ਕੈਪਟਨ ਅਮਰਿੰਦਰ ਨੇ 'ਆਪ' ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਦਾ ਮੈਨਿਫੈਸਟੋ ਕਾਂਗਰਸ ਵੱਲੋਂ ਹਾਲ ਹੀ 'ਚ ਕੀਤੇ ਗਏ ਐਲਾਨਾਂ ਦੀ ਕਾਰਬਨ ਕਾਪੀ ਨਹੀਂ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਮੈਨਿਫੈਸਟੋ ਦੀਆਂ ਮੁੱਖ ਵਿਸ਼ੇਸ਼ਤਾਵਾਂ ਪਹਿਲਾਂ ਹੀ ਕਾਂਗਰਸ ਵੱਲੋਂ ਸਾਹਮਣੇ ਲਿਆਉਂਦੀਆਂ ਜਾ ਚੁੱਕੀਆਂ ਹਨ। ਨਸਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਝੂਠੇ ਕੇਸ ਦਰਜ ਕਰਨਾ, ਸਾਡੇ ਪ੍ਰਚਾਰ ਦੀਆਂ ਅਹਿਮ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਆਪ ਕੋਲ ਪੇਸ਼ ਕਰਨ ਵਾਸਤੇ ਨਵਾਂ ਕੀ ਹੈ।