ਕੈਨੇਡਾ ਦੇ ਸ਼ਹਿਰਾਂ ਵਿੱਚ ‘ਸਾਕਾ ਨਕੋਦਰ ਦਿਹਾੜੇ’ ਨੂੰ ਮਿਲੀ ਇਤਿਹਾਸਕ ਮਾਨਤਾ; ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਐਲਾਨ

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ, ਜਿਨ੍ਹਾਂ ਵਿੱਚ ਐਡਮਿੰਟਨ (ਅਲਬਰਟਾ) ਅਤੇ ਬਰੈਂਪਟਨ (ਓਨਟਾਰੀਓ) ਸ਼ਾਮਲ ਹਨ, ਨੇ ਇੱਕ ਇਤਿਹਾਸਕ ਪਹਿਲਕਦਮੀ ਕਰਦਿਆਂ 4 ਫਰਵਰੀ, 2026 ਨੂੰ “ਸਾਕਾ ਨਕੋਦਰ ਦਿਹਾੜੇ” ਵਜੋਂ ਸਰਕਾਰੀ ਤੌਰ ‘ਤੇ ਮਾਨਤਾ ਦਿੱਤੀ ਹੈ। ਇਹ ਐਲਾਨ ਸਿੱਖ ਫੈਡਰੇਸ਼ਨ (ਕੈਨੇਡਾ) ਅਤੇ ਸਾਕਾ ਨਕੋਦਰ ਦੇ ਸ਼ਹੀਦ ਪਰਿਵਾਰਾਂ ਦੇ ਲੰਬੇ ਸੰਘਰਸ਼ ਅਤੇ ਸਹਿਯੋਗ ਦਾ ਨਤੀਜਾ ਹੈ।

ਇੰਡੀਆ ਯੂ.ਕੇ. ਵਿਚ ਵਿਦੇਸ਼ੀ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਕਰ ਰਿਹੈ: ਨਵੀਂ ਰਿਪੋਰਟ ਵਿਚ ਖੁਲਾਸਾ

ਬਰਤਾਨਵੀ ਸੰਸਦ ਦੀ ਮਨੁੱਖੀ ਹੱਕਾਂ ਬਾਰੇ ਸਾਂਝੀ ਕਮੇਟੀ ਵਲੋਂ 30 ਜੁਲਾਈ 2025 ਨੂੰ ਜਾਰੀ ਕੀਤੀ ਇੱਕ ਨਵੀਂ ਰਿਪੋਰਟ ਵਿੱਚ ਯੂ.ਕੇ. ਦੀ ਧਰਤੀ ’ਤੇ ਵਧ ਰਹੇ ਵਿਦੇਸ਼ੀ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਉੱਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਲੇਖੇ ਵਿੱਚ ਇੰਡੀਆ ਨੂੰ ਉਹਨਾਂ 12 ਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਹਨਾ ਵਿਚੋਂ ਯੂ.ਕੇ. ਵਿਚ ਵਿਦੇਸ਼ੀ ਜ਼ਬਰ ਕਰਨ ਦੇ ਸਬੂਤ ਸਾਹਮਣੇ ਆਏ ਹਨ।