Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਣਕ ਤੋਂ ਇੰਪੋਰਟ ਡਿਊਟੀ ਖ਼ਤਮ ਕਰਕੇ ਮੋਦੀ ਅਤੇ ਬਾਦਲ ਨੇ ਧ੍ਰੋਹ ਕਮਾਇਆ: ਸ਼੍ਰੋਮਣੀ ਅਕਾਲੀ ਦਲ ਮਾਨ

ਕਣਕ ਤੋਂ ਇੰਪੋਰਟ ਡਿਊਟੀ ਖ਼ਤਮ ਕਰਕੇ ਮੋਦੀ ਅਤੇ ਬਾਦਲ ਨੇ ਧ੍ਰੋਹ ਕਮਾਇਆ: ਸ਼੍ਰੋਮਣੀ ਅਕਾਲੀ ਦਲ ਮਾਨ

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਣਕ ਉਤੇ ਇੰਮਪੋਰਟ ਡਿਊਟੀ ਖ਼ਤਮ ਕਰ ਦੇਣ ਅਤੇ ਮਟਰ, ਆਲੂ, ਗੋਭੀ ਵਰਗੀਆਂ ਸਬਜ਼ੀਆਂ ਜਿਸ ਨੂੰ ਜ਼ਿੰਮੀਦਾਰ ਬਹੁਤ ਹੀ ਮਿਹਨਤ ਅਤੇ ਵੱਡੀ ਲਾਗਤ ਨਾਲ ਪਾਲਦਾ ਹੈ, ਉਸਦੀ ਸਹੀ ਕੀਮਤ ਨਾ ਦਿਵਾਉਣ ਦਾ ਪ੍ਰਬੰਧ ਕਰਨ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਨੂੰ ਕਿਸਾਨ ਮਾਰੂ ਕਰਾਰ ਦਿੰਦੇ ਹੋਏ ਕਿਹਾ ਕਿ ਮੋਦੀ ਨੇ ਕਣਕ ਉਤੇ ਇੰਮਪੋਰਟ ਡਿਊਟੀ ਖ਼ਤਮ ਕਰ ਦਿਤੀ ਹੈ, ਇਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੀ ਕਣਕ ਸਸਤੀ ਹੋਵੇਗੀ, ਜਦੋਂਕਿ ਇਥੇ ਪੈਦਾ ਹੋਣ ਵਾਲੀ ਕਣਕ ਦੀ ਕਿਸਾਨ ਨੂੰ ਲਾਗਤ ਵੀ ਮਿਲਣੀ ਮੁਸ਼ਕਿਲ ਹੋ ਜਾਵੇਗੀ। ਉਹਨਾਂ ਕਿਹਾ ਕਿ ਜਿਹੜੀਆਂ ਹਕੂਮਤਾਂ ਪੰਜਾਬ ਦੀ ਰੀੜ੍ਹ ਦੀ ਹੱਡੀ ਕਹਾਉਣ ਵਾਲੇ ਕਿਸਾਨ ਵਰਗ ਨੂੰ ਮਾਲੀ ਤੌਰ ‘ਤੇ ਕਮਜ਼ੋਰ ਕਰਨ ਦੇ ਅਮਲ ਕਰ ਰਹੀਆਂ ਹਨ, ਉਹਨਾਂ ਨੂੰ ਚੱਲਦਾ ਕਰਨ ਲਈ ਪੰਜਾਬ ਦੇ ਨਿਵਾਸੀ ਕਮਰਕਸੇ ਕਰ ਲੈਣ।

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਫਾਈਲ ਫੋਟੋ)
ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਫਾਈਲ ਫੋਟੋ)

ਸ. ਮਾਨ ਨੇ ਹਿੰਦ ਫ਼ੌਜ ਦੇ ਅਫ਼ਸਰਾਂ ਦੀਆਂ ਨਿਯੁਕਤੀਆਂ ਅਤੇ ਤਰੱਕੀਆਂ ਵਾਲੇ ਮੁੱਦੇ ਨੂੰ ਛੋਹਦੇ ਹੋਏ ਕਿਹਾ ਕਿ ਜੋ ਲੈਫਟੀਨੈਂਟ ਜਰਨਲ ਬਿਪਨ ਰਾਵਤ ਨੂੰ ਦੋ ਬਰਾਬਰ ਦੇ ਸੀਨੀਅਰ ਲੈਫਟੀਨੈਂਟ ਜਰਨਲਾਂ ਨੂੰ ਨਜ਼ਰ ਅੰਦਾਜ਼ ਕਰਕੇ ਭਾਰਤੀ ਫ਼ੌਜ ਦਾ ਮੁੱਖੀ ਬਣਾਇਆ ਹੈ, ਅਜਿਹੇ ਅਮਲ ਥੱਲੜੇ ਰੈਂਕ ਦੇ ਫ਼ੌਜੀ ਅਫ਼ਸਰਾਂ ਅਤੇ ਅਧਿਕਾਰੀਆਂ ਵਿਚ ਕੇਵਲ ਵੱਡੀ ਨਮੋਸ਼ੀ ਹੀ ਪੈਦਾ ਨਹੀਂ ਕਰਦੇ, ਬਲਕਿ ਫ਼ੌਜ ਵਿਚ ਵੀ ਜੀ ਹਜ਼ੂਰੀ, ਚਾਪਲੂਸੀ ਅਤੇ ਝੋਲੀ-ਚੁੱਕ ਮਾਰੂ ਸੋਚ ਨੂੰ ਵੀ ਮਜ਼ਬੂਤ ਕਰਦੇ ਹਨ। ਕਿਉਂਕਿ ਇਸ ਤਰ੍ਹਾਂ ਸੀਨੀਅਰਤਾ ਨੂੰ ਨਜ਼ਰਅੰਦਾਜ ਕਰਕੇ ਤਰੱਕੀਆਂ ਇਸ ਕਰਕੇ ਦਿ¤ਤੀਆਂ ਜਾ ਰਹੀਆਂ ਹਨ, ਕਿਉਂਕਿ ਅਜਿਹੇ ਚਾਪਲੂਸ ਜਰਨੈਲ ਫ਼ੌਜ ਵਿਚ ਹਿੰਦੂ ਸੋਚ ਨੂੰ ਤੇਜੀ ਨਾਲ ਲਾਗੂ ਕਰ ਰਹੇ ਹਨ।

ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਫ਼ੌਜ ਦੇ ਪ੍ਰਬੰਧ ਅਤੇ ਦੇਸ਼ ਲਈ ਘਾਤਕ ਹੋਣਗੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਨਹਿਰੂ ਨੇ ਜਰਨਲ ਕੌਲ ਨੂੰ ਆਪਣੀ ਬਿਰਾਦਰੀ ਦੇ ਹੋਣ ਕਰਕੇ ਫ਼ੌਜ ਦਾ ਜਰਨੈਲ ਬਣਾ ਦਿਤਾ ਸੀ। ਜੋ ਫ਼ੌਜ ਦੀ ਹੌਸਲਾ ਅਫ਼ਜਾਈ ਨੂੰ ਖ਼ਤਮ ਕਰਨ ਵਾਲੇ ਅਮਲ ਹਨ। ਅਜਿਹਾ ਹੀ ਇਹ ਨਿਯੁਕਤੀਆ ਕਰਕੇ ਕੀਤਾ ਜਾ ਰਿਹਾ ਹੈ। ਮਾਨ ਨੇ ਹਿੰਦ ਦੀ ਏਅਰ ਫੋਰਸ ਦੇ ਬਣਾਏ ਗਏ ਮੁੱਖੀ ਏਅਰ ਮਾਰਸ਼ਲ ਬਰਿੰਦਰ ਸਿੰਘ ਧਨੋਆ ਦੀ ਸੀਨੀਅਰਤਾ ਨੂੰ ਮੁੱਖ ਰੱਖਕੇ ਕੀਤੀ ਗਈ ਨਿਯੁਕਤੀ ਦਾ ਜਿਥੇ ਸਵਾਗਤ ਕੀਤਾ, ਉਥੇ ਬੀਤੇ ਸਮੇਂ ਵਿਚ ਸਿੱਖ ਜਰਨੈਲਾਂ ਦੀ ਸੀਨੀਅਰਤਾ ਨੂੰ ਨਜ਼ਰ ਅੰਦਾਜ ਕਰਨ ਦੇ ਅਮਲਾਂ ਉਤੇ ਗਹਿਰਾ ਦੁੱਖ ਵੀ ਜਾਹਰ ਕੀਤਾ। ਸੀਨੀਅਰਤਾ ਦੇ ਨਿਯਮਾਂ ਨੂੰ ਕਦੀ ਵੀ ਤਿਲਾਜ਼ਲੀ ਨਹੀਂ ਦੇਣੀ ਚਾਹੀਦੀ ਤਾਂ ਕਿ ਫ਼ੌਜ ਵਿਚ ਹਮੇਸ਼ਾਂ ਹੌਸਲਾ ਅਫ਼ਜਾਈ ਅਤੇ ਅਨੁਸਾਸਨ ਬਣਿਆ ਰਹੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ
ਚਾਰ ਆਜ਼ਾਦੀ ਪੱਖੀ ਸਿੱਖ ਜਥੇਬੰਦੀਆਂ– ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਦਲ ਖਾਲਸਾ, ਪੰਚ ਪ੍ਰਧਾਨੀ ਜਥਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: