ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੰਜਾਬ ਵਿਚ ਮੋਬਾਈਲ ਇੰਟਰਨੈਟ ਅਤੇ ਐਸ. ਐਮ. ਐਸ. ਸੁਨੇਹਿਆਂ ਉੱਤੇ ਲੱਗੀ ਰੋਕ ਹੁਣ 29 ਅਗਸਤ ਤੱਕ ਅੱਗੇ ਵਧਾ ਦਿੱਤੀ ਹੈ। ਇਹ ਰੋਕ 24 ਅਗਸਤ ਨੂੰ ਲਗਾਈ ਗਈ ਸੀ ਕਿਉਂਕਿ 25 ਅਗਸਤ ਨੂੰ ਪੰਚਕੂਲਾ ਦੀ ਸੀ. ਬੀ. ਆਈ ਅਦਾਲਤ ਨੇ ਡੇਰਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚੱਲਦੇ ਬਲਾਤਕਾਰ ਦੇ ਮਾਮਲੇ ਵਿਚ ਫੈਸਲਾ ਸੁਣਾਉਣਾ ਸੀ।
ਬੀਤੇ ਕੱਲ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਗੁਰਮੀਤ ਰਾਮ ਰਹੀਮ ਨੂੰ ਸੀ. ਬੀ. ਆਈ ਅਦਾਲਤ ਵੱਲੋਂ 28 ਅਗਸਤ ਨੂੰ ਸਜਾ ਸੁਣਾਏ ਜਾਣ ਦੇ ਮੱਦੇ-ਨਜ਼ਰ ਪੰਜਾਬ ਵਿਚ ਮੋਬਾਈਲ ਇੰਟਰਨੈਟ ਅਤੇ ਐਸ. ਐਮ. ਐਸ. ਸੁਨੇਹਿਆਂ ਉੱਤੇ ਲੱਗੀ ਰੋਕ ਹੁਣ 29 ਅਗਸਤ ਤੱਕ ਅੱਗੇ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਨੇ ਇਸ ਮਾਮਲੇ ਵਿਚ 28 ਅਗਸਤ ਨੂੰ ਸਜਾ ਦੀ ਸੁਣਵਾਈ ਦਾ ਐਲਾਨ ਕੀਤਾ ਸੀ। ਵਿਵਾਦਤ ਡੇਰਾ ਮੁਖੀ ਵਿਰੁਧ ਰੋਹਤਕ ਜੇਲ੍ਹ ਵਿੱਚ ਅਦਾਲਤ ਲਾ ਕੇ ਸਜਾ ਸੁਣਾਈ ਜਾਵੇਗੀ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ –