ਤੀਜੇ ਘੱਲੂਘਾਰੇ ਦੀ ਯਾਦ ਵਿਚ ਪੰਥਕ ਦੀਵਾਨ ਸਜਾਇਆ ਗਿਆ

ਸਿੱਖ ਜਥਾ ਮਾਲਵਾ ਵੱਲੋਂ ਇਲਾਕੇ ਦੀ ਸੰਗਤ ਅਤੇ ਗੁਰਦੁਆਰਾ ਸਾਹਿਬ ਪਾਤਿਸਾਹੀ ਨੌਵੀਂ ਭਵਾਨੀਗੜ੍ਹ ਦੇ ਸਹਿਯੋਗ ਨਾਲ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਪਾਤਿਸਾਹੀ ਨੌਵੀਂ ਭਵਾਨੀਗੜ੍ਹ ਵਿਖੇ ਸਮਾਗਮ ਕਰਵਾਇਆ ਗਿਆ।
ਕਿਤਾਬ “ਜਾਂਬਾਜ਼ ਰਾਖਾ” ਲੱਖੀ ਜੰਗਲ ਖਾਲਸਾ ਜਥੇ ਵੱਲੋ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਕੀਤੀ ਗਈ ਜਾਰੀ

ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਲੱਖੀ ਜੰਗਲ ਖਾਲਸਾ ਜਥੇ ਦੇ ਪੜਾਅ ਤੇ ਗੁਰਮਤਿ ਸਮਾਗਮ ਮੌਕੇ ਜਾਰੀ ਕੀਤੀ ਗਈ।
ਸਿੱਖ ਨਸਲਕੁਸ਼ੀ ਦੇ ਅਹਿਮ ਪੱਖਾਂ ਨੂੰ ਬਿਆਨ ਕਰਦੀ ਕਿਤਾਬ “ਜਾਂਬਾਜ ਰਾਖਾ”

ਕਿਤਾਬ “ਜਾਂਬਾਜ ਰਾਖਾ” ਅਨੁਸਾਰ ਸੰਨ 1984 ਦੀ ਸਿੱਖ ਨਸਲਕੁਸ਼ੀ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਸਨ, ਸਗੋਂ ਇਹ ਇੱਕ ਸੋਚੀ-ਸਮਝੀ, ਯੋਜਨਾਬੱਧ ਨਸਲਕੁਸ਼ੀ ਸੀ। ਸਿੱਖਾਂ ਨਸਲਕੁਸ਼ੀ ਰਾਜਨੀਤਿਕ ਮੁਫਾਦਾਂ ਲਈ ਕੇਂਦਰ ਸਰਕਾਰ, ਖਾਸ ਕਰਕੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੋਜਨਾਬੱਧ ਸਾਜ਼ਿਸ਼ ਸੀ।
ਤੀਜਾ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਭਲਕੇ

ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਿੱਖ ਜਥਾ ਮਾਲਵਾ ਵੱਲੋਂ 4 ਜੂਨ 2023, ਸ਼ਾਮੀ 7 ਵਜੇ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਭਵਾਨੀਗੜ੍ਹ (ਸੰਗਰੂਰ) ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ।
ਤੀਜਾ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਭਲਕੇ

ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਿੱਖ ਜਥਾ ਮਾਲਵਾ ਵੱਲੋਂ 4 ਜੂਨ 2023, ਸ਼ਾਮੀ 7 ਵਜੇ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਭਵਾਨੀਗੜ੍ਹ (ਸੰਗਰੂਰ) ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ।
ਜੂਨ 1984 ਦੇ ਹਮਲੇ-3: ਗੁ: ਚਰਨ ਕੰਵਲ ਸਾਹਿਬ (ਬੰਗਾ) ਉੱਤੇ ਹਮਲਾ – ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ

ਜੂਨ 1984 ਵਿੱਚ ਬਿਪਰਵਾਦੀ ਦਿੱਲੀ ਸਾਮਰਾਜ ਵੱਲੋਂ ਜਦੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਗਿਆ ਤਾਂ ਗੁਰਦੁਆਰਾ ਚਰਨ ਕੰਵਲ ਸਾਹਿਬ, ਬੰਗਾ ਵਿਖੇ ਵੀ ਫੌਜ ਨੇ ਹਮਲਾ ਕੀਤਾ ਸੀ। ਇਸ ਕੜੀ ਵਿੱਚ ਗੁਰਦੁਆਰਾ ਚਰਨ ਕੰਵਲ ਸਾਹਿਬ ਉੱਤੇ ਫੌਜੀ ਹਮਲੇ ਬਾਰੇ ਚਸ਼ਮਦੀਦਾਂ ਅਤੇ ਜਾਣਕਾਰਾਂ ਦੇ ਬਿਆਨਾਂ ਉੱਤੇ ਅਧਾਰਿਤ ਲਿਖਤ ਸਾਂਝੀ ਕਰ ਰਹੇ ਹਾਂ।
ਜੂਨ 1984 ਦੇ ਹਮਲੇ-2: ਗੁ. ਧਮਤਾਨ ਸਾਹਿਬ (ਜੀਂਦ) ਤੇ ਬਿਪਰਵਾਦੀ ਫੌਜ ਦਾ ਹਮਲਾ ਚਸ਼ਮਦੀਦ ਗਵਾਹਾਂ ਦੀ ਜੁਬਾਨੀ

ਦਰਬਾਰ ਸਾਹਿਬ ਤੇ ਹਮਲਾ ਹੋਣ ਦੀ ਖਬਰ ਰੇਡੀਓ ਰਾਹੀਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਧਮਤਾਨ ਸਾਹਿਬ ਦੇ ਸੇਵਾਦਾਰਾਂ ਨੇ ਸੁਣੀ, ਸੁਣਨ ਤੋਂ ਬਾਅਦ ਮੈਨੇਜਰ ਸੁਰਜੀਤ ਸਿੰਘ ਨੇ ਬਾਕੀ ਸੇਵਾਦਾਰਾਂ/ਮੁਲਾਜਮਾਂ ਨੂੰ ਆਪਣੇ ਦਫ਼ਤਰ ਬੁਲਾਇਆ ਅਤੇ ਇਹ ਹਦਾਇਤ ਕੀਤੀ ਕਿ ਤੁਸੀਂ ਕਿਸੇ ਨੇ ਵੀ ਧਮਤਾਨ ਸਾਹਿਬ ਬੱਸ ਸਟੈਂਡ ਤੇ ਜਾਂ ਪਿੰਡ ਦੇ ਵਿੱਚ ਨਹੀਂ ਜਾਣਾ ਤਾਂ ਕਿ ਕਿਸੇ ਨਾਲ ਕੋਈ ਤਕਰਾਰਬਾਜ਼ੀ ਨਾ ਹੋਵੇ।
ਜੂਨ 1984 ਦੇ ਹਮਲੇ-1: ਭੋਰਾ ਸਾਹਿਬ ਵਿੱਚ ਫੌਜੀ ਸਿਗਰਟਾਂ ਪੀ ਰਹੇ ਸਨ… (ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ‘ਤੇ ਹਮਲਾ ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)

3 ਜੂਨ ਦੀ ਰਾਤ ਨੂੰ ਜਿਸ ਤਰ੍ਹਾਂ ਦੁਸ਼ਮਣ ਤੇ ਹਮਲਾ ਕਰੀਦਾ ਇਸ ਤਰ੍ਹਾਂ ਫੌਜ ਨੇ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸਿਓਂ ਹਮਲਾ ਕੀਤਾ, ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਟੈਂਕ ਲਾ ਦਿੱਤੇ ਗਏ। ਤਕਰੀਬਨ ਸਾਰੇ ਹੀ ਫੌਜੀ ਪੰਜਾਬ ਤੋਂ ਬਾਹਰ ਦੇ ਸਨ। ਇਕ ਅਫਸਰ ਸਪੀਕਰ ਵਿੱਚ ਬੋਲਿਆ “ਅਸੀਂ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਹੈ ਸੋ ਜੋ ਕੋਈ ਵੀ ਅੰਦਰ ਹੈ ਸਭ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦਰਵਾਜ਼ੇ ਤੇ ਆ ਜਾਣ। ਕੋਈ ਵੀ ਕਮਰਾ ਬੰਦ ਨਹੀਂ ਕਰਨਾ, ਖੁੱਲੇ ਛੱਡ ਕੇ ਆ ਜਾਓ।”
ਤੀਜਾ ਘੱਲੂਘਾਰਾ : “ਜੂਨ 1984 ਦੇ ਹਮਲੇ” – ਕਿੰਨੇ ਅਤੇ ਕਿਹੜੇ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਹੋਇਆ?

ਸਾਨੂੰ ਜੂਨ 1984 ਦੇ ਹਮਲੇ ਬਾਰੇ ਇਹ ਗੱਲ ਆਮ ਕਰਕੇ ਸੁਣਨ ਪੜ੍ਹਨ ਨੂੰ ਮਿਲਦੀ ਹੈ ਕਿ ਫੌਜ ਨੇ ਦਰਬਾਰ ਸਾਹਿਬ ਦੇ ਨਾਲ ਤਿੰਨ ਦਰਜਨ ਤੋਂ ਵੱਧ ਹੋਰ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕੁਝ ਕੁ ਥਾਵਾਂ ਬਾਰੇ ਹੀ ਵਧੇਰੇ ਵੇਰਵੇ ਮਿਲਦੇ ਹਨ। ਸਰਕਾਰੀ ਚਿੱਠੇ ਵਿੱਚ ਇਹਨਾਂ ਗੁਰਦੁਆਰਾ ਸਾਹਿਬਾਨ ਦੀ ਗਿਣਤੀ 42 ਮੰਨੀ ਗਈ ਹੈ, ਇਸੇ ਤਰ੍ਹਾਂ ਵੱਖ ਵੱਖ ਲਿਖਤਾਂ ਵਿੱਚ ਵੱਖੋ ਵੱਖ ਗਿਣਤੀ ਮਿਲਦੀ ਹੈ ਪਰ ਮੁਕੰਮਲ ਸੂਚੀ ਤੇ ਵੇਰਵੇ ਸਾਡੇ ਨਜ਼ਰੀਂ ਨਾ ਪੈਣ ਕਾਰਨ ਅਸੀਂ ਇਹ ਲੜੀ “ਜੂਨ 1984 ਦੇ ਹਮਲੇ” ਵਿਓਂਤ ਰਹੇ ਹਾਂ ਜਿਸ ਰਾਹੀਂ ਅਸੀਂ ਉਹਨਾਂ ਗੁਰਦੁਆਰਾ ਸਾਹਿਬਾਨ ਬਾਰੇ ਜਾਣਕਾਰੀ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੇ ਅਧਾਰਤ ਜਾਣਕਾਰੀ ਸਾਂਝੀ ਕਰਾਂਗੇ…
ਘੱਲੂਘਾਰਾ ਯਾਦਗਾਰੀ ਮਾਰਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਹੋਵੇਗਾ: ਦਲ ਖਾਲਸਾ

ਦਰਬਾਰ ਸਾਹਿਬ ਹਮਲੇ ਦੀ 36ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ।
