Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਝੂਠੇ ਮੁਕਾਬਲੇ ਵਿਚ ਮਾਰੇ ਗਏ ਪੁੱਤਰ ਦੇ ਇਨਸਾਫ ਲਈ ਸਾਰੀ ਜ਼ਿੰਦਗੀ ਲੜਦਾ ਰਿਹਾ ਚਮਨ ਲਾਲ

ਝੂਠੇ ਮੁਕਾਬਲੇ ਵਿਚ ਮਾਰੇ ਗਏ ਪੁੱਤਰ ਦੇ ਇਨਸਾਫ ਲਈ ਸਾਰੀ ਜ਼ਿੰਦਗੀ ਲੜਦਾ ਰਿਹਾ ਚਮਨ ਲਾਲ

ਤਰਨ ਤਾਰਨ: 100 ਸਾਲਾਂ ਤੋਂ ਉੱਪਰ ਚਮਨ ਲਾਲ ਨੰਗੇ ਧੜ ਮਨੁੱਖੀ ਅਧਿਕਾਰਾਂ ਲਈ ਲੜਨ ਵਾਲਾ ਯੋਧਾ ਸੀ ਜਿਸ ਨੇ ਸਾਰੀ ਉਮਰ ਜ਼ੁਲਮ ਤੇ ਲੁੱਟ ਖਸੁੱਟ ਖਿਲਾਫ ਸੰਘਰਸ਼ ਕੀਤਾ। ਪਾਕਿਸਤਾਨ ਵਿੱਚ ਜਨਮਿਆ ਤੇ ਉੱਥੇ ਦਸਵੀਂ ਪਾਸ ਚਮਨ ਲਾਲ 1947 ਵਿੱਚ ਦੇਸ਼ ਦੀ ਵੰਡ ਵੇਲੇ 31 ਜੀਅ ਗਵਾ ਕੇ ਚੜ੍ਹਦੇ ਪੰਜਾਬ ਆਇਆ। ਮਨੁੱਖਤਾ ਦੀ ਇਸ ਵੰਡ ਨੇ ਚਮਨ ਲਾਲ ਦਾ ਸਭ ਕੁਝ ਬਰਬਾਦ ਕਰ ਦਿੱਤਾ। ਸ਼ਾਹ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਚਮਨ ਲਾਲ ਪੈਸੇ ਪੱਖੋਂ ਬਿਲਕੁਲ ਖਾਲੀ ਹੋ ਗਿਆ।

chaman laal
ਬਾਪੂ ਚਮਨ ਲਾਲ, ਵਕੀਲ ਜਗਦੀਪ ਸਿੰਘ ਰੰਧਾਵਾ ਨਾਲ (ਫਾਈਲ ਫੋਟੋ)

ਚੜ੍ਹਦੇ ਪੰਜਾਬ ਆ ਕੇ 1947 ਵਿੱਚ 10 ਵੀਂ ਪਾਸ ਹੋਣ ਕਰਕੇ ਪਟਵਾਰੀ ਦੀ ਨੌਕਰੀ ਮਿਲ ਗਈ। ਇਹ ਨੌਕਰੀ ਚਮਨ ਲਾਲ ਵਰਗੇ ਆਜ਼ਾਦ ਸੁਭਾਅ ਤੇ ਲੁੱਟ ਖਸੁੱਟ ਦੇ ਖਿਲਾਫ ਜੂਝਣ ਵਾਲੇ ਵਿਅਕਤੀ ਨੂੰ ਰਾਸ ਨਾ ਆਈ। 5 ਸਾਲਾਂ ਬਾਅਦ ਇਸ ਨੌਕਰੀ ਨੂੰ ਲੱਤ ਮਾਰ ਕੇ ਚਮਨ ਲਾਲ ਨੇ ਛੋਟੀ ਜਿਹੀ ਦੁਕਾਨ ਪਾ ਲਈ। 5 ਪੁੱਤਰ ਤੇ 2 ਧੀਆਂ ਦੇ ਪ੍ਰੀਵਾਰ ਨੂੰ ਪਾਲਣ ਲਈ ਉਸ ਨੂੰ ਕਾਰਖਾਨੇ ਵਿੱਚ ਨੌਕਰੀ ਵੀ ਕਰਨੀ ਪਈ ਤੇ ਕਈ ਵਾਰ ਪੇਟ ਖਾਤਰ ਗੁਰਦੁਆਰੇ ਵਿੱਚ ਰੋਟੀਆਂ ਖਾ ਕੇ ਗੁਜ਼ਾਰਾ ਕਰਨਾ ਪਿਆ।

22 ਜੂਨ 1993 ਦੀ ਰਾਤ ਨੂੰ ਚਮਨ ਲਾਲ ਦੇ ਪ੍ਰੀਵਾਰ ਉੱਪਰ ਅਸਮਾਨੋ ਬਿਜਲੀ ਡਿੱਗੀ ਜਦੋਂ ਡੀ.ਐਸ.ਪੀ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਗੁਲਸ਼ਨ ਕੁਮਾਰ ਵੱਡੇ ਪੁੱਤਰ ਨੂੰ ਘਰੋਂ ਚੁੱਕ ਕੇ ਮਹੀਨੇ ਬਾਅਦ ਤਿੰਨ ਹੋਰਨਾਂ ਨਾਲ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ। ਇਸ ਸਮੇਂ ਚਮਨ ਲਾਲ ਤੇ ਉਸਦੇ ਤਿੰਨ ਪੁੱਤਰਾਂ ਨੂੰ ਥਾਣੇ ਸਿਟੀ ਬੰਦ ਰੱਖ ਕੇ ਟਾਰਚਰ ਕੀਤਾ ਜਾਂਦਾ ਰਿਹਾ। ਪੁਲਿਸ ਦਾ ਦੋਸ਼ ਸੀ ਕਿ ਗੁਲਸ਼ਨ ਕੁਮਾਰ ਚੋਰੀਆਂ ਕਰਦਾ ਹੈ। ਅਖੀਰ 2 ਲੱਖ ਰੁਪੈ ਦੀ ਮੰਗ ਗੁਲਸ਼ਨ ਕੁਮਾਰ ਨੂੰ ਛੱਡਣ ਲਈ ਕੀਤੀ ਗਈ ਜੋ ਚਮਨ ਲਾਲ ਪੂਰੀ ਨਾ ਕਰ ਸਕਿਆ ਤੇ 22 ਜੁਲਾਈ ਨੂੰ ਉਸ ਦੇ ਪੁੱਤਰ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ।

23 ਸਾਲ ਤੋਂ ਹੇਠਲੀ ਅਦਾਲਤ, ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਚੱਕਰ ਕੱਟਦਾ ਰਿਹਾ ਚਮਨ ਲਾਲ। 16 ਸਾਲਾਂ ਬਾਦ ਪਿਛਲੇ ਦਿਨੀਂ ਚਮਨ ਲਾਲ ਦੇ ਕੇਸ ਉੱਪਰ ਲੱਗੇ ਸਟੇਅ ਤੋਂ ਅਦਾਲਤ ਨੇ ਰੋਕ ਹਟਾਈ। 2 ਜੁਲਾਈ ਨੂੰ ਚਮਨ ਲਾਲ ਦੇ ਕੇਸ ਦੀ ਸੁਣਵਾਈ ਸੀ ਪਰ ਚਾਮਨ ਲਾਲ 30 ਜੂਨ 2016 ਨੂੰ ਪਾਪੀ ਰਾਜ ਨੂੰ ਲਾਹਨਤਾਂ ਪਾਉਂਦਾ ਇਸ ਸੰਸਾਰ ਤੋਂ ਕੂਚ ਕਰ ਗਿਆ। ਉਸ ਨੇ 25000 ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਯਾਦ ਵਿੱਚ ਲੰਗਰ ਲਗਾਉਣਾ ਹਰ ਸਾਲ ਆਪਣਾ ਮਿਸ਼ਨ ਬਣਾ ਲਿਆ ਸੀ।

ਚਮਨ ਲਾਲ ਨੇ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਜ਼ਹਾਰ ਆਲਮ ਨੂੰ ਬਾਦਲ ਦਲ ਦਾ ਮੀਤ ਪ੍ਰਧਾਨ ਬਣਾਇਆ ਤਾਂ ਚਮਨ ਲਾਲ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਜਥੇਬੰਦਕ ਸਕੱਤਰ ਦੇ ਤੌਰ ’ਤੇ ਲਿਖੇ ਪੱਤਰ ਵਿੱਚ ਪੁੱਛਿਆ ਕਿ ਕਾਂਗਰਸ ਪਾਰਟੀ ਤੇ ਤੁਹਾਡੇ ਵਿੱਚ ਕੀ ਫਰਕ ਹੈ? ਉਹ ਵੀ ਕਾਤਲਾਂ ਨੂੰ ਸਨਮਾਨਤ ਕਰਦੇ ਹਨ ਤੁਸੀਂ ਵੀਂ। ਚਮਨ ਲਾਲ ਗੁੱਸੇ ਵਿੱਚ ਲੋਹਾ ਲਾਖਾ ਹੋ ਜਾਂਦਾ ਸੀ ਜਦੋਂ ਉਸ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਕੇ.ਪੀ.ਐਸ ਗਿੱਲ ਜਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਘਰ ਜਾਣ ਦੀ ਖਬਰ ਮਿਲਦੀ। ਉਹ ਕਹਿੰਦਾ ਕਿ ਬਾਦਲ ਨੂੰ ਝੂਠੇ ਮੁਕਾਬਲਿਆਂ ਦੇ ਪੀੜਤਾਂ ਦਾ ਘਰ ਕਿਉਂ ਨਹੀਂ ਦਿਸਦਾ?

ਉਹ ਕਹਿ ਉਠਦਾ ਕਿ ਨਵੀਂ ਬਣੀ ਆਮ ਆਦਮੀ ਪਾਰਟੀ ਤੋਂ ਵੀ ਝੂਠੇ ਮੁਕਾਬਲਿਆਂ ਦਾ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਹੈ। ਪੁੱਤਰ ਦੇ ਝੂਠੇ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਚਮਨ ਲਾਲ ਕਹਿੰਦਾ ਕਿ ਇਸ ਪਾਪੀ ਰਾਜ ਨਾਲੋਂ ਅੰਗਰੇਜਾਂ ਦਾ ਰਾਜ ਚੰਗਾ ਸੀ। ਉਸਨੇ ਪੰਜਾਬ ਦੀਆਂ ਸੜਕਾਂ ’ਤੇ ਝੂਠੇ ਮੁਕਾਬਲਿਆਂ ਰਾਹੀਂ ਮਾਰੇ ਗਏ ਸਾਰੇ ਨੌਜਵਾਨਾਂ ਦੇ ਇਨਸਾਫ ਲਈ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨਾਲ ਦਿਨ ਰਾਤ ਸੰਘਰਸ਼ ਕੀਤਾ।

ਉਸ ਨੇ ਆਖਰੀ ਦਿਨ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਨ ਵਾਲੀ ਸ਼ਿਕਾਇਤ ਉੱਪਰ ਵੀ ਦਸਤਖਤ ਕੀਤੇ। ਆਖਰੀ ਸਮੇਂ ਉਸ ਨੇ ਪ੍ਰੀਵਾਰ ਦੇ ਮੈਂਬਰਾਂ ਨੂੰ ਸੱਦਿਆ ਤੇ ਨਸੀਹਤ ਦਿੱਤੀ ਕਿ “ਲੜਦੇ ਰਹਿਣਾ ਹੈ, ਚਾਰ ਗੰਢੇ ਨਾਲ ਖਾ ਲੈਣੀ ਹੈ, ਕਿਸੇ ਅੱਗੇ ਹੱਥ ਨਹੀਂ ਅੱਡਣੇ, ਸੱਚ ਦਾ ਪੱਲਾ ਨਹੀਂ ਛੱਡਣਾ ਤੇ ਖਾਲੜਾ ਮਿਸ਼ਨ ਦਾ ਸਾਥ ਦੇਣਾ ਹੈ।” ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਇਸ ਯੋਧੇ ਦੀ ਅੰਤਿਮ ਅਰਦਾਸ 10 ਜੁਲਾਈ 2016 ਨੂੰ ਗੰਡਿਆਂ ਵਾਲੀ ਧਰਮਸ਼ਾਲਾ, ਤਰਨ ਤਾਰਨ ਵਿਖੇ ਹੋ ਰਹੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਤੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰੀ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਿਰਦੋਸ਼ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਾਂ
ਮਨੁੱਖੀ ਹੱਕਾਂ ਦੀ ਰਾਖੀ ਲਈ ਸਰਗਰਮ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਝੂਠੇ ਮੁਕਾਬਲਿਆਂ ਦੇ ਦੋਸ਼ੀ
ਮਨੁੱਖੀ ਹੱਕਾਂ ਨੂੰ ਪ੍ਰਣਾਈ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ (ਖਾ.ਮਿ.ਆ.) ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ, ਝੂਠੇ ਮੁਕਾਬਲੇ ਬਣਾਏ, ਨਵੰਬਰ 84 ਕਤਲੇਆਮ ਕੀਤਾ, ਗੁਰੂ ਗਰੰਥ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: