ਬਲਾਤਕਾਰੀ ਰਾਮ ਰਹੀਮ ਉਮਰ ਭਰ ਸਲਾਖਾਂ ਪਿਛੇ ਰਹਿਣ ਦਾ ਹੱਕਦਾਰ, ਫੈਸਲੇ ਦਾ ਸੁਆਗਤ ਪਰ ਸਜ਼ਾ ਘੱਟ : ਦਲ ਖਾਲਸਾ

ਦਲ ਖਾਲਸਾ ਨੇ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ.ਬੀ.ਆਈ ਦੀ ਅਦਾਲਤ ਵਲੋਂ ਦਸ ਸਾਲ ਦੀ ਸਜ਼ਾ ਸੁਣਾਏ ਜਾਣ ਦਾ ਸੁਆਗਤ ਕਰਦਿਆਂ ਕਿਹਾ ਕਿ ਸਜ਼ਾ ਕੁਝ ਘੱਟ ਹੈ ਕਿਉਕਿ ਬਲਾਤਕਾਰੀ ਬਾਬਾ ਉਮਰ ਭਰ ਸਲਾਖਾਂ ਪਿਛੇ ਰਹਿਣ ਦਾ ਹੱਕਦਾਰ ਹੈ।

ਡੋਕਲਾਮ: ਭਾਰਤ ਵਲੋਂ ਆਪਣੀ ਫੌਜ ਪਿੱਛੇ ਹਟਾਈ ਗਈ, ਚੀਨ ਵੀ ਆਪਣੀ ਫੌਜ ਹਟਾਏਗਾ: ਮੀਡੀਆ ਰਿਪੋਰਟ

ਸਿੱਕਮ ਦੀ ਚੀਨ ਨਾਲ ਲਗਦੀ ਸਰਹੱਦ ‘ਤੇ ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਹੇ ਚੀਨ-ਭਾਰਤ ਵਿਵਾਦ ‘ਚ ਅੱਜ ਇਕ ਨਵਾਂ ਮੋੜ ਆਇਆ ਹੈ। ਚੀਨ ਵਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਭਾਰਤ ਪਹਿਲਾਂ ਆਪਣੇ ਫੌਜੀ ਪਿੱਛੇ ਹਟਾਏ ਫਿਰ ਹੀ ਕੋਈ ਗੱਲ ਹੋਏਗੀ।

ਦੱਖਣੀ ਇੰਗਲੈਂਡ ‘ਚ ਪੁਲਿਸ ਨੇ ਗਲਤੀ ਨਾਲ ਸਿੱਖ ਪਿਓ-ਪੁੱਤਰ ਨੂੰ ਲਾਈਆਂ ਹਥਕੜੀਆਂ

ਦੱਖਣੀ ਇੰਗਲੈਂਡ ’ਚ ਪੁਲਿਸ ਨੇ ਗਲਤੀ ਨਾਲ 47 ਸਾਲਾ ਸਿੱਖ ਅਤੇ ਉਸ ਦੇ ਪੁੱਤਰ ’ਤੇ ਬੰਦੂਕਾਂ ਤਾਣੀਆਂ ਅਤੇ ਹੱਥਕੜੀਆਂ ਲਗਾ ਦਿੱਤੀਆਂ। ਕਿਸੇ ਵਿਅਕਤੀ ਨੇ ਗੋਲੀ ਦੀ ਆਵਾਜ਼ ਸੁਣ ਕੇ, ਜੋ ਅਸਲ ਵਿੱਚ ਕਾਰ ਦਾ ਟਾਇਰ ਫਟਿਆ ਸੀ, ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।

ਡੇਰਾ ਸਿਰਸਾ: ਨਵੇਂ ਮੁਖੀ ਬਾਰੇ ਚਰਚਾਵਾਂ: ਕਾਂਗਰਸੀ ਆਗੂ ਹਰਮਿੰਦਰ ਜੱਸੀ ਡੇਰੇ ‘ਚ ਮੌਜੂਦ

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਬਾਅਦ ਇਥੇ ਡੇਰਾ ਸਿਰਸਾ ਵਿੱਚ ਬੇਯਕੀਨੀ ਵਾਲਾ ਮਾਹੌਲ ਹੈ ਕਿਉਂਕਿ ਡੇਰੇ ਦੀ ਅਗਵਾਈ ਬਾਰੇ ਭੰਬਲਭੂਸਾ ਪਿਆ ਹੋਇਆ ਹੈ। ਜਾਣਕਾਰੀ ਮੁਤਾਬਕ ਹਨੀਪ੍ਰੀਤ, ਜੋ ਦੋਸ਼ੀ ਠਹਿਰਾਏ ਜਾਣ ਬਾਅਦ ਰਾਮ ਰਹੀਮ ਨਾਲ ਹੈਲੀਕਾਪਟਰ ਵਿੱਚ ਬੈਠੀ ਸੀ, ਕੁੱਝ ਸਮੇਂ ਤੋਂ ਡੇਰਾ ਮੁਖੀ ਦੇ ਸਭ ਤੋਂ ਨੇੜੇ ਸੀ।

ਬਲਾਤਕਾਰ ਮਾਮਲੇ ‘ਚ ਡੇਰਾ ਸਿਰਸਾ ਮੁਖੀ ਨੂੰ ਰੋਹਤਕ ਜੇਲ੍ਹ ਵਿਚ ਅੱਜ ਸੁਣਾਈ ਜਾਣੀ ਹੈ ਸਜ਼ਾ

ਪਿੰਡ ਸੁਨਾਰੀਆ ’ਚ ਪੈਂਦੀ ਜ਼ਿਲ੍ਹਾ ਜੇਲ੍ਹ ਰੋਹਤਕ ’ਚ ਪ੍ਰਸ਼ਾਸਨ ਨੇ ਸੀਬੀਆਈ ਦੀ ਆਰਜ਼ੀ ਅਦਾਲਤ ਬਣਾ ਦਿੱਤੀ ਹੈ। ਜੱਜ ਤੋਂ ਇਲਾਵਾ ਅਮਲੇ ਦੇ ਹੋਰ ਮੁਲਾਜ਼ਮ ਹੈਲੀਕਾਪਟਰ ਰਾਹੀਂ ਸੋਮਵਾਰ ਨੂੰ ਇਥੇ ਪੁਜਣਗੇ। ਅਦਾਲਤ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੁ ਹੋ ਜਾਵੇਗੀ ਅਤੇ ਦੁਪਹਿਰ ਬਾਅਦ ਰਾਮ ਰਹੀਮ ਦੀ ਸਜ਼ਾ ’ਤੇ ਫ਼ੈਸਲਾ ਸੁਣਾਇਆ ਜਾਣਾ ਹੈ। ਆਈਜੀ ਨਵਦੀਪ ਸਿੰਘ ਵਿਰਕ ਨੇ ਤਸਦੀਕ ਕੀਤੀ ਹੈ ਕਿ ਸਜ਼ਾ ਬਾਰੇ ਫ਼ੈਸਲਾ ਦੁਪਹਿਰ ਬਾਅਦ ਹੀ ਆਏਗਾ।

ਪੰਜਾਬ ਸਰਕਾਰ ਨੇ ਮੋਬਾਈਲ ਇੰਟਰਨੈਟ ‘ਤੇ ਲੱਗੀ ਰੋਕ ਵਿਚ 29 ਅਗਸਤ ਤੱਕ ਵਾਧਾ ਕੀਤਾ

ਬੀਤੇ ਕੱਲ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਗੁਰਮੀਤ ਰਾਮ ਰਹੀਮ ਨੂੰ ਸੀ. ਬੀ. ਆਈ ਅਦਾਲਤ ਵੱਲੋਂ 28 ਅਗਸਤ ਨੂੰ ਸਜਾ ਸੁਣਾਏ ਜਾਣ ਦੇ ਮੱਦੇ-ਨਜ਼ਰ ਪੰਜਾਬ ਵਿਚ ਮੋਬਾਈਲ ਇੰਟਰਨੈਟ ਅਤੇ ਐਸ. ਐਮ. ਐਸ. ਸੁਨੇਹਿਆਂ ਉੱਤੇ ਲੱਗੀ ਰੋਕ ਹੁਣ 29 ਅਗਸਤ ਤੱਕ ਅੱਗੇ ਵਧਾ ਦਿੱਤੀ ਹੈ।