ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਕਾਂਗਰਸ ਵਿਚ ਅਨੁਸ਼ਾਸਨ ਸਿਰਫ ਵਰਕਰਾਂ ਲਈ ਹੀ ਹੈ, ਵੱਡੇ ਆਗੂ ਇਸਦੀ ਪਰਵਾਹ ਨਹੀਂ ਕਰਦੇ। ਜਦੋਂ ਉਹਨਾਂ ਨੂੰ ਵੱਡੇ ਲੀਡਰਾਂ ਦਾ ਨਾਮ ਪੁੱਛਿਆ ਗਿਆ ਤਾਂ ਉਹ ਟਾਲਾ ਵੱਟ ਗਏ। ਪਾਰਟੀ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਦੂਲੋਂ ਦੇ ਸਬੰਧ ਚੰਗੇ ਨਹੀਂ ਮੰਨੇ ਜਾਂਦੇ।

ਦੂਲੋਂ ਨੇ ਕਿਹਾ ਜੇ ਪੰਜਾਬ ਕਾਂਗਰਸ ਮਿਲ ਕੇ ਚੱਲੇ ਤਾਂ ਵਾਪਸੀ ਕਰ ਸਕਦੀ ਹੈ। ਦੂਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਮੁੱਖ ਮੰਤਰੀ ਕੋਈ ਦਲਿਤ ਵੀ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੁਕਾਬਲਾ ਇਸ ਵਾਰ ਅਕਾਲੀ ਦਲ ਨਾਲ ਹੈ ਅਤੇ ਆਪ ਅਤੇ ਅਕਾਲੀਆਂ ਨੂੰ ਪਛਾੜ ਕੇ ਸੱਤਾ ਵਿਚ ਆਏਗੀ।