ਪੰਜਾਬ 'ਚ ਕੁਝ ਮਹੀਨੇ ਪਹਿਲਾਂ ਨਰਮੇ ਦੀ ਫ਼ਸਲ 'ਤੇ ਕੀਟਨਾਸ਼ਕ ਦਵਾਈਆਂ ਦੇ ਬੇਅਸਰ ਹੋਣ ਨਾਲ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਹੁਣ ਹਾੜੀ ਦੀ ਫ਼ਸਲ 'ਤੇ ਨਦੀਨਨਾਸਕਾਂ (ਹਰਬੀਸਾਇਡ) ਤੇ ਸਪਰੇਆਂ ਦੇ ਬੇਅਸਰ ਹੋਣ ਕਾਰਨ ਕਿਸਾਨ ਇਕ ਵਾਰ ਫਿਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਕਣਕ ਦੀ ਫ਼ਸਲ ਪੂਰੇ ਪੰਜਾਬ 'ਚ ਹਾੜੀ ਦੀ ਮੁੱਖ ਫ਼ਸਲ ਹੈ, ਇਸ 'ਚ ਗੁੱਲੀ ਡੰਡਾ, ਬਾਥੂ, ਜੰਗਲੀ ਪਾਲਕ, ਕੰਡਿਆਲੀ ਪਾਲਕ, ਬੂਈਾ (ਲੂੰਬੜ ਪੂੰਛਾ) ਆਦਿ ਨਦੀਨ ਮੁੱਖ ਤੌਰ 'ਤੇ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ।ਇਕ ਅਨੁਮਾਨ ਮੁਤਾਬਿਕ ਜੇਕਰ ਕਣਕ ਦੀ ਫ਼ਸਲ 'ਤੇ ਨਦੀਨ ਪੂਰੀ ਤਰ੍ਹਾਂ ਕੰਟਰੋਲ ਨਾ ਹੋਣ ਤਾਂ 80 ਪ੍ਰਤੀਸ਼ਤ ਝਾੜ 'ਤੇ ਅਸਰ ਪਾ ਸਕਦੇ ਹਨ।