Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਰਤਾਨਵੀ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਕਸ਼ਮੀਰ ਬਾਰੇ ਗਲੱਬਾਤ ਕੀਤੀ; ਫਰਾਂਸ ਮੁਖੀ ਛੇਤੀ ਗੱਲ ਕਰੇਗਾ

ਬਰਤਾਨਵੀ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਕਸ਼ਮੀਰ ਬਾਰੇ ਗਲੱਬਾਤ ਕੀਤੀ; ਫਰਾਂਸ ਮੁਖੀ ਛੇਤੀ ਗੱਲ ਕਰੇਗਾ

ਲੰਡਨ: ਭਾਰਤ ਸਰਕਾਰ ਵੱਲੋਂ 5 ਅਗਸਤ ਨੂੰ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ ਖਤਮ ਕਰ ਦੇਣ ਤੋਂ ਬਾਅਦ ਕਸ਼ਮੀਰ ਮਾਮਲਾ ਕੌਮਾਂਤਰੀ ਮੰਚਾਂ ਉੱਤੇ ਉੱਭਰ ਆਇਆ ਹੈ।

ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਨਸਨ (ਪੁਰਾਣੀ ਤਸਵੀਰ)

ਚੀਨ ਵੱਲੋਂ ਬਿਆਨ ਜਾਰੀ ਕੀਤੇ ਜਾਣ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਮਾਮਲਾ ਵਿਚਾਰੇ ਜਾਣ ਤੋਂ ਬਾਅਦ ਜਿੱਥੇ ਅਮਰੀਕੀ ਸਦਰ (ਰਾਸ਼ਟਰਪਤੀ) ਡੌਨਲਡ ਟਰੰਪ ਨੇ ਕਸ਼ਮੀਰ ਵਿਚਲੇ ਹਾਲਾਤ ਨੂੰ ‘ਵਿਸਫੋਟਕ’ ਤੇ ‘ਪੇਚੀਦਾ’ ਦੱਸਦਿਆਂ ਇਸ ਮਾਮਲੇ ਵਿਚ ਸਾਲਸੀ ਕਰਨ ਗੱਲ ਦਹੁਰਾਈ ਹੈ ਓਥੇ ਬੀਤੇ ਕੱਲ੍ਹ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਭਾਰਤ ਨੂੰ ਕਸ਼ਮੀਰ ਮਾਮਲਾ ਪਾਕਿਸਤਾਨ ਨਾਲ ਗੱਲਬਾਤ ਕਰਕੇ ਹੱਲ ਕਰਨ ਦੀ ਸਲਾਹ ਦਿੱਤੀ ਹੈ।

⊕ ਸੰਬੰਧਤ ਖਬਰ: ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ ‘ਚ 4000 ਤੋਂ ਵੱਧ ਗ੍ਰਿਫਤਾਰੀਆਂ ਦੀ ਖਬਰ

ਪ੍ਰਤੀਕਾਤਮਕ ਤਸਵੀਰ | 5 ਅਗਸਤ ਤੋਂ ਭਾਰਤੀ ਹਕੂਮਤ ਵੱਲੋਂ 4000 ਤੋਂ ਵੱਧ ਕਸ਼ਮੀਰੀਆਂ ਨੂੰ ਗ੍ਰਿਫਤਾਰ ਕਰਕੇ ਪੀ.ਐਸ.ਏ. ਕਾਨੂੰਨ ਤਹਿਤ ਕੈਦ ਕਰਨ ਦੀ ਖਬਰ ਹੈ

ਬੀ.ਬੀ.ਸੀ. ਦੀ ਇਕ ਖਬਰ ਵਿਚ ਕਿਹਾ ਗਿਆ ਹੈ ਕਿ ਬੌਰਿਸ ਜੌਨਸਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਉੱਤੇ ਹੋਈ ਗੱਲਬਾਤ ਦੌਰਾਨ ਕਿਹਾ ਕਿ ਕਸ਼ਮੀਰ ਮਾਮਲਾ ਭਾਰਤ ਅਤੇ ਪਾਕਿਸਤਾਨ ਦਾ ਆਪਸੀ ਮਾਮਲਾ ਹੈ ਅਤੇ ਦੋਵਾਂ ਨੂੰ ਇਸ ਮਾਮਲੇ ਦਾ ਹੱਲ ਆਪਸੀ ਗੱਲਬਾਤ ਰਾਹੀਂ ਲੱਭਣਾ ਚਾਹੀਦਾ ਹੈ।
ਇਸੇ ਦੌਰਾਨ ਫਰਾਂਸੀਸੀ ਸਰਕਾਰ ਦੇ ਇਕ ਨੁਮਾਇੰਦੇ ਨੇ ਕਿਹਾ ਹੈ ਕਿ ਫਰਾਂਸ ਦਾ ਸਦਰ ਇਕਾਨਿਉਲ ਮਾਕੋਰਨ ਇਸੇ ਹਫਤੇ ਪੈਰਿਸ ਵਿਚ ਨਰਿੰਦਰ ਮੋਦੀ ਨੂੰ ਮਿਲਣ ਮੌਕੇ ਉਸ ਨਾਲ ਕਸ਼ਮੀਰ ਮਾਮਲੇ ’ਤੇ ਚਰਚਾ ਕਰੇਗਾ।

⊕ ਇਹ ਵੀ ਪੜ੍ਹੋ – ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਭਾਈ ਦਲਜੀਤ ਸਿੰਘ ਦਾ ਬਿਆਨ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਸਾਂਝੇ ਹਵਾਈ ਹਮਲੇ ਵਿੱਚ ਈਰਾਨੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਮੌਤ ਹੋ ਗਈ ਹੈ। ਹਮਲੇ ਕਾਰਨ ਨਾਗਰਿਕਾਂ ਦਾ ਭਾਰੀ ਜਾਨੀ ਨੁਕਸਾਨ
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ, ਜਿਨ੍ਹਾਂ ਵਿੱਚ ਐਡਮਿੰਟਨ (ਅਲਬਰਟਾ) ਅਤੇ ਬਰੈਂਪਟਨ (ਓਨਟਾਰੀਓ) ਸ਼ਾਮਲ ਹਨ, ਨੇ ਇੱਕ ਇਤਿਹਾਸਕ ਪਹਿਲਕਦਮੀ ਕਰਦਿਆਂ 4 ਫਰਵਰੀ, 2026 ਨੂੰ "ਸਾਕਾ ਨਕੋਦਰ ਦਿਹਾੜੇ" ਵਜੋਂ ਸਰਕਾਰੀ ਤੌਰ 'ਤੇ ਮਾਨਤਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀ ਫੌਜ ਨੂੰ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਫੌਰੀ ਤੌਰ ਉੱਪਰ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਪ੍ਰਮਾਣੂ ਹਥਿਆਰਾਂ
ਭਾਰਤ ਦੀ ਖੂਫੀਆ ਏਜੰਸੀ ਰਾਅ ਦੇ (ਸਾਬਕਾ) ਅਧਿਕਾਰੀ ਵਿਕਾਸ ਯਾਦਵ ਨੂੰ ਅਮਰੀਕਾ ਵੱਲੋਂ ਨਿਊ ਯਾਰਕ ਦੀ ਅਦਾਲਤ ਵਿਚ "ਭਾੜੇ ਤੇ ਕਤਲ" ਕਰਵਾਉਣ ਦੀ ਸਾਜਿਸ਼ ਤੇ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: