Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Farmers’ Issues and Agrarian Crisis in Punjab

Farmers’ Issues and Agrarian Crisis in Punjab

ਬੀਬੀ ਪਰਮਜੀਤ ਕੌਰ ਆਪਣੇ ਘਰ ਦੇ ਵਿਹੜੇ ਚ ਇੱਕ ਮੰਜੇ ਉੱਤੇ ਚੁੱਪਚਾਪ ਬੈਠੀ ਹੈ। ਪਰਿਵਾਰ ਨਾਲ ਵਾਪਰ ਰਹੀ ਤਰਾਸਦੀ ਤੋਂ ਬੇਖਬਰ ਉਸਦਾ ਪੰਜਾਂ ਸਾਲਾਂ ਦਾ ਬੇਟਾ ਲੱਕੜੀ ਦੇ ਟਰੈਕਰ ਨਾਲ ਪਿੱਛੇ ਖੇਡ ਰਿਹਾ ਹੈ।
ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਚੜੂਨੀ) ਦੇ ਆਗੂ ਸਿਰਦਾਰ ਗੁਰਨਾਮ ਸਿੰਘ ਚੜੂਨੀ ਖਿਲਾਫ ਕਾਰਵਾਈ ਕਰਨ ਬਾਰੇ ਦਿੱਤੇ ਜੋ ਸੰਕੇਤ ਆਏ ਸਨ ਉਹ ਮਸਲਾ ਵੇਲੇ ਸਿਰ ਹੱਲ ਕਰ ਲੈਣਾ ਚੰਗੀ ਗੱਲ ਹੈ। ਇਹ ਗੱਲ ਮੋਰਚੇ ਦੇ ਅੰਦਰੂਨੀ ਮੁਹਾਜਾਂ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਚੇਤਨ ਪਹਿਰੇਦਾਰੀ ਦਾ ਪ੍ਰਗਟਾਵਾ ਹੈ।
ਚਲ ਰਹੇ ਕਿਸਾਨੀ ਸੰਘਰਸ਼ ਦੇ ਸੰਬੰਧ ਵਿਚ ਹਾਲ ਹੀ ਵਿਚ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਆਈ.ਬੀ.(ਇੰਟੱਲੀਜੇਂਸ ਬਿਉਰੋ) ਦੀ ਜਾਣਕਾਰੀ ਦਾ ਹਵਾਲਾ ਦੇ ਕੇ ਇਹ ਕਹਿਣਾ ਕਿ ਉਨ੍ਹਾਂ ਕੋਲ ਪੁਖ਼ਤਾ ਜਾਣਕਾਰੀ ਹੈ ਕਿ ਕਿਸਾਨ ਸੰਘਰਸ਼ ਵਿੱਚ ਖਾਲਿਸਤਾਨੀ ਸ਼ਾਮਿਲ ਹਨ, ਇਹ ਸਵਾਲ ਖੜੇ ਕਰਦਾ ਹੈ ਕਿ ਪੁਖ਼ਤਾ ਜਾਣਕਾਰੀ ਕਿੰਨੀ ਕੁ ਪੁਖਤਾ ਹੈ ਅਤੇ ਆਈ ਬੀ ਦੇ ਹਵਾਲੇ ਨਾਲ ਕਹੀ ਗਈ ਗੱਲ ਦੀ ਕਿੰਨੀ ਕੁ ਭਰੋਸੇਯੋਗਤਾ ਹੋ ਸਕਦੀ ਹੈ? ਕੀ ਇਹ ਤਾਕਤਵਰ ਖ਼ੁਫ਼ੀਆਂ ਏਜੇਂਸੀ ਵਾਕਿਆ ਚ ਨਿਰਪੱਖ ਹਨ, ਅਤੇ ਲੋਕ ਹਿੱਤ ਚ ਹੀ ਕੰਮ ਕਰਦੀਆਂ ਹਨ?
ਕਿਰਸਾਨੀ ਸੰਘਰਸ਼ ਦੇ ਮੌਜੂਦਾ ਪੜਾਅ ਉੱਤੇ ਉੱਭਰੇ ਅਹਿਮ ਮਸਲਿਆਂ ਬਾਰੇ ਵੱਖ-ਵੱਖ ਵਿਚਾਰਕਾਂ, ਕਿਸਾਨਾਂ, ਪੰਥ ਸੇਵਕਾਂ ਅਤੇ ਹੋਰਨਾਂ ਸਖਸ਼ੀਅਤਾਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਦਾ ਇੰਨ-ਬਿੰਨ ਉਤਾਰਾ ਹੇਠਾਂ ਸਾਂਝਾ ਕੀਤਾ ਜਾ ਰਿਹਾ ਹੈ।
ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਤੇ ਹਠੀ ਵਤੀਰੇ ਨੇ ਬਾਬਾ ਰਾਮ ਸਿੰਘ ਸੀਂਗੜੇ ਵਾਲੇ (ਨਾਨਕਸਰ, ਕਰਨਾਲ) ਦਾ ਬਲੀਦਾਨ ਲੈ ਲਿਆ ਹੈ।
ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ ਖਿਆਲ ਤੋਂ ਬਹੁਤ ਵੱਡੀ ਹੈ।ਇਹ ਵਡਿੱਤਣ ਨੂੰ ਕਈ ਜਥੇਬੰਦੀਆਂ ਦੇ ਆਗੂ ਸਿੱਧੇ ਰੂਪ ਵਿਚ ਮੰਨ ਵੀ ਗਏ ਅਤੇ ਸੂਝਵਾਨ ਲੋਕਾਂ ਨੇ ਵੀ ਇਹ ਪੱਖ ਨੂੰ ਅਹਿਮ ਮੰਨਿਆ ਹੈ।ਅਸਲ ਗੱਲ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਸੀ ਸਮਝ ਦੇ ਚਲੰਤ ਮਾਹਰਾਂ ਦੇ ਮੰਨਣ ਤੋਂ ਅਗਾਂਹ ਸ਼ੁਰੂ ਹੁੰਦੀ ਹੈ। ਇਹਦਾ ਇਕ ਪੱਖ ਸਰਕਾਰ ਵਲੋਂ ਲੋਕਾਂ ਨੂੰ ਸਮਝਣ ਦਾ ਹੈ।
ਜਿੱਤ ਆਪਣੇ ਆਪ ਵਿੱਚ ਬਹੁਤ ਵੱਡੀ ਸ਼ੈਅ ਹੈ ਪਰ ਜੇ ਜਿੱਤ ਵੱਡੀ ਹੋਵੇ ਅਤੇ ਕਿਸੇ ਵੱਡੇ ਮੰਨੇ ਗਏ ਨੂੰ ਹੀ ਜਿੱਤਿਆ ਹੋਵੇ ਤਾਂ ਉਹ ਜਿੱਤਣ ਵਾਲਿਆਂ ਉਸ ਨਾਲ ਜੁੜੇ ਸਕੇ ਸਬੰਧੀਆਂ ਤੇ ਸਮਰਥਕਾਂ ਦੀ ਸਰੀਰ ਕਿਰਿਆ (ਮੈਟਾਬੋਲਿਜ਼ਮ) ਅਤੇ ਤੰਦਰੁਸਤੀ (ਇਮਿਊਨਿਟੀ) ਨੂੰ ਇੰਨਾ ਤੇਜ਼ ਕਰ ਦਿੰਦੀ ਹੈ ਕਿ ਉਸ ਵਿਚੋਂ ਪੈਦਾ ਹੋਈ ਊਰਜਾ ਪੁਰਾਣੀਆਂ ਸਭ ਬਿਮਾਰੀਆਂ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਨਵੀਆਂ ਦੇ ਹਮਲਾਵਰਾਂ ਨੂੰ ਰਾਹੋਂ ਹੀ ਮੋੜਨ ਲੱਗ ਜਾਂਦੀ ਹੈ। ਜਦੋਂ ਕੋਈ ਸਮੂਹ ਕੌਮ ਸਮਾਜ ਅਜਿਹੀ ਜਿੱਤ ਜਿੱਤਦਾ ਹੈ ਤਾਂ ਉਸ ਦੇ ਅਚੇਤ ਦੀਆਂ ਅੰਦਰਲੀਆਂ ਸੱਚੀਆਂ ਪਰਤਾਂ ਉੱਘੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦਾ ਸਮੂਹਿਕ/ਸਮਾਜਿਕ/ਕੌਮੀ ਕਿਰਦਾਰ ਆਪਣੇ ਅਚੇਤ ਵਿੱਚ ਪਏ ਅਸਲ ਮੂਲ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਮੂਲ ਕਿਸੇ ਦਾ ਸਰਬੱਤ ਦਾ ਭਲਾ ਚਾਹੁਣ ਵਾਲਾ ਪਰਉਪਕਾਰੀ ਵੀ ਹੋ ਸਕਦਾ ਹੈ ਜਾਂ ਆਪਣਾ ਭਲਾ ਚਾਹੁਣ ਵਾਲਾ ਨਿੱਜਵਾਦੀ ਵੀ ਹੋ ਸਕਦਾ ਹੈ। ਇਹ ਹਰੇਕ ਕੌਮ ਦੀ ਆਪਣੇ ਮੂਲ ਕੀਮਤ ਤੇ ਨਿਰਭਰ ਕਰਦਾ ਹੈ। ਇੱਕੋ ਧਰਤੀ ਤੇ ਵੱਖੋ ਵੱਖ ਖਿਆਲ/ਵਿਚਾਰਧਾਰਾ ਨਾਲ ਜੁੜੇ ਸਮੂਹਾਂ ਦੀ ਕਈ ਵਾਰੀ ਸਾਂਝੇ ਵਿਰੋਧੀ ਖਿਲਾਫ਼ ਜੁਗਵੀਂ
ਬਹੁਤੇ ਗੀਤਾਂ ਵਿੱਚ ਇੱਕ ਸਾਂਝੀ ਗੱਲ ਜੋ ਵੇਖਣ ਨੂੰ ਮਿਲੀ ਕਿ ਇਸ ਕਿਰਸਾਨੀ ਤੇ ਹੋਰ ਸਾਰੇ ਮਸਲਿਆਂ ਦੀ ਅਤੇ ਪੂਰੇ ਹਿੰਦੁਸਤਾਨ ਦੀ ਲੋਕਾਈ ਤੇ ਆਵਾਮ ਦੀਆਂ ਸਮੱਸਿਆਵਾਂ ਦੀ ਜੜ੍ਹ ਦਿੱਲੀ ਨੂੰ ਮੰਨਿਆ ਗਿਆ ਤੇ ਸ਼ਾਇਦ ਇਹੀ ਕਾਰਨ ਹੈ ਕਿ ਬਹੁਤੇ ਗੀਤਾਂ ਵਿੱਚ ਦਿੱਲੀ ਨੂੰ ਸਿੱਧਿਆਂ ਕਰਡ਼ੇ ਹੱਥੀਂ ਲਿਆ ਗਿਆ ਤੇ ਦਿੱਲੀ ਦੇ ਮੱਥੇ ਸਾਰੇ ਦੋਸ਼ਾਂ ਨੂੰ ਸਿੱਧਿਆਂ ਮੜ੍ਹਿਆ ਗਿਆ। ਬਹੁਤੇ ਥਾਂ ਇਹ ਨੂੰ ਦਿੱਲੀਏ ਆਖ ਕੇ ਬੁਲਾਇਆ ਗਿਆ। ਇਸ ਸੰਬੰਧੀ ਕੁਝ ਹੇਠ ਲਿਖੀਆਂ ਤੁਕਾਂ ਵਾਚੀਆਂ ਜਾ ਸਕਦੀਆਂ ਹਨ।
ਕਿਸਾਨਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਦਾ ਵਿਰੋਧ ਕਿਸੇ ਲੋਕਤੰਤਰੀ ਹਕੂਮਤ ਦੀ ਥਾਂ ਅਜਿਹੇ ਮਾਨਸਿਕ ਵਰਤਾਰੇ ਨਾਲ ਹੈ ਜਿਸਨੂੰ ਕਿਸੇ ਵੀ ਵਿਰੋਧ ਵਿਚੋਂ ਇਤਿਹਾਸਕ ਜਾਂ ਮਿਥਕ ਹਮਲਿਆਂ ਦੀ ਪੀੜ ਉਠ ਖੜ੍ਹਦੀ ਹੈ ਜਾਂ ਵਿਰੋਧ ਨੂੰ ਸੰਭਾਵੀ ਅਤਿਵਾਦ ਵਜੋਂ ਚਿਤਵਣਾ ਸ਼ੁਰੂ ਕਰ ਦਿੰਦਾ ਹੈ।ਏਹ ਨੁਕਤਾ ਸਭ ਧਿਰਾਂ ਨਾਲ ਸੰਘ ਦੇ ਸਮੁਚੇ ਵਿਹਾਰ ਤੇ ਲਾਗੁ ਹੈ।ਕਿਸਾਨਾਂ ਦਾ ਸਾਥ ਦੇਣ ਵਾਲੇ ਜਿਹੜੇ ਵਿਦਵਾਨ ਅਤੇ ਰਾਜਸੀ ਲੋਕ ਸੰਘ ਵਾਲਿਆਂ ਨੂੰ ਵਧੇਰੇ ਸਿਆਣੇ ਸਮਰਥ ਅਤੇ ਸੰਗਠਤ ਮੰਨਦੇ ਹਨ ਪਰ ਸਮੁਚੇ ਸਮਾਜਕ ਜੀਵਨ ਨੂੰ ਓਹਨਾਂ ਹੱਥੋਂ ਤਬਾਹ ਹੁੰਦਿਆਂ ਵੇਖ ਕੇ ਚੁਟਕਲਿਆਂ ਵਜੋਂ ਸੁਆਦ ਵੀ ਲੈ ਰਹੇ ਹਨ, ਓਹਨਾਂ ਬਾਰੇ ਇਹ ਪੱਖ ਤੋਂ ਬਹੁਤ ਸੁਚੇਤ ਹੋਣਾ ਚਾਹੀਦਾ ਹੈ ਕਿਉਂਕਿ ਇਹ ਸੰਘ ਵਾਲੀ ਮਨੋਦਸ਼ਾ ਦੇ ਅੰਸ਼ ਹਨ।ਤਬਾਹੀ ਕਰਨ ਦੀ ਇੱਛਾ ਅਤੇ ਤਬਾਹੀ ਵੇਖ ਕੇ ਖੁਸ਼ ਹੋਣਾ ਦੋਵੇਂ ਹੀ ਆਮ ਮਾਨਸਿਕ ਲੱਛਣ ਨਹੀਂ ਹਨ।
1789 ਈ. ਦੀ ਫਰਾਂਸੀਸੀ ਕ੍ਰਾਂਤੀ ਆਜ਼ਾਦੀ, ਬਰਾਬਰੀ ਅਤੇ ਭਾਈਬੰਦੀ ਲਈ ਲੜੀ ਗਈ ਸੀ। ਅੱਜ ਦੀ ਕਿਸਾਨ ਜੱਦੋਜਹਿਦ ਇਨ੍ਹਾਂ ਦੇ ਨਾਲ ਨਾਲ ਸਰਬ ਸਾਂਝੀਵਾਲਤਾ ਦੀ ਵੀ ਗੱਲ ਕਰ ਰਹੀ ਹੈ। ਫਰਾਂਸੀਸੀ ਕ੍ਰਾਂਤੀ ਨੇ ਦੁਨੀਆਂ ਦੇ ਵੱਡੇ ਸਮੀਕਰਨ ਬਦਲ ਦਿੱਤੇ ਅਤੇ ਸਦੀਆਂ ਤੋਂ ਸਥਾਪਤ ਹੋ ਚੁੱਕੇ ਰਾਜ ਅਤੇ ਸਦੀਆਂ ਤੋਂ ਕਾਬਜ ਰਾਜਸੀ ਢਾਂਚੇ ਨੂੰ ਪਲਟ ਕੇ ਸੁੱਟ ਦਿੱਤਾ ਸੀ। 2020 ਦੀ ਕਿਸਾਨ ਜੱਦੋ ਜਹਿਦ ਇਨ੍ਹਾਂ ਸਾਰੀਆਂ ਸੰਭਾਵਨਾਵਾਂ ਨਾਲ ਭਰੀ ਹੋਈ ਹੈ ਪਰ ਇਸ ਵਿੱਚ ਇਹ ਸੰਭਾਵਨਾਵਾਂ ਹੁਣ ਜਗਾਉਣ ਦੀ ਲੋੜ ਹੈ। ਹਕੂਮਤ ਦਾ ਜ਼ੋਰ ਉਨ੍ਹਾਂ ਸੰਭਾਵਨਾਵਾਂ ਨੂੰ ਲਾਂਭੇ ਕਰਨ ਜਾਂ ਲੁਕੋਣ ਲਈ ਲੱਗਿਆ ਹੋਇਆ ਹੈ। ਭਾਰਤੀ ਹਕੂਮਤ ਅਤੇ ਉਸ ਦਾ ਸਮੁੱਚਾ ਮੀਡੀਆ ਇਨ੍ਹਾਂ ਇਸ ਜੱਦੋਜਹਿਦ ਨੂੰ ਕੇਵਲ ਤਿੰਨ ਕਾਨੂੰਨਾਂ ਦੇ ਦੁਆਲੇ ਹੀ ਵਲ ਰਿਹਾ ਹੈ ਜਦਕਿ ਇਸ ਜੱਦੋਜਹਿਦ ਦੀ ਸਮਰੱਥਾ ਬਹੁਤ ਜ਼ਿਆਦਾ ਵਸੀਹ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।