱਲੀ ਵਿਚ ਹੀ ਸੀ। ਉਸ ਦੁਆਰਾ ਦਿੱਲੀ ਵਿਚਲੇ ਬਿਆਨ ਕੀਤੇ ਹਾਲਾਤ ਇਸ ਪ੍ਰਕਾਰ ਹਨ:-
ਭੀੜ ਨੂੰ ਇਕਤਰ ਕਰਨਾ:- ਕਾਂਗਰਸੀ ਆਗੂਆਂ ਨੇ 31 ਅਕਤੂਬਰ ਅਤੇ 1 ਨਵੰਬਰ ਦੀ ਰਾਤ ਨੂੰ ਸੈਂਕੜੇ ਅਪਰਾਧੀਆਂ, ਪੇਸ਼ੇਵਰ ਕਾਤਲਾਂ, ਡਾਕੂਆਂ, ਲੁਟੇਰਿਆਂ ਅਤੇ ਲੁੱਟਮਾਰ ਕਰਨ ਵਾਲਿਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਦਿੱਲੀ ਵਿੱਚ “ਭੁੱਖੇ ਬਘਿਆੜਾਂ” ਵਾਂਗ ਛੱਡ ਦਿੱਤਾ। ਕਾਤਲ ਭੀੜਾਂ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਗੁਆਂਢੀ ਪਿੰਡਾਂ ਤੋਂ ਬੱਸਾਂ ਅਤੇ ਟਰੱਕਾਂ ਰਾਹੀਂ ਨਸਲਕੁਸ਼ੀ ਨੂੰ ਮਿਥੇ ਸਮੇਂ ਦੌਰਾਨ ਪੂਰਾ ਕਰਨ ਲਈ ਦਿੱਲੀ ਲਿਆਂਦਾ ਗਿਆ।

ਹਥਿਆਰ ਅਤੇ ਸਮੱਗਰੀ: ਨਿਰਦੋਸ਼ ਸਿੱਖਾਂ ’ਤੇ ਹਮਲਾ ਕਰਨ ਲਈ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਅੱਗ ਲਾਉਣ ਵਾਲੀ ਸਮੱਗਰੀ ਇਕੱਠੀ ਕੀਤੀ ਗਈ ਅਤੇ ਕਾਤਲ ਹਿੰਦੂ ਭੀੜਾਂ ਨੂੰ ਦਿੱਤੀ ਗਈ।

ਨਿਸ਼ਾਨਦੇਹੀ:- ਸਿੱਖਾਂ ਦੇ ਰਿਹਾਇਸ਼ੀ ਮਕਾਨਾਂ, ਦੁਕਾਨਾਂ, ਕਾਰੋਬਾਰੀ ਥਾਵਾਂ ਅਤੇ ਉਦਯੋਗਿਕ ਅਦਾਰਿਆਂ ਦੀ ਪਛਾਣ ਕੀਤੀ ਗਈ ਅਤੇ ਭੀੜ ਦੁਆਰਾ ਹਮਲਾ ਕਰਨ ਲਈ ਨਿਸ਼ਾਨਦੇਹੀ ਕੀਤੀ ਗਈ। ਦੁਕਾਨਾਂ, ਕਾਰੋਬਾਰੀ ਥਾਵਾਂ ਅਤੇ ਉਦਯੋਗਾਂ ਨੂੰ ਪਹਿਲਾਂ ਲੁੱਟਿਆ ਗਿਆ ਅਤੇ ਫਿਰ ਅੱਗ ਲਗਾ ਦਿੱਤੀ ਗਈ।

ਪੁਲਿਸ ਦੀ ਭੂਮਿਕਾ:- ਦਿੱਲੀ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਨੂੰ ਗੁਪਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਜਦੋਂ ਕਾਤਲ ਭੀੜਾਂ ਕਾਰਵਾਈ ਵਿੱਚ ਹੋਣ ਤਾਂ ਉਹ ਦਖਲ ਨਾ ਦੇਣ। ਸਿੱਖ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਹਥਿਆਰ ਵਾਪਸ ਲੈ ਲਏ ਗਏ ਸਨ।

ਕਰਫਿਊ ਦਾ ਡਾਰਮਾ:- ਨਸਲਕੁਸ਼ੀ ਨੂੰ ਪੂਰਾ ਕਰਨ ਲਈ ਹਿੰਦੂ ਕਾਤਲ ਭੀੜਾਂ ਨੂੰ ਖੁੱਲ੍ਹਾ ਸਮਾਂ ਦੇਣ ਲਈ ਸਰਕਾਰ ਨੇ ਕਰਫਿਊ ਲਗਾ ਦਿੱਤਾ ਅਤੇ ਐਲਾਨ ਕੀਤਾ ਕਿ ਇੰਦਰਾ ਗਾਂਧੀ ਦੀ ਲਾਸ਼ ਤਿੰਨ ਦਿਨਾਂ ਲਈ ਤੀਨ ਮੂਰਤੀ ਵਿੱਚ ਰੱਖੀ ਜਾਵੇਗੀ। ਇਸ ਦਾ ਗੁਪਤ ਮਨੋਰਥ ਸੀ ਕਿ ਕਾਤਲ ਭੀੜਾਂ ਨੂੰ ਸ਼ਹਿਰ ਵਿੱਚ ਆਜ਼ਾਦੀ ਨਾਲ ਘੁੰਮਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਜੋ ਸਿੱਖਾਂ ਨੂੰ ਬਚਾ ਰਹੇ ਸਨ ਉਨ੍ਹਾਂ ਨੂੰ ਰੋਕਿਆ ਜਾਵੇ।

ਯੋਜਨਾਬੱਧ ਕਤਲੇਆਮ:- 1 ਨਵੰਬਰ ਤੋਂ 5 ਨਵੰਬਰ ਤੱਕ ਵੱਡੇ ਪੱਧਰ ’ਤੇ ਕਤਲੇਆਮ ਹੋਇਆ। ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ, ਜਿਨ੍ਹਾਂ ਵਿੱਚ ਬਜੁਰਗ ਅਤੇ ਜਵਾਨ ਭਾਵ ਹਰ ਉਮਰ ਦੇ ਸਿੱਖ ਸਨ।

ਭੀੜ ਦੁਆਰਾ ਜਸ਼ਨ:- ਸੈਂਕੜੇ ਸਿੱਖਾਂ ਨੂੰ ਉਨ੍ਹਾਂ ਦੇ ਘਰਾਂ, ਗਲੀਆਂ ਅਤੇ ਸੜਕਾਂ ’ਤੇ ਜ਼ਿੰਦਾ ਸਾੜ ਦਿੱਤਾ ਗਿਆ। ਕਾਤਲ ਵਹਿਸ਼ੀ ਹਿੰਦੂ ਭੀੜਾਂ ਸੜ ਰਹੇ ਸਿੱਖਾਂ ਦੇ ਆਲੇ-ਦੁਆਲੇ ਨੱਚ ਰਹੀਆਂ ਸਨ ਜਿਵੇਂ ਕਿ ਉਹ ਕੋਈ ਤਿਉਹਾਰ ਮਨਾ ਰਹੇ ਹੋਣ, ਅਤੇ ਕਹਿੰਦੇ ਸਨ “…ਦੇਖੋ ਸਰਦਾਰ ਸਾਲਾ ਨਾਚਤਾ ਹੈ।”

ਬੇਪਤੀਆਂ ਤੇ ਕਲਤ:- ਸੈਂਕੜੇ ਸਿੱਖ ਬੀਬੀਆਂ ਅਤੇ ਲੜਕੀਆਂ ਨਾਲ ਉਨ੍ਹਾਂ ਦੇ ਪਿਤਾ, ਭਰਾ, ਪੁੱਤਰਾਂ ਅਤੇ ਪਤੀਆਂ ਦੇ ਸਾਹਮਣੇ ਬੇਪਤੀ ਕੀਤੀ ਗਈ, ਅਤੇ ਫਿਰ ਇਹਨਾਂ ਦੇ ਸਹਾਮਣੇ ਬੰਦਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਮੁਕਾਬਲਾ ਕਰ ਰਹੇ ਸਿੱਖਾਂ ’ਤੇ ਪੁਲਿਸ ਦੁਆਰਾ ਗੋਲੀਬਾਰੀ:- ਕੁਝ ਬਹਾਦਰ ਸਿੱਖਾਂ ਨੇ ਇਸ ਕਾਤਲ ਭੀੜ ਦਾ ਮੁਕਾਬਲਾ ਕੀਤਾ ਤਾਂ ਉਹਨਾਂ ’ਤੇ ਪੈਰਾ ਮਿਲਟਰੀ ਫੌਜਾਂ ਨੇ ਗੋਲੀ ਚਲਾਈ ਅਤੇ ਸਿੱਖਾਂ ਦੇ ਹਥਿਆਰ ਖੋਹ ਲਏ ਤਾਂ ਕਿ ਉਹ ਇਹਨਾਂ ਦਰਿੰਦਿਆਂ ਦੇ ਅਸਾਨੀ ਨਾਲ ਸ਼ਿਕਾਰ ਬਣ ਸਕਣ। ਬਹੁਤ ਥਾਵਾਂ ’ਤੇ ਪੈਰਾ ਮਿਲਟਰੀ ਫੌਜਾਂ ਨੇ ਇਸ ਭੀੜ ਦੇ ਸਾਹਮਣੇ ਸਿੱਖਾਂ ਨੂੰ ਸਿਰਫ ਇਸ ਲਈ ਗੋਲੀਆਂ ਮਾਰੀਆਂ ਤਾਂ ਜੋ ਇਹ ਭੀੜ ਬਿਨਾਂ ਰੋਕ ਅਤੇ ਝਿਜਕ ਤੋਂ ਲੁੱਟਮਾਰ ਅਤੇ ਕਤਲ ਕਰੀ ਜਾਵੇ।

ਫੌਜ ਦੀ ਮੂਕ ਦਰਸ਼ਕ ਵਜੋਂ ਭੂਮਿਕਾ:- “ਪਹਿਲਾਂ ਹੀ ਘੜੀ ਗਈ ਇਕ ਸ਼ੈਤਾਨੀ ਸਕੀਮ ਤਹਿਤ ਫੌਜ ਦਿਲੀ ਵਿਚ ਬੁਲਾਈ ਗਈ ਅਤੇ ਦਿਖਾਵੇ ਲਈ ਇਹਨਾਂ ਨੂੰ ਅੱਗ ਲਾਉਣ ਵਾਲਿਆਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਪਰ ਇਹਨਾਂ ਚਾਰ ਦਿਨਾਂ ਦੌਰਾਨ ਫੌਜ ਨੇ ਇਕ ਵੀ ਗੋਲੀ ਨਾ ਚਲਾਈ। ਇਸ ਦੇ ਉਲਟ ਫੌਜ ਨੇ ਇਹ ਸਾਰੇ ਦਰਿੰਦਗੀ ਭਰੇ ਜੁਰਮ ਮੂਕ ਦਰਸ਼ਕ ਬਣ ਕੇ ਦੇਖੇ। ਉਹਨਾਂ ਦੇ ਇਸ ਵਤੀਰੇ ਤੋਂ ਬਿਲਕੁਲ ਸਾਫ ਦਿਸ ਰਿਹਾ ਸੀ ਕਿ ਫੌਜ ਸਿਰਫ ਆਮ ਲੋਕਾਂ ਨੂੰ ਤੇ ਸਾਰੀ ਦੁਨੀਆਂ ਨੂੰ ਇਹ ਭੁਲੇਖੇ ਵਿਚ ਰੱਖਣ ਲਈ ਬੁਲਾਈ ਗਈ ਕਿ ਭਾਰਤ ਸਰਕਾਰ ਹਾਲਾਤ ਨੂੰ ਵਿਗੜਨ ਤੋਂ ਰੋਕਣ ਅਤੇ ਕਾਬੂ ਕਰਨ ਲਈ ਜ਼ਰੂਰੀ ਕਾਰਵਾਈ ਕਰ ਰਹੀ ਸੀ।”

ਘੇਰਾ:- ਸਿਰਫ਼ ਦਿੱਲੀ ਵਿੱਚ ਹੀ ਘੱਟੋ-ਘੱਟ ਪੰਜ ਹਜ਼ਾਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਹ ਨਸਲਕੁਸ਼ੀ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਸੀ, ਬਲਕਿ ਕਾਂਗਰਸ ਪਾਰਟੀ ਦੁਆਰਾ ਸ਼ਾਸਿਤ ਦੂਜੇ ਰਾਜਾਂ ਵਿੱਚ ਵੀ ਇਸੇ ਪ੍ਰਕਾਰ ਵਾਪਰੀ। (ਹਾਲੀਆਂ ਸਮੇਂ ਦੌਰਾਨ ਗੁਰਜੰਟ ਸਿੰਘ ਬੱਲ ਦੁਆਰਾ ਸਿੱਖ ਨਸਲਕੁਸ਼ੀ ਉਪਰ ਕੀਤੇ ਖੋਜ ਕਾਰਜਾਂ ਦੌਰਾਨ ਇਹ ਤੱਥ ਬਿਲਕੁਲ ਸਪਸ਼ੱਟ ਹੋ ਗਏ ਹਨ ਕਿ ਭਾਰਤ ਦੇ ਕਰੀਬ 22 ਰਾਜਾਂ ਵਿਚ 350 ਤੋਂ ਵੱਧ ਥਾਵਾਂ ’ਤੇ ਨਸਲਕੁਸ਼ੀ ਤਹਿਤ ਹਮਲੇ ਹੋਏ।)

ਰਾਜੀਵ ਗਾਂਧੀ ਨੇ ਇਸ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਂਦਿਆਂ ਜਨਤਕ ਤੌਰ ’ਤੇ ਕਿਹਾ ਸੀ ਕਿ “ਜਦੋਂ ਇੱਕ ਵੱਡਾ ਦਰੱਖਤ ਡਿੱਗਦਾ ਹੈ, ਤਾਂ ਧਰਤੀ ਹਿੱਲਦੀ ਹੈ”। ਲੇਖਕ ਅਨੁਸਾਰ ਜਦੋਂ 30 ਜਨਵਰੀ 1948 ਨੂੰ ਨੱਥੂ ਰਾਮ ਗੋਡਸੇ (ਇੱਕ ਮਰਾਠੀ ਬ੍ਰਾਹਮਣ) ਨੇ ਮੋਹਨਦਾਸ ਕਰਮਚੰਦ ਗਾਂਧੀ (ਇੱਕ ਹਿੰਦੂ) ਦਾ ਕਤਲ ਕੀਤਾ ਸੀ ਤਾਂ ਧਰਤੀ ਕਿਉਂ ਨਹੀਂ ਹਿੱਲੀ? ਉਸ ਸਮੇਂ ਕਿਸੇ ਇੱਕ ਵੀ ਮਰਾਠੀ ਬ੍ਰਾਹਮਣ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ, ਕਿਉਂਕਿ ਕਾਤਲ ਅਤੇ ਮ੍ਰਿਤਕ ਦੋਵੇਂ ਹਿੰਦੂ ਸਨ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਇੱਕ ਸੋਚੀ-ਸਮਝੀ ਤੇ ਯੋਜਨਾਬੱਧ ਕਾਰਵਾਈ ਸੀ। ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦਿੱਲੀ ਦੇ ਸਿੱਖਾਂ ਤੋਂ ਪਹਿਲਾਂ ਹੀ ਨਾਰਾਜ਼ ਸਨ ਕਿਉਂਕਿ ਉਨ੍ਹਾਂ ਨੇ ਜੂਨ 1984 ਵਿੱਚ ਤੀਜੇ ਘੱਲੂਘਾਰੇ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ ਸਨ।

ਲੇਖਕ ਦੇ ਅਨੁਸਾਰ “ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਇਹਨਾਂ ਕੱਟੜ ਹਿੰਦੂਆਂ ਨੇ ਜੋ ਦਰਿੰਦਗੀ, ਬੁੱਚੜਪੁਣੇ ਤੇ ਵਹਿਸ਼ੀਪੁਣੇ ਦਾ ਨੰਗਾ ਨਾਚ ਕੀਤਾ, ਇਹ ਇਹਨਾਂ ਦੇ ਚਰਿੱਤਰ ਵਿਚ ਕੋਈ ਨਵੀਂ ਚੀਜ ਨਹੀਂ ਸੀ, ਜਿੱਥੇ ਇਹਨਾਂ ਦਾ ਵਾਹ ਕਿਸੇ ਗੈਰ ਹਿੰਦੂ ਨਾਲ ਹੋਵੇ। ਇਹਨਾਂ ਨੇ ਆਪਣੇ ਚਰਿੱਤਰ ਦਾ ਇਹ ਸ਼ੈਤਾਨੀ ਗੁਣ ਆਪਣੇ ਪੂਰਵਜਾਂ ਇਰਾਨੋ-ਆਰੀਅਨ ਤੋਂ ਲਿਆ ਹੈ… ਸਿੱਖਾਂ ਦੀ ਨਸਲਕੁਸ਼ੀ ਦੌਰਾਨ ਇਹ ਚਰਿੱਤਰ ਸਪੱਸ਼ਟ ਦੇਖਿਆ ਗਿਆ। ਇਸ ਲਈ ਇਹ ਇਹਨਾਂ ਦੀਆਂ ਕਰੂਰਤਾ ਦਾ ਅਚਾਨਕ ਦਿਖਾਵਾ ਨਹੀਂ ਸੀ। ਅਸਲ ਵਿਚ ਇਹ ਹਿੰਦੂਆਂ ਦੀ ਸਦੀਆਂ ਪੁਰਾਣੀ ਬਦਕਾਰੀ ਹੈ ਜਿਹੜੀ ਉਦੋਂ ਤੱਕ ਵਾਰ-ਵਾਰ ਵਾਪਰਦੀ ਰਹਿੰਦੀ ਹੈ ਜਦੋਂ ਤੱਕ ਕੋਈ ਵੱਡੀ ਤਾਕਤ ਇਹਨਾਂ ਨੂੰ ਗੁਲਾਮ ਨਹੀਂ ਬਣਾ ਲੈਂਦੀ।”

ਸਿੱਖ ਨਸਲਕੁਸ਼ੀ ਲਈ ਦਿੱਲੀ ਦਰਬਾਰ ਦੁਆਰਾ ਵਿਉਂਤਬੱਧ “ਉਪਰੇਸ਼ਨ ਜੈਨੋਸਾਇਡ” ਪੂਰੇ ਭਾਰਤ ਵਿਚ ਲਾਗੂ ਕਰਨ ਅਤੇ ਨਸਲਕੁਸ਼ੀ ਦੇ ਬਿਰਤਾਂਤ, ਯੋਜਨਾਬੱਧ, ਵਿਆਪਕਤਾ ਅਤੇ ਮੁੱਕਰ ਜਾਣ ਦੇ ਪੜਾਅ ਆਦਿ ਨੂੰ ਬਿਆਨ ਕਰਦੀ ਇਹ ਕਿਤਾਬ ਬਹੁਤ ਮਹੱਤਵਪੂਨ ਹੈ ਕਿਉਂਕਿ ਹਾਲੀਆ ਸਮੇਂ ਖੋਜ ਦੌਰਾਨ ਸਹਾਮਣੇ ਆਏ ਸਿੱਖ ਨਸਲਕੁਸ਼ੀ ਦੇ ਪੱਖ ਨੂੰ ਇਸ਼ਾਰੇ ਮਾਤਰ ਇਸ ਕਿਤਾਬ ਵਿਚ ਉਸੇ ਵਕਤ ਹੀ ਦਰਜ ਕਰ ਦਿੱਤਾ ਗਿਆ ਸੀ। ਕਿਉਂਕਿ ਲੇਖਕ ਦੁਆਰਾ ਇਹ ਕਿਤਾਬ 1985 ਵਿਚ ਹੀ ਲਿਖ ਲਈ ਸੀ ਅਤੇ 1999 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ।

ਤੀਜੇ ਘੱਲੂਘਾਰੇ ਦੌਰਾਨ ਹਜ਼ਾਰਾਂ ਸਿੱਖ ਸ਼ਰਧਾਲੂਆਂ ਦਾ ਕਤਲੇਆਮ, ‘ਆਪ੍ਰੇਸ਼ਨ ਵੁੱਡ ਰੋਜ਼’ ਦੌਰਾਨ ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਯੋਜਨਾਬੱਧ ਦਮਨ ਅਤੇ ਇਸ ਤੋਂ ਬਾਅਦ ਨਵੰਬਰ 1984 ਵਿੱਚ “ਆਪ੍ਰੇਸ਼ਨ ਨਸਲਕੁਸ਼ੀ” ਪੂਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਨੇ ਸਿੱਖਾਂ ਦੇ ਦਿਲਾਂ ’ਤੇ ਅਮਿੱਟ ਜ਼ਖ਼ਮ ਅਤੇ ਗੁਲਾਬਾਂ ਦੀ ਫਸਲ ਉਪਜਦੀ ਇਸ ਧਰਤ ਪੰਜਾਬ ਦੇ ਮੱਥੇ ’ਤੇ ਡੂੰਘਾ ਅਤੇ ਨਾ ਮਿਟਣ ਵਾਲਾ ਦਾਗ ਛੱਡਿਆ। “ਇਹਨਾਂ ਜ਼ਖਮਾਂ ਨੂੰ ਕੌਣ ਭਰੇਗਾ, ਇਸ ਦਾਗ ਨੂੰ ਕੌਣ ਮਿਟਾ ਸਕੇਗਾ? ਹੋਰ ਕੋਈ ਨਹੀਂ! ਇਕ ਦਿਨ ਸਿੱਖ ਆਪ ਹੀ ਆਪਣੇ ਜ਼ਖਮਾਂ ਨੂੰ ਠੀਕ ਕਰਨਗੇ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਅਮਰੀਕਾ ਵਿਚ ਬਿਸ਼ਨੋਈ ਨੈੱਟਵਰਕ ਨਾਲ ਜੁੜੇ 37 ਵਿਅਕਤੀਆਂ ਖਿਲਾਫ ਦੋਸ਼-ਪੱਤਰ ਜਨਤਕ ਹੋਣ ਤੋਂ ਬਾਅਦ ਸਿੱਖ ਫੈਡਰੇਸ਼ਨ (ਕੈਨੇਡਾ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਸੁਤੰਤਰ ਜਨਤਕ
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ 65 ਤੋਂ ਵੱਧ ਹੋਰ ਗੁਰਦੁਆਰਿਆਂ 'ਤੇ ਹੋਏ ਫੌਜੀ ਹਮਲਿਆਂ ਦੀ ਸੱਚਾਈ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਨੂੰ ਉਜਾਗਰ ਕਰਦੀ ਖੋਜ ਭਰਪੂਰ ਕਿਤਾਬ ਹੁਣ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: