ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਤੋਂ 72 ਘੰਟੇ ਪਹਿਲਾਂ ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹਕੂਮਤ ਦੇ ਇਸ ਤਰਕ ਕਿ ਦੇਸ਼ ਅੰਦਰ ਵਸਦੀਆਂ ਘੱਟ-ਗਿਣਤੀ ਕੌਮਾਂ ਵਿਰੁੱਧ ਉੁਹ ਜੋ ਕੁਝ ਵੀ ਕਰਦਾ ਹੈ ਉਸਦਾ ਅੰਦਰੂਨੀ ਮਾਮਲਾ ਹੈ, ਨੂੰ ਮੁਢੋ ਰੱਦ ਕਰਨ ਅਤੇ ਸਰਗਰਮ ਦਖਲਅੰਦਾਜੀ ਕਰਕੇ ਜਿਥੇ ਮੋਦੀ ਹਕੂਮਤ ਨੂੰ ਦੁਨੀਆਂ ਸਾਹਮਣੇ ਜੁਆਬਦੇਹ ਬਨਾਉਣ ਉੱਥੇ ਪ੍ਰਭੂਸਤਾ ਸੰਪੰਨ ਸਵੈ-ਰਾਜ ਲਈ ਲੜ ਰਹੀਆਂ ਕੌਮਾਂ ਨੂੰ ਸਵੈ-ਨਿਰਣੇ ਦਾ ਹੱਕ ਦਿਵਾਉਣ ਵਿੱਚ ਮਦਦਗਾਰ ਹੋਣ।