ਅਜੋਕੇ ਅਸਥਿਰਤਾ ਦੇ ਮਹੌਲ ਵਿਚ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਤੇ ਪੰਥਕ ਪਿੜ ਵਿਚ ਅੰਦਰੂਨੀ ਖਿਲਾਰਾ ਸਿਖਰਾਂ ਵੱਲ ਜਾ ਰਿਹਾ ਹੈ। ਅਜਿਹੇ ਵਿਚ ਸਿੱਖਾਂ ਦੇ ਸਾਹਮਣੇ ਮੁਕੰਮਲ ਪੰਥਕ ਰਾਜਨੀਤੀ ਦੀਆਂ ਲੀਹਾਂ-ਤਰਜੀਹਾਂ ਮੁੜ ਤਹਿ ਕਰਨ ਦਾ ਸਵਾਲ ਆਣ ਖੜ੍ਹਾ ਹੋਇਆ ਹੈ। ਇਸ ਮਸਲੇ ਵਿਚ ਅਗਲੇਰਾ ਰਾਹ ਕੀ ਹੋਣਾ ਚਾਹੀਦਾ ਹੈ ਇਸ ਬਾਰੇ ਭਾਈ ਮਨਧੀਰ ਸਿੰਘ ਵੱਲੋਂ ਕਣਕਵਾਲ ਵਿਖੇ ਹੋਏ ਇਕ ਸਲਾਨਾ ਗੁਰਮਤਿ ਸਮਾਗਮ ਦੌਰਾਨ ਸਾਂਝੇ ਕੀਤੇ ਗਏ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੇ ਕਰ ਦਿਓ ਜੀ।