ਕੈਨੇਡਾ: ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ, ਜਿਨ੍ਹਾਂ ਵਿੱਚ ਐਡਮਿੰਟਨ (ਅਲਬਰਟਾ) ਅਤੇ ਬਰੈਂਪਟਨ (ਓਨਟਾਰੀਓ) ਸ਼ਾਮਲ ਹਨ, ਨੇ ਇੱਕ ਇਤਿਹਾਸਕ ਪਹਿਲਕਦਮੀ ਕਰਦਿਆਂ 4 ਫਰਵਰੀ, 2026 ਨੂੰ “ਸਾਕਾ ਨਕੋਦਰ ਦਿਹਾੜੇ” ਵਜੋਂ ਸਰਕਾਰੀ ਤੌਰ ‘ਤੇ ਮਾਨਤਾ ਦਿੱਤੀ ਹੈ। ਇਹ ਐਲਾਨ ਸਿੱਖ ਫੈਡਰੇਸ਼ਨ (ਕੈਨੇਡਾ) ਅਤੇ ਸਾਕਾ ਨਕੋਦਰ ਦੇ ਸ਼ਹੀਦ ਪਰਿਵਾਰਾਂ ਦੇ ਲੰਬੇ ਸੰਘਰਸ਼ ਅਤੇ ਸਹਿਯੋਗ ਦਾ ਨਤੀਜਾ ਹੈ।

Martyrs of Saka Nakodar
ਸਾਕਾ ਨਕੋਦਰ ਦੇ ਸ਼ਹੀਦਾਂ ਦੀ ਤਸਵੀਰ।

40 ਸਾਲਾਂ ਬਾਅਦ ਮਿਲੀ ਕੌਮਾਂਤਰੀ ਪਛਾਣ ਇਹ ਮਾਨਤਾ 4 ਫਰਵਰੀ 1986 ਨੂੰ ਨਕੋਦਰ, ਪੰਜਾਬ ਵਿੱਚ ਵਾਪਰੇ ਉਸ ਦੁਖਦਾਈ ਸਾਕੇ ਦੀ 40ਵੀਂ ਵਰ੍ਹੇਗੰਢ ਮੌਕੇ ਦਿੱਤੀ ਗਈ ਹੈ, ਜਿਸ ਵਿੱਚ ਚਾਰ ਸਿੱਖ ਨੌਜਵਾਨ—ਭਾਈ ਰਵਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਝਿਲਮਣ ਸਿੰਘ ਅਤੇ ਭਾਈ ਹਰਿੰਦਰ ਸਿੰਘ—ਸ਼ਹੀਦ ਹੋ ਗਏ ਸਨ। ਇਹ ਨੌਜਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਨ ਜਦੋਂ ਭਾਰਤੀ ਸੁਰੱਖਿਆ ਬਲਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ।

The Official Proclamations issued by the City of Brampton
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਜਾਰੀ ਕੀਤੇ ਗਏ ਐਲਾਨ ਦੀ ਕਾਪੀ

ਪਰਿਵਾਰਾਂ ਦਾ ਦਰਦ ਅਤੇ ਸੰਘਰਸ਼ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ, ਬਾਪੂ ਬਲਦੇਵ ਸਿੰਘ, ਜਿਨ੍ਹਾਂ ਨੇ ਇਨਸਾਫ਼ ਲਈ ਚਾਰ ਦਹਾਕਿਆਂ ਤੱਕ ਆਵਾਜ਼ ਬੁਲੰਦ ਕੀਤੀ ਹੈ, ਨੇ ਇਸ ਮੌਕੇ ਭਾਵੁਕ ਹੁੰਦਿਆਂ ਕਿਹਾ, “ਸਾਡੇ ਅਤੇ ਬਾਕੀ ਸ਼ਹੀਦ ਪਰਿਵਾਰਾਂ ਨੇ ਦਹਾਕਿਆਂ ਤੱਕ ਇਸ ਸਦਮੇ ਨੂੰ ਬਰਦਾਸ਼ਤ ਕੀਤਾ ਹੈ। ਪਹਿਲਾਂ ਪੁੱਤ ਖੋਹੇ ਗਏ ਅਤੇ ਫਿਰ ਪ੍ਰਸ਼ਾਸਨ ਵੱਲੋਂ ਲਾਸ਼ਾਂ ਦਾ ਗੁਪਤ ਸਸਕਾਰ ਕਰਕੇ ਸਾਡੇ ਜ਼ਖਮਾਂ ‘ਤੇ ਲੂਣ ਛਿੜਕਿਆ ਗਿਆ।”

The Official Proclamations issued by the City of Edmonton
ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਚ ਜਾਰੀ ਕੀਤੇ ਗਏ ਐਲਾਨ ਦੀ ਕਾਪੀ

ਆਗੂਆਂ ਦਾ ਪ੍ਰਤੀਕਰਮ

ਇਹ ਐਲਾਨਨਾਮੇ ਸ਼ਹੀਦ ਪਰਿਵਾਰਾਂ ਦੇ ਸਬਰ, ਸਿਦਕ ਅਤੇ ਅਣਥੱਕ ਪੈਰਵੀ ਦੀ ਗਵਾਹੀ ਭਰਦੇ ਹਨ, ਜਿਸ ਨਾਲ ਇਹ ਸਾਕਾ ਹੁਣ ਕੈਨੇਡਾ ਦੇ ਇਤਿਹਾਸਕ ਪੰਨਿਆਂ ਵਿੱਚ ਦਰਜ ਹੋ ਗਿਆ ਹੈ।


Comments

comments