ਸ਼੍ਰੋ.ਗੁ.ਪ੍ਰ.ਕ ਘੱਲੂਘਾਰਾ ਜੂਨ 1984 ਦੀ ਆਖਰੀ ਨਿਸ਼ਾਨੀ ਦੀ “ਸਾਂਭ-ਸੰਭਾਲ” ਕਰਨ ਜਾ ਰਹੀ ਹੈ; ਸਿੱਖ ਸੰਗਤ ਸੁਚੇਤ ਰਹੇ

ਵੱਡੇ ਇਤਿਹਾਸਕ ਵਰਤਾਰੇ ਕੌਮਾਂ ਦੀ ਸਮੂਹਕ ਯਾਦ ਦਾ ਹਿੱਸਾ ਹੁੰਦੇ ਹਨ ਤੇ ਇਨ੍ਹਾਂ ਯਾਦਾਂ ਨੂੰ ਕਾਇਮ ਰੱਖਣ ਵਿਚ ਇਤਿਹਾਸਕ ਨਿਸ਼ਾਨੀਆਂ ਖਾਸ ਅਹਿਮੀਅਤ ਰੱਖਦੀਆਂ ਹਨ। ਇਹੀ ਕਾਰਨ ਹੈ ਕਿ ਹਰੇਕ ਕੌਮ ਆਪਣੇ ਇਤਿਹਾਸਕ ਵਿਰਸੇ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖਦੀ ਹੈ।

ਤੀਜੇ ਘੱਲੂਘਾਰੇ ਨੂੰ ਕਿਵੇਂ ਸਮਝਿਆ ਜਾਵੇ? – ਡਾ. ਸੇਵਕ ਸਿੰਘ ਦਾ ਵਖਿਆਨ

ਤੀਜੇ ਘੱਲੂਘਾਰੇ ਦੀ 35ਵੀਂ ਯਾਦ ਮੌਕੇ ਗੁਰਦੁਆਰਾ ਗੁਰੂ ਹਰਗੋਬਿੰਦ ਜੀ, ਮੁੱਲਾਂਪੁਰ ਦਾਖਾ ਵਿਖੇ ਕਰਵਾਏ ਗਏ ਪੰਥਕ ਦੀਵਾਨ ਦੌਰਾਨ ਬੋਲਦਿਆਂ ਡਾ. ਸੇਵਕ ਸਿੰਘ ਵਲੋਂ “ਤੀਜੇ ਘੱਲੂਘਾਰੇ ਨੂੰ ਕਿਵੇਂ ਸਮਝਿਆ ਜਾਵੇ” ਵਿਸ਼ੇ ਉੱਤੇ ਸਾਂਝੇ ਕੀਤੇ। ਇੱਥੇ ਇਹ ਵਿਚਾਰ ਸਿੱਖ ਸਿਆਸਤ ਦੇ ਸਰੋਤਿਆਂ ਦੀ ਜਾਣਕਾਰੀ ਲਈ ਮੁੜ ਸਾਂਝੇ ਕੀਤੇ ਜਾ ਰਹੇ ਹਨ।

ਇਤਿਹਾਸ ਦੀ ਰੌਸ਼ਨੀ ਵਿਚ ਸਿੱਖਾਂ ਨੂੰ ਅਜੋਕੇ ਸਮੇਂ ‘ਚ ਕੀ ਕੁਝ ਕਰਨਾ ਚਾਹੀਦਾ ਹੈ – ਭਾਈ ਮਨਧੀਰ ਸਿੰਘ

