Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦੱਖਣੀ ਇੰਗਲੈਂਡ ‘ਚ ਪੁਲਿਸ ਨੇ ਗਲਤੀ ਨਾਲ ਸਿੱਖ ਪਿਓ-ਪੁੱਤਰ ਨੂੰ ਲਾਈਆਂ ਹਥਕੜੀਆਂ

ਦੱਖਣੀ ਇੰਗਲੈਂਡ ‘ਚ ਪੁਲਿਸ ਨੇ ਗਲਤੀ ਨਾਲ ਸਿੱਖ ਪਿਓ-ਪੁੱਤਰ ਨੂੰ ਲਾਈਆਂ ਹਥਕੜੀਆਂ

ਲੰਡਨ: ਦੱਖਣੀ ਇੰਗਲੈਂਡ ’ਚ ਪੁਲਿਸ ਨੇ ਗਲਤੀ ਨਾਲ 47 ਸਾਲਾ ਸਿੱਖ ਅਤੇ ਉਸ ਦੇ ਪੁੱਤਰ ’ਤੇ ਬੰਦੂਕਾਂ ਤਾਣੀਆਂ ਅਤੇ ਹੱਥਕੜੀਆਂ ਲਗਾ ਦਿੱਤੀਆਂ। ਕਿਸੇ ਵਿਅਕਤੀ ਨੇ ਗੋਲੀ ਦੀ ਆਵਾਜ਼ ਸੁਣ ਕੇ, ਜੋ ਅਸਲ ਵਿੱਚ ਕਾਰ ਦਾ ਟਾਇਰ ਫਟਿਆ ਸੀ, ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।

ਸੁੱਖੀ ਰਿਆਤ ਆਪਣੇ ਪਰਿਵਾਰ ਨਾਲ
ਸੁੱਖੀ ਰਿਆਤ ਆਪਣੇ ਪਰਿਵਾਰ ਨਾਲ

ਹਰਟਫੋਰਡਸ਼ਾਇਰ ਦੇ ਹਿਟਚਿਨ ਵਿੱਚ ਸੁੱਖੀ ਰਿਆਤ ਨੇ ਆਪਣੇ ਵਿਹੜੇ ਵਿੱਚ ਕਾਰ ਪਾਰਕ ਕੀਤੀ ਸੀ। ਕੁੱਝ ਸਮੇਂ ਬਾਅਦ ਦਰਜਨਾਂ ਹਥਿਆਰਬੰਦ ਪੁਲਿਸ ਮੁਲਾਜ਼ਮ ਕੁੱਤਿਆਂ ਸਮੇਤ ਉਸ ਦੇ ਗਾਰਡਨ ਵਿੱਚ ਆ ਵੜੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਹੱਥਕੜੀ ਲਗਾ ਦਿੱਤੀ। ਆਨਲਾਈਨ ਅਖ਼ਬਾਰ ‘ਮੈਟਰੋ’ ਨੇ ਸੁੱਖੀ ਦੇ ਹਵਾਲੇ ਨਾਲ ਲਿਖਿਆ, ‘ਮੈਂ ਇਕ ਮਿੰਟ ਲਈ ਆਪਣੀ ਕਾਰ ਵਿੱਚ ਬੈਠਾ ਸੀ ਕਿਉਂਕਿ ਮੈਂ ਉਸ ਕੰਪਨੀ ਨੂੰ ਫੋਨ ਕਰ ਰਿਹਾ ਸੀ ਜਿਸ ਤੋਂ ਕਿਸ਼ਤਾਂ ’ਤੇ ਕਾਰ ਲਈ ਸੀ।

ਜਿਵੇਂ ਮੈਂ ਬਾਹਰ ਨਿਕਲਿਆ ਤਾਂ ਹਥਿਆਰਾਂ ਨਾਲ ਲੈਸ ਪੁਲਿਸ ਨੇ ਮੈਨੂੰ ਘੇਰ ਲਿਆ। ਪੁਲਿਸ ਨੇ ਮੇਰੇ 17 ਸਾਲਾ ਪੁੱਤਰ ਹਰਕੀਰਤ ਨੂੰ ਧੱਕ ਕੇ ਕੰਧ ਨਾਲ ਲਗਾ ਦਿੱਤਾ ਅਤੇ ਉਸ ਨੂੰ ਵੀ ਹੱਥਕੜੀ ਲਗਾ ਦਿੱਤੀ।’ 1979 ਤੋਂ ਇਥੇ ਰਹਿ ਰਹੇ ਸੁੱਖੀ ਦੀ ਧੀ ਮਨਮੀਤ ਕੌਰ (20) ਨੇ ਪੁਲਿਸ ਅਧਿਕਾਰੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਪਰਲੇ ਕਮਰੇ, ਜਿਸ ’ਚ ਸਿੱਖ ਧਰਮ ਨਾਲ ਸਬੰਧਤ ਵਸਤਾਂ ਤੇ ਗ੍ਰੰਥ ਸਨ, ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਪੁਲਿਸ ਨੂੰ ਬੂਟ ਉਤਾਰਨ ਲਈ ਕੀਤੀਆਂ ਬੇਨਤੀਆਂ ਨੂੰ ਅਣਗੌਲਿਆ ਕਰ ਦਿੱਤਾ। ਇਹ ਡਰਾਉਣਾ ਸੀ। ਹਰਟਫੋਰਡਸ਼ਾਇਰ ਪੁਲਿਸ ਦੀ ਤਰਜਮਾਨ ਨੇ ਕਿਹਾ ਕਿ ਮਿਲਣ ਵਾਲੀ ਸੂਚਨਾ ’ਤੇ ਕਾਰਵਾਈ ਕਰਨਾ ਪੁਲਿਸ ਦਾ ਫ਼ਰਜ਼ ਹੈ ਅਤੇ ਅਸਲੇ ਬਾਰੇ ਕਿਸੇ ਵੀ ਰਿਪੋਰਟ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਉਸ ਨੇ ਕਿਹਾ, ‘ਪੁਲਿਸ ਕਾਰਵਾਈ ਦੌਰਾਨ ਜੇਕਰ ਕੋਈ ਗਲਤੀ ਹੋਈ ਹੈ ਤਾਂ ਅਸੀਂ ਮੁਆਫ਼ੀ ਮੰਗਦੇ ਹਾਂ।’

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ 'ਤੇ ਹੋ ਰਹੇ ਹਮਲਿਆਂ ਅਤੇ ਭਾਰਤ ਦੀਆਂ ਗੁਪਤ ਕਾਰਵਾਈਆਂ ਦਾ ਪਰਦਾਫਾਸ਼ ਕਰਦਿਆਂ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਦੇ
ਬਰਤਾਨੀਆ ਦੀ ਸਿੱਖ ਸੰਗਤ ਲਈ ਇੱਕ ਵੱਡੀ ਜਿੱਤ ਵਜੋਂ, ਕਰਾਊਨ ਕੋਰਟ ਨੇ 28 ਜਨਵਰੀ 2026 ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਤਿੰਨ ਸਿੰਘਾਂ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ
ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਯੂਕੇ ਸੰਸਦ ਦੀ ਸਾਂਝੀ ਮਨੁੱਖੀ ਅਧਿਕਾਰ ਕਮੇਟੀ ਦੀ ਇੱਕ ਤਾਜ਼ਾ ਰਿਪੋਰਟ ਨੇ ਦੁਨੀਆ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਵੱਲੋਂ ਕੀਤੇ ਜਾ ਰਹੇ ਵਿਦੇਸ਼ੀ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) 'ਤੇ ਗੰਭੀਰ ਚਿੰਤਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: