Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੁਖਬੀਰ ਨੇ ਕੀਤਾ ਸਿੱਖਾਂ ਨੂੰ ਸ਼ਰਮਸਾਰ: ਦਲ ਖਾਲਸਾ

ਸੁਖਬੀਰ ਨੇ ਕੀਤਾ ਸਿੱਖਾਂ ਨੂੰ ਸ਼ਰਮਸਾਰ: ਦਲ ਖਾਲਸਾ

 

ਅੰਮ੍ਰਿਤਸਰ ( 25 ਮਾਰਚ, 2016): ਅਕਾਲੀ ਦਲ ਦੇ ਪ੍ਰਧਾਨ ਦੀ ਨੰਗੇ ਸਿਰ ਤਸਵੀਰ ਨੇ ਹਰ ਸਿੱਖ ਨੂੰ ਹਲੂਣਾ ਦਿਤਾ ਹੈ। ਅਸੀਂ ਹਰ ਇਨਸਾਨ ਦੀ ਜਾਤੀ ਜ਼ਿੰਦਗੀ ਦੇ ਵਿੱਚ ਦਖਲਅੰਦਾਜੀ ਦੇ ਖਿਲਾਫ ਹਾਂ ਅਤੇ ਕਿਸੇ ਦੇ ਹੋਲੀ ਖੇਡਣ ਉਤੇ ਸਾਨੂੰ ਕੋਈ ਇਤਰਾਜ ਨਹੀਂ ਪਰ ਜੇਕਰ ਉਹ ਵਿਅਕਤੀ ਇਕ ਰਾਜਨੇਤਾ ਹੈ ਅਤੇ ਉਹ ਵੀ ਅਕਾਲੀ ਪਾਰਟੀ ਦਾ ਪ੍ਰਧਾਨ ਹੈ ਤਾਂ ਫਿਰ ਉਸਦਾ ਨੰਗੇ ਸਿਰ ਜਾ ਦਸਤਾਰ ਬਿਨਾਂ ਪਬਲਿਕ ਵਿੱਚ ਤਿਉਹਾਰ ਮਨਾਉਣਾ ਕਿਸੇ ਵੀ ਕੀਮਤ ਉਤੇ ਸੋਭਦਾ ਨਹੀਂ।

ਸੁਖਬੀਰ ਨੇ ਕੀਤਾ ਸਿੱਖਾਂ ਨੂੰ ਸ਼ਰਮਸਾਰ
ਸੁਖਬੀਰ ਨੇ ਕੀਤਾ ਸਿੱਖਾਂ ਨੂੰ ਸ਼ਰਮਸਾਰ

ਸੁਖਬੀਰ ਦੀ ਇਸ ਹਰਕਤ ਨਾਲ ਸਿਖਾਂ ਦੀ ਦਸਤਾਰ ਦੀ ਸ਼ਾਨ ਲਈ ਦੁਨੀਆਂ ਭਰ ਵਿੱਚ ਲੜੇ ਜਾ ਰਹੇ ਸੰਘਰਸ਼ ਦੀ ਇਖਲਾਕੀ ਹਾਰ ਹੈ। ਸੁਖਬੀਰ ਦੀ ਇਸ ਹਰਕਤ ਨਾਲ ਯਕੀਨਨ ਫਰਾਂਸ ਦੇ ਸਿਖਾਂ ਨੂੰ ਵੱਡਾ ਝਟਕਾ ਲੱਗੇਗਾ ਜੋ ਆਪਣੇ ਸਰਕਾਰੀ ਦਸਤਾਵੇਜ਼ਾਂ ਉਤੇ ਦਸਤਾਰ ਵਾਲੀ ਫੋਟੋ ਲਿਵਾਉਣ ਲਈ ਸਾਲਾ ਤੋਂ ਲੜ ਰਹੇ ਹਨ।

ਸਖਬੀਰ ਹੁਣ ਵੀ ਅਕਾਲੀ ਦਲ ਦਾ ਪ੍ਰਧਾਨ ਬਣੇ ਰਹਣਗੇ ਇਸ ਦਾ ਫੈਸਲਾ ਤਾਂ ਅਕਾਲੀ ਵਰਕਰ ਹੀ ਕਰਨਗੇ ਪਰ ਉਸਨੇ ਸਿੱਖ ਦੇ ਮਾਣ ਅਤੇ ਦਸਤਾਰ ਦੀ ਸ਼ਾਨ ਨੂੰ ਸੱਟ ਜ਼ਰੂਰ ਮਾਰੀ ਹੈ। ਸੁਖਬੀਰ ਨੂੰ ਚਾਹੀਦਾ ਹੈ ਕਿ ਉਹ ਅਕਾਲ ਤਖਤ ਤੇ ਜਾ ਕੇ ਹੱਥ ਜੋੜ ਕੇ ਵਾਹਿਗੁਰੂ ਪਾਸੋਂ ਖਿਮਾ ਯਾਚਨਾ ਕਰੇ ਅਤੇ ਆਪਣੀ ਭੁੱਲ ਬਖਸ਼ਾਵੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਬਾਦਲ ਦਲ ਤੋਂ ਵੱਖ ਹੋਏ ਆਗੂਆਂ ਵੱਲੋਂ ਬਣਾਈ ਗਈ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਪੰਜ ਮੈਂਬਰੀ “ਪੰਥਕ ਕੌਂਸਲ” ਦੇ ਸੇਵਾਦਾਰ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਲੰਘੇ
11 ਅਗਸਤ 2025 ਨੂੰ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਵੱਖ ਹੋਏ ਹਿੱਸੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕੀਤੀ ਗਿਆ ਹੈ। ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: