Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਰੱਦ ਹੋਣ ਕਰਕੇ ਪੰਥਕ ਆਗੂ ਨਹੀਂ ਕਰ ਸਕੇ ਸਨਮਾਨਿਤ

ਭਾਈ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਰੱਦ ਹੋਣ ਕਰਕੇ ਪੰਥਕ ਆਗੂ ਨਹੀਂ ਕਰ ਸਕੇ ਸਨਮਾਨਿਤ

ਨਵੀਂ ਦਿੱਲੀ (11 ਜਨਵਰੀ, 2016): ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿਮਰਨਜੀਤ ਸਿੰਘ ਦੀ ਅਗਵਾਈ ਵਿੱਚ ਆਏ ਆਗੂ ਪੇਸ਼ੀ ਰੱਦ ਹੋਣ ਕਰਕੇ ਸਨਮਾਨਿਤ ਨਹੀਂ ਕਰਕ ਸਕੇ। ਸਰਬੱਤ ਖਾਲਸਾ (2015) ਵਿੱਚ ਅਕਾਲ ਤਖਤ ਸਾਹਿਬਾਨ ਦੇ ਜੱਥੇਦਾਰ ਥਾਪੇ ਜਾਣ ਤੋਂ ਬਾਅਦ ਇਹ ਸਿੱਖ ਆਗੂ ਭਾਈ ਹਵਾਰਾ ਨੂੰ ਸਨਮਾਨਿਤ ਕਰਨਾ ਚਾਹੁੰਦੇ ਸਨ।

9 ਜਨਵਰੀ ਨੂੰ ਸਿੱਖ ਆਗੂਆਂ ਦਾ ਜੱਥਾ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਦਿੱਲੀ ਨੂੰ ਚੱਲਿਆ ਸੀ ਅਤੇ 10 ਜਨਵਰੀ ਨੂੰ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਇਆ ਸੀ।

ਭਾਈ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਰੱਦ ਹੋਣ ਕਰਕੇ ਪੰਥਕ ਆਗੂ ਨਹੀਂ ਕਰ ਸਕੇ ਸਨਮਾਨਿਤ
ਭਾਈ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਰੱਦ ਹੋਣ ਕਰਕੇ ਪੰਥਕ ਆਗੂ ਨਹੀਂ ਕਰ ਸਕੇ ਸਨਮਾਨਿਤ

ਭਾਈ ਹਵਾਰਾ ਦੀ ਅਗਲੀ ਪੇਸ਼ੀ 22 ਜਨਵਰੀ ਤੈਅ ਕੀਤੀ ਗਈ ਹੈ ਤੇ ਜਾਣਕਾਰੀ ਮੁਤਾਬਿਕ ਅਦਾਲਤ ਦੇ ਨਿਰਦੇਸ਼ਾਂ ‘ਤੇ ਹੁਣ 22 ਜਨਵਰੀ ਦੀ ਸੁਣਵਾਈ ਵੀਡੀਓ ਕਾਨਫਰਸਿੰਗ ਰਾਹੀਂ ਤਿਹਾੜ ਜੇਲ੍ਹ ਤੋਂ ਹੀ ਹੋਵੇਗੀ । ਇਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ, ਜੋ ਕਿ ਇਹ ਦਾਅਵਾ ਕਰ ਰਹੇ ਸਨ ਕਿ ਉਹ ਅਗਲੀ ਪੇਸ਼ੀ ‘ਤੇ ਆ ਕੇ ਭਾਈ ਹਵਾਰਾ ਨੂੰ ਸਨਮਾਨਿਤ ਕਰਨਗੇ, ਹੁਣ ਇਹ ਕਾਰਵਾਈ ਵੀ ਨੇਪਰੇ ਨਹੀਂ ਚੜ ਸਕੇਗੀ ।

ਪਟਿਆਲਾ ਹਾਊਸ ਕੋਰਟ ਤੋਂ ਆਪਣੇ ਸਹਿਯੋਗੀਆਂ ਸਮੇਤ ਪਰਤੇ ਸ. ਮਾਨ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਭਾਈ ਹਵਾਰਾ ਨੂੰ ਸਨਮਾਨਿਤ ਕਰਨ ਲਈ ਉਹ ਅਕਾਲ ਤਖਤ ਤੋਂ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਦੇ ਕਾਫਲੇ ਨਾਲ ਤੁਰੇ ਸੀ, ਪ੍ਰੰਤੂ ਕਈ ਸਿੱਖਾਂ ਨੂੰ ਹਰਿਆਣਾ ਦੇ ਕੁੰਡਲੀ ਬਾਰਡਰ ‘ਤੇ ਹੀ ਹਿਰਾਸਤ ‘ਚ ਲੈ ਲਿਆ ਗਿਆ ।

ਇਸ ਮੌਕੇ ਸ. ਮਾਨ ਦੇ ਨਾਲ ਬਾਬਾ ਪਰਦੀਪ ਸਿੰਘ ਚਾਂਦ ਪੁਰਾ(ਪੰਥਕ ਸੇਵਾ ਲਹਿਰ), ਬਹਾਦਰ ਸਿੰਘ(ਐਕਟਿੰਗ ਪ੍ਰਧਾਨ ਯੂਨਾਈਟਿੱਡ ਅਕਾਲੀ ਦਲ), ਮਹਿੰਦਰਪਾਲ ਸਿੰਘ, ਬੀਬੀ ਪ੍ਰੀਤਮ ਕੌਰ, ਸੰਸਾਰ ਸਿੰਘ, ਕਰਨੈਲ ਸਿੰਘ ਨਾਰੀਕੇ, ਹਰਭਜਨ ਸਿੰਘ ਕਸ਼ਮੀਰੀ, ਸੁਰਜੀਤ ਸਿੰਘ ਕਾਲਾਬੁਲਾ, ਸਰਬਜੀਤ ਸਿੰਘ ਭੁਟਾਨੀ, ਰਵਨੀਤ ਸਿੰਘ ਸੰਘੇੜਾ, ਗੁਰਨੈਬ ਸਿੰਘ ਸਰਪੰਚ, ਗੁਰਜੰਟ ਸਿੰਘ ਕੱਟੂ, ਜਸੀਜਤ ਸਿੰਘ ਤੇ ਗੁਰਪ੍ਰੀਤ ਸਿੰਘ ਦਿੱਲੀ ਸਮੇਤ ਹੋਰਨਾ ਆਗੂ ਵੀ ਮੌਜੂਦ ਸਨ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਸਮਾਣਾ ਟਾਵਰ ਮੋਰਚੇ ਦੀ ਸਫਲਤਾ ਅਤੇ ਪੰਥਕ ਚੜ੍ਹਦੀ ਕਲਾ ਲਈ ਅੱਜ ਪਟਿਆਲਾ ਤੋਂ 'ਗੁਰਾਂ ਦੀ ਵਹੀਰ' ਰੂਪ ਵਿੱਚ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪੰਜਾਬ ਵਿਚ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਵਿੱਚ ਵਿਸ਼ਾਲ ਪ੍ਰੋਟੈਸਟ ਮਾਰਚ ਕੱਢਣ ਦਾ ਫ਼ੈਸਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: