ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਣਕ ਉਤੇ ਇੰਮਪੋਰਟ ਡਿਊਟੀ ਖ਼ਤਮ ਕਰ ਦੇਣ ਅਤੇ ਮਟਰ, ਆਲੂ, ਗੋਭੀ ਵਰਗੀਆਂ ਸਬਜ਼ੀਆਂ ਜਿਸ ਨੂੰ ਜ਼ਿੰਮੀਦਾਰ ਬਹੁਤ ਹੀ ਮਿਹਨਤ ਅਤੇ ਵੱਡੀ ਲਾਗਤ ਨਾਲ ਪਾਲਦਾ ਹੈ, ਉਸਦੀ ਸਹੀ ਕੀਮਤ ਨਾ ਦਿਵਾਉਣ ਦਾ ਪ੍ਰਬੰਧ ਕਰਨ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਨੂੰ ਕਿਸਾਨ ਮਾਰੂ ਕਰਾਰ ਦਿੰਦੇ ਹੋਏ ਕਿਹਾ ਕਿ ਮੋਦੀ ਨੇ ਕਣਕ ਉਤੇ ਇੰਮਪੋਰਟ ਡਿਊਟੀ ਖ਼ਤਮ ਕਰ ਦਿ¤ਤੀ ਹੈ, ਇਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੀ ਕਣਕ ਸਸਤੀ ਹੋਵੇਗੀ, ਜਦੋਂਕਿ ਇਥੇ ਪੈਦਾ ਹੋਣ ਵਾਲੀ ਕਣਕ ਦੀ ਕਿਸਾਨ ਨੂੰ ਲਾਗਤ ਵੀ ਮਿਲਣੀ ਮੁਸ਼ਕਿਲ ਹੋ ਜਾਵੇਗੀ। ਉਹਨਾਂ ਕਿਹਾ ਕਿ ਜਿਹੜੀਆਂ ਹਕੂਮਤਾਂ ਪੰਜਾਬ ਦੀ ਰੀੜ੍ਹ ਦੀ ਹੱਡੀ ਕਹਾਉਣ ਵਾਲੇ ਕਿਸਾਨ ਵਰਗ ਨੂੰ ਮਾਲੀ ਤੌਰ 'ਤੇ ਕਮਜ਼ੋਰ ਕਰਨ ਦੇ ਅਮਲ ਕਰ ਰਹੀਆਂ ਹਨ, ਉਹਨਾਂ ਨੂੰ ਚੱਲਦਾ ਕਰਨ ਲਈ ਪੰਜਾਬ ਦੇ ਨਿਵਾਸੀ ਕਮਰਕਸੇ ਕਰ ਲੈਣ।