ਦਿੱਲੀ ਦੇ ਨੌਜਵਾਨਾਂ ਵਲੋਂ ‘ਤੂਫਾਨਾਂ ਦਾ ਸ਼ਾਹ ਅਸਵਾਰ : ਸ਼ਹੀਦ ਕਰਤਾਰ ਸਿੰਘ ਸਰਾਭਾ’ ਵਿਸ਼ੇ ਉੱਤੇ ਇਕ ਵਿਚਾਰ ਚਰਚਾ 19 ਮਈ, 2019 ਨੂੰ ਗੁਰਦੁਆਰਾ ਕਲਗੀਧਰ, ਬੇਰੀ ਵਾਲਾ ਬਾਗ, ਸੁਭਾਸ਼ ਨਗਰ ਦਿੱਲੀ ਵਿਖੇ ਕਰਵਾਈ ਗਈ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਆਪਣੇ ਸੰਖੇਪ ਭਾਸ਼ਣ ਦੌਰਾਨ ਇਸ ਵਿਸ਼ੇ ਉੱਤੇ ਵਿਚਾਰ ਸਾਂਝੇ ਕੀਤੇ ਕਿ ਇਤਿਹਾਸ ਦੀ ਰੌਸ਼ਨੀ ਵਿਚ ਸਿੱਖਾਂ ਨੂੰ ਅਜੋਕੇ ਸਮੇਂ ‘ਚ ਕੀ ਕੁਝ ਕਰਨਾ ਚਾਹੀਦਾ ਹੈ?

ਤੀਜੇ ਘੱਲੂਘਾਰੇ ਦੀ 35ਵੀਂ ਯਾਦ ਮੌਕੇ ਭਾਈ ਅਜਮੇਰ ਸਿੰਘ ਦਾ ਵਖਿਆਨ

ਭਾਈ ਅਜਮੇਰ ਸਿੰਘ ਵੱਲੋਂ ਇਹ ਵਿਚਾਰ 2 ਜੂਨ 2019 ਨੂੰ ਗੁਰਦੁਆਰਾ ਗੁਰੂ ਹਰਗੋਬਿੰਦ ਜੀ, ਰਾਏਕੋਟ ਸੜਕ, ਮੁੱਲਾਂਪੁਰ ਦਾਖਾ (ਨੇੜੇ ਲੁਧਿਆਣਾ) ਵਿਖੇ ਤੀਜੇ ਘੱਲੂਘਾਰੇ ਦੀ 35ਵੀਂ ਯਾਦ ਵਿਚ ਕਰਵਾਏ ਗਏ ਪੰਥਕ ਦੀਵਾਨ ਦੌਰਾਨ ਸਾਂਝੇ ਕੀਤੇ ਗਏ ਸਨ। ਇਹ ਵਿਚਾਰ ਅਸੀਂ ਇਥੇ ਸਿੱਖ ਸਿਆਸਤ ਦੇ ਸਰੋਤਿਆਂ ਦੀ ਜਾਣਕਾਰੀ ਲਈ ਮੁੜ ਸਾਂਝੇ ਕਰ ਰਹੇ ਹਾਂ।

ਸਿੱਖ ਜੰਗ ਦੇ ਰੂਹਾਨੀ ਪਸਾਰ – ਤੀਜੇ ਘੱਲੂਘਾਰੇ ਦੀ 35ਵੀਂ ਯਾਦ ਵਿਚ ਭਾਈ ਕੰਵਲਜੀਤ ਸਿੰਘ ਦੀ ਤਕਰੀਰ

ਤੀਜੇ ਘੱਲੂਘਾਰੇ ਦੀ 35ਵੀਂ ਯਾਦ ਵਿਚ 2 ਜੂਨ 2019 ਨੂੰ ਮੁੱਲਾਂਪੁਰ ਦਾਖਾ ਵਿਖੇ ਹੋਏ ਪੰਥਕ ਦੀਵਾਨ ਦੌਰਾਨ ਭਾਈ ਕੰਵਲਜੀਤ ਸਿੰਘ ਵਲੋਂ ‘ਸਿੱਖ ਜੰਗ’ ਦੇ ਰੂਹਾਨੀ ਸਰੋਤ ਅਤੇ ਪਸਾਰਾਂ ਬਾਰੇ ਸਾਂਝੇ ਕੀਤੇ ਵਿਚਾਰ ਇੱਥੇ ਸਿੱਖ ਸੰਗਤਾਂ ਨਾਲ ਮੁੜ ਸਾਂਝੇ ਕੀਤੇ ਜਾ ਰਹੇ ਹਨ।