ਸਮਾਣਾ (11 ਜਨਵਰੀ, 2016): ਸਰਕਾਰ ਅਤੇ ਵਪਾਰੀਆਂ ਦੀ ਮਾਰ ਨਾਲ ਝੰਬੇ ਪੰਜਾਬ ਦੇ ਕਿਸਾਨ ਦੀ ਹਾਲਤ ਇੱਥੋਂ ਤੱਕ ਜਾ ਪਹੁੰਚੀ ਹੈ ਕਿ ਉਹ ਆਪਣੇ ਲਾਡਾਂ ਨਾਲ ਪਾਲੀ ਧੀ ਦੀ ਡੋਲੀ ਤੋਰਨ ਤੋਂ ਪਹਿਲਾਂ ਆਪਣੀ ਜੋੜਨ ਲੀਲਾ ਖਤਮ ਕਰਨ ਨੂੰ ਪਹਿਲ ਦਿੰਦਾ ਹੈ। ਪੰਜਾਬ ਦੀ ਥੁੜਾ ਮਾਰੀ ਕਿਸਾਨੀ ਦੀ ਦੁਖਾਂ ਭਰੀ ਕਹਾਣੀ ਦੇ ਇੱਕ ਪਾਤਰ ਨੇ ਸ਼ਾਹੂਕਾਰ ਦੇ ਧੀ ਦੇ ਵਿਆਹ ਵਿੱਚ ਖੱਲਲ ਪਾਉਣ ਦੇ ਡਰੋਂ ਆਪਣੇ ਆਪ ਨੂੰ ਅੱਗ ਲਾ ਕੇ ਆਤਪ ਹੱਤਿਆ ਕਰ ਲਈ ਹੈ।

ਸਮਾਣਾ ਦੇ ਪਿੰਡ ਗਾਜੀਸਲਾਰ ਦੇ ਕਿਸਾਨ ਜਸਵੰਤ ਸਿੰਘ (70) ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ। ਪਰ ਇਸਦੇ ਸਿਰ ਸ਼ਾਹੂਕਾਰ ਦਾ ਕਰਜ਼ਾ ਸੀ, ਉਸਨੂੰ ਡਰ ਸੀ ਕਿ ਸ਼ਾਹੂਕਾਰ ਕਰਜ਼ਾ ਵਾਪਸ ਲੈਣ ਲਈ ਉਸਦੇ ਘਰ ਵਿਆਹ ਵਾਲੇ ਦਿਨ ਆ ਸਕਦਾ ਹੈ।
ਘਰ ਵਿਆਹ ਵਿੱਚ ਹੋਣ ਕਾਰਨ ਪਰਿਵਾਰ ਵਾਲਿਅਾਂ ਨੇ ਜਸਵੰਤ ਸਿੰਘ ਦਾ ਮੌਕੇ ’ਤੇ ਹੀ ਸਸਕਾਰ ਕਰ ਦਿੱਤਾ। ਪੁਲੀਸ ਕਿਸਾਨ ਦੇ ਘਰ ਵਿੱਚ ਵਿਆਹ ਦੀਆਂ ਰਸਮਾਂ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਮਾਣਾ ਦੇ ਪਿੰਡਾ ਗਾਜੀਸਲਾਰ ਦੇ ਕਿਸਾਨ ਜਸਵੰਤ ਸਿੰਘ (70) ਦੇ ਪੁੱਤਰ ਸੁਰਜਣ ਸਿੰਘ ਨੇ ਦੱਸਿਆ ਕਿ ਘਰ ਵਿੱਚ ਚਾਰ ਭੈਣਾਂ ਅਤੇ ਇਕੱਲਾ ਭਰਾ ਹੋਣ ਕਾਰਨ ਉਸ ਦੇ ਪਿਤਾ ਨੇ ਮੁਸ਼ਕਲ ਨਾਲ ਤਿੰਨ ਭੈਣਾਂ ਅਤੇ ਉਸ ਦਾ ਵਿਆਹ ਕੀਤਾ ਸੀ। ੲਿਸ ਤੋਂ ਬਾਅਦ ਉਸ ਦੀ ਮਾਂ ਦੇ ਕੈਂਸਰ ਨਾਲ ਪੀੜਤ ਹੋਣ ਕਰ ਕੇ ਦਵਾੲੀ ’ਤੇ ਕਾਫ਼ੀ ਜਿਆਦਾ ਖ਼ਰਚਾ ਹੋਣ ਲੱਗ ਪਿਆ। ਦੂਜੇ ਪਾਸੇ ਦੋ-ਚਾਰ ਵਾਰ ਫ਼ਸਲ ਖ਼ਰਾਬ ਹੋਣ ਅਤੇ ਚੰਗਾ ਮੁੱਲ ਨਾ ਮਿਲਣ ਕਾਰਨ ਵੀ ਵੱਡਾ ਘਾਟਾ ਹੋ ਗਿਆ ਅਤੇ ਪਿਤਾ ਸਿਰ 14 ਤੋਂ 15 ਲੱਖ ਦਾ ਕਰਜ਼ਾ ਚੜ੍ਹ ਗਿਆ। ਬੈਂਕਾਂ ਤੋਂ ਇਸ ਤੋਂ ਇਲਾਵਾ ਉਸਨੇ ਨੇ ਸ਼ਾਹੂਕਾਰਾਂ ਤੋਂ ਵੀ ਕਰਜ਼ਾ ਲਿਆ ਹੋਇਆ ਸੀ। ਸਿਰਫ਼ 3 ਕਿਲੇ ਜ਼ਮੀਨ ਹੋਣ ਕਾਰਨ ਅਗਲੀਆਂ ਫ਼ਸਲਾਂ ਵਿੱਚ ਵੀ ਕੋਈ ਵਾਧਾ ਹੁੰਦਾ ਨਾ ਦੇਖ ਕੇ ਇਹ ਹੀ ਡਰ ਖਾਂਦਾ ਜਾ ਰਿਹਾ ਸੀ ਕਿ ਕਰਜ਼ਾ ਘਟਣ ਦੀ ਥਾਂ ’ਤੇ ਵੱਧ ਸਕਦਾ ਹੈ।
ਭੈਣ ਲਖਵਿੰਦਰ ਕੌਰ ਦੀ ਉਮਰ ਜ਼ਿਆਦਾ ਹੁੰਦੀ ਦੇਖ ਕੇ ਬੀਤੇ ਦਿਨੀਂ ੳੁਸ ਦਾ ਵਿਆਹ ਪਾਤੜਾਂ ਨੇੜਲੇ ਪਿੰਡ ਦੇ ਕਿਸਾਨ ਨਾਲ ਤੈਅ ਹੋ ਗਿਆ।
ਐਤਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਬਰਾਤ ਆਉਣੀ ਸੀ ਪਰ ਸਵੇਰੇ ਹੀ ਉਨ੍ਹਾਂ ਦੇ ਪਿਤਾ ਜਸਵੰਤ ਸਿੰਘ ਨੇ ਮਿੱਟੀ ਦਾ ਤੇਲ ਪਾ ਕੇ ਘਰ ਤੋਂ ਥੋੜੀ ਹੀ ਦੂਰ ਆਤਮ ਹੱਤਿਆ ਕਰ ਲਈ।
ਜਾਣਕਾਰੀ ਮੁਤਾਬਕ ਜਸਵੰਤ ਸਿੰਘ ਨੂੰ ਡਰ ਸੀ ਕਿ ਜਿਹੜੇ ਸ਼ਾਹੂਕਾਰਾਂ ਤੋਂ ਉਨ੍ਹਾਂ ਨੇ ਕਰਜ਼ਾ ਲਿਆ ਹੋਇਆ ਸੀ, ਉਹ ਅੱਜ ਉਨ੍ਹਾਂ ਦੀ ਧੀ ਦੇ ਵਿਆਹ ਵਿੱਚ ਆ ਕੇ ਰੰਗ ਵਿੱਚ ਭੰਗ ਪਾ ਸਕਦੇ ਹਨ ਕਿਉਂਕਿ ਕਰਜ਼ਾ ਮੋੜਨ ਦੀ ਥਾਂ ’ਤੇ ਉਹ ਆਪਣੀ ਧੀ ਦਾ ਵਿਆਹ ਕਰ ਰਹੇ ਸਨ। ਸਮਾਣਾ ਸਦਰ ਪੁਲੀਸ ਦੇ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਦੇ ਘਰ ਗਏ ਸਨ ਪਰ ਘਰ ਵਿੱਚ ਲੜਕੀ ਦਾ ਵਿਆਹ ਹੋਣ ਕਾਰਨ ਪਰਿਵਾਰ ਵੱਲੋਂ ਸਮਾਂ ਮੰਗਿਅਾ ਗਿਅਾ ਹੈ। ਇਸ ਤੋਂ ਬਾਅਦ ਹੀ ਪਰਿਵਾਰ ਤੋਂ ਅਾਤਮ ਹੱਤਿਅਾ ਦੇ ਕਾਰਨਾਂ ਦੀ ਪੁੱਛ-ਗਿੱਛ ਕੀਤੀ ਜਾੲੇਗੀ।