Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੀੜੇਮਾਰ ਦਵਾਈਆਂ ਤੋਂ ਬਾਅਦ ਘਾਹਮਾਰੂ ਦਵਾਈਆਂ ਵੀ ਬੇਅਸਰ, ਕਣਕ ਵਿੱਚੋਂ ਨਹੀਂ ਮਰ ਰਿਹਾ ਗੁੱਲੀਡੰਡਾ

ਕੀੜੇਮਾਰ ਦਵਾਈਆਂ ਤੋਂ ਬਾਅਦ ਘਾਹਮਾਰੂ ਦਵਾਈਆਂ ਵੀ ਬੇਅਸਰ, ਕਣਕ ਵਿੱਚੋਂ ਨਹੀਂ ਮਰ ਰਿਹਾ ਗੁੱਲੀਡੰਡਾ

ਕੌਹਰੀਆਂ (18 ਜਨਵਰੀ, 2016): ਪੰਜਾਬ ‘ਚ ਕੁਝ ਮਹੀਨੇ ਪਹਿਲਾਂ ਨਰਮੇ ਦੀ ਫ਼ਸਲ ‘ਤੇ ਕੀਟਨਾਸ਼ਕ ਦਵਾਈਆਂ ਦੇ ਬੇਅਸਰ ਹੋਣ ਨਾਲ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਹੁਣ ਹਾੜੀ ਦੀ ਫ਼ਸਲ ‘ਤੇ ਨਦੀਨਨਾਸਕਾਂ (ਹਰਬੀਸਾਇਡ) ਤੇ ਸਪਰੇਆਂ ਦੇ ਬੇਅਸਰ ਹੋਣ ਕਾਰਨ ਕਿਸਾਨ ਇਕ ਵਾਰ ਫਿਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਕਣਕ ਦੀ ਫ਼ਸਲ ਪੂਰੇ ਪੰਜਾਬ ‘ਚ ਹਾੜੀ ਦੀ ਮੁੱਖ ਫ਼ਸਲ ਹੈ, ਇਸ ‘ਚ ਗੁੱਲੀ ਡੰਡਾ, ਬਾਥੂ, ਜੰਗਲੀ ਪਾਲਕ, ਕੰਡਿਆਲੀ ਪਾਲਕ, ਬੂਈਾ (ਲੂੰਬੜ ਪੂੰਛਾ) ਆਦਿ ਨਦੀਨ ਮੁੱਖ ਤੌਰ ‘ਤੇ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ।ਇਕ ਅਨੁਮਾਨ ਮੁਤਾਬਿਕ ਜੇਕਰ ਕਣਕ ਦੀ ਫ਼ਸਲ ‘ਤੇ ਨਦੀਨ ਪੂਰੀ ਤਰ੍ਹਾਂ ਕੰਟਰੋਲ ਨਾ ਹੋਣ ਤਾਂ 80 ਪ੍ਰਤੀਸ਼ਤ ਝਾੜ ‘ਤੇ ਅਸਰ ਪਾ ਸਕਦੇ ਹਨ।

1209752__d25649922
ਕਣਕ ਵਿੱਚੋਂ ਗੁੱਲੀਡੰਡਾ ਮਾਰਨ ਲਈ ਸਪਰੇ ਕਰਦੇ ਕਿਸਾਨ

ਕੀੜੇਮਾਰ ਦਵਾਈਆਂ ਤੋਂ ਬਾਅਦ ਘਾਹਮਾਰੂ ਦਵਾਈਆਂ ਵੀ ਬੇਅਸਰ, ਕਣਕ ਵਿੱਚੋਂ ਨਹੀਂ ਮਰ ਰਿਹਾ ਗੁੱਲੀਡੰਡਾ
ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖਬਰ ਅਨੁਸਾਰ ਕਿਸਾਨ ਕਮਿੱਕਰ ਸਿੰਘ ਹਰੀਗੜ੍ਹ ਤੇ ਗੁਰਦੀਪ ਸਿੰਘ ਖਡਿਆਲ ਨੇ ਦੱਸਿਆ ਕਿ ਗੁੱਲੀ-ਡੰਡਾ ਦੋ ਵਾਰ ਸਪਰੇ ਕਰਨ ‘ਤੇ ਵੀ ਨਹੀਂ ਮਰ ਰਿਹਾ ਜਦਕਿ ਇਸ ਵਾਰ ਮੌਸਮ ਵੀ ਸਾਫ਼ ਹੈ ਭਾਵ ਧੁੱਪ ਨਿਕਲਦੀ ਹੈ।ਵਾਰ-ਵਾਰ ਸਪਰੇ ਕਰਨ ਨਾਲ ਪੈਸਾ ਤੇ ਸਮੇਂ ਦੀ ਦੁਰਵਰਤੋਂ ਤਾਂ ਹੋ ਹੀ ਰਹੀ ਹੈ ਕਣਕ ਦਾ ਝਾੜ ਘਟਣ ਦਾ ਵੀ ਖ਼ਦਸ਼ਾ ਪੈਦਾ ਹੋ ਗਿਆ ਹੈ।

ਕੁਝ ਕੰਪਨੀਆਂ ਦੀਆਂ ਮਹਿੰਗੀਆਂ ਦਵਾਈਆਂ ਦਾ ਰਿਜ਼ਲਟ ਵੀ ਫ਼ੇਲ੍ਹ ਰਿਹਾ।ਇਸ ਸਬੰਧੀ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਦੀ ਮਿਲੀਭੁਗਤ ਨਾਲ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਵਾਈ ‘ਚ ਲੋੜੀਂਦੀ ਮਿਕਦਾਰ ‘ਚ ਸਾਲਟ ਦੀ ਵਰਤੋਂ ਨਹੀਂ ਕਰਦੀਆਂ, ਜਿਸ ਕਾਰਨ ਸਪਰੇਆਂ ਨਦੀਨਾਂ ‘ਤੇ ਕੰਮ ਨਹੀਂ ਕਰਦੀਆਂ।

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ।ਟਾਟਾ ਫਰਟੀਲਾਈਜ਼ਰ ਕੰਪਨੀ ਪੰਜਾਬ ਦੇ ਡਿਪਟੀ ਮੈਨੇਜਰ ਬਗ਼ੀਚਾ ਸਿੰਘ ਗਿੱਲ ਨੇ ਮੰਨਿਆ ਕਿ ਗੁੱਲੀ-ਡੰਡਾ ਨਾ ਮਰਨ ਦੀਆਂ ਸ਼ਿਕਾਇਤਾਂ ਫ਼ੀਲਡ ‘ਚੋਂ ਆ ਰਹੀਆਂ ਹਨ, ਪਰ ਉਨ੍ਹਾਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਕੋਈ ਵੀ ਸਪਰੇ ਖ਼ਰੀਦਣ ਤੋਂ ਪਹਿਲਾਂ ਦਵਾਈ ਦਾ ਬਿੱਲ ਜ਼ਰੂਰ ਲੈਣਾ ਚਾਹੀਦਾ ਹੈ ਤੇ ਖੇਤਾਂ ‘ਚ ਨਾਮੀ ਕੰਪਨੀਆਂ ਦੇ ਪ੍ਰੋਡਕਟ ਹੀ ਵਰਤਣੇ ਚਾਹੀਦੇ ਹਨ ਕਿਉਂਕਿ ਜੇਕਰ ਕਿਤੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਕੰਪਨੀ ਦੀ ਤਾਂ ਹੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਉਸ ਦਾ ਬਿੱਲ ਹੋਵੇਗਾ।

ਬਾਕੀ ਖੇਤ ‘ਚ ਹਰ ਸਾਲ ਸਾਲਟ ਬਦਲ ਕੇ ਦਵਾਈ ਛਿੜਕਣ ਨਾਲ ਨਤੀਜੇ ਚੰਗੇ ਮਿਲਦੇ ਹਨ।ਉਨ੍ਹਾਂ ਕਿਹਾ ਕਿ ਲਗਾਤਾਰ ਇਕੋ ਦਵਾਈ ਛਿੜਕਣ ਕਾਰਨ ਨਦੀਨਾਂ ਦੀ ਸਹਿਣ ਸ਼ਕਤੀ ‘ਚ ਵਾਧਾ ਹੋ ਗਿਆ ਹੈ।ਇਸ ਲਈ ਕੰਪਨੀਆਂ ਨੂੰ ਨਵੇਂ ਸਾਲਟਾਂ ਦੀ ਖੋਜ਼ ਕਰਨੀ ਹੋਵੇਗੀ।ਇਸ ਸਬੰਧੀ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਦਿਆਲ ਸਿੰਘ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ ਤੇ ਸਬੰਧਿਤ ਦਵਾਈਆਂ ਦੀ ਜ਼ਿਲ੍ਹਾ ਅਫ਼ਸਰਾਂ ਰਾਹੀਂ ਰਿਪੋਰਟ ਮੰਗਵਾਉਣਗੇ।ਉਨ੍ਹਾਂ ਕਿਸਾਨਾਂ ਨੂੰ ਦਵਾਈਆਂ ਦੀ ਰਜਿਸਟੇ੍ਰਸ਼ਨ ਮੁਤਾਬਿਕ ਮਿਕਦਾਰ ਵਰਤਣ ਦੀ ਸਲਾਹ ਦਿੱਤੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਅਮਲ ਸਵਾਲਾਂ ਦੇ ਘੇਰੇ ਵਿੱਚ ਹੈ। ਜਿੱਥੇ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਸ਼ਰਤਾਂ ਤਹਿਤ ਐਲਾਨੇ 2 ਲੱਖ ਤੱਕ ਦੇ ਖੇਤੀ ਕਰਜ਼ੇ ਦੀ ਮਾਫੀ
ਬਠਿੰਡਾ ਥਰਮਲ ਬੰਦ ਕਰਨ ਨਾਲ 1300 ਕਰੋੜ ਪ੍ਰਤੀ ਮਹੀਨਾ ਬੱਚਤ ਚੂਠੀ ਅਫ਼ਵਾਹ,ਸਿਰਫ਼ ਬੱਚਤ 18 ਕਰੋੜ ਰੁਪਏ ਸਾਲਾਨਾ:ਇੰਜਨੀਅਰਜ਼ ਐਸੋਸੀਏਸ਼ਨ
ਜਦੋਂ ਸਰਕਾਰ ਨੇ ਬਠਿੰਡਾ ਤੇ ਰੋਪੜ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ ਤਾਂ ਸਰਕਾਰ ਦਾ ਖਿਲਾਖੀ ਫਰਜ਼ ਬਣਦਾ ਹੈ ਕਿ ਪਲਾਂਟਾਂ ਦੀ ਹਜ਼ਾਰਾਂ ਕਿੱਲੇ ਪੈਲੀ ਉਨ੍ਹਾਂ
ਬਠਿੰਡਾ ਥਰਮਲ ਨੂੰ ਬੰਦ ਕਰਨ ਤੋਂ ਦਰਜਨਾਂ ਬਜ਼ੁਰਗ ਕਿਸਾਨ ਭੜਕ ਉੱਠੇ ਹਨ। ਇਨ੍ਹਾਂ ਬਜ਼ੁਰਗਾਂ ਨੇ ਕਈ ਦਹਾਕੇ ਪਹਿਲਾਂ ਆਪਣੇ ਖੇਤ ਥਰਮਲ ਖਾਤਰ ਦੇ ਦਿੱਤੇ ਸਨ। ਪੰਜਾਬ ਸਰਕਾਰ ਨੇ ਉਦੋਂ ਮਾਮੂਲੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: