Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਸਰਕਾਰ ਦੀ ਕਰਜ਼ਾ ਮਾਫੀ ਦੌਰਾਨ ਧੂਰੀ ਦੇ ਜਸਵੀਰ ਸਿੰਘ ਦਾ 5 ਰੁਪਏ ਕਰਜ਼ਾ ਮਾਫ ਹੋਇਆ

ਪੰਜਾਬ ਸਰਕਾਰ ਦੀ ਕਰਜ਼ਾ ਮਾਫੀ ਦੌਰਾਨ ਧੂਰੀ ਦੇ ਜਸਵੀਰ ਸਿੰਘ ਦਾ 5 ਰੁਪਏ ਕਰਜ਼ਾ ਮਾਫ ਹੋਇਆ

ਧੂਰੀ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਅਮਲ ਸਵਾਲਾਂ ਦੇ ਘੇਰੇ ਵਿੱਚ ਹੈ। ਜਿੱਥੇ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਸ਼ਰਤਾਂ ਤਹਿਤ ਐਲਾਨੇ 2 ਲੱਖ ਤੱਕ ਦੇ ਖੇਤੀ ਕਰਜ਼ੇ ਦੀ ਮਾਫੀ ਦੇ ਐਲਾਨ ਨੂੰ ਨਾਕਾਫੀ ਅਤੇ “ਕਿਸਾਨਾਂ ਨਾਲ ਧੋਖਾ” ਕਰਾਰ ਦੇ ਰਹੀਆਂ ਹਨ ਓਥੇ ਅੱਜ ਨਸ਼ਰ ਹੋਈਆਂ ਖਬਰਾਂ ਅਨੁਸਾਰ ਕੁਝ ਕਰਜਈ ਕਿਸਾਨਾਂ ਲਈ ਤਾਂ ਇਹ ਕਰਜ਼ਾ ਮਾਫੀ ਕੋਝਾ ਮਜਾਕ ਬਣ ਗਈ ਹੈ।

ਜ਼ਿਲਾ ਸੰਗਰੂਰ ਦੇ ਪਿੰਡ ਕੌਲਸੇੜੀ ਵਿੱਚ ਇੱਕ ਕਿਸਾਨ ਦਾ ਕਰਜ਼ਾ ਮੁਆਫੀ ਸੂਚੀ ਵਿੱਚ ਕਿਸਾਨ ਦਾ ਸਿਰਫ 5 ਰੁਪਏ ਦਾ ਕਰਜ਼ ਮੁਆਫ਼ ਹੋਇਆ ਹੈ, ਜਦਕਿ ਉਸ ਦਾ ਕੁੱਲ ਕਰਜ਼ 65,000 ਰੁਪਏ ਹੈ। ਹਾਲਾਂਕਿ, ਇਸ ਬਾਰੇ ਸਹਿਕਾਰੀ ਸਭਾ ਦੇ ਸਕੱਤਰ ਨੇ 5 ਰੁਪਏ ਦੀ ਕਰਜ਼ ਮੁਆਫੀ ਪਿੱਛੇ ਤਕਨੀਕੀ ਕਾਰਨ ਸਮਝਾਉਂਦਿਆਂ ਇਸ ਨੂੰ ਸਹੀ ਕਰਾਰ ਦੇ ਦਿੱਤਾ।

ਰੋਜਾਨਾ ਪੰਜਾਬੀ ਅਖਬਾਰ ਪਹਿਰੇਦਾਰ ਵਿੱਚ ਛਪੀ ਖਬਰ ਅਨੁਸਾਰ ਪਿੰਡ ਕੌਲਸੇੜੀ ਦਾ ਕਿਸਾਨ ਜਸਵੀਰ ਸਿੰਘ ਕੁੱਲ 5 ਬਿੱਘੇ ਜ਼ਮੀਨ ਦਾ ਮਾਲਕ ਹੈ। ਕਿਸਾਨਦੇ ਸਿਰ ਤਕਰੀਬਨ 65,000 ਰੁਪਏ ਦਾ ਕਰਜ਼ ਹੈ। ਕਿਸਾਨ ਦੇ ਪਿਤਾ ਬਲਵੀਰ ਸਿੰਘ ਨੇ ਸਰਕਾਰ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਿਹਾ ਕਿ 5 ਰੁਪਏ ਕਰਜ਼ ਮੁਆਫ ਕਰਕੇ ਸਰਕਾਰ ਨੇ ਉਨਾਂ ਨਾਲ ਭੱਦਾ ਮਜ਼ਾਕ ਕੀਤਾ ਹੈ। ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਿਸਾਨਾਂ ਕੋਲ ਥੋੜੀ ਹੀ ਜ਼ਮੀਨ ਹੈ ਪਰ ਪੂਰੇ ਪਿੰਡ ਦੇ ਸਿਰਫ 21 ਲੋਕਾਂ ਦੇ ਨਾਂ ਕਰਜ਼ ਮੁਆਫੀ ਵਿੱਚ ਸ਼ਾਮਲ ਕੀਤੇ ਗਏ ਹਨ।

ਪਿੰਡ ਦੇ ਕਿਸਾਨ ਨੇ ਕਿਹਾ ਕਿ ਸਰਕਾਰ ਨੇ ਢਾਈ ਏਕੜ ਜ਼ਮੀਨ ਤੋਂ ਘੱਟ ਦੇ ਮਾਲਕ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ। ਉਸ ਸਿਰ 67 ਹਜ਼ਾਰ ਰੁਪਏ ਦਾ ਕਰਜ਼ ਹੈ ਪਰ ਫਿਰ ਵੀ ਉਸ ਦਾ ਨਾਂ ਕਰਜ਼ ਮੁਆਫੀ ਵਿੱਚ ਨਹੀਂ ਆਇਆ। ਇਸ ਬਾਰੇ ਜਦੋਂ ਪਿੰਡ ਦੀ ਸਹਿਕਾਰੀ ਸਭਾ ਦੇ ਸਕੱਤਰ ਸੇਵਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਜਸਵੀਰ ਸਿੰਘ ਸਿਰ ਜੋ ਕਰਜ਼ ਹੈ, ਉਹ ਉਸ ਨੇ 31 ਮਾਰਚ, 2017 ਤੋਂ ਬਾਅਦ ਲਿਆ ਸੀ ਤੇ ਜੋ ਰਾਸ਼ੀ ਮੁਆਫ ਕੀਤੀ ਗਈ ਹੈ ਉਹ ਸਰਕਾਰ ਵੱਲੋਂ ਕੀਤਾ ਜਾਂਦਾ 5 ਰੁਪਏ ਦਾ ਇੱਕ ਬੀਮਾ ਹੈ। ਉਨਾਂ ਦੱਸਿਆ ਕਿ ਸਭਾ ਵੱਲੋਂ ਸਰਕਾਰ ਨੂੰ ਦੋ ਪਿੰਡਾਂ ਦੇ 500 ਕਿਸਾਨਾਂ ਦੀ ਸੂਚੀ ਭੇਜੀ ਗਈ ਸੀ ਪਰ ਕੌਲਸੇੜੀ ਦੇ ਸਿਰਫ 21 ਕਿਸਾਨਾਂ ਦੇ ਨਾਂ ਹੀ ਕਰਜ਼ ਮੁਆਫੀ ਦੀ ਸੂਚੀ ਵਿੱਚ ਆਏ ਹਨ। ਇਸ ਬਾਰੇ ਧੂਰੀ ਦੇ ਐਸ.ਡੀ.ਐਮ. ਅਮਰ ਈਸ਼ਵਰ ਦਾ ਕਹਿਣਾ ਹੈ ਕਿ ਪਹਿਲੀ ਸੂਚੀ ਵਿੱਚ ਜੋ ਕਮੀਆਂ ਸਨ, ਉਨਾਂ ਬਾਰੇ ਇਤਰਾਜ਼ ਮੰਗੇ ਗਏ ਹਨ। ਉਨਾਂ ਕਿਹਾ ਕਿ ਜਿਨਾਂ ਦਾ ਨਾਂ ਇਸ ਸੂਚੀ ਵਿੱਚ ਨਹੀਂ ਆਇਆ ਤਾਂ ਉਹ ਦੂਜੀ ਸੂਚੀ ਦਾ ਇੰਤਜ਼ਾਰ ਕਰੇ।

ਇਸ ‘ਤੇ ਜਸਵੀਰ ਸਿੰਘ ਦੀ ਮਾਂ ਸ਼ਮਸ਼ੇਰ ਕੌਰ ਦਾ ਕਹਿਣਾ ਹੈ ਕਿ ਸਾਨੂੰ ਦੂਜੀ ਸੂਚੀ ਦਾ ਇੰਤਜ਼ਾਰ ਕਰਨ ਨੂੰ ਕਿਹਾ ਜਾ ਰਿਹਾ ਹੈ, ਪਰ ਸਰਕਾਰ ਮੁਤਾਬਕ ਤਾਂ ਸਾਡਾ ਕਰਜ਼ ਪਹਿਲਾਂ ਹੀ ਮਾਫ ਹੋ ਚੁੱਕਾ ਹੈ ਤਾਂ ਦੂਜੀ ਸੂਚੀ ਵਿੱਚ ਨਾਂ ਕਿਸ ਤਰਾਂ ਆਵੇਗਾ। ਇਹ ਕੋਈ ਪਹਿਲੀ ਵਾਰ ਨਹੀਂ ਕਿ ਸਰਕਾਰ ਨੇ ਅੰਨਦਾਤੇ ਨਾਲ ਅਜਿਹਾ ਮਜ਼ਾਕ ਕੀਤਾ ਹੋਵੇ। ਇਸ ਤੋਂ ਪਹਿਲਾਂ ਨਾਭਾ ਦੇ ਇੱਕ ਕਿਸਾਨ ਦਾ 7 ਰੁਪਏ ਦਾ ਕਰਜ਼ ਮੁਆਫ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਨਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕੋਈ ਠੋਸ ਮਾਪਦੰਡ ਨਹੀਂ ਅਪਣਾਇਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

‘ਪਿੰਡ ਬਚਾਓ ਪੰਜਾਬ ਬਚਾਓ ਸੰਸਥਾ’ ਵੱਲੋਂ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਵਿਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,
ਸਾਕਾ ਕੋਟਕਪੂਰਾ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦਾ ਆਈ.ਜੀ ਪਰਮਾਰਾਜ ਉਮਰਾਨੰਗਲ ਨੂੰ ਅੱਜ ਕੇਂਦਰੀ ਜੇਲ੍ਹ ਪਟਿਆਲਾ ਤੇ ਰਿਹਾਅ ਕਰ ਦਿੱਤਾ ਗਿਆ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਬੀਤੇ ਕੱਲ੍ਹ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਲਾਈ ਗਈ ਇਕ ਅਰਜੀ ਤੇ ਸੁਣਾਏ ਗਏ ਫੈਸਲੇ ਬਾਰੇ ਫੈਲ ਰਹੀ ਇਹ ਖਬਰ ਕਿ ਉਮਰਾਨੰਗਲ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: