Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

‘ਜਨ ਗਨ ਮਨ’ ਦਾ “ਅਪਮਾਨ” ਕਰਨ ‘ਤੇ ਮਲਿਆਲਮ ਲਿਖਾਰੀ ਗ੍ਰਿਫਤਾਰ

‘ਜਨ ਗਨ ਮਨ’ ਦਾ “ਅਪਮਾਨ” ਕਰਨ ‘ਤੇ ਮਲਿਆਲਮ ਲਿਖਾਰੀ ਗ੍ਰਿਫਤਾਰ

ਤਿਰੂਵੰਤਪੁਰਮ: ਕੇਰਲ ਪੁਲਿਸ ਨੇ ਐਤਵਾਰ ਨੂੰ ‘ਜਨ ਗਨ ਮਨ’ ਦਾ “ਅਪਮਾਨ” ਕਰਨ ਦੇ ਦੋਸ਼ ਹੇਠ ਮਲਿਆਲਮ ਲਿਖਾਰੀ ਕਮਲ ਸੀ. ਚਵਾਰਾ ਉਰਫ ਕਮਲਸੇ ਪ੍ਰਾਨਾ ਨੂੰ ਗ੍ਰਿਫਤਾਰ ਕਰ ਲਿਆ।

ਕਮਲ ਸੀ. ਚਵਾਰਾ ਨੇ ਆਪਣੇ ਫੇਸਬੁਕ ਪੇਜ ‘ਤੇ ‘ਜਨ ਗਨ ਮਨ’ ਗੀਤ ਬਾਰੇ ਪੋਸਟ ਪਾਈ ਸੀ। ਜਿਸਨੂੰ ਕਿ ਗੀਤ ਦਾ ਅਪਮਾਨ ਦੱਸਿਆ ਗਿਆ।

ਮਲਿਆਲਮ ਲਿਖਾਰੀ ਕਮਲ ਸੀ. ਚਵਾਰਾ (ਫਾਈਲ ਫੋਟੋ)
ਮਲਿਆਲਮ ਲਿਖਾਰੀ ਕਮਲ ਸੀ. ਚਵਾਰਾ (ਫਾਈਲ ਫੋਟੋ)

ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਦੇ ਯੂਥ ਵਿੰਗ ਭਾਰਤੀ ਯੁਵਾ ਮੋਰਚਾ ਨੇ ਚਵਾਰਾ ਵਲੋਂ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਦੇ ਖਿਲਾਫ ਪੁਲਿਸ ਕੋਸ ਸ਼ਿਕਾਇਤ ਦਰਜ ਕਰਵਾਈ ਸੀ।

ਮੀਡੀਆ ਰਿਪੋਰਟ ਮੁਤਾਬਕ ਚਵਾਰਾ ਨੂੰ ਕੋਝੀਕੋਡੇ (ਉੱਤਰੀ ਕੇਰਲਾ) ਤੋਂ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਕਿਸੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਜਾ ਰਹੇ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Malayalam Writer Arrested For Insulting ‘Jan Gan Man’ Anthem …

ਐਤਵਾਰ ਦੀ ਸ਼ਾਮ ਨੂੰ ਹੀ ਉਨ੍ਹਾਂ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ। ਚਵਾਰਾ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਪਰ ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਚਵਾਰਾ ਨੂੰ ਤੰਗ ਪਰੇਸ਼ਾਨ ਕੀਤਾ ਗਿਆ।

ਦਿਲਚਸਪ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਕੇਰਲਾ ਵਿਚ ਚੱਲ ਰਹੇ ਫਿਲਮ ਫੈਸਟੀਵਲ ‘ਚ ਕੁਝ ਲੋਕਾਂ ਨੂੰ ‘ਜਨ ਗਨ ਮਨ’ ਗੀਤ ਵੇਲੇ ਨਾ ਖੜ੍ਹਾ ਹੋਣ ਲਈ ਗ੍ਰਿਫਤਾਰ ਕਰ ਲਿਆ ਗਿਆ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਫ਼ਸਲਾਂ ’ਤੇ ਘੱਟੋ ਘੱਟ ਸਮਰਥਣ ਮੁੱਲ ਦੀ ਮੰਗ ਨੂੰ ਲੈ ਕੇ ਖਨੋਰੀ ਸੀਮਾ ’ਤੇ ਚਲ ਰਹੇ ਸੰਘਰਸ਼ ਦੌਰਾਨ ਪੰਜਾਬ ਬੰਦ ਲਈ ਦਲ ਖ਼ਾਲਸਾ ਵੱਲੋਂ ਥਾਵਾਂ ’ਤੇ ਸਮੂਲੀਅਤ ਕੀਤੀ ਗਈ। ਰਾਮਪੁਰਾ
ਫ਼ਸਲਾਂ ’ਤੇ ਘੱਟੋ ਘੱਟ ਸਮਰਥਣ ਮੁੱਲ ਦੀ ਮੰਗ ਨੂੰ ਲੈ ਕੇ ਖਨੋਰੀ ਸੀਮਾ ’ਤੇ ਚਲ ਰਹੇ ਸੰਘਰਸ਼ ਦੌਰਾਨ ਪੰਜਾਬ ਬੰਦ ਲਈ ਦਲ ਖ਼ਾਲਸਾ ਵੱਲੋਂ ਥਾਵਾਂ ’ਤੇ ਸਮੂਲੀਅਤ ਕੀਤੀ ਗਈ। ਰਾਮਪੁਰਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: