ਸਿਰਸਾ: ਬਲਾਤਕਾਰ ਦੇ ਦੋਸ਼ੀ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਪੈਰੋਕਾਰ ਹੁਣ ਸਿਰਸਾ ਡੇਰਾ ਛੱਡਣ ਲੱਗੇ ਹਨ। ਬੀਬੀਸੀ ਪੱਤਰਕਾਰ ਫੈਸਲ ਮੁਹੰਮਦ ਅਲੀ ਨੇ ਦੱਸਿਆ ਕਿ ਹੈਡ ਕੁਆਟਰ ‘ਚ ਰਾਮ ਰਹੀਮ ਦੇ ਕਈ ਹਜ਼ਾਰ ਪੈਰੋਕਾਰ ਰਹਿੰਦੇ ਹਨ। ਪਰ ਹੁਣ ਹੌਲੀ-ਹੌਲੀ ਇਹ ਲੋਕ ਡੇਰਾ ਛੱਡਣ ਲੱਗੇ ਹਨ।

ਡੇਰਾ ਛੱਡ ਰਹੇ ਰਾਮ ਰਹੀਮ ਦੇ ਹਮਾਇਤੀਆਂ ਨਾਲ ਜਦੋਂ ਬੀਬੀਸੀ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੱਲ ਕਰਨ ਤੋਂ ਕਤਰਾਉਣ ਲੱਗੇ। ਹਾਲਾਂਕਿ ਕੁਝ ਹਮਾਇਤੀਆਂ ਨੇ ਦੱਸਿਆ ਕਿ ਉਹ ਆਪਣੇ ਘਰਾਂ ਵੱਲ ਵਾਪਸ ਮੁੜ ਰਹੇ ਹਨ।
ਸਿਰਸਾ ਦੇ ਸਥਾਨਕ ਪੱਤਰਕਾਰ ਪ੍ਰਭੂ ਦਿਆਲ ਨੇ ਦੱਸਿਆ ਕਿ ਸਵੇਰੇ 7 ਤੋਂ 11 ਦੇ ਵਿਚਕਾਰ ਕਰਫਿਊ ‘ਚ ਢਿੱਲ ਦਿੱਤੀ ਗਈ। ਇਸ ਦੌਰਾਨ ਸਥਾਨਕ ਲੋਕਾਂ ਨੇ ਆਪਣੀ ਲੋੜ ਦਾ ਸਾਮਾਨ ਖਰੀਦਿਆ।

ਸਿਰਸਾ ਸ਼ਹਿਰ ‘ਚ ਡੇਰਾ ਸਿਰਸਾ ਦੇ ਦੋ ਡੇਰੇ ਹਨ। ਇਸ ਵਿਚੋਂ ਪੁਰਾਣੇ ਡੇਰੇ ਨੂੰ ਭਾਰਤੀ ਫੌਜ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਉਥੇ ਮੌਜੂਦ ਹਮਾਇਤੀਆਂ ਨੂੰ ਡੇਰਾ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਹਾਲੇ ਵੀ ਡੇਰੇ ‘ਚ ਤਕਰੀਬਨ 4-5 ਹਜ਼ਾਰ ਹਮਾਇਤੀ ਹੋਣ ਦਾ ਖਦਸ਼ਾ ਹੈ।
ਡੇਰੇ ‘ਚ ਰੋਟੀਆਂ ਬਣਾਉਣ ਵਾਲੀ ਔਰਤ ਪੈਰੋਕਾਰ ਦਾ ਕਹਿਣਾ ਸੀ ਕਿ ਡੇਰੇ ਤੋਂ ਬਾਹਰ ਕੀ ਹੋ ਰਿਹਾ ਹੈ ਇਸਦੇ ਬਾਰੇ ‘ਚ ਉਸਨੂੰ ਕੋਈ ਜਾਣਕਾਰੀ ਨਹੀਂ ਹੈ।
ਸਬੰਧਤ ਖ਼ਬਰ:
ਬਾਦਲ ਦਲ, ਭਾਜਪਾ, ਕਾਂਗਰਸ ਡੇਰਾ ਸਿਰਸਾ ਦੇ ਮੁਖੀ ਨਾਲ ਖੜ੍ਹੇ ਦਿਖਾਈ ਦਿੰਦੇ ਹਨ: ਸੁਖਪਾਲ ਖਹਿਰਾ …
ਜ਼ਿਆਦਾਤ ਪੈਰੋਕਾਰ ਰਾਜਸਥਾਨ ਵੱਲ ਜਾ ਰਹੇ ਹਨ। ਸ਼ਹਿਰ ‘ਚ ਰੇਲ ਗੱਡੀਆਂ ਅਤੇ ਬੱਸ ਸੇਵਾਵਾਂ ਫਿਲਹਾਲ ਬੰਦ ਹੋਣ ਕਰਕੇ ਬਹੁਤੇ ਲੋਕ ਟਰੱਕਾਂ ਅਤੇ ਟੈਕਸੀਆਂ ਦੀ ਮਦਦ ਲੈ ਰਹੇ ਹਨ।
ਕੁਝ ਲੋਕ ਖੇਤਾਂ ਵਿਚੋਂ ਬਾਹਰ ਨਿਕਲ ਰਹੇ ਹਨ। ਟੈਕਸੀਆਂ ਅਤੇ ਟਰੱਕਾਂ ਦੀ ਉਡੀਕ ‘ਚ ਬੈਠੇ ਜ਼ਿਆਦਾਤ ਲੋਕ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਉਹ ਡੇਰੇ ‘ਚ ਆਏ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸੀ। ਡੇਰੇ ਤੋਂ ਬਾਹਰ ਨਿਕਲ ਰਹੇ ਪੈਰੋਕਾਰ ਆਪਣੀ ਪਛਾਣ ਵੀ ਲੁਕੋ ਰਹੇ ਹਨ। ਰਾਮ ਰਹੀਮ ਦੇ ਪੈਰੋਕਾਰ ਉਸਦੀ ਤਸਵੀਰ ਵਾਲਾ ਲਾਕਟ ਪਾ ਕੇ ਰੱਖਦੇ ਹਨ। ਪਰ ਆਪਣੀ ਪਛਾਣ ਲੁਕੋਣ ਲਈ ਇਹ ਪੈਰੋਕਾਰ ਲਾਕਟਾਂ ਨੂੰ ਗਲੇ ਤੋਂ ਲਾਹ ਰਹੇ ਹਨ।
ਸਬੰਧਤ ਖ਼ਬਰ:
ਉਮਰ ਅਬਦੁੱਲਾ ਨੇ ਕਿਹਾ; ਕੀ ਮਿਰਚਾਂ ਵਾਲੇ ਗੋਲੇ ਤੇ ਪੈਲੇਟ ਗੰਨਾਂ ਸਿਰਫ਼ ਕਸ਼ਮੀਰੀਆਂ ਵਾਸਤੇ ਹੀ ਹਨ? …
ਡੇਰੇ ਤੋਂ ਨਿਕਲ ਰਹੇ ਜ਼ਿਆਦਾਤ ਪੈਰੋਕਾਰ ਆਪਣੇ ਆਪ ਨੂੰ ਆਮ ਬੰਦਾ ਦੱਸ ਰਹੇ ਹਨ ਅਤੇ ਰਾਮ ਰਹੀਮ ਨਾਲ ਸਬੰਧਤ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਰਹੇ ਹਨ।
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਰਾਮ ਰਹੀਮ ਨੂੰ ਡੇਰੇ ਦੀਆਂ ਦੋ ਸਾਧਵੀਆਂ ਦੇ ਸਰੀਰਕ ਸੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਦਾਲਤ ਇਸ ਮਾਮਲੇ ‘ਚ ਸੋਮਵਾਰ (28 ਅਗਸਤ) ਨੂੰ ਸਜ਼ਾ ਦਾ ਫੈਸਲਾ ਸੁਣਾਏਗੀ।
ਸਬੰਧਤ ਖ਼ਬਰ:
ਬਾਦਲ-ਡੇਰਾ ਸਿਰਸਾ ਭਾਈਵਾਲੀ: ਛੋਟੇ ਪੱਧਰ ਦੇ ਆਗੂ ਆਪਣੇ ਆਕਾਵਾਂ ਖਿਲਾਫ ਕਿਵੇਂ ਕਰਨਗੇ ਜਾਂਚ?: ਦਲ ਖ਼ਾਲਸਾ …
ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ‘ਚ ਡੇਰੇ ਦੇ ਹਮਾਇਤੀਆਂ ਨੇ ਭੰਨ-ਤੋੜ ਸ਼ੁਰੂ ਕਰ ਦਿੱਤੀ ਸੀ। ਕਈ ਥਾਵਾਂ ‘ਤੇ ਅੱਗਾਂ ਲਾਈਆਂ ਗਈਆਂ ਜਿਸ ਵਿਚ ਸਰਕਾਰੀ ਅਤੇ ਨਿਜੀ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ। ਇਸ ਹਿੰਸਾ ‘ਚ ਹੁਣ ਤਕ 36 ਲੋਕਾਂ ਦੇ ਮਰਨ ਦੀ ਖ਼ਬਰ ਹੈ।
ਪ੍ਰਸ਼ਾਸਨ ਨੂੰ ਡਰ ਹੈ ਕਿ ਸੋਮਵਾਰ ਨੂੰ ਹਰਿਆਣਾ ਅਤੇ ਪੰਜਾਬ ‘ਚ ਦੁਬਾਰਾ ਡੇਰੇ ਦੇ ਹਮਾਇਤੀਆਂ ਵਲੋਂ ਭੰਨ-ਤੋੜ ਕੀਤੀ ਜਾ ਸਕਦੀ ਹੈ।
(ਧੰਨਵਾਦ ਸਹਿਤ: ਬੀਬੀਸੀ